GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਰਾਮਦਾਸ ਜੀ
ਅੰਗ 648
Display Settings
Translations
ਪਉੜੀ
Pauree:
पउड़ी ॥
ਤਿਨਕਾਖਾਧਾਪੈਧਾਮਾਇਆਸਭੁਪਵਿਤੁਹੈਜੋਨਾਮਿਹਰਿਰਾਤੇ
ਜੋ ਮਨੁੱਖ ਹਰੀ ਦੇ ਨਾਮ ਵਿਚ ਰੰਗੇ ਹੋਏ ਹਨ, ਉਹਨਾਂ ਦਾ ਮਾਇਆ ਨੂੰ ਵਰਤਣਾ, ਖਾਣਾ ਪਹਿਨਣਾ ਸਭ ਕੁਝ ਪਵਿੱਤ੍ਰ ਹੈ;
The food and clothes, and all the worldly possessions of those who are attuned to the Lord's Name are sacred.
तिन का खाधा पैधा माइआ सभु पवितु है जो नामि हरि राते ॥
ਤਿਨਕੇਘਰਮੰਦਰਮਹਲਸਰਾਈਸਭਿਪਵਿਤੁਹਹਿਜਿਨੀਗੁਰਮੁਖਿਸੇਵਕਸਿਖਅਭਿਆਗਤਜਾਇਵਰਸਾਤੇ
ਉਹਨਾਂ ਦੇ ਘਰ, ਮੰਦਰ, ਮਹਿਲ ਤੇ ਸਰਾਵਾਂ ਸਭ ਪਵਿੱਤ੍ਰ ਹਨ, ਜਿਨ੍ਹਾਂ ਵਿਚੋਂ ਗੁਰਮੁਖਿ ਸੇਵਕ ਸਿੱਖ ਤੇ ਅਭਿਆਗਤ ਜਾ ਕੇ ਸੁਖ ਲੈਂਦੇ ਹਨ।
All the homes, temples, palaces and way-stations are sacred, where the Gurmukhs, the selfless servants, the Sikhs and the renouncers of the world, go and take their rest.
तिन के घर मंदर महल सराई सभि पवितु हहि जिनी गुरमुखि सेवक सिख अभिआगत जाइ वरसाते ॥
ਤਿਨਕੇਤੁਰੇਜੀਨਖੁਰਗੀਰਸਭਿਪਵਿਤੁਹਹਿਜਿਨੀਗੁਰਮੁਖਿਸਿਖਸਾਧਸੰਤਚੜਿਜਾਤੇ
ਉਹਨਾਂ ਦੇ ਘੋੜੇ, ਜ਼ੀਨਾਂ, ਤਾਹਰੂ ਸਭ ਪਵਿੱਤ੍ਰ ਹਨ, ਜਿਨ੍ਹਾਂ ਉਤੇ ਗੁਰਮੁਖਿ ਸਿੱਖ ਸਾਧ ਸੰਤ ਚੜ੍ਹਦੇ ਹਨ;
All the horses, saddles and horse blankets are sacred, upon which the Gurmukhs, the Sikhs, the Holy and the Saints, mount and ride.
तिन के तुरे जीन खुरगीर सभि पवितु हहि जिनी गुरमुखि सिख साध संत चड़ि जाते ॥
ਤਿਨਕੇਕਰਮਧਰਮਕਾਰਜਸਭਿਪਵਿਤੁਹਹਿਜੋਬੋਲਹਿਹਰਿਹਰਿਰਾਮਨਾਮੁਹਰਿਸਾਤੇ
ਉਹਨਾਂ ਦੇ ਕੰਮ-ਕਾਜ ਸਭ ਪਵ੍ਰਿੱਤ ਹਨ, ਜੋ ਹਰ ਵੇਲੇ ਹਰੀ ਦਾ ਨਾਮ ਉਚਾਰਦੇ ਹਨ।
All the rituals and Dharmic practices and deeds are sacred, for those who utter the Name of the Lord, Har, Har, the True Name of the Lord.
तिन के करम धरम कारज सभि पवितु हहि जो बोलहि हरि हरि राम नामु हरि साते ॥
ਜਿਨਕੈਪੋਤੈਪੁੰਨੁਹੈਸੇਗੁਰਮੁਖਿਸਿਖਗੁਰੂਪਹਿਜਾਤੇ॥੧੬॥
(ਪਹਿਲੇ ਕੀਤੇ ਕੰਮਾਂ ਦੇ ਅਨੁਸਾਰ) ਜਿਨ੍ਹਾਂ ਦੇ ਪੱਲੇ (ਭਲੇ ਸੰਸਕਾਰ-ਰੂਪ) ਪੁੰਨ ਹੈ, ਉਹ ਗੁਰਮੁਖ ਸਿੱਖ ਸਤਿਗੁਰੂ ਦੀ ਸ਼ਰਨ ਆਉਂਦੇ ਹਨ ॥੧੬॥
Those Gurmukhs, those Sikhs, who have purity as their treasure, go to their Guru. ||16||
जिन कै पोतै पुंनु है से गुरमुखि सिख गुरू पहि जाते ॥१६॥
WWW.GURBANI.WORLD
ਪਿਛਲਾ Share ਹੋਮ Save ਅਗਲਾ