ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਹਰਿਖੋਜਹੁਵਡਭਾਗੀਹੋਮਿਲਿਸਾਧੂਸੰਗੇਰਾਮ॥
ਹੇ ਵੱਡੇ ਭਾਗਾਂ ਵਾਲਿਓ! ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਭਾਲ ਕਰਦੇ ਰਹੋ।
Seek the Lord, O fortunate ones, and join the Saadh Sangat, the Company of the Holy.
हरि खोजहु वडभागीहो मिलि साधू संगे राम ॥
ਗੁਨਗੋਵਿਦਸਦਗਾਈਅਹਿਪਾਰਬ੍ਰਹਮਕੈਰੰਗੇਰਾਮ॥
ਹੇ ਭਾਈ! ਪਰਮਾਤਮਾ ਦੇ ਪਿਆਰ-ਰੰਗ ਵਿਚ (ਟਿਕ ਕੇ) ਉਸ ਦੇ ਗੁਣ ਗਾਏ ਜਾਣੇ ਚਾਹੀਦੇ ਹਨ।
Sing the Glorious Praises of the Lord of the Universe forever, imbued with the Love of the Supreme Lord God.
गुन गोविद सद गाईअहि पारब्रहम कै रंगे राम ॥
ਸੋਪ੍ਰਭੁਸਦਹੀਸੇਵੀਐਪਾਈਅਹਿਫਲਮੰਗੇਰਾਮ॥
ਹੇ ਭਾਈ! ਸਦਾ ਹੀ ਉਸ ਪ੍ਰਭੂ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ (ਉਸ ਦੀ ਭਗਤੀ ਦੀ ਬਰਕਤ ਨਾਲ) ਮੂੰਹ-ਮੰਗੇ ਫਲ ਮਿਲ ਜਾਂਦੇ ਹਨ।
Serving God forever, you shall obtain the fruitful rewards you desire.
सो प्रभु सद ही सेवीऐ पाईअहि फल मंगे राम ॥
ਨਾਨਕਪ੍ਰਭਸਰਣਾਗਤੀਜਪਿਅਨਤਤਰੰਗੇਰਾਮ॥੧॥
ਹੇ ਨਾਨਕ! (ਸਦਾ) ਪਰਮਾਤਮਾ ਦੀ ਸਰਨ ਪਿਆ ਰਹੁ, ਉਸ ਅਨੇਕਾਂ ਲਹਿਰਾਂ ਦੇ ਮਾਲਕ ਪ੍ਰਭੂ ਦਾ ਨਾਮ ਜਪਿਆ ਕਰ ॥੧॥
O Nanak, seek the Sanctuary of God; meditate on the Lord, and ride the many waves of the mind. ||1||
नानक प्रभ सरणागती जपि अनत तरंगे राम ॥१॥
ਇਕੁਤਿਲੁਪ੍ਰਭੂਨਵੀਸਰੈਜਿਨਿਸਭੁਕਿਛੁਦੀਨਾਰਾਮ॥
ਹੇ ਭਾਈ! ਜਿਸ (ਪ੍ਰਭੂ) ਨੇ ਹਰੇਕ ਪਦਾਰਥ ਦਿੱਤਾ ਹੈ, ਉਸ ਨੂੰ ਰਤਾ ਭਰ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ।
I shall not forget God, even for an instant; He has blessed me with everything.
इकु तिलु प्रभू न वीसरै जिनि सभु किछु दीना राम ॥
ਵਡਭਾਗੀਮੇਲਾਵੜਾਗੁਰਮੁਖਿਪਿਰੁਚੀਨੑਾਰਾਮ॥
(ਪਰ ਉਸ ਨਾਲ) ਮਿਲਾਪ ਵੱਡੇ ਭਾਗਾਂ ਨਾਲ ਹੀ ਹੁੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਂਦਾ ਹੈ।
By great good fortune, I have met Him; as Gurmukh, I contemplate my Husband Lord.
वडभागी मेलावड़ा गुरमुखि पिरु चीना राम ॥
ਬਾਹਪਕੜਿਤਮਤੇਕਾਢਿਆਕਰਿਅਪੁਨਾਲੀਨਾਰਾਮ॥
(ਸਾਂਝ ਪਾਣ ਵਾਲੇ ਦੀ) ਬਾਂਹ ਫੜ ਕੇ (ਉਸ ਨੂੰ ਮਾਇਆ ਦੇ ਮੋਹ ਦੇ) ਹਨੇਰੇ ਵਿਚੋਂ ਕੱਢ ਲੈਂਦਾ ਹੈ, ਅਤੇ ਉਸ ਨੂੰ ਆਪਣਾ ਬਣਾ ਲੈਂਦਾ ਹੈ।
Holding me by the arm, He has lifted me up and pulled me out of the darkness, and made me His own.
बाह पकड़ि तम ते काढिआ करि अपुना लीना राम ॥
ਨਾਮੁਜਪਤਨਾਨਕਜੀਵੈਸੀਤਲੁਮਨੁਸੀਨਾਰਾਮ॥੨॥
ਹੇ ਨਾਨਕ! (ਪਰਮਾਤਮਾ ਦਾ) ਨਾਮ ਜਪਦਿਆਂ (ਮਨੁੱਖ) ਆਤਮਕ ਜੀਵਨ ਹਾਸਲ ਕਰ ਲੈਂਦਾ ਹੈ, (ਨਾਮ ਜਪਣ ਵਾਲੇ ਦਾ) ਮਨ ਹਿਰਦਾ ਠੰਢਾ-ਠਾਰ ਰਹਿੰਦਾ ਹੈ ॥੨॥
Chanting the Naam, the Name of the Lord, Nanak lives; his mind and heart are cooled and soothed. ||2||
नामु जपत नानक जीवै सीतलु मनु सीना राम ॥२॥
ਕਿਆਗੁਣਤੇਰੇਕਹਿਸਕਉਪ੍ਰਭਅੰਤਰਜਾਮੀਰਾਮ॥
ਹੇ ਪ੍ਰਭੂ! ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈਂ। ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ?
What virtues of Yours can I speak, O God, O Searcher of hearts?
किआ गुण तेरे कहि सकउ प्रभ अंतरजामी राम ॥
ਸਿਮਰਿਸਿਮਰਿਨਾਰਾਇਣੈਭਏਪਾਰਗਰਾਮੀਰਾਮ॥
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਣ-ਜੋਗੇ ਹੋ ਜਾਂਦੇ ਹਨ।
Meditating, meditating in remembrance on the Lord, I have crossed over to the other shore.
सिमरि सिमरि नाराइणै भए पारगरामी राम ॥
ਗੁਨਗਾਵਤਗੋਵਿੰਦਕੇਸਭਇਛਪੁਜਾਮੀਰਾਮ॥
ਪਰਮਾਤਮਾ ਦੇ ਗੁਣ ਗਾਂਦਿਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ।
Singing the Glorious Praises of the Lord of the Universe, all my desires are fulfilled.
गुन गावत गोविंद के सभ इछ पुजामी राम ॥
ਨਾਨਕਉਧਰੇਜਪਿਹਰੇਸਭਹੂਕਾਸੁਆਮੀਰਾਮ॥੩॥
ਹੇ ਨਾਨਕ! ਜਿਹੜਾ ਪਰਮਾਤਮਾ ਸਭ ਜੀਵਾਂ ਦਾ ਮਾਲਕ ਹੈ, ਉਸ ਦਾ ਨਾਮ ਜਪ ਕੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ॥੩॥
Nanak is saved, meditating on the Lord, the Lord and Master of all. ||3||
नानक उधरे जपि हरे सभहू का सुआमी राम ॥३॥
ਰਸਭਿੰਨਿਅੜੇਅਪੁਨੇਰਾਮਸੰਗੇਸੇਲੋਇਣਨੀਕੇਰਾਮ॥
ਹੇ ਭਾਈ! ਉਹ ਅੱਖਾਂ ਹੀ ਸੋਹਣੀਆਂ ਹਨ, ਜਿਹੜੀਆਂ ਪਰਮਾਤਮਾ ਦੇ ਨਾਮ-ਰਸ ਨਾਲ ਭਿੱਜੀਆਂ ਰਹਿੰਦੀਆਂ ਹਨ।
Sublime are those eyes, which are drenched with the Love of the Lord.
रस भिंनिअड़े अपुने राम संगे से लोइण नीके राम ॥
ਪ੍ਰਭਪੇਖਤਇਛਾਪੁੰਨੀਆਮਿਲਿਸਾਜਨਜੀਕੇਰਾਮ॥
ਹੇ ਭਾਈ! ਜਿੰਦ ਦੇ ਸੱਜਣ ਪ੍ਰਭੂ ਨੂੰ ਮਿਲ ਕੇ ਪ੍ਰਭੂ ਦਾ ਦਰਸਨ ਕਰਦਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ।
Gazing upon God, my desires are fulfilled; I have met the Lord, the Friend of my soul.
प्रभ पेखत इछा पुंनीआ मिलि साजन जी के राम ॥
ਅੰਮ੍ਰਿਤਰਸੁਹਰਿਪਾਇਆਬਿਖਿਆਰਸਫੀਕੇਰਾਮ॥
ਜਿਸ ਮਨੁੱਖ ਨੇ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰਾਪਤ ਕਰ ਲਿਆ, ਉਸ ਨੂੰ ਮਾਇਆ ਦੇ ਸਾਰੇ ਸੁਆਦ ਫਿੱਕੇ ਜਾਪਦੇ ਹਨ।
I have obtained the Ambrosial Nectar of the Lord's Love, and now the taste of corruption is insipid and tasteless to me.
अंम्रित रसु हरि पाइआ बिखिआ रस फीके राम ॥
ਨਾਨਕਜਲੁਜਲਹਿਸਮਾਇਆਜੋਤੀਜੋਤਿਮੀਕੇਰਾਮ॥੪॥੨॥੫॥੯॥
ਹੇ ਨਾਨਕ! (ਨਾਮ-ਰਸ ਪ੍ਰਾਪਤ ਕਰ ਲੈਣ ਵਾਲੇ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ (ਇਉਂ) ਇਕ-ਮਿਕ ਹੋ ਜਾਂਦੀ ਹੈ, (ਜਿਵੇਂ) ਪਾਣੀ ਪਾਣੀ ਵਿਚ ਰਲ ਜਾਂਦਾ ਹੈ ॥੪॥੨॥੫॥੯॥
O Nanak, as water mingles with water, my light has merged into the Light. ||4||2||5||9||
नानक जलु जलहि समाइआ जोती जोति मीके राम ॥४॥२॥५॥९॥
WWW.GURBANI.WORLD