ਸੋਰਠਿਮਹਲਾ੪ਚਉਥਾ॥
Sorat'h, Fourth Mahalaa:
सोरठि महला ४ चउथा ॥
ਆਪੇਅੰਡਜਜੇਰਜਸੇਤਜਉਤਭੁਜਆਪੇਖੰਡਆਪੇਸਭਲੋਇ॥
ਹੇ ਭਾਈ! ਪ੍ਰਭੂ ਆਪ ਹੀ (ਚਾਰੇ ਖਾਣੀਆਂ) ਅੰਡਜ ਜੇਰਜ ਸੇਤਜ ਉਤਭੁਜ ਹੈ, ਪ੍ਰਭੂ ਆਪ ਹੀ (ਧਰਤੀ ਦੇ ਨੌ) ਖੰਡ ਹੈ, ਪ੍ਰਭੂ ਆਪ ਹੀ (ਸ੍ਰਿਸ਼ਟੀ ਦੇ) ਸਾਰੇ ਭਵਨ ਹੈ।
He Himself is born of the egg, from the womb, from sweat and from the earth; He Himself is the continents and all the worlds.
आपे अंडज जेरज सेतज उतभुज आपे खंड आपे सभ लोइ ॥
ਆਪੇਸੂਤੁਆਪੇਬਹੁਮਣੀਆਕਰਿਸਕਤੀਜਗਤੁਪਰੋਇ॥
ਪ੍ਰਭੂ ਆਪ ਹੀ (ਸੱਤਿਆ-ਰੂਪ) ਧਾਗਾ ਹੈ, ਪ੍ਰਭੂ ਆਪ (ਬੇਅੰਤ ਜੀਵ ਰੂਪ) ਅਨੇਕਾਂ ਮਣਕੇ ਹੈ, ਪ੍ਰਭੂ ਆਪ ਹੀ ਆਪਣੀ ਤਾਕਤ ਬਣਾ ਕੇ ਜਗਤ ਨੂੰ (ਧਾਗੇ ਵਿਚ) ਪ੍ਰੋਂਦਾ ਹੈ।
He Himself is the thread, and He Himself is the many beads; through His Almighty Power, He has strung the worlds.
आपे सूतु आपे बहु मणीआ करि सकती जगतु परोइ ॥
ਆਪੇਹੀਸੂਤਧਾਰੁਹੈਪਿਆਰਾਸੂਤੁਖਿੰਚੇਢਹਿਢੇਰੀਹੋਇ॥੧॥
ਪ੍ਰਭੂ ਆਪ ਹੀ ਧਾਗੇ ਨੂੰ ਆਪਣੇ ਹੱਥ ਵਿਚ ਫੜ ਰੱਖਣ ਵਾਲਾ ਹੈ। ਜਦੋਂ ਉਹ (ਜਗਤ ਵਿਚੋਂ) ਧਾਗੇ ਨੂੰ ਖਿੱਚ ਲੈਂਦਾ ਹੈ, ਤਦੋਂ (ਜਗਤ) ਢਹਿ ਕੇ ਢੇਰੀ ਹੋ ਜਾਂਦਾ ਹੈ (ਜਗਤ-ਰਚਨਾ ਮੁੱਕ ਜਾਂਦੀ ਹੈ) ॥੧॥
He holds the thread, and when He withdraws the thread, the beads scatter into heaps. ||1||
आपे ही सूतधारु है पिआरा सूतु खिंचे ढहि ढेरी होइ ॥१॥
ਮੇਰੇਮਨਮੈਹਰਿਬਿਨੁਅਵਰੁਨਕੋਇ॥
ਹੇ ਮੇਰੇ ਮਨ! ਮੈਨੂੰ ਪਰਮਾਤਮਾ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ।
O my mind, there is no other than the Lord for me.
मेरे मन मै हरि बिनु अवरु न कोइ ॥
ਸਤਿਗੁਰਵਿਚਿਨਾਮੁਨਿਧਾਨੁਹੈਪਿਆਰਾਕਰਿਦਇਆਅੰਮ੍ਰਿਤੁਮੁਖਿਚੋਇ॥ਰਹਾਉ॥
ਉਸ ਪਰਮਾਤਮਾ ਦਾ ਨਾਮ-ਖ਼ਜ਼ਾਨਾ ਗੁਰੂ ਵਿਚ ਮੌਜੂਦ ਹੈ। ਗੁਰੂ ਮੇਹਰ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਸਿੱਖ ਦੇ) ਮੂੰਹ ਵਿਚ ਚੋਂਦਾ ਹੈ ਰਹਾਉ॥
The treasure of the Beloved Naam is within the True Guru; in His Mercy, he pours the Ambrosial Nectar into my mouth. ||Pause||
सतिगुर विचि नामु निधानु है पिआरा करि दइआ अंम्रितु मुखि चोइ ॥ रहाउ ॥
ਆਪੇਜਲਥਲਿਸਭਤੁਹੈਪਿਆਰਾਪ੍ਰਭੁਆਪੇਕਰੇਸੁਹੋਇ॥
ਹੇ ਭਾਈ! ਪ੍ਰਭੂ ਆਪ ਹੀ ਪਾਣੀ ਵਿਚ ਧਰਤੀ ਵਿਚ ਹਰ ਥਾਂ ਮੌਜੂਦ ਹੈ। ਪ੍ਰਭੂ ਆਪ ਹੀ ਜੋ ਕੁਝ ਕਰਦਾ ਹੈ ਉਹ (ਜਗਤ ਵਿਚ) ਵਾਪਰਦਾ ਹੈ।
The Beloved Himself is in all the oceans and lands; whatever God does, comes to pass.
आपे जल थलि सभतु है पिआरा प्रभु आपे करे सु होइ ॥
ਸਭਨਾਰਿਜਕੁਸਮਾਹਦਾਪਿਆਰਾਦੂਜਾਅਵਰੁਨਕੋਇ॥
ਪ੍ਰਭੂ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ (ਰਿਜ਼ਕ ਅਪੜਾਣ ਵਾਲਾ) ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ।
The Beloved brings nourishment to all; there is no other than Him.
सभना रिजकु समाहदा पिआरा दूजा अवरु न कोइ ॥
ਆਪੇਖੇਲਖੇਲਾਇਦਾਪਿਆਰਾਆਪੇਕਰੇਸੁਹੋਇ॥੨॥
ਪ੍ਰਭੂ ਆਪ ਹੀ (ਜਗਤ ਦੇ ਸਾਰੇ) ਖੇਡ ਖਿਡਾ ਰਿਹਾ ਹੈ, ਉਹ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ ॥੨॥
The Beloved Himself plays, and whatever He Himself does, comes to pass. ||2||
आपे खेल खेलाइदा पिआरा आपे करे सु होइ ॥२॥
ਆਪੇਹੀਆਪਿਨਿਰਮਲਾਪਿਆਰਾਆਪੇਨਿਰਮਲਸੋਇ॥
ਹੇ ਭਾਈ! ਪਵਿਤ੍ਰ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ, ਉਹ ਆਪ ਹੀ ਪਵਿਤ੍ਰ ਸੋਭਾ ਦਾ ਮਾਲਕ ਹੈ।
The Beloved Himself, all by Himself, is immaculate and pure; He Himself is immaculate and pure.
आपे ही आपि निरमला पिआरा आपे निरमल सोइ ॥
ਆਪੇਕੀਮਤਿਪਾਇਦਾਪਿਆਰਾਆਪੇਕਰੇਸੁਹੋਇ॥
ਪ੍ਰਭੂ ਆਪ ਹੀ ਆਪਣਾ ਮੁੱਲ ਪਾ ਸਕਣ ਵਾਲਾ ਹੈ, ਜੋ ਕੁਝ ਉਹ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ।
The Beloved Himself determines the value of all; whatever He does comes to pass.
आपे कीमति पाइदा पिआरा आपे करे सु होइ ॥
ਆਪੇਅਲਖੁਨਲਖੀਐਪਿਆਰਾਆਪਿਲਖਾਵੈਸੋਇ॥੩॥
ਪ੍ਰਭੂ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਅਦ੍ਰਿਸ਼ਟ ਹੈ। ਆਪਣੇ ਸਰੂਪ ਦੀ ਸਮਝ ਉਹ ਆਪ ਹੀ ਦੇਣ ਵਾਲਾ ਹੈ ॥੩॥
The Beloved Himself is unseen - He cannot be seen; He Himself causes us to see. ||3||
आपे अलखु न लखीऐ पिआरा आपि लखावै सोइ ॥३॥
ਆਪੇਗਹਿਰਗੰਭੀਰੁਹੈਪਿਆਰਾਤਿਸੁਜੇਵਡੁਅਵਰੁਨਕੋਇ॥
ਹੇ ਭਾਈ! ਪ੍ਰਭੂ ਹੀ (ਮਾਨੋ, ਇਕ) ਬੇਅੰਤ ਡੂੰਘਾ (ਸਮੁੰਦਰ) ਹੈ। ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
The Beloved Himself is deep and profound and unfathomable; there is no other as great as He.
आपे गहिर गंभीरु है पिआरा तिसु जेवडु अवरु न कोइ ॥
ਸਭਿਘਟਆਪੇਭੋਗਵੈਪਿਆਰਾਵਿਚਿਨਾਰੀਪੁਰਖਸਭੁਸੋਇ॥
ਸਾਰੇ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ ਸਾਰੇ ਭੋਗ ਭੋਗਦਾ ਹੈ, ਹਰੇਕ ਇਸਤ੍ਰੀ ਪੁਰਖ ਵਿਚ ਹਰ ਥਾਂ ਉਹ ਆਪ ਹੀ ਆਪ ਹੈ।
The Beloved Himself enjoys every heart; He is contained within every woman and man.
सभि घट आपे भोगवै पिआरा विचि नारी पुरख सभु सोइ ॥
ਨਾਨਕਗੁਪਤੁਵਰਤਦਾਪਿਆਰਾਗੁਰਮੁਖਿਪਰਗਟੁਹੋਇ॥੪॥੨॥
ਹੇ ਨਾਨਕ! ਉਹ ਪ੍ਰਭੂ ਸਾਰੇ ਜਗਤ ਵਿਚ ਲੁਕਿਆ ਹੋਇਆ ਮੌਜੂਦ ਹੈ। ਗੁਰੂ ਦੀ ਸਰਨ ਪਿਆਂ ਉਸ ਦੀ ਸਰਬ-ਵਿਆਪਕਤਾ ਦਾ ਪਰਕਾਸ਼ ਹੁੰਦਾ ਹੈ ॥੪॥੨॥
O Nanak, the Beloved is pervading everywhere, but He is hidden; through the Guru, He is revealed. ||4||2||
नानक गुपतु वरतदा पिआरा गुरमुखि परगटु होइ ॥४॥२॥
WWW.GURBANI.WORLD