ਮਃ੩॥
Third Mahalaa:
मः ३ ॥
ਇਸੁਜਗਮਹਿਪੁਰਖੁਏਕੁਹੈਹੋਰਸਗਲੀਨਾਰਿਸਬਾਈ॥
ਇਸ ਸੰਸਾਰ ਵਿਚ ਪਤੀ ਇੱਕੋ ਪਰਮਾਤਮਾ ਹੀ ਹੈ, ਹੋਰ ਸਾਰੀ ਸ੍ਰਿਸ਼ਟੀ (ਉਸ ਦੀਆਂ) ਇਸਤ੍ਰੀਆਂ ਹਨ।
In this world, there is one Husband Lord; all other beings are His brides.
इसु जग महि पुरखु एकु है होर सगली नारि सबाई ॥
ਸਭਿਘਟਭੋਗਵੈਅਲਿਪਤੁਰਹੈਅਲਖੁਨਲਖਣਾਜਾਈ॥
ਪਰਮਾਤਮਾ ਪਤੀ ਸਾਰੇ ਘਟਾਂ ਨੂੰ ਭੋਗਦਾ ਹੈ (ਭਾਵ, ਸਾਰੇ ਸਰੀਰਾਂ ਵਿਚ ਵਿਆਪਕ ਹੈ) ਤੇ ਨਿਰਲੇਪ ਭੀ ਹੈ, ਇਸ ਅਲੱਖ ਪ੍ਰਭੂ ਦੀ ਸਮਝ ਨਹੀਂ ਪੈਂਦੀ।
He enjoys the hearts of all, and yet He remains detached; He is unseen; He cannot be described.
सभि घट भोगवै अलिपतु रहै अलखु न लखणा जाई ॥
ਪੂਰੈਗੁਰਿਵੇਖਾਲਿਆਸਬਦੇਸੋਝੀਪਾਈ॥
ਜਦ ਪੂਰੇ ਸਤਿਗੁਰੂ ਨੇ (ਉਸ ਅਲੱਖ ਪ੍ਰਭੂ ਦਾ) ਦਰਸ਼ਨ ਕਰਾ ਦਿੱਤਾ ਤਾਂ ਸਤਿਗੁਰੂ ਦੇ ਸ਼ਬਦ ਦੁਆਰਾ ਸਮਝ ਪੈ ਗਈ।
The Perfect Guru reveals Him, and through the Word of His Shabad, we come to understand Him.
पूरै गुरि वेखालिआ सबदे सोझी पाई ॥
ਪੁਰਖੈਸੇਵਹਿਸੇਪੁਰਖਹੋਵਹਿਜਿਨੀਹਉਮੈਸਬਦਿਜਲਾਈ॥
ਜਿਨ੍ਹਾਂ ਮਨੁੱਖਾਂ ਨੇ ਸ਼ਬਦ ਦੀ ਰਾਹੀਂ ਅਹੰਕਾਰ ਦੂਰ ਕੀਤਾ ਹੈ ਉਹ ਪ੍ਰਭੂ ਪੁਰਖ ਨੂੰ ਜਪਦੇ ਹਨ ਤੇ ਉਸ ਪੁਰਖ ਦਾ ਰੂਪ ਹੋ ਜਾਂਦੇ ਹਨ।
Those who serve their Husband Lord, become like Him; their egos are burnt away by His Shabad.
पुरखै सेवहि से पुरख होवहि जिनी हउमै सबदि जलाई ॥
ਤਿਸਕਾਸਰੀਕੁਕੋਨਹੀਨਾਕੋਕੰਟਕੁਵੈਰਾਈ॥
ਉਸ ਅਲੱਖ ਹਰੀ ਦਾ ਕੋਈ ਸ਼ਰੀਕ ਨਹੀਂ, ਨਾ ਕੋਈ ਦੁਖੀ ਕਰਨ ਵਾਲਾ (ਕੰਟਕ-ਰੂਪ) ਉਸ ਦਾ ਵੈਰੀ ਹੈ।
He has no rival, no attacker, no enemy.
तिस का सरीकु को नही ना को कंटकु वैराई ॥
ਨਿਹਚਲਰਾਜੁਹੈਸਦਾਤਿਸੁਕੇਰਾਨਾਆਵੈਨਾਜਾਈ॥
ਉਸ ਦਾ ਰਾਜ ਸਦਾ ਅਟੱਲ ਹੈ, ਨਾ ਉਹ ਜੰਮਦਾ ਹੈ ਨਾ ਮਰਦਾ ਹੈ।
His rule is unchanging and eternal; He does not come or go.
निहचल राजु है सदा तिसु केरा ना आवै ना जाई ॥
ਅਨਦਿਨੁਸੇਵਕੁਸੇਵਾਕਰੇਹਰਿਸਚੇਕੇਗੁਣਗਾਈ॥
(ਸੱਚਾ) ਸੇਵਕ ਉਸ ਸੱਚੇ ਹਰੀ ਦੀ ਸਿਫ਼ਤ-ਸਾਲਾਹ ਕਰ ਕੇ ਹਰ ਵੇਲੇ ਉਸ ਦਾ ਸਿਮਰਨ ਕਰਦਾ ਹੈ।
Night and day, His servant serves Him, singing the Glorious Praises of the True Lord.
अनदिनु सेवकु सेवा करे हरि सचे के गुण गाई ॥
ਨਾਨਕੁਵੇਖਿਵਿਗਸਿਆਹਰਿਸਚੇਕੀਵਡਿਆਈ॥੨॥
ਨਾਨਕ (ਵੀ) ਸੱਚੇ ਦੀ ਵਡਿਆਈ ਵੇਖ ਕੇ ਪ੍ਰਸੰਨ ਹੋ ਰਿਹਾ ਹੈ ॥੨॥
Beholding the Glorious Greatness of the True Lord, Nanak blossoms forth. ||2||
नानकु वेखि विगसिआ हरि सचे की वडिआई ॥२॥
WWW.GURBANI.WORLD