ਰਾਗੁਬਿਲਾਵਲੁਮਹਲਾ੫ਘਰੁ੨ਯਾਨੜੀਏਕੈਘਰਿਗਾਵਣਾ॥
ਰਾਗ ਬਿਲਾਵਲੁ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ; ਇਸ ਸ਼ਬਦ ਨੂੰ 'ਯਾਨੜੀਏ' ਦੀ ਸੁਰ ਵਿੱਚ ਗਾਇਆ ਜਾਵੇ (ਜਿਸ ਦੀ ਪਹਿਲੀ ਤੁਕ ਹੈ 'ਇਆਨੜੀਏ ਮਾਨੜਾ ਕਾਇ ਕਰੇਹਿ')।
Raag Bilaaval, Fifth Mahalaa, Second House, To Be Sung To The Tune Of Yaan-Ree-Ay:
रागु बिलावलु महला ५ घरु २ यानड़ीए कै घरि गावणा ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮੈਮਨਿਤੇਰੀਟੇਕਮੇਰੇਪਿਆਰੇਮੈਮਨਿਤੇਰੀਟੇਕ॥
ਹੇ ਪਿਆਰੇ ਪ੍ਰਭੂ! ਮੇਰੇ ਮਨ ਵਿਚ (ਇਕ) ਤੇਰਾ ਹੀ ਆਸਰਾ ਹੈ, ਤੇਰਾ ਹੀ ਆਸਰਾ ਹੈ।
You are the Support of my mind, O my Beloved, You are the Support of my mind.
मै मनि तेरी टेक मेरे पिआरे मै मनि तेरी टेक ॥
ਅਵਰਸਿਆਣਪਾਬਿਰਥੀਆਪਿਆਰੇਰਾਖਨਕਉਤੁਮਏਕ॥੧॥ਰਹਾਉ॥
ਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ (ਅਸਾਂ ਜੀਵਾਂ ਦੀ) ਰੱਖਿਆ ਕਰਨ ਜੋਗਾ ਹੈਂ। (ਤੈਨੂੰ ਭੁਲਾ ਕੇ ਰੱਖਿਆ ਵਾਸਤੇ) ਹੋਰ ਹੋਰ ਚਤੁਰਾਈਆਂ (ਸੋਚਣੀਆਂ) ਕਿਸੇ ਵੀ ਕੰਮ ਨਹੀਂ ॥੧॥ ਰਹਾਉ ॥
All other clever tricks are useless, O Beloved; You alone are my Protector. ||1||Pause||
अवर सिआणपा बिरथीआ पिआरे राखन कउ तुम एक ॥१॥ रहाउ ॥
ਸਤਿਗੁਰੁਪੂਰਾਜੇਮਿਲੈਪਿਆਰੇਸੋਜਨੁਹੋਤਨਿਹਾਲਾ॥
ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ।
One who meets with the Perfect True Guru, O Beloved, that humble person is enraptured.
सतिगुरु पूरा जे मिलै पिआरे सो जनु होत निहाला ॥
ਗੁਰਕੀਸੇਵਾਸੋਕਰੇਪਿਆਰੇਜਿਸਨੋਹੋਇਦਇਆਲਾ॥
ਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਜਿਸ ਉਤੇ (ਪ੍ਰਭੂ ਆਪ) ਦਇਆਵਾਨ ਹੁੰਦਾ ਹੈ।
He alone serves the Guru, O Beloved, unto whom the Lord becomes merciful.
गुर की सेवा सो करे पिआरे जिस नो होइ दइआला ॥
ਸਫਲਮੂਰਤਿਗੁਰਦੇਉਸੁਆਮੀਸਰਬਕਲਾਭਰਪੂਰੇ॥
ਹੇ ਭਾਈ! ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ) ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ।
Fruitful is the form of the Divine Guru, O Lord and Master; He is overflowing with all powers.
सफल मूरति गुरदेउ सुआमी सरब कला भरपूरे ॥
ਨਾਨਕਗੁਰੁਪਾਰਬ੍ਰਹਮੁਪਰਮੇਸਰੁਸਦਾਸਦਾਹਜੂਰੇ॥੧॥
ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ। (ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ ॥੧॥
O Nanak, the Guru is the Supreme Lord God, the Transcendent Lord; He is ever-present, forever and ever. ||1||
नानक गुरु पारब्रहमु परमेसरु सदा सदा हजूरे ॥१॥
ਸੁਣਿਸੁਣਿਜੀਵਾਸੋਇਤਿਨਾਕੀਜਿਨੑਅਪੁਨਾਪ੍ਰਭੁਜਾਤਾ॥
ਹੇ ਭਾਈ! ਜੇਹੜੇ ਮਨੁੱਖ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਉਹਨਾਂ ਦੀ ਸੋਭਾ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
I live by hearing, hearing of those who know their God.
सुणि सुणि जीवा सोइ तिना की जिन अपुना प्रभु जाता ॥
ਹਰਿਨਾਮੁਅਰਾਧਹਿਨਾਮੁਵਖਾਣਹਿਹਰਿਨਾਮੇਹੀਮਨੁਰਾਤਾ॥
(ਉਹ ਵਡ-ਭਾਗੀ ਮਨੁੱਖ ਸਦਾ) ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਦਾ ਨਾਮ ਉਚਾਰਦੇ ਹਨ, ਪਰਮਾਤਮਾ ਦੇ ਨਾਮ ਵਿਚ ਹੀ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ।
They contemplate the Lord's Name, they chant the Lord's Name, and their minds are imbued with the Lord's Name.
हरि नामु अराधहि नामु वखाणहि हरि नामे ही मनु राता ॥
ਸੇਵਕੁਜਨਕੀਸੇਵਾਮਾਗੈਪੂਰੈਕਰਮਿਕਮਾਵਾ॥
ਹੇ ਪ੍ਰਭੂ! (ਤੇਰਾ ਇਹ) ਸੇਵਕ (ਤੇਰੇ ਉਹਨਾਂ) ਸੇਵਕਾਂ ਦੀ ਸੇਵਾ (ਦੀ ਦਾਤ ਤੇਰੇ ਪਾਸੋਂ) ਮੰਗਦਾ ਹੈ, (ਤੇਰੀ) ਪੂਰਨ ਬਖ਼ਸ਼ਸ਼ ਨਾਲ (ਹੀ) ਮੈਂ (ਉਹਨਾਂ ਦੀ) ਸੇਵਾ ਦੀ ਕਾਰ ਕਰ ਸਕਦਾ ਹਾਂ।
I am Your servant; I beg to serve Your humble servants. By the karma of perfect destiny, I do this.
सेवकु जन की सेवा मागै पूरै करमि कमावा ॥
ਨਾਨਕਕੀਬੇਨੰਤੀਸੁਆਮੀਤੇਰੇਜਨਦੇਖਣੁਪਾਵਾ॥੨॥
ਹੇ ਮਾਲਕ-ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ, (-ਮੇਹਰ ਕਰ) ਮੈਂ ਤੇਰੇ ਸੇਵਕਾਂ ਦਾ ਦਰਸਨ ਕਰ ਸਕਾਂ ॥੨॥
This is Nanak's prayer: O my Lord and Master, may I obtain the Blessed Vision of Your humble servants. ||2||
नानक की बेनंती सुआमी तेरे जन देखणु पावा ॥२॥
ਵਡਭਾਗੀਸੇਕਾਢੀਅਹਿਪਿਆਰੇਸੰਤਸੰਗਤਿਜਿਨਾਵਾਸੋ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਬਹਿਣ-ਖਲੋਣ ਸਦਾ ਗੁਰਮੁਖਾਂ ਦੀ ਸੰਗਤਿ ਵਿਚ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾ ਸਕਦੇ ਹਨ।
They are said to be very fortunate, O Beloved, who dwell in the Society of the Saints.
वडभागी से काढीअहि पिआरे संतसंगति जिना वासो ॥
ਅੰਮ੍ਰਿਤਨਾਮੁਅਰਾਧੀਐਨਿਰਮਲੁਮਨੈਹੋਵੈਪਰਗਾਸੋ॥
(ਗੁਰਮੁਖਾਂ ਦੀ ਸੰਗਤਿ ਵਿਚ ਹੀ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਸਿਮਰਿਆ ਜਾ ਸਕਦਾ ਹੈ, ਅਤੇ ਮਨ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ (ਗਿਆਨ) ਪੈਦਾ ਹੁੰਦਾ ਹੈ।
They contemplate the Immaculate, Ambrosial Naam, and their minds are illuminated.
अंम्रित नामु अराधीऐ निरमलु मनै होवै परगासो ॥
ਜਨਮਮਰਣਦੁਖੁਕਾਟੀਐਪਿਆਰੇਚੂਕੈਜਮਕੀਕਾਣੇ॥
ਹੇ ਭਾਈ! (ਗੁਰਮੁਖਾਂ ਦੀ ਸੰਗਤਿ ਵਿਚ ਹੀ) ਸਾਰੀ ਉਮਰ ਦਾ ਦੁੱਖ ਕੱਟਿਆ ਜਾ ਸਕਦਾ ਹੈ, ਅਤੇ ਜਮਰਾਜ ਦੀ ਧੌਂਸ ਭੀ ਮੁੱਕ ਜਾਂਦੀ ਹੈ।
The pains of birth and death are eradicated, O Beloved, and the fear of the Messenger of Death is ended.
जनम मरण दुखु काटीऐ पिआरे चूकै जम की काणे ॥
ਤਿਨਾਪਰਾਪਤਿਦਰਸਨੁਨਾਨਕਜੋਪ੍ਰਭਅਪਣੇਭਾਣੇ॥੩॥
ਪਰ, ਹੇ ਨਾਨਕ! (ਗੁਰਮੁਖਾਂ ਦਾ) ਦਰਸਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ॥੩॥
They alone obtain the Blessed Vision of this Darshan, O Nanak, who are pleasing to their God. ||3||
तिना परापति दरसनु नानक जो प्रभ अपणे भाणे ॥३॥
ਊਚਅਪਾਰਬੇਅੰਤਸੁਆਮੀਕਉਣੁਜਾਣੈਗੁਣਤੇਰੇ॥
ਹੇ ਸਭ ਤੋਂ ਉੱਚੇ, ਅਪਾਰ ਅਤੇ ਬੇਅੰਤ ਮਾਲਕ-ਪ੍ਰਭੂ! ਕੋਈ ਭੀ ਮਨੁੱਖ ਤੇਰੇ (ਸਾਰੇ) ਗੁਣ ਨਹੀਂ ਜਾਣ ਸਕਦਾ।
O my lofty, incomparable and infinite Lord and Master, who can know Your Glorious Virtues?
ऊच अपार बेअंत सुआमी कउणु जाणै गुण तेरे ॥
ਗਾਵਤੇਉਧਰਹਿਸੁਣਤੇਉਧਰਹਿਬਿਨਸਹਿਪਾਪਘਨੇਰੇ॥
ਜੇਹੜੇ ਮਨੁੱਖ (ਤੇਰੇ ਗੁਣ) ਗਾਂਦੇ ਹਨ, ਉਹ ਵਿਕਾਰਾਂ ਤੋਂ ਬਚ ਨਿਕਲਦੇ ਹਨ। ਜੇਹੜੇ ਮਨੁੱਖ (ਤੇਰੀਆਂ ਸਿਫ਼ਤਾਂ) ਸੁਣਦੇ ਹਨ, ਉਹਨਾਂ ਦੇ ਅਨੇਕਾਂ ਪਾਪ ਨਾਸ ਹੋ ਜਾਂਦੇ ਹਨ।
Those who sing them are saved, and those who listen to them are saved; all their sins are erased.
गावते उधरहि सुणते उधरहि बिनसहि पाप घनेरे ॥
ਪਸੂਪਰੇਤਮੁਗਧਕਉਤਾਰੇਪਾਹਨਪਾਰਿਉਤਾਰੈ॥
ਹੇ ਭਾਈ! ਪਰਮਾਤਮਾ ਪਸ਼ੂ-ਸੁਭਾਵ ਬੰਦਿਆਂ ਨੂੰ, ਅਤੇ ਮਹਾ ਮੂਰਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਦੇਂਦਾ ਹੈ, ਬੜੇ ਬੜੇ ਕਠੋਰ-ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ।
You save the beasts, demons and fools, and even stones are carried across.
पसू परेत मुगध कउ तारे पाहन पारि उतारै ॥
ਨਾਨਕਦਾਸਤੇਰੀਸਰਣਾਈਸਦਾਸਦਾਬਲਿਹਾਰੈ॥੪॥੧॥੪॥
ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਅਤੇ ਸਦਾ ਹੀ ਤੈਥੋਂ ਸਦਕੇ ਹੁੰਦੇ ਹਨ ॥੪॥੧॥੪॥
Slave Nanak seeks Your Sanctuary; he is forever and ever a sacrifice to You. ||4||1||4||
नानक दास तेरी सरणाई सदा सदा बलिहारै ॥४॥१॥४॥
WWW.GURBANI.WORLD