ਮਃ੩॥
Third Mahalaa:
मः ३ ॥
ਇਕਿਸਜਣਚਲੇਇਕਿਚਲਿਗਏਰਹਦੇਭੀਫੁਨਿਜਾਹਿ॥
ਕੁਝ ਸੱਜਣ ਜਾਣ ਨੂੰ ਤਿਆਰ ਹਨ, ਕੁਝ ਕੂਚ ਕਰ ਗਏ ਹਨ, ਤੇ ਬਾਕੀ ਦੇ ਭੀ ਚਲੇ ਜਾਣਗੇ (ਭਾਵ, ਜਗਤ ਨਾਸਹੀਣ ਹੈ)।
Some friends are leaving, some have already left, and those remaining will eventually leave.
इकि सजण चले इकि चलि गए रहदे भी फुनि जाहि ॥
ਜਿਨੀਸਤਿਗੁਰੁਨਸੇਵਿਓਸੇਆਇਗਏਪਛੁਤਾਹਿ॥
ਪਰ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕੀਤੀ, ਉਹ (ਜਗਤ ਵਿਚ) ਆ ਕੇ ਇਥੋਂ ਪਛੁਤਾਉਂਦੇ ਚਲੇ ਜਾਂਦੇ ਹਨ।
Those who do not serve the True Guru, come and go regretting.
जिनी सतिगुरु न सेविओ से आइ गए पछुताहि ॥
ਨਾਨਕਸਚਿਰਤੇਸੇਨਵਿਛੁੜਹਿਸਤਿਗੁਰੁਸੇਵਿਸਮਾਹਿ॥੨॥
ਹੇ ਨਾਨਕ! ਜੋ ਮਨੁੱਖ ਸੱਚੇ ਨਾਮ ਵਿਚ ਰੰਗੇ ਹੋਏ ਹਨ ਉਹ (ਪਰਮਾਤਮਾ ਤੋਂ) ਨਹੀਂ ਵਿਛੜਦੇ, ਉਹ ਗੁਰੂ ਦੀ ਦੱਸੀ ਸੇਵਾ ਕਰ ਕੇ (ਪ੍ਰਭੂ ਵਿਚ) ਜੁੜੇ ਰਹਿੰਦੇ ਹਨ ॥੨॥
O Nanak, those who are attuned to Truth are not separated; serving the True Guru, they merge into the Lord. ||2||
नानक सचि रते से न विछुड़हि सतिगुरु सेवि समाहि ॥२॥
WWW.GURBANI.WORLD