GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਰਾਮਦਾਸ ਜੀ
ਅੰਗ 852
Display Settings
Translations
ਪਉੜੀ
Pauree:
पउड़ी ॥
ਜਿਨੀਗੁਰਮੁਖਿਹਰਿਨਾਮਧਨੁਖਟਿਓਸੇਦੇਵਾਲੀਏਜੁਗਮਾਹਿ
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਧਨ ਨਹੀਂ ਕਮਾਇਆ, ਉਹ ਜਗਤ ਵਿਚ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਚੁਕੇ ਸਮਝੋ (ਜਿਵੇਂ ਜੁਆਰੀਆ ਜੂਏ ਵਿਚ ਹਾਰ ਕੇ ਕੰਗਾਲ ਹੋ ਜਾਂਦਾ ਹੈ)।
Those who do not become Gurmukh and earn the wealth of the Lord's Name, are bankrupt in this age.
जिनी गुरमुखि हरि नाम धनु न खटिओ से देवालीए जुग माहि ॥
ਓਇਮੰਗਦੇਫਿਰਹਿਸਭਜਗਤਮਹਿਕੋਈਮੁਹਿਥੁਕਤਿਨਕਉਪਾਹਿ
ਇਹੋ ਜਿਹੇ ਮਨੁੱਖ (ਉਹਨਾਂ ਮੰਗਤਿਆਂ ਵਰਗੇ ਹਨ ਜੋ) ਸਾਰੇ ਸੰਸਾਰ ਵਿਚ ਮੰਗਦੇ ਫਿਰਦੇ ਹਨ, ਪਰ ਉਹਨਾਂ ਦੇ ਮੂੰਹ ਉਤੇ ਕੋਈ ਥੁੱਕਦਾ ਭੀ ਨਹੀਂ।
They wander around begging all over the world, but no one even spits in their faces.
ओइ मंगदे फिरहि सभ जगत महि कोई मुहि थुक न तिन कउ पाहि ॥
ਪਰਾਈਬਖੀਲੀਕਰਹਿਆਪਣੀਪਰਤੀਤਿਖੋਵਨਿਸਗਵਾਭੀਆਪੁਲਖਾਹਿ
ਹੇ ਭਾਈ! ਇਹੋ ਜਿਹੇ ਬੰਦੇ ਦੂਜਿਆਂ ਦੀ ਨਿੰਦਾ ਕਰਦੇ ਹਨ (ਤੇ ਇਸ ਤਰ੍ਹਾਂ) ਆਪਣਾ ਇਤਬਾਰ ਗਵਾ ਲੈਂਦੇ ਹਨ, ਸਗੋਂ ਚੰਗੀ ਤਰ੍ਹਾਂ ਆਪਣਾ (ਭੈੜਾ) ਅਸਲਾ ਨਸ਼ਰ ਕਰਦੇ ਹਨ।
They gossip about others, and lose their credit, and expose themselves as well.
पराई बखीली करहि आपणी परतीति खोवनि सगवा भी आपु लखाहि ॥
ਜਿਸੁਧਨਕਾਰਣਿਚੁਗਲੀਕਰਹਿਸੋਧਨੁਚੁਗਲੀਹਥਿਆਵੈਓਇਭਾਵੈਤਿਥੈਜਾਹਿ
ਅਜੇਹੇ ਮਨੁੱਖ ਜਿਥੇ ਜੀ ਚਾਹੇ ਜਾਣ, ਜਿਸ ਧਨ ਦੀ ਖ਼ਾਤਰ (ਲਾਲਚ ਵਿਚ ਆ ਕੇ) ਚੁਗ਼ਲੀ ਕਰਦੇ ਹਨ, ਚੁਗਲੀ ਨਾਲ ਉਹ ਧਨ ਉਹਨਾਂ ਨੂੰ ਲੱਭਦਾ ਨਹੀਂ।
That wealth, for which they slander others, does not come into their hands, no matter where they go.
जिसु धन कारणि चुगली करहि सो धनु चुगली हथि न आवै ओइ भावै तिथै जाहि ॥
ਗੁਰਮੁਖਿਸੇਵਕਭਾਇਹਰਿਧਨੁਮਿਲੈਤਿਥਹੁਕਰਮਹੀਣਲੈਸਕਹਿਹੋਰਥੈਦੇਸਦਿਸੰਤਰਿਹਰਿਧਨੁਨਾਹਿ॥੮॥
ਹੇ ਭਾਈ! ਸੇਵਕ-ਭਾਵਨਾ ਨਾਲ ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ-ਧਨ ਮਿਲਦਾ ਹੈ; ਪਰ ਉਹ (ਨਿੰਦਕ) ਅਭਾਗੇ ਉਥੋਂ (ਗੁਰੂ-ਦਰ ਤੋਂ) ਇਹ ਧਨ ਲੈ ਨਹੀਂ ਸਕਦੇ (ਤੇ, ਗੁਰੂ-ਦਰ ਤੋਂ ਬਿਨਾ) ਕਿਸੇ ਹੋਰ ਥਾਂ ਕਿਸੇ ਹੋਰ ਦੇਸ ਵਿਚ ਇਹ ਨਾਮ-ਧਨ ਹੈ ਹੀ ਨਹੀਂ ॥੮॥
Through loving service, the Gurmukhs receive the wealth of the Naam, but the unfortunate ones cannot receive it. This wealth is not found anywhere else, in this country or in any other. ||8||
गुरमुखि सेवक भाइ हरि धनु मिलै तिथहु करमहीण लै न सकहि होर थै देस दिसंतरि हरि धनु नाहि ॥८॥
WWW.GURBANI.WORLD
ਪਿਛਲਾ Share ਹੋਮ Save ਅਗਲਾ