ਸੂਹੀਮਹਲਾ੪॥
Soohee, Fourth Mahalaa:
सूही महला ४ ॥
ਜਿਥੈਹਰਿਆਰਾਧੀਐਤਿਥੈਹਰਿਮਿਤੁਸਹਾਈ॥
ਹੇ ਭਾਈ! ਜਿਸ ਭੀ ਥਾਂ ਪਰਮਾਤਮਾ ਦਾ ਆਰਾਧਨ ਕੀਤਾ ਜਾਏ, ਉਹ ਮਿੱਤਰ ਪਰਮਾਤਮਾ ਉੱਥੇ ਹੀ ਆ ਮਦਦਗਾਰ ਬਣਦਾ ਹੈ।
Wherever the Lord is worshipped in adoration, there the Lord becomes one's friend and helper.
जिथै हरि आराधीऐ तिथै हरि मितु सहाई ॥
ਗੁਰਕਿਰਪਾਤੇਹਰਿਮਨਿਵਸੈਹੋਰਤੁਬਿਧਿਲਇਆਨਜਾਈ॥੧॥
(ਪਰ ਉਹ) ਪਰਮਾਤਮਾ ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਉਸ ਨੂੰ ਲੱਭਿਆ ਨਹੀਂ ਜਾ ਸਕਦਾ ॥੧॥
By Guru's Grace, the Lord comes to dwell in the mind; He cannot be obtained in any other way. ||1||
गुर किरपा ते हरि मनि वसै होरतु बिधि लइआ न जाई ॥१॥
ਹਰਿਧਨੁਸੰਚੀਐਭਾਈ॥
ਹੇ ਭਾਈ! ਉਸ ਹਰੀ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ,
So gather in the wealth of the Lord, O Siblings of Destiny,
हरि धनु संचीऐ भाई ॥
ਜਿਹਲਤਿਪਲਤਿਹਰਿਹੋਇਸਖਾਈ॥੧॥ਰਹਾਉ॥
ਜੇਹੜਾ ਹਰੀ ਇਸ ਲੋਕ ਵਿਚ ਅਤੇ ਪਰਲੋਕ ਵਿਚ ਮਿੱਤਰ ਬਣਦਾ ਹੈ ॥੧॥ ਰਹਾਉ ॥
so that in this world and the next, the Lord shall be your friend and companion. ||1||Pause||
जि हलति पलति हरि होइ सखाई ॥१॥ रहाउ ॥
ਸਤਸੰਗਤੀਸੰਗਿਹਰਿਧਨੁਖਟੀਐਹੋਰਥੈਹੋਰਤੁਉਪਾਇਹਰਿਧਨੁਕਿਤੈਨਪਾਈ॥
ਹੇ ਭਾਈ! ਸਤਸੰਗੀਆਂ ਨਾਲ (ਮਿਲ ਕੇ) ਪਰਮਾਤਮਾ ਦਾ ਨਾਮ-ਧਨ ਖੱਟਿਆ ਜਾ ਸਕਦਾ ਹੈ, (ਸਤਸੰਗ ਤੋਂ ਬਿਨਾ) ਕਿਸੇ ਭੀ ਹੋਰ ਥਾਂ, ਕਿਸੇ ਭੀ ਹੋਰ ਜਤਨ ਨਾਲ ਹਰਿ-ਨਾਮ ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
In the company of the Sat Sangat, the True Congregation, you shall earn the wealth of the Lord; this wealth of the Lord is not obtained anywhere else, by any other means, at all.
सतसंगती संगि हरि धनु खटीऐ होर थै होरतु उपाइ हरि धनु कितै न पाई ॥
ਹਰਿਰਤਨੈਕਾਵਾਪਾਰੀਆਹਰਿਰਤਨਧਨੁਵਿਹਾਝੇਕਚੈਕੇਵਾਪਾਰੀਏਵਾਕਿਹਰਿਧਨੁਲਇਆਨਜਾਈ॥੨॥
ਹਰਿ ਨਾਮ ਧਨ ਦਾ ਸਤਸੰਗੀ ਵਾਪਾਰੀ ਨਾਮ ਧਨ ਖ਼ਰੀਦਦਾ ਹੈ, ਨਾਸਵੰਤ ਪਦਾਰਥਾਂ ਦੇ ਵਪਾਰੀ (ਮਾਇਕ ਪਦਾਰਥ ਹੀ ਖ਼ਰੀਦਦੇ ਹਨ ਉਹਨਾਂ ਦੀ) ਸਿੱਖਿਆ ਨਾਲ ਹਰਿ-ਨਾਮ-ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ॥੨॥
The dealer in the Lord's Jewels purchases the wealth of the Lord's jewels; the dealer in cheap glass jewels cannot acquire the Lord's wealth by empty words. ||2||
हरि रतनै का वापारीआ हरि रतन धनु विहाझे कचै के वापारीए वाकि हरि धनु लइआ न जाई ॥२॥
ਹਰਿਧਨੁਰਤਨੁਜਵੇਹਰੁਮਾਣਕੁਹਰਿਧਨੈਨਾਲਿਅੰਮ੍ਰਿਤਵੇਲੈਵਤੈਹਰਿਭਗਤੀਹਰਿਲਿਵਲਾਈ॥
ਹੇ ਭਾਈ! ਪਰਮਾਤਮਾ ਦਾ ਨਾਮ (ਭੀ) ਧਨ (ਹੈ, ਇਹ ਧਨ) ਰਤਨ ਜਵਾਹਰ ਮੋਤੀ (ਵਰਗਾ ਕੀਮਤੀ) ਹੈ। ਪ੍ਰਭੂ ਦੇ ਭਗਤਾਂ ਨੇ ਵੱਤਰ ਦੇ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ (ਉਸ ਵੇਲੇ ਉੱਠ ਕੇ ਜਦੋਂ ਆਤਮਕ ਜੀਵਨ ਪਲ੍ਹਰਦਾ ਹੈ) ਇਸ ਹਰਿ-ਨਾਮ ਧਨ ਨਾਲ ਸੁਰਤ ਜੋੜੀ ਹੁੰਦੀ ਹੈ।
The Lord's wealth is like jewels, gems and rubies. At the appointed time in the Amrit Vaylaa, the ambrosial hours of the morning, the Lord's devotees lovingly center their attention on the Lord, and the wealth of the Lord.
हरि धनु रतनु जवेहरु माणकु हरि धनै नालि अंम्रित वेलै वतै हरि भगती हरि लिव लाई ॥
ਹਰਿਧਨੁਅੰਮ੍ਰਿਤਵੇਲੈਵਤੈਕਾਬੀਜਿਆਭਗਤਖਾਇਖਰਚਿਰਹੇਨਿਖੁਟੈਨਾਹੀ॥ਹਲਤਿਪਲਤਿਹਰਿਧਨੈਕੀਭਗਤਾਕਉਮਿਲੀਵਡਿਆਈ॥੩॥
ਵੱਤਰ ਦੇ ਵੇਲੇ ਅੰਮ੍ਰਿਤ ਵੇਲੇ (ਉੱਠ ਕੇ) ਬੀਜਿਆ ਹੋਇਆ ਇਹ ਹਰਿ-ਨਾਮ-ਧਨ ਭਗਤ ਜਨ ਆਪ ਵਰਤਦੇ ਰਹਿੰਦੇ ਹਨ, ਹੋਰਨਾਂ ਨੂੰ ਵੰਡਦੇ ਰਹਿੰਦੇ ਹਨ, ਪਰ ਇਹ ਮੁੱਕਦਾ ਨਹੀਂ। ਭਗਤ ਜਨਾਂ ਨੂੰ ਇਸ ਲੋਕ ਵਿਚ ਪਰਲੋਕ ਵਿਚ ਇਸ ਹਰਿ-ਨਾਮ-ਧਨ ਦੇ ਕਾਰਨ ਇੱਜ਼ਤ ਮਿਲਦੀ ਹੈ ॥੩॥
The devotees of the Lord plant the seed of the Lord's wealth in the ambrosial hours of the Amrit Vaylaa; they eat it, and spend it, but it is never exhausted. In this world and the next, the devotees are blessed with glorious greatness, the wealth of the Lord. ||3||
हरि धनु अंम्रित वेलै वतै का बीजिआ भगत खाइ खरचि रहे निखुटै नाही ॥ हलति पलति हरि धनै की भगता कउ मिली वडिआई ॥३॥
ਹਰਿਧਨੁਨਿਰਭਉਸਦਾਸਦਾਅਸਥਿਰੁਹੈਸਾਚਾਇਹੁਹਰਿਧਨੁਅਗਨੀਤਸਕਰੈਪਾਣੀਐਜਮਦੂਤੈਕਿਸੈਕਾਗਵਾਇਆਨਜਾਈ॥
ਹੇ ਭਾਈ! ਇਸ ਹਰਿ-ਨਾਮ-ਧਨ ਨੂੰ ਕਿਸੇ ਕਿਸਮ ਦਾ ਕੋਈ ਡਰ-ਖ਼ਤਰਾ ਨਹੀਂ, ਇਹ ਸਦਾ ਹੀ ਕਾਇਮ ਰਹਿਣ ਵਾਲਾ ਹੈ, ਸਦਾ ਹੀ ਟਿਕਿਆ ਰਹਿੰਦਾ ਹੈ। ਅੱਗ, ਚੋਰ, ਪਾਣੀ, ਮੌਤ-ਕਿਸੇ ਪਾਸੋਂ ਭੀ ਇਸ ਧਨ ਦਾ ਨੁਕਸਾਨ ਨਹੀਂ ਕੀਤਾ ਜਾ ਸਕਦਾ।
The wealth of the Fearless Lord is permanent, forever and ever, and true. This wealth of the Lord cannot be destroyed by fire or water; neither thieves nor the Messenger of Death can take it away.
हरि धनु निरभउ सदा सदा असथिरु है साचा इहु हरि धनु अगनी तसकरै पाणीऐ जमदूतै किसै का गवाइआ न जाई ॥
ਹਰਿਧਨਕਉਉਚਕਾਨੇੜਿਨਆਵਈਜਮੁਜਾਗਾਤੀਡੰਡੁਨਲਗਾਈ॥੪॥
ਕੋਈ ਲੁਟੇਰਾ ਇਸ ਹਰਿ-ਨਾਮ-ਧਨ ਦੇ ਨੇੜੇ ਨਹੀਂ ਢੁਕ ਸਕਦਾ। ਜਮ ਮਸੂਲੀਆ ਇਸ ਧਨ ਨੂੰ ਮਸੂਲ ਨਹੀਂ ਲਾ ਸਕਦਾ ॥੪॥
Thieves cannot even approach the Lord's wealth; Death, the tax collector cannot tax it. ||4||
हरि धन कउ उचका नेड़ि न आवई जमु जागाती डंडु न लगाई ॥४॥
ਸਾਕਤੀਪਾਪਕਰਿਕੈਬਿਖਿਆਧਨੁਸੰਚਿਆਤਿਨਾਇਕਵਿਖਨਾਲਿਨਜਾਈ॥
ਹੇ ਭਾਈ! ਮਾਇਆ-ਵੇੜ੍ਹੇ ਮਨੁੱਖਾਂ ਨੇ (ਸਦਾ) ਪਾਪ ਕਰ ਕਰ ਕੇ ਮਾਇਆ-ਧਨ (ਹੀ) ਜੋੜਿਆ, (ਪਰ) ਉਹਨਾਂ ਦੇ ਨਾਲ (ਜਗਤ ਤੋਂ ਤੁਰਨ ਵੇਲੇ) ਇਹ ਧਨ ਇਕ ਕਦਮ ਭੀ ਸਾਥ ਨਾਹ ਕਰ ਸਕਿਆ।
The faithless cynics commit sins and gather in their poisonous wealth, but it shall not go along with them for even a single step.
साकती पाप करि कै बिखिआ धनु संचिआ तिना इक विख नालि न जाई ॥
ਹਲਤੈਵਿਚਿਸਾਕਤਦੁਹੇਲੇਭਏਹਥਹੁਛੁੜਕਿਗਇਆਅਗੈਪਲਤਿਸਾਕਤੁਹਰਿਦਰਗਹਢੋਈਨਪਾਈ॥੫॥
(ਇਸ ਮਾਇਆ-ਧਨ ਦੇ ਕਾਰਨ) ਮਾਇਆ-ਵੇੜ੍ਹੇ ਮਨੁੱਖ ਇਸ ਲੋਕ ਵਿਚ ਦੁਖੀ ਹੀ ਰਹੇ (ਮਰਨ ਵੇਲੇ ਇਹ ਧਨ) ਹੱਥੋਂ ਖੁੱਸ ਗਿਆ, ਅਗਾਂਹ ਪਰਲੋਕ ਵਿਚ ਜਾ ਕੇ ਮਾਇਆ-ਵੇੜ੍ਹੇ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਕੋਈ ਥਾਂ ਨਹੀਂ ਮਿਲਦੀ ॥੫॥
In this world, the faithless cynics become miserable, as it slips away through their hands. In the world hereafter, the faithless cynics find no shelter in the Court of the Lord. ||5||
हलतै विचि साकत दुहेले भए हथहु छुड़कि गइआ अगै पलति साकतु हरि दरगह ढोई न पाई ॥५॥
ਇਸੁਹਰਿਧਨਕਾਸਾਹੁਹਰਿਆਪਿਹੈਸੰਤਹੁਜਿਸਨੋਦੇਇਸੁਹਰਿਧਨੁਲਦਿਚਲਾਈ॥
ਹੇ ਸੰਤ ਜਨੋ! ਇਸ ਹਰਿ-ਨਾਮ-ਧਨ ਦਾ ਮਾਲਕ ਪਰਮਾਤਮਾ ਆਪ ਹੀ ਹੈ। ਜਿਸ ਮਨੁੱਖ ਨੂੰ ਸ਼ਾਹ ਪ੍ਰਭੂ ਇਹ ਧਨ ਦੇਂਦਾ ਹੈ, ਉਹ ਮਨੁੱਖ (ਇਸ ਜਗਤ ਵਿਚ) ਇਹ ਹਰਿ-ਨਾਮ-ਸੌਦਾ ਵਿਹਾਝ ਕੇ ਇਥੋਂ ਤੁਰਦਾ ਹੈ।
The Lord Himself is the Banker of this wealth, O Saints; when the Lord gives it, the mortal loads it and takes it away.
इसु हरि धन का साहु हरि आपि है संतहु जिस नो देइ सु हरि धनु लदि चलाई ॥
ਇਸੁਹਰਿਧਨੈਕਾਤੋਟਾਕਦੇਨਆਵਈਜਨਨਾਨਕਕਉਗੁਰਿਸੋਝੀਪਾਈ॥੬॥੩॥੧੦॥
ਹੇ ਨਾਨਕ! (ਆਖ-ਹੇ ਭਾਈ!) ਇਸ ਹਰਿ-ਨਾਮ-ਧਨ ਦੇ ਵਪਾਰ ਵਿਚ ਕਦੇ ਘਾਟਾ ਨਹੀਂ ਪੈਂਦਾ। ਗੁਰੂ ਨੇ ਆਪਣੇ ਸੇਵਕ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ ॥੬॥੩॥੧੦॥
This wealth of the Lord is never exhausted; the Guru has given this understanding to servant Nanak. ||6||3||10||
इसु हरि धनै का तोटा कदे न आवई जन नानक कउ गुरि सोझी पाई ॥६॥३॥१०॥
WWW.GURBANI.WORLD