ਸੋਰਠਿਮਹਲਾ੩॥
Sorat'h, Third Mahalaa:
सोरठि महला ३ ॥
ਭਗਤਿਖਜਾਨਾਭਗਤਨਕਉਦੀਆਨਾਉਹਰਿਧਨੁਸਚੁਸੋਇ॥
(ਗੁਰੂ) ਭਗਤ ਜਨਾਂ ਨੂੰ ਪਰਮਾਤਮਾ ਦੀ ਭਗਤੀ ਦਾ ਖ਼ਜ਼ਾਨਾ ਦੇਂਦਾ ਹੈ, ਪਰਮਾਤਮਾ ਦਾ ਨਾਮ ਐਸਾ ਧਨ ਹੈ ਜੋ ਸਦਾ ਕਾਇਮ ਰਹਿੰਦਾ ਹੈ।
The True Lord has blessed His devotees with the treasure of devotional worship, and the wealth of the Lord's Name.
भगति खजाना भगतन कउ दीआ नाउ हरि धनु सचु सोइ ॥
ਅਖੁਟੁਨਾਮਧਨੁਕਦੇਨਿਖੁਟੈਨਾਹੀਕਿਨੈਨਕੀਮਤਿਹੋਇ॥
ਹਰਿ-ਨਾਮ-ਧਨ ਕਦੇ ਮੁੱਕਣ ਵਾਲਾ ਨਹੀਂ, ਇਹ ਧਨ ਕਦੇ ਨਹੀਂ ਮੁੱਕਦਾ, ਕਿਸੇ ਪਾਸੋਂ ਇਸ ਦਾ ਮੁੱਲ ਭੀ ਨਹੀਂ ਪਾਇਆ ਜਾ ਸਕਦਾ (ਭਾਵ, ਕੋਈ ਮਨੁੱਖ ਇਸ ਧਨ ਨੂੰ ਦੁਨਿਆਵੀ ਪਦਾਰਥਾਂ ਨਾਲ ਖ਼ਰੀਦ ਭੀ ਨਹੀਂ ਸਕਦਾ)।
The wealth of the Naam, shall never be exhausted; no one can estimate its worth.
अखुटु नाम धनु कदे निखुटै नाही किनै न कीमति होइ ॥
ਨਾਮਧਨਿਮੁਖਉਜਲੇਹੋਏਹਰਿਪਾਇਆਸਚੁਸੋਇ॥੧॥
ਜਿਨ੍ਹਾਂ ਨੇ ਇਹ ਸਦਾ-ਥਿਰ ਹਰਿ-ਧਨ ਪ੍ਰਾਪਤ ਕਰ ਲਿਆ, ਉਹਨਾਂ ਨੂੰ ਇਸ ਨਾਮ-ਧਨ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੧॥
With the wealth of the Naam, their faces are radiant, and they attain the True Lord. ||1||
नाम धनि मुख उजले होए हरि पाइआ सचु सोइ ॥१॥
ਮਨਮੇਰੇਗੁਰਸਬਦੀਹਰਿਪਾਇਆਜਾਇ॥
ਹੇ ਮੇਰੇ ਮਨ! (ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਮਿਲ ਸਕਦਾ ਹੈ।
O my mind, through the Word of the Guru's Shabad, the Lord is found.
मन मेरे गुर सबदी हरि पाइआ जाइ ॥
ਬਿਨੁਸਬਦੈਜਗੁਭੁਲਦਾਫਿਰਦਾਦਰਗਹਮਿਲੈਸਜਾਇ॥ਰਹਾਉ॥
ਸ਼ਬਦ ਤੋਂ ਬਿਨਾ ਜਗਤ ਕੁਰਾਹੇ ਪਿਆ ਹੋਇਆ ਭਟਕਦਾ ਫਿਰਦਾ ਹੈ, (ਅਗਾਂਹ ਪਰਲੋਕ ਵਿਚ) ਪ੍ਰਭੂ ਦੀ ਦਰਗਾਹ ਵਿਚ ਦੰਡ ਸਹਿੰਦਾ ਹੈ। ਰਹਾਉ॥
Without the Shabad, the world wanders around, and receives its punishment in the Court of the Lord. ||Pause||
बिनु सबदै जगु भुलदा फिरदा दरगह मिलै सजाइ ॥ रहाउ ॥
ਇਸੁਦੇਹੀਅੰਦਰਿਪੰਚਚੋਰਵਸਹਿਕਾਮੁਕ੍ਰੋਧੁਲੋਭੁਮੋਹੁਅਹੰਕਾਰਾ॥
ਇਸ ਸਰੀਰ ਵਿਚ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਦੇ ਪੰਜ ਚੋਰ ਵੱਸਦੇ ਹਨ,
Within this body dwell the five thieves: sexual desire, anger, greed, emotional attachment and egotism.
इसु देही अंदरि पंच चोर वसहि कामु क्रोधु लोभु मोहु अहंकारा ॥
ਅੰਮ੍ਰਿਤੁਲੂਟਹਿਮਨਮੁਖਨਹੀਬੂਝਹਿਕੋਇਨਸੁਣੈਪੂਕਾਰਾ॥
(ਇਹ) ਆਤਮਕ ਜੀਵਨ ਦੇਣ ਵਾਲਾ ਨਾਮ-ਧਨ ਲੁੱਟਦੇ ਰਹਿੰਦੇ ਹਨ, ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਇਹ ਸਮਝਦੇ ਨਹੀਂ। (ਜਦੋਂ ਸਭ ਕੁਝ ਲੁਟਾ ਕੇ ਉਹ ਦੁੱਖੀ ਹੁੰਦੇ ਹਨ, ਤਾਂ) ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ (ਕੋਈ ਉਹਨਾਂ ਦੀ ਸਹਾਇਤਾ ਨਹੀਂ ਕਰ ਸਕਦਾ)।
They plunder the Nectar, but the self-willed manmukh does not realize it; no one hears his complaint.
अंम्रितु लूटहि मनमुख नही बूझहि कोइ न सुणै पूकारा ॥
ਅੰਧਾਜਗਤੁਅੰਧੁਵਰਤਾਰਾਬਾਝੁਗੁਰੂਗੁਬਾਰਾ॥੨॥
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜਗਤ ਅੰਨ੍ਹਿਆਂ ਵਾਲੀ ਕਰਤੂਤ ਕਰਦਾ ਰਹਿੰਦਾ ਹੈ, ਗੁਰੂ ਤੋਂ ਖੁੰਝ ਕੇ (ਇਸ ਦੇ ਆਤਮਕ ਜੀਵਨ ਦੇ ਰਸਤੇ ਵਿਚ) ਹਨੇਰਾ ਹੋਇਆ ਰਹਿੰਦਾ ਹੈ ॥੨॥
The world is blind, and its dealings are blind as well; without the Guru, there is only pitch darkness. ||2||
अंधा जगतु अंधु वरतारा बाझु गुरू गुबारा ॥२॥
ਹਉਮੈਮੇਰਾਕਰਿਕਰਿਵਿਗੁਤੇਕਿਹੁਚਲੈਨਚਲਦਿਆਨਾਲਿ॥
ਇਹ ਆਖ ਆਖ ਕੇ ਕਿ 'ਮੈਂ ਵੱਡਾ ਹਾਂ', 'ਇਹ ਧਨ ਪਦਾਰਥ ਮੇਰਾ ਹੈ' (ਮਾਇਆ-ਵੇੜ੍ਹੇ) ਮਨੁੱਖ ਖ਼ੁਆਰ ਹੁੰਦੇ ਰਹਿੰਦੇ ਹਨ, ਪਰ ਜਗਤ ਤੋਂ ਤੁਰਨ ਵੇਲੇ ਕੋਈ ਚੀਜ਼ ਭੀ ਕਿਸੇ ਦੇ ਨਾਲ ਨਹੀਂ ਤੁਰਦੀ।
Indulging in egotism and possessiveness, they are ruined; when they depart, nothing goes along with them.
हउमै मेरा करि करि विगुते किहु चलै न चलदिआ नालि ॥
ਗੁਰਮੁਖਿਹੋਵੈਸੁਨਾਮੁਧਿਆਵੈਸਦਾਹਰਿਨਾਮੁਸਮਾਲਿ॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਵਸਾ ਕੇ ਨਾਮ ਸਿਮਰਦਾ ਰਹਿੰਦਾ ਹੈ।
But one who becomes Gurmukh meditates on the Naam, and ever contemplates the Lord's Name.
गुरमुखि होवै सु नामु धिआवै सदा हरि नामु समालि ॥
ਸਚੀਬਾਣੀਹਰਿਗੁਣਗਾਵੈਨਦਰੀਨਦਰਿਨਿਹਾਲਿ॥੩॥
ਉਹ ਸਦਾ-ਥਿਰ ਰਹਿਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ਤੇ ਪਰਮਾਤਮਾ ਦੀ ਮੇਹਰ ਦੀ ਨਜ਼ਰ ਨਾਲ ਉਹ ਸਦਾ ਸੁਖੀ ਰਹਿੰਦਾ ਹੈ ॥੩॥
Through the True Word of Gurbani, he sings the Glorious Praises of the Lord; blessed with the Lord's Glance of Grace, he is enraptured. ||3||
सची बाणी हरि गुण गावै नदरी नदरि निहालि ॥३॥
ਸਤਿਗੁਰਗਿਆਨੁਸਦਾਘਟਿਚਾਨਣੁਅਮਰੁਸਿਰਿਬਾਦਿਸਾਹਾ॥
ਜਿਨ੍ਹਾਂ ਦੇ ਹਿਰਦੇ ਵਿਚ ਗੁਰੂ ਦਾ ਬਖ਼ਸ਼ਿਆ ਗਿਆਨ ਸਦਾ ਚਾਨਣ ਕਰੀ ਰੱਖਦਾ ਹੈ ਉਹਨਾਂ ਦਾ ਹੁਕਮ (ਦੁਨੀਆ ਦੇ) ਬਾਦਸ਼ਾਹਾਂ ਦੇ ਸਿਰ ਉਤੇ (ਭੀ) ਚੱਲਦਾ ਹੈ,
The spiritual wisdom of the True Guru is a steady light within the heart. The Lord's decree is over the heads of even kings.
सतिगुर गिआनु सदा घटि चानणु अमरु सिरि बादिसाहा ॥
ਅਨਦਿਨੁਭਗਤਿਕਰਹਿਦਿਨੁਰਾਤੀਰਾਮਨਾਮੁਸਚੁਲਾਹਾ॥
ਉਹ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ, ਉਹ ਹਰਿ-ਨਾਮ ਦਾ ਲਾਭ ਖੱਟਦੇ ਹਨ ਜੋ ਸਦਾ ਕਾਇਮ ਰਹਿੰਦਾ ਹੈ।
Night and day, the Lord's devotees worship Him; night and day, they gather in the true profit of the Lord's Name.
अनदिनु भगति करहि दिनु राती राम नामु सचु लाहा ॥
ਨਾਨਕਰਾਮਨਾਮਿਨਿਸਤਾਰਾਸਬਦਿਰਤੇਹਰਿਪਾਹਾ॥੪॥੨॥
ਹੇ ਨਾਨਕ! ਪਰਮਾਤਮਾ ਦੇ ਨਾਮ ਦੀ ਰਾਹੀਂ ਸੰਸਾਰ ਤੋਂ ਪਾਰ-ਉਤਾਰਾ ਹੋ ਜਾਂਦਾ ਹੈ, ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਦੇ ਰੰਗ ਵਿਚ ਰੰਗੇ ਰਹਿੰਦੇ ਹਨ, ਪਰਮਾਤਮਾ ਉਹਨਾਂ ਦੇ ਨੇੜੇ ਵੱਸਦਾ ਹੈ ॥੪॥੨॥
O Nanak, through the Lord's Name, one is emancipated; attuned to the Shabad, he finds the Lord. ||4||2||
नानक राम नामि निसतारा सबदि रते हरि पाहा ॥४॥२॥
WWW.GURBANI.WORLD