GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਗੁਰੂ ਅਮਰਦਾਸ ਜੀ
ਅੰਗ 767
Display Settings
Translations
ਰਾਗੁਸੂਹੀਛੰਤਮਹਲਾਘਰੁ
ਰਾਗ ਸੂਹੀ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ' (ਛੰਦ)।
Raag Soohee, Chhant, Third Mahalaa, Second House:
रागु सूही छंत महला ३ घरु २ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸੁਖਸੋਹਿਲੜਾਹਰਿਧਿਆਵਹੁ
ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ।
Meditate on the Lord, and find peace and pleasure.
सुख सोहिलड़ा हरि धिआवहु ॥
ਗੁਰਮੁਖਿਹਰਿਫਲੁਪਾਵਹੁ
ਗੁਰੂ ਦੀ ਸਰਨ ਪੈ ਕੇ (ਸਿਫ਼ਤਿ-ਸਾਲਾਹ ਦਾ ਗੀਤ ਗਾਇਆਂ) ਪਰਮਾਤਮਾ ਦੇ ਦਰ ਤੋਂ (ਇਸ ਦਾ) ਫਲ ਪ੍ਰਾਪਤ ਕਰੋਗੇ।
As Gurmukh, obtain the Lord's fruitful rewards.
गुरमुखि हरि फलु पावहु ॥
ਗੁਰਮੁਖਿਫਲੁਪਾਵਹੁਹਰਿਨਾਮੁਧਿਆਵਹੁਜਨਮਜਨਮਕੇਦੂਖਨਿਵਾਰੇ
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ, (ਇਸ ਦਾ) ਫਲ ਹਾਸਲ ਕਰੋਗੇ, ਪਰਮਾਤਮਾ ਦਾ ਨਾਮ ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ।
As Gurmukh, obtain the fruit of the Lord, and meditate on the Lord's Name; the pains of countless lifetimes shall be erased.
गुरमुखि फलु पावहु हरि नामु धिआवहु जनम जनम के दूख निवारे ॥
ਬਲਿਹਾਰੀਗੁਰਅਪਣੇਵਿਟਹੁਜਿਨਿਕਾਰਜਸਭਿਸਵਾਰੇ
ਜਿਸ ਗੁਰੂ ਨੇ ਤੁਹਾਡੇ (ਲੋਕ ਪਰਲੋਕ ਦੇ) ਸਾਰੇ ਕੰਮ ਸਵਾਰ ਦਿੱਤੇ ਹਨ, ਉਸ ਆਪਣੇ ਗੁਰੂ ਤੋਂ ਸਦਕੇ ਜਾਵੋ।
I am a sacrifice to my Guru, who has arranged and resolved all my affairs.
बलिहारी गुर अपणे विटहु जिनि कारज सभि सवारे ॥
ਹਰਿਪ੍ਰਭੁਕ੍ਰਿਪਾਕਰੇਹਰਿਜਾਪਹੁਸੁਖਫਲਹਰਿਜਨਪਾਵਹੁ
ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ। ਹਰੀ-ਪ੍ਰਭੂ ਕਿਰਪਾ ਕਰੇਗਾ, (ਉਸ ਦੇ ਦਰ ਤੋਂ) ਆਤਮਕ ਆਨੰਦ ਦਾ ਫਲ ਪ੍ਰਾਪਤ ਕਰ ਲਵੋਗੇ।
The Lord God will bestow His Grace, if you meditate on the Lord; O humble servant of the Lord, you shall obtain the fruit of peace.
हरि प्रभु क्रिपा करे हरि जापहु सुख फल हरि जन पावहु ॥
ਨਾਨਕੁਕਹੈਸੁਣਹੁਜਨਭਾਈਸੁਖਸੋਹਿਲੜਾਹਰਿਧਿਆਵਹੁ॥੧॥
ਨਾਨਕ ਆਖਦਾ ਹੈ-ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ ॥੧॥
Says Nanak, listen O humble Sibling of Destiny: meditate on the Lord, and find peace and pleasure. ||1||
नानकु कहै सुणहु जन भाई सुख सोहिलड़ा हरि धिआवहु ॥१॥
ਸੁਣਿਹਰਿਗੁਣਭੀਨੇਸਹਜਿਸੁਭਾਏ
ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ।
Hearing the Glorious Praises of the Lord, I am intuitively drenched with His Love.
सुणि हरि गुण भीने सहजि सुभाए ॥
ਗੁਰਮਤਿਸਹਜੇਨਾਮੁਧਿਆਏ
ਹੇ ਭਾਈ! ਤੂੰ ਭੀ ਗੁਰੂ ਦੀ ਮਤਿ ਉਤੇ ਤੁਰ ਕੇ ਪ੍ਰਭੂ ਦਾ ਨਾਮ ਸਿਮਰ ਦੇ ਆਤਮਕ ਅਡੋਲਤਾ ਵਿਚ ਟਿਕ।
Under Guru's Instruction, I meditate intuitively on the Naam.
गुरमति सहजे नामु धिआए ॥
ਜਿਨਕਉਧੁਰਿਲਿਖਿਆਤਿਨਗੁਰੁਮਿਲਿਆਤਿਨਜਨਮਮਰਣਭਉਭਾਗਾ
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜਦਾ ਹੈ ਉਹਨਾਂ ਨੂੰ ਗੁਰੂ ਮਿਲਦਾ ਹੈ (ਤੇ, ਨਾਮ ਦੀ ਬਰਕਤਿ ਨਾਲ) ਉਹਨਾਂ ਦਾ ਜਨਮ ਮਰਨ (ਦੇ ਗੇੜ) ਦਾ ਡਰ ਦੂਰ ਹੋ ਜਾਂਦਾ ਹੈ।
Those who have such pre-ordained destiny, meet the Guru, and their fears of birth and death leave them.
जिन कउ धुरि लिखिआ तिन गुरु मिलिआ तिन जनम मरण भउ भागा ॥
ਅੰਦਰਹੁਦੁਰਮਤਿਦੂਜੀਖੋਈਸੋਜਨੁਹਰਿਲਿਵਲਾਗਾ
(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ) ਹਿਰਦੇ ਵਿਚੋਂ ਮਾਇਆ ਵਲ ਲੈ ਜਾਣ ਵਾਲੀ ਖੋਟੀ ਮਤਿ ਦੂਰ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਦਾ ਹੈ।
One who eliminates evil-mindedness and duality from within himself, that humble being lovingly focuses his mind on the Lord.
अंदरहु दुरमति दूजी खोई सो जनु हरि लिव लागा ॥
ਜਿਨਕਉਕ੍ਰਿਪਾਕੀਨੀਮੇਰੈਸੁਆਮੀਤਿਨਅਨਦਿਨੁਹਰਿਗੁਣਗਾਏ
ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ, ਉਹਨਾਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।
Those, upon whom my Lord and Master bestows His Grace, sing the Glorious Praises of the Lord, night and day.
जिन कउ क्रिपा कीनी मेरै सुआमी तिन अनदिनु हरि गुण गाए ॥
ਸੁਣਿਮਨਭੀਨੇਸਹਜਿਸੁਭਾਏ॥੨॥
ਹੇ ਮਨ! (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਕੇ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਭਿੱਜ ਜਾਈਦਾ ਹੈ ॥੨॥
Hearing the Glorious Praises of the Lord, I am intuitively drenched with His Love. ||2||
सुणि मन भीने सहजि सुभाए ॥२॥
ਜੁਗਮਹਿਰਾਮਨਾਮੁਨਿਸਤਾਰਾ
ਹੇ ਭਾਈ! ਜਗਤ ਵਿਚ ਪਰਮਾਤਮਾ ਦਾ ਨਾਮ ਹੀ (ਹਰੇਕ ਜੀਵ ਦਾ) ਪਾਰ-ਉਤਾਰਾ ਕਰਦਾ ਹੈ।
In this age, emancipation comes only from the Lord's Name.
जुग महि राम नामु निसतारा ॥
ਗੁਰਤੇਉਪਜੈਸਬਦੁਵੀਚਾਰਾ
ਜੇਹੜਾ ਮਨੁੱਖ ਗੁਰੂ ਪਾਸੋਂ ਨਵਾਂ ਆਤਮਕ ਜੀਵਨ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ।
Contemplative meditation on the Word of the Shabad emanates from the Guru.
गुर ते उपजै सबदु वीचारा ॥
ਗੁਰਸਬਦੁਵੀਚਾਰਾਰਾਮਨਾਮੁਪਿਆਰਾਜਿਸੁਕਿਰਪਾਕਰੇਸੁਪਾਏ
ਉਹ ਮਨੁੱਖ ਗੁਰੂ ਦੇ ਸ਼ਬਦ ਨੂੰ (ਜਿਉਂ ਜਿਉਂ) ਵਿਚਾਰਦਾ ਹੈ ਤਿਉਂ ਤਿਉਂ) ਪਰਮਾਤਮਾ ਦਾ ਨਾਮ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਪਰ, ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰਦਾ ਹੈ, ਉਹੀ ਮਨੁੱਖ (ਇਹ ਦਾਤਿ) ਪ੍ਰਾਪਤ ਕਰਦਾ ਹੈ।
Contemplating the Guru's Shabad, one comes to love the Lord's Name; he alone obtains it, unto whom the Lord shows Mercy.
गुर सबदु वीचारा राम नामु पिआरा जिसु किरपा करे सु पाए ॥
ਸਹਜੇਗੁਣਗਾਵੈਦਿਨੁਰਾਤੀਕਿਲਵਿਖਸਭਿਗਵਾਏ
ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਅਤੇ ਆਪਣੇ ਸਾਰੇ ਪਾਪ ਦੂਰ ਕਰ ਲੈਂਦਾ ਹੈ।
In peace and poise, he sings the Lord's Praises day and night, and all sins are eradicated.
सहजे गुण गावै दिनु राती किलविख सभि गवाए ॥
ਸਭੁਕੋਤੇਰਾਤੂਸਭਨਾਕਾਹਉਤੇਰਾਤੂਹਮਾਰਾ
ਹੇ ਪ੍ਰਭੂ! ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ ਹੈ), ਤੂੰ ਸਾਰੇ ਜੀਵਾਂ ਦਾ ਖਸਮ ਹੈਂ। ਹੇ ਪ੍ਰਭੂ! ਮੈਂ ਤੇਰਾ (ਸੇਵਕ) ਹਾਂ, ਤੂੰ ਸਾਡਾ ਮਾਲਕ ਹੈਂ (ਸਾਨੂੰ ਆਪਣਾ ਨਾਮ ਬਖ਼ਸ਼)।
All are Yours, and You belong to all. I am Yours, and You are mine.
सभु को तेरा तू सभना का हउ तेरा तू हमारा ॥
ਜੁਗਮਹਿਰਾਮਨਾਮੁਨਿਸਤਾਰਾ॥੩॥
ਹੇ ਭਾਈ! ਸੰਸਾਰ ਵਿਚ ਪਰਮਾਤਮਾ ਦਾ ਨਾਮ (ਹੀ ਹਰੇਕ ਜੀਵ ਦਾ ਪਾਰ-ਉਤਾਰਾ ਕਰਦਾ ਹੈ ॥੩॥
In this age, emancipation comes only from the Lord's Name. ||3||
जुग महि राम नामु निसतारा ॥३॥
ਸਾਜਨਆਇਵੁਠੇਘਰਮਾਹੀ
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਜੀ ਆ ਵੱਸਦੇ ਹਨ,
The Lord, my Friend has come to dwell within the home of my heart;
साजन आइ वुठे घर माही ॥
ਹਰਿਗੁਣਗਾਵਹਿਤ੍ਰਿਪਤਿਅਘਾਹੀ
ਉਹ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਮਾਇਆ ਵਲੋਂ ਉਹਨਾਂ ਨੂੰ ਸੰਤੋਖ ਆ ਜਾਂਦਾ ਹੈ, ਉਹ ਰੱਜ ਜਾਂਦੇ ਹਨ।
singing the Glorious Praises of the Lord, one is satisfied and fulfilled.
हरि गुण गावहि त्रिपति अघाही ॥
ਹਰਿਗੁਣਗਾਇਸਦਾਤ੍ਰਿਪਤਾਸੀਫਿਰਿਭੂਖਲਾਗੈਆਏ
ਹੇ ਭਾਈ! ਜੇਹੜੀ ਜਿੰਦ ਸਦਾ ਪ੍ਰਭੂ ਦੇ ਗੁਣ ਗਾ ਗਾ ਕੇ (ਮਾਇਆ ਵਲੋਂ) ਤ੍ਰਿਪਤ ਹੋ ਜਾਂਦੀ ਹੈ, ਉਸ ਨੂੰ ਮੁੜ ਮਾਇਆ ਦੀ ਭੁੱਖ ਆ ਕੇ ਨਹੀਂ ਚੰਬੜਦੀ।
Singing the Glorious Praises of the Lord, one is satisfied forever, never to feel hunger again.
हरि गुण गाइ सदा त्रिपतासी फिरि भूख न लागै आए ॥
ਦਹਦਿਸਿਪੂਜਹੋਵੈਹਰਿਜਨਕੀਜੋਹਰਿਹਰਿਨਾਮੁਧਿਆਏ
ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਸ ਸੇਵਕ ਦੀ ਹਰ ਥਾਂ ਇੱਜ਼ਤ ਹੁੰਦੀ ਹੈ।
That humble servant of the Lord, who meditates on the Name of the Lord, Har, Har, is worshipped in the ten directions.
दह दिसि पूज होवै हरि जन की जो हरि हरि नामु धिआए ॥
ਨਾਨਕਹਰਿਆਪੇਜੋੜਿਵਿਛੋੜੇਹਰਿਬਿਨੁਕੋਦੂਜਾਨਾਹੀ
ਹੇ ਨਾਨਕ! ਪਰਮਾਤਮਾ ਆਪ ਹੀ (ਕਿਸੇ ਨੂੰ ਮਾਇਆ ਵਿਚ) ਜੋੜ ਕੇ (ਆਪਣੇ ਚਰਨਾਂ) ਨਾਲੋਂ ਵਿਛੋੜਦਾ ਹੈ। ਪਰਮਾਤਮਾ ਤੋਂ ਬਿਨਾ ਹੋਰ (ਐਸੀ ਸਮਰਥਾ ਵਾਲਾ) ਨਹੀਂ ਹੈ।
O Nanak, He Himself joins and separates; there is no other than the Lord.
नानक हरि आपे जोड़ि विछोड़े हरि बिनु को दूजा नाही ॥
ਸਾਜਨਆਇਵੁਠੇਘਰਮਾਹੀ॥੪॥੧॥
(ਜਿਸ ਉਤੇ ਮੇਹਰ ਕਰਦੇ ਹਨ) ਉਸ ਦੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਜੀ ਆ ਨਿਵਾਸ ਕਰਦੇ ਹਨ ॥੪॥੧॥
The Lord, my Friend has come to dwell within the home of my heart. ||4||1||
साजन आइ वुठे घर माही ॥४॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ