ਮਃ੩॥
Third Mahalaa:
मः ३ ॥
ਘਰਹੀਮਹਿਅੰਮ੍ਰਿਤੁਭਰਪੂਰੁਹੈਮਨਮੁਖਾਸਾਦੁਨਪਾਇਆ॥
(ਨਾਮ-ਰੂਪ) ਅੰਮ੍ਰਿਤ (ਹਰੇਕ ਜੀਵ ਦੇ ਹਿਰਦੇ-ਰੂਪ) ਘਰ ਵਿਚ ਹੀ ਭਰਿਆ ਹੋਇਆ ਹੈ, (ਪਰ) ਮਨਮੁਖਾਂ ਨੂੰ (ਉਸ ਦਾ) ਸੁਆਦ ਨਹੀਂ ਆਉਂਦਾ।
The home within is filled with Ambrosial Nectar, but the self-willed manmukh does not get to taste it.
घर ही महि अंम्रितु भरपूरु है मनमुखा सादु न पाइआ ॥
ਜਿਉਕਸਤੂਰੀਮਿਰਗੁਨਜਾਣੈਭ੍ਰਮਦਾਭਰਮਿਭੁਲਾਇਆ॥
ਜਿਵੇਂ ਹਰਨ (ਆਪਣੀ ਨਾਭੀ ਵਿਚ) ਕਸਤੂਰੀ ਨਹੀਂ ਸਮਝਦਾ ਤੇ ਭਰਮ ਵਿਚ ਭੁਲਾਇਆ ਹੋਇਆ ਭਟਕਦਾ ਹੈ, ਤਿਵੇਂ ਮਨਮੁਖ ਨਾਮ-ਅੰਮ੍ਰਿਤ ਨੂੰ ਛੱਡ ਕੇ ਵਿਹੁ ਨੂੰ ਇਕੱਠਾ ਕਰਦਾ ਹੈ,
He is like the deer, who does not recognize its own musk-scent; it wanders around, deluded by doubt.
जिउ कसतूरी मिरगु न जाणै भ्रमदा भरमि भुलाइआ ॥
ਅੰਮ੍ਰਿਤੁਤਜਿਬਿਖੁਸੰਗ੍ਰਹੈਕਰਤੈਆਪਿਖੁਆਇਆ॥
(ਪਰ ਉਸ ਦੇ ਭੀ ਕੀਹ ਵੱਸ?) ਕਰਤਾਰ ਨੇ (ਉਸ ਦੇ ਪਿਛਲੇ ਕੀਤੇ ਅਨੁਸਾਰ) ਉਸ ਨੂੰ ਆਪ ਖੁੰਝਾਇਆ ਹੋਇਆ ਹੈ।
The manmukh forsakes the Ambrosial Nectar, and instead gathers poison; the Creator Himself has fooled him.
अंम्रितु तजि बिखु संग्रहै करतै आपि खुआइआ ॥
ਗੁਰਮੁਖਿਵਿਰਲੇਸੋਝੀਪਈਤਿਨਾਅੰਦਰਿਬ੍ਰਹਮੁਦਿਖਾਇਆ॥
ਵਿਰਲੇ ਗੁਰਮੁਖਾਂ ਨੂੰ ਸਮਝ ਪੈਂਦੀ ਹੈ, ਉਹਨਾਂ ਨੂੰ ਹਿਰਦੇ ਵਿਚ ਹੀ (ਪਰਮਾਤਮਾ ਦਿੱਸ ਪੈਂਦਾ ਹੈ;
How rare are the Gurmukhs, who obtain this understanding; they behold the Lord God within themselves.
गुरमुखि विरले सोझी पई तिना अंदरि ब्रहमु दिखाइआ ॥
ਤਨੁਮਨੁਸੀਤਲੁਹੋਇਆਰਸਨਾਹਰਿਸਾਦੁਆਇਆ॥
ਉਹਨਾਂ ਦਾ ਮਨ ਤੇ ਸਰੀਰ ਠੰਢੇ-ਠਾਰ ਹੋ ਜਾਂਦੇ ਹਨ ਤੇ ਜੀਭ ਨਾਲ (ਜਪ ਕੇ) ਉਹਨਾਂ ਨੂੰ ਨਾਮ ਦਾ ਸੁਆਦ ਆ ਜਾਂਦਾ ਹੈ।
Their minds and bodies are cooled and soothed, and their tongues enjoy the sublime taste of the Lord.
तनु मनु सीतलु होइआ रसना हरि सादु आइआ ॥
ਸਬਦੇਹੀਨਾਉਊਪਜੈਸਬਦੇਮੇਲਿਮਿਲਾਇਆ॥
ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮ (ਦਾ ਅੰਗੂਰ ਹਿਰਦੇ ਵਿਚ) ਉੱਗਦਾ ਹੈ ਤੇ ਸ਼ਬਦ ਦੀ ਰਾਹੀਂ ਹੀ ਹਰੀ ਨਾਲ ਮੇਲ ਹੁੰਦਾ ਹੈ;
Through the Word of the Shabad, the Name wells up; through the Shabad, we are united in the Lord's Union.
सबदे ही नाउ ऊपजै सबदे मेलि मिलाइआ ॥
ਬਿਨੁਸਬਦੈਸਭੁਜਗੁਬਉਰਾਨਾਬਿਰਥਾਜਨਮੁਗਵਾਇਆ॥
ਸ਼ਬਦ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਤੇ ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ।
Without the Shabad, the whole world is insane, and it loses its life in vain.
बिनु सबदै सभु जगु बउराना बिरथा जनमु गवाइआ ॥
ਅੰਮ੍ਰਿਤੁਏਕੋਸਬਦੁਹੈਨਾਨਕਗੁਰਮੁਖਿਪਾਇਆ॥੨॥
ਹੇ ਨਾਨਕ! ਗੁਰੂ ਦਾ ਇਕ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਿਗੁਰੂ ਦੇ ਸਨਮੁਖ ਮਨੁੱਖ ਨੂੰ ਮਿਲਦਾ ਹੈ ॥੨॥
The Shabad alone is Ambrosial Nectar; O Nanak, the Gurmukhs obtain it. ||2||
अंम्रितु एको सबदु है नानक गुरमुखि पाइआ ॥२॥
WWW.GURBANI.WORLD