ਬਿਲਾਵਲੁ॥
Bilaaval:
बिलावलु ॥
ਦਰਮਾਦੇਠਾਢੇਦਰਬਾਰਿ॥
ਹੇ ਪ੍ਰਭੂ! ਮੈਂ ਤੇਰੇ ਦਰ ਤੇ ਮੰਗਤਾ ਬਣ ਕੇ ਖੜਾ ਹਾਂ।
I stand humbly at Your Court.
दरमादे ठाढे दरबारि ॥
ਤੁਝਬਿਨੁਸੁਰਤਿਕਰੈਕੋਮੇਰੀਦਰਸਨੁਦੀਜੈਖੋਲਿੑਕਿਵਾਰ॥੧॥ਰਹਾਉ॥
ਭਲਾ ਤੈਥੋਂ ਬਿਨਾ ਹੋਰ ਕੌਣ ਮੇਰੀ ਤਰਫ਼ਦਾਰੀ ਕਰ ਸਕਦਾ ਹੈ? ਹੇ ਦਾਤੇ! ਬੂਹਾ ਖੋਲ੍ਹ ਕੇ ਮੈਨੂੰ ਦੀਦਾਰ ਬਖ਼ਸ਼ ॥੧॥ ਰਹਾਉ ॥
Who else can take care of me, other than You? Please open Your door, and grant me the Blessed Vision of Your Darshan. ||1||Pause||
तुझ बिनु सुरति करै को मेरी दरसनु दीजै खोलि किवार ॥१॥ रहाउ ॥
ਤੁਮਧਨਧਨੀਉਦਾਰਤਿਆਗੀਸ੍ਰਵਨਨੑਸੁਨੀਅਤੁਸੁਜਸੁਤੁਮੑਾਰ॥
ਤੂੰ ਹੀ (ਜਗਤ ਦੇ ਸਾਰੇ) ਧਨ ਪਦਾਰਥ ਦਾ ਮਾਲਕ ਹੈਂ, ਤੇ ਬੜਾ ਖੁਲ੍ਹੇ ਦਿਲ ਵਾਲਾ ਦਾਨੀ ਹੈਂ। (ਜਗਤ ਵਿਚ) ਤੇਰੀ ਹੀ (ਦਾਨੀ ਹੋਣ ਦੀ) ਮਿੱਠੀ ਸੋਭਾ ਕੰਨੀਂ ਸੁਣੀ ਜਾ ਰਹੀ ਹੈ।
You are the richest of the rich, generous and unattached. With my ears, I listen to Your Praises.
तुम धन धनी उदार तिआगी स्रवनन सुनीअतु सुजसु तुमार ॥
ਮਾਗਉਕਾਹਿਰੰਕਸਭਦੇਖਉਤੁਮੑਹੀਤੇਮੇਰੋਨਿਸਤਾਰੁ॥੧॥
ਮੈਂ ਹੋਰ ਕਿਸ ਪਾਸੋਂ ਮੰਗਾਂ? ਮੈਨੂੰ ਤਾਂ ਸਭ ਕੰਗਾਲ ਦਿੱਸ ਰਹੇ ਹਨ। ਮੇਰਾ ਬੇੜਾ ਤੇਰੇ ਰਾਹੀਂ ਹੀ ਪਾਰ ਹੋ ਸਕਦਾ ਹੈ ॥੧॥
From whom should I beg? I see that all are beggars. My salvation comes only from You. ||1||
मागउ काहि रंक सभ देखउ तुम ही ते मेरो निसतारु ॥१॥
ਜੈਦੇਉਨਾਮਾਬਿਪਸੁਦਾਮਾਤਿਨਕਉਕ੍ਰਿਪਾਭਈਹੈਅਪਾਰ॥
ਜੈਦੇਵ, ਨਾਮਦੇਵ, ਸੁਦਾਮਾ ਬ੍ਰਾਹਮਣ-ਇਹਨਾਂ ਉੱਤੇ ਤੇਰੀ ਹੀ ਬੇਅੰਤ ਕਿਰਪਾ ਹੋਈ ਸੀ।
You blessed Jai Dayv, Naam Dayv and Sudaamaa the Brahmin with Your infinite mercy.
जैदेउ नामा बिप सुदामा तिन कउ क्रिपा भई है अपार ॥
ਕਹਿਕਬੀਰਤੁਮਸੰਮ੍ਰਥਦਾਤੇਚਾਰਿਪਦਾਰਥਦੇਤਨਬਾਰ॥੨॥੭॥
ਕਬੀਰ ਆਖਦਾ ਹੈ-ਤੂੰ ਸਭ ਦਾਤਾਂ ਦੇਣ ਜੋਗਾ ਦਾਤਾਰ ਹੈਂ। ਜੀਵਾਂ ਨੂੰ ਚਾਰੇ ਪਦਾਰਥ ਦੇਂਦਿਆਂ ਤੈਨੂੰ ਰਤਾ ਢਿੱਲ ਨਹੀਂ ਲੱਗਦੀ ॥੨॥੭॥
Says Kabeer, You are the All-powerful Lord, the Great Giver; in an instant, You bestow the four great blessings. ||2||7||
कहि कबीर तुम संम्रथ दाते चारि पदारथ देत न बार ॥२॥७॥
WWW.GURBANI.WORLD