ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
ਅੰਤਰਕੀਗਤਿਤੁਮਹੀਜਾਨੀਤੁਝਹੀਪਾਹਿਨਿਬੇਰੋ॥
ਹੇ ਮੇਰੇ ਆਪਣੇ ਮਾਲਕ ਪ੍ਰਭੂ! ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੇਰੀ ਸਰਣ ਪਿਆਂ ਹੀ (ਮੇਰੀ ਅੰਦਰਲੀ ਮੰਦੀ ਹਾਲਤ ਦਾ) ਖ਼ਾਤਮਾ ਹੋ ਸਕਦਾ ਹੈ।
Only You know the state of my innermost self; You alone can judge me.
अंतर की गति तुम ही जानी तुझ ही पाहि निबेरो ॥
ਬਖਸਿਲੈਹੁਸਾਹਿਬਪ੍ਰਭਅਪਨੇਲਾਖਖਤੇਕਰਿਫੇਰੋ॥੧॥
ਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ। ਹੇ ਮੇਰੇ ਮਾਲਕ! ਮੈਨੂੰ ਬਖ਼ਸ਼ ਲੈ ॥੧॥
Please forgive me, O Lord God Master; I have committed thousands of sins and mistakes. ||1||
बखसि लैहु साहिब प्रभ अपने लाख खते करि फेरो ॥१॥
ਪ੍ਰਭਜੀਤੂਮੇਰੋਠਾਕੁਰੁਨੇਰੋ॥
ਹੇ ਪ੍ਰਭੂ ਜੀ! ਤੂੰ ਮੇਰਾ ਪਾਲਣਹਾਰਾ ਮਾਲਕ ਹੈਂ, ਮੇਰੇ ਅੰਗ-ਸੰਗ ਵੱਸਦਾ ਹੈਂ।
O my Dear Lord God Master, You are always near me.
प्रभ जी तू मेरो ठाकुरु नेरो ॥
ਹਰਿਚਰਣਸਰਣਮੋਹਿਚੇਰੋ॥੧॥ਰਹਾਉ॥
ਹੇ ਹਰੀ! ਮੈਨੂੰ ਆਪਣੇ ਚਰਨਾਂ ਦੀ ਸਰਣ ਵਿਚ ਰੱਖ, ਮੈਨੂੰ ਆਪਣਾ ਦਾਸ ਬਣਾਈ ਰੱਖ ॥੧॥ ਰਹਾਉ ॥
O Lord, please bless Your disciple with the shelter of Your feet. ||1||Pause||
हरि चरण सरण मोहि चेरो ॥१॥ रहाउ ॥
ਬੇਸੁਮਾਰਬੇਅੰਤਸੁਆਮੀਊਚੋਗੁਨੀਗਹੇਰੋ॥
ਹੇ ਬੇਸ਼ੁਮਾਰ ਪ੍ਰਭੂ! ਹੇ ਬੇਅੰਤ! ਹੇ ਮੇਰੇ ਮਾਲਕ! ਤੂੰ ਉੱਚੀ ਆਤਮਕ ਅਵਸਥਾ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਮਾਲਕ ਹੈਂ, ਤੂੰ ਡੂੰਘਾ ਹੈਂ।
Infinite and endless is my Lord and Master; He is lofty, virtuous and profoundly deep.
बेसुमार बेअंत सुआमी ऊचो गुनी गहेरो ॥
ਕਾਟਿਸਿਲਕਕੀਨੋਅਪੁਨੋਦਾਸਰੋਤਉਨਾਨਕਕਹਾਨਿਹੋਰੋ॥੨॥੭॥੩੫॥
ਹੇ ਨਾਨਕ! (ਆਖ-ਹੇ ਪ੍ਰਭੂ! ਜਦੋਂ ਤੂੰ ਕਿਸੇ ਮਨੁੱਖ ਦੀ ਵਿਕਾਰਾਂ ਦੀ) ਫਾਹੀ ਕੱਟ ਕੇ ਉਸ ਨੂੰ ਆਪਣਾ ਦਾਸ ਬਣਾ ਲੈਂਦਾ ਹੈਂ, ਤਦੋਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ ॥੨॥੭॥੩੫॥
Cutting away the noose of death, the Lord has made Nanak His slave, and now, what does he owe to anyone else? ||2||7||35||
काटि सिलक कीनो अपुनो दासरो तउ नानक कहा निहोरो ॥२॥७॥३५॥
WWW.GURBANI.WORLD