ਰਾਗੁਬਿਲਾਵਲੁਮਹਲਾ੫ਦੁਪਦੇਘਰੁ੯॥
ਰਾਗ ਬਿਲਾਵਲੁ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Raag Bilaaval, Fifth Mahalaa, Du-Padas, Ninth House:
रागु बिलावलु महला ५ दुपदे घरु ९ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਆਪਹਿਮੇਲਿਲਏ॥
(ਹੇ ਪ੍ਰਭੂ! ਤੇਰੀ ਸ਼ਰਨ ਪਿਆਂ ਨੂੰ ਤੂੰ) ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈਂ।
He Himself merges us with Himself.
आपहि मेलि लए ॥
ਜਬਤੇਸਰਨਿਤੁਮਾਰੀਆਏਤਬਤੇਦੋਖਗਏ॥੧॥ਰਹਾਉ॥
ਜਦੋਂ ਤੋਂ (ਜਿਹੜੇ ਮਨੁੱਖ) ਤੇਰੀ ਸਰਨ ਆਉਂਦੇ ਹਨ, ਤਦੋਂ ਤੋਂ (ਉਹਨਾਂ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ ॥
When I came to Your Sanctuary, my sins vanished. ||1||Pause||
जब ते सरनि तुमारी आए तब ते दोख गए ॥१॥ रहाउ ॥
ਤਜਿਅਭਿਮਾਨੁਅਰੁਚਿੰਤਬਿਰਾਨੀਸਾਧਹਸਰਨਪਏ॥
(ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਉਹ ਮਨੁੱਖ) ਅਹੰਕਾਰ ਛੱਡ ਕੇ ਅਤੇ ਬਿਗਾਨੀ ਆਸ ਦਾ ਖ਼ਿਆਲ ਛੱਡ ਕੇ ਸੰਤ ਜਨਾਂ ਦੀ ਸਰਨ ਆ ਪੈਂਦੇ ਹਨ,
Renouncing egotistical pride and other anxieties, I have sought the Sanctuary of the Holy Saints.
तजि अभिमानु अरु चिंत बिरानी साधह सरन पए ॥
ਜਪਿਜਪਿਨਾਮੁਤੁਮੑਾਰੋਪ੍ਰੀਤਮਤਨਤੇਰੋਗਖਏ॥੧॥
ਅਤੇ, ਹੇ ਪ੍ਰੀਤਮ! ਸਦਾ ਤੇਰਾ ਨਾਮ ਜਪ ਜਪ ਕੇ ਉਹਨਾਂ ਦੇ ਸਰੀਰ ਵਿਚੋਂ ਸਾਰੇ ਰੋਗ ਨਾਸ ਹੋ ਜਾਂਦੇ ਹਨ ॥੧॥
Chanting, meditating on Your Name, O my Beloved, disease is eradicated from my body. ||1||
जपि जपि नामु तुमारो प्रीतम तन ते रोग खए ॥१॥
ਮਹਾਮੁਗਧਅਜਾਨਅਗਿਆਨੀਰਾਖੇਧਾਰਿਦਏ॥
(ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਕਿਰਪਾ ਨਾਲ ਸੰਤ ਜਨਾਂ ਦੀ ਸ਼ਰਨੀ ਪੈਂਦੇ ਹਨ, ਉਹਨਾਂ) ਵੱਡੇ ਵੱਡੇ ਮੂਰਖਾਂ ਅੰਞਾਣਾਂ ਅਤੇ ਅਗਿਆਨੀਆਂ ਨੂੰ ਭੀ ਤੂੰ ਦਇਆ ਕਰ ਕੇ (ਵਿਕਾਰਾਂ ਰੋਗਾਂ ਤੋਂ) ਬਚਾ ਲੈਂਦਾ ਹੈਂ।
Even utterly foolish, ignorant and thoughtless persons have been saved by the Kind Lord.
महा मुगध अजान अगिआनी राखे धारि दए ॥
ਕਹੁਨਾਨਕਗੁਰੁਪੂਰਾਭੇਟਿਓਆਵਨਜਾਨਰਹੇ॥੨॥੧॥੧੨੬॥
ਨਾਨਕ ਆਖਦਾ ਹੈ- (ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, (ਉਹਨਾਂ ਦੇ) ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ॥੨॥੧॥੧੨੬॥
Says Nanak, I have met the Perfect Guru; my comings and goings have ended. ||2||1||126||
कहु नानक गुरु पूरा भेटिओ आवन जान रहे ॥२॥१॥१२६॥
WWW.GURBANI.WORLD