ਰਾਗੁਵਡਹੰਸੁਮਹਲਾ੫ਛੰਤਘਰੁ੪॥
ਰਾਗ ਵਡਹੰਸ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
Raag Wadahans, Fifth Mahalaa, Chhant, Fourth House:
रागु वडहंसु महला ५ छंत घरु ४ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਗੁਰਮਿਲਿਲਧਾਜੀਰਾਮੁਪਿਆਰਾਰਾਮ॥
ਹੇ ਜੀ! ਗੁਰੂ ਨੂੰ ਮਿਲ ਕੇ ਉਸ ਨੂੰ ਪਿਆਰਾ ਪ੍ਰਭੂ ਲੱਭਦਾ ਹੈ,
Meeting with the Guru, I have found my Beloved Lord God.
गुर मिलि लधा जी रामु पिआरा राम ॥
ਇਹੁਤਨੁਮਨੁਦਿਤੜਾਵਾਰੋਵਾਰਾਰਾਮ॥
ਜੋ ਆਪਣਾ ਇਹ ਸਰੀਰ ਤੇ ਇਹ ਮਨ (ਗੁਰੂ ਦੇ) ਹਵਾਲੇ ਕਰਦਾ ਹੈ।
I have made this body and mind a sacrifice, a sacrificial offering to my Lord.
इहु तनु मनु दितड़ा वारो वारा राम ॥
ਤਨੁਮਨੁਦਿਤਾਭਵਜਲੁਜਿਤਾਚੂਕੀਕਾਂਣਿਜਮਾਣੀ॥
ਜੋ ਆਪਣਾ ਤਨ ਮਨ ਗੁਰੂ ਦੇ ਹਵਾਲੇ ਕਰਦਾ ਹੈ, ਉਹ ਸੰਸਾਰ-ਸਮੁੰਦਰ ਨੂੰ ਜਿੱਤ ਲੈਂਦਾ ਹੈ, ਉਸ ਦੀ ਜਮਾਂ ਦੀ ਮੁਥਾਜੀ ਮੁੱਕ ਜਾਂਦੀ ਹੈ।
Dedicating my body and mind, I have crossed over the terrifying world-ocean, and shaken off the fear of death.
तनु मनु दिता भवजलु जिता चूकी कांणि जमाणी ॥
ਅਸਥਿਰੁਥੀਆਅੰਮ੍ਰਿਤੁਪੀਆਰਹਿਆਆਵਣਜਾਣੀ॥
ਤੇ ਉਹ (ਗੁਰੂ ਦਾ ਦਿਤਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਅਡੋਲ-ਚਿੱਤ ਹੋ ਜਾਂਦਾ ਹੈ ਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
Drinking in the Ambrosial Nectar, I have become immortal; my comings and goings have ceased.
असथिरु थीआ अंम्रितु पीआ रहिआ आवण जाणी ॥
ਸੋਘਰੁਲਧਾਸਹਜਿਸਮਧਾਹਰਿਕਾਨਾਮੁਅਧਾਰਾ॥
ਉਸ ਨੂੰ ਘਰ (ਪ੍ਰਭੂ ਦੇ ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ਤੇ ਪਰਮਾਤਮਾ ਦਾ ਨਾਮ ਉਸ ਦਾ ਆਸਰਾ ਬਣ ਜਾਂਦਾ ਹੈ।
I have found that home, of celestial Samaadhi; the Name of the Lord is my only Support.
सो घरु लधा सहजि समधा हरि का नामु अधारा ॥
ਕਹੁਨਾਨਕਸੁਖਿਮਾਣੇਰਲੀਆਂਗੁਰਪੂਰੇਕੰਉਨਮਸਕਾਰਾ॥੧॥
ਨਾਨਕ ਆਖਦਾ ਹੈ- ਉਹ ਮਨੁੱਖ ਸੁਖ ਵਿਚ ਰਹਿ ਕੇ ਆਤਮਕ ਖ਼ੁਸ਼ੀਆਂ ਮਾਣਦਾ ਹੈ ਜੋ ਪੂਰੇ ਗੁਰੂ ਨੂੰ (ਸਦਾ) ਨਮਸਕਾਰ ਕਰਦਾ ਹੈ ॥੧॥
Says Nanak, I enjoy peace and pleasure; I bow in reverence to the Perfect Guru. ||1||
कहु नानक सुखि माणे रलीआं गुर पूरे कंउ नमसकारा ॥१॥
ਸੁਣਿਸਜਣਜੀਮੈਡੜੇਮੀਤਾਰਾਮ॥
ਹੇ ਮੇਰੇ ਸੱਜਣ! ਹੇ ਮੇਰੇ ਮਿੱਤਰ! ਸੁਣ!
Listen, O my friend and companion
सुणि सजण जी मैडड़े मीता राम ॥
ਗੁਰਿਮੰਤ੍ਰੁਸਬਦੁਸਚੁਦੀਤਾਰਾਮ॥
ਗੁਰੂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ ਸ਼ਬਦ-ਮੰਤ੍ਰ ਦਿੱਤਾ ਹੈ।
- the Guru has given the Mantra of the Shabad, the True Word of God.
गुरि मंत्रु सबदु सचु दीता राम ॥
ਸਚੁਸਬਦੁਧਿਆਇਆਮੰਗਲੁਗਾਇਆਚੂਕੇਮਨਹੁਅਦੇਸਾ॥
ਜਿਸ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਨੂੰ ਸਦਾ ਹਿਰਦੇ ਵਿਚ ਵਸਾਇਆ ਹੈ ਤੇ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ (ਸਦਾ) ਗਾਂਦਾ ਹੈ, ਉਸ ਦੇ ਮਨ ਤੋਂ ਚਿੰਤਾ-ਫ਼ਿਕਰ ਲਹਿ ਜਾਂਦੇ ਹਨ।
Meditating on this True Shabad, I sing the songs of joy, and my mind is rid of anxiety.
सचु सबदु धिआइआ मंगलु गाइआ चूके मनहु अदेसा ॥
ਸੋਪ੍ਰਭੁਪਾਇਆਕਤਹਿਨਜਾਇਆਸਦਾਸਦਾਸੰਗਿਬੈਸਾ॥
ਇੰਜ ਉਹ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਤੇ ਉਹ ਕਿਸੇ ਹੋਰ ਥਾਂ ਨਹੀਂ ਭਟਕਦਾ ਤੇ ਸਦਾ ਹੀ ਪ੍ਰਭੂ-ਚਰਨਾਂ ਵਿਚ ਲੀਨ ਰਹਿੰਦਾ ਹੈ।
I have found God, who never leaves; forever and ever, He sits with me.
सो प्रभु पाइआ कतहि न जाइआ सदा सदा संगि बैसा ॥
ਪ੍ਰਭਜੀਭਾਣਾਸਚਾਮਾਣਾਪ੍ਰਭਿਹਰਿਧਨੁਸਹਜੇਦੀਤਾ॥
ਏਸੇ ਮਨੁੱਖ ਨੂੰ ਪ੍ਰਭੂ ਪਿਆਰਾ ਲੱਗਦਾ ਹੈ, ਸਦਾ-ਥਿਰ ਪ੍ਰਭੂ ਦਾ ਹੀ ਉਸ ਨੂੰ ਮਾਣ-ਆਸਰਾ ਰਹਿੰਦਾ ਹੈ, ਤੇ ਪਰਮਾਤਮਾ ਉਸ ਨੂੰ ਆਤਮਕ ਅਡੋਲਤਾ ਵਿਚ ਟਿਕਾਣ ਵਾਲਾ ਨਾਮ-ਧਨ ਬਖ਼ਸ਼ਦਾ ਹੈ।
One who is pleasing to God receives true honor. The Lord God blesses him with wealth.
प्रभ जी भाणा सचा माणा प्रभि हरि धनु सहजे दीता ॥
ਕਹੁਨਾਨਕਤਿਸੁਜਨਬਲਿਹਾਰੀਤੇਰਾਦਾਨੁਸਭਨੀਹੈਲੀਤਾ॥੨॥
ਨਾਨਕ ਆਖਦਾ ਹੈ- ਮੈਂ ਐਸੇ ਸੇਵਕ ਤੋਂ ਸਦਕੇ ਜਾਂਦਾ ਹਾਂ। ਤੇਰੇ ਨਾਮ ਦੀ ਦਾਤ ਉਸ ਪਾਸੋਂ ਸਭ ਜੀਵ ਲੈਂਦੇ ਹਨ ॥੨॥
Says Nanak, I am a sacrifice to such a humble being. O Lord, You bless all with Your bountiful blessings. ||2||
कहु नानक तिसु जन बलिहारी तेरा दानु सभनी है लीता ॥२॥
ਤਉਭਾਣਾਤਾਂਤ੍ਰਿਪਤਿਅਘਾਏਰਾਮ॥
ਜੇ ਤੇਰੀ ਰਜ਼ਾ ਹੋਵੇ ਤਾਂ ਜੀਵ (ਗੁਰੂ ਦੀ ਸਰਨ ਪੈ ਕੇ, ਮਾਇਆ ਦੀ ਭੁੱਖ ਵਲੋਂ) ਪੂਰੇ ਤੌਰ ਤੇ ਰੱਜ ਜਾਂਦਾ ਹੈ,
When it pleases You, then I am satisfied and satiated.
तउ भाणा तां त्रिपति अघाए राम ॥
ਮਨੁਥੀਆਠੰਢਾਸਭਤ੍ਰਿਸਨਬੁਝਾਏਰਾਮ॥
ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਸ ਦੀ ਮਾਇਆ ਦੀ ਸਾਰੀ ਪਿਆਸ ਬੁੱਝ ਜਾਂਦੀ ਹੈ।
My mind is soothed and calmed, and all my thirst is quenched.
मनु थीआ ठंढा सभ त्रिसन बुझाए राम ॥
ਮਨੁਥੀਆਠੰਢਾਚੂਕੀਡੰਝਾਪਾਇਆਬਹੁਤੁਖਜਾਨਾ॥
ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਹ (ਵੱਡਾ ਨਾਮ-) ਖ਼ਜ਼ਾਨਾ ਪ੍ਰਾਪਤ ਕਰ ਲੈਂਦਾ ਹੈ।
My mind is soothed and calmed, the burning has ceased, and I have found so many treasures.
मनु थीआ ठंढा चूकी डंझा पाइआ बहुतु खजाना ॥
ਸਿਖਸੇਵਕਸਭਿਭੁੰਚਣਲਗੇਹੰਉਸਤਿਗੁਰਕੈਕੁਰਬਾਨਾ॥
ਮੈਂ ਸਤਿਗੁਰੂ ਤੋਂ ਵਾਰੀ ਜਾਂਦਾ ਹਾਂ ਜਿਸ ਦੇ ਸਾਰੇ ਸਿੱਖ ਸੇਵਕ ਨਾਮ-ਖ਼ਜ਼ਾਨੇ ਨੂੰ ਵਰਤਣ ਲੱਗ ਪੈਂਦੇ ਹਨ,
All the Sikhs and servants partake of them; I am a sacrifice to my True Guru.
सिख सेवक सभि भुंचण लगे हंउ सतिगुर कै कुरबाना ॥
ਨਿਰਭਉਭਏਖਸਮਰੰਗਿਰਾਤੇਜਮਕੀਤ੍ਰਾਸਬੁਝਾਏ॥
ਤੇ ਇੰਜ (ਸਹਮਾਂ ਵਲੋਂ) ਨਿਡਰ ਹੋ ਜਾਂਦੇ ਹਨ, ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਜਮਾਂ ਦਾ ਸਹਮ ਮਿਟਾ ਲੈਂਦੇ ਹਨ।
I have become fearless, imbued with the Love of my Lord Master, and I have shaken off the fear of death.
निरभउ भए खसम रंगि राते जम की त्रास बुझाए ॥
ਨਾਨਕਦਾਸੁਸਦਾਸੰਗਿਸੇਵਕੁਤੇਰੀਭਗਤਿਕਰੰਉਲਿਵਲਾਏ॥੩॥
ਨਾਨਕ ਆਖਦਾ ਹੈ ਕਿ (ਹੇ ਪ੍ਰਭੂ! ਮੇਹਰ ਕਰ, ਮੈਂ) ਦਾਸ (ਗੁਰੂ ਦੇ) ਚਰਨਾਂ ਵਿਚ ਟਿਕਿਆ ਰਹਾਂ, (ਗੁਰੂ ਦਾ) ਸੇਵਕ ਬਣਿਆ ਰਹਾਂ, ਤੇ, ਸੁਰਤ ਜੋੜ ਕੇ ਤੇਰੀ ਭਗਤੀ ਕਰਦਾ ਰਹਾਂ ॥੩॥
Slave Nanak, Your humble servant, lovingly embraces Your meditation; O Lord, be with me always. ||3||
नानक दासु सदा संगि सेवकु तेरी भगति करंउ लिव लाए ॥३॥
ਪੂਰੀਆਸਾਜੀਮਨਸਾਮੇਰੇਰਾਮ॥
ਹੇ ਪ੍ਰਭੂ ਜੀ! (ਤੇਰੀ ਮੇਹਰ ਨਾਲ ਮੇਰੀ ਹਰੇਕ) ਆਸ ਤੇ ਕਾਮਨਾ ਪੂਰੀ ਹੋ ਗਈ ਹੈ।
My hopes and desires have been fulfilled, O my Lord.
पूरी आसा जी मनसा मेरे राम ॥
ਮੋਹਿਨਿਰਗੁਣਜੀਉਸਭਿਗੁਣਤੇਰੇਰਾਮ॥
ਹੇ ਪ੍ਰਭੂ ਜੀ! ਮੈਂ ਗੁਣ-ਹੀਨ ਹਾਂ ਤੇਰੇ ਅੰਦਰ ਸਾਰੇ ਹੀ ਗੁਣ ਹਨ।
I am worthless, without virtue; all virtues are Yours, O Lord.
मोहि निरगुण जीउ सभि गुण तेरे राम ॥
ਸਭਿਗੁਣਤੇਰੇਠਾਕੁਰਮੇਰੇਕਿਤੁਮੁਖਿਤੁਧੁਸਾਲਾਹੀ॥
ਤੇਰੇ ਅੰਦਰ ਸਾਰੇ ਹੀ ਗੁਣ ਹਨ, ਹੇ ਮੇਰੇ ਮਾਲਕ! ਮੈਂ ਕਿਸ ਮੂੰਹ ਨਾਲ ਤੇਰੀ ਵਡਿਆਈ ਕਰਾਂ?
All virtues are Yours, O my Lord and Master; with what mouth should I praise You?
सभि गुण तेरे ठाकुर मेरे कितु मुखि तुधु सालाही ॥
ਗੁਣੁਅਵਗਣੁਮੇਰਾਕਿਛੁਨਬੀਚਾਰਿਆਬਖਸਿਲੀਆਖਿਨਮਾਹੀ॥
ਤੂੰ ਮੇਰਾ ਕੋਈ ਗੁਣ ਜਾਂ ਔਗੁਣ ਨਾ ਦੇਖ ਕੇ ਇਕ ਛਿਨ ਵਿਚ ਹੀ ਤੂੰ ਮੇਰੇ ਉਤੇ ਮੇਹਰ ਕਰ ਦਿਤੀ,
You did not consider my merits and demerits; you forgave me in an instant.
गुणु अवगणु मेरा किछु न बीचारिआ बखसि लीआ खिन माही ॥
ਨਉਨਿਧਿਪਾਈਵਜੀਵਾਧਾਈਵਾਜੇਅਨਹਦਤੂਰੇ॥
ਤੇ ਮੈਂ ਨੌ ਖ਼ਜ਼ਾਨੇ ਹਾਸਲ ਕਰ ਲਏ ਹਨ, ਮੇਰੇ ਅੰਦਰ ਚੜ੍ਹਦੀ ਕਲਾ ਬਣ ਗਈ ਹੈ ਤੇ ਆਤਮਕ ਆਨੰਦ ਦੇ ਇਕ-ਰਸ ਵਾਜੇ ਵੱਜਣ ਲੱਗ ਪਏ ਹਨ।
I have obtained the nine treasures, congratulations are pouring in, and the unstruck melody resounds.
नउ निधि पाई वजी वाधाई वाजे अनहद तूरे ॥
ਕਹੁਨਾਨਕਮੈਵਰੁਘਰਿਪਾਇਆਮੇਰੇਲਾਥੇਜੀਸਗਲਵਿਸੂਰੇ॥੪॥੧॥
ਨਾਨਕ ਆਖਦਾ ਹੈ ਕਿ ਮੈਂ (ਪ੍ਰਭੂ) ਖਸਮ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ ਤੇ ਮੇਰੇ ਸਾਰੇ ਹੀ ਚਿੰਤਾ-ਫ਼ਿਕਰ ਲਹਿ ਗਏ ਹਨ ॥੪॥੧॥
Says Nanak, I have found my Husband Lord within my own home, and all my anxiety is forgotten. ||4||1||
कहु नानक मै वरु घरि पाइआ मेरे लाथे जी सगल विसूरे ॥४॥१॥
WWW.GURBANI.WORLD