ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਦਰਸਨੁਦੇਖਤਦੋਖਨਸੇ॥
(ਹੇ ਪ੍ਰਭੂ! ਤੇਰਾ) ਦਰਸਨ ਕਰਦਿਆਂ (ਜੀਵਾਂ ਦੇ) ਸਾਰੇ ਵਿਕਾਰ ਦੂਰ ਹੋ ਜਾਂਦੇ ਹਨ।
Gazing upon the Blessed Vision of the Lord's Darshan, all pains run away.
दरसनु देखत दोख नसे ॥
ਕਬਹੁਨਹੋਵਹੁਦ੍ਰਿਸਟਿਅਗੋਚਰਜੀਅਕੈਸੰਗਿਬਸੇ॥੧॥ਰਹਾਉ॥
(ਹੇ ਪ੍ਰਭੂ! ਮੇਹਰ ਕਰ) ਕਦੇ ਭੀ ਮੇਰੀ ਨਜ਼ਰ ਤੋਂ ਉਹਲੇ ਨਾਹ ਹੋ, ਸਦਾ ਮੇਰੀ ਜਿੰਦ ਦੇ ਨਾਲ ਵੱਸਦਾ ਰਹੁ ॥੧॥ ਰਹਾਉ ॥
Please, never leave my vision, O Lord; please abide with my soul. ||1||Pause||
कबहु न होवहु द्रिसटि अगोचर जीअ कै संगि बसे ॥१॥ रहाउ ॥
ਪ੍ਰੀਤਮਪ੍ਰਾਨਅਧਾਰਸੁਆਮੀ॥
ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਜੀਵਾਂ ਦੀ ਜਿੰਦ ਦੇ ਆਸਰੇ! ਹੇ ਸੁਆਮੀ!
My Beloved Lord and Master is the Support of the breath of life.
प्रीतम प्रान अधार सुआमी ॥
ਪੂਰਿਰਹੇਪ੍ਰਭਅੰਤਰਜਾਮੀ॥੧॥
ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ ਅਤੇ ਸਭ ਵਿਚ ਵਿਆਪਕ ਹੈਂ ॥੧॥
God, the Inner-knower, is all-pervading. ||1||
पूरि रहे प्रभ अंतरजामी ॥१॥
ਕਿਆਗੁਣਤੇਰੇਸਾਰਿਸਮੑਾਰੀ॥
(ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਆਪਣੇ ਹਿਰਦੇ ਵਿਚ ਵਸਾਵਾਂ?
Which of Your Glorious Virtues should I contemplate and remember?
किआ गुण तेरे सारि समारी ॥
ਸਾਸਿਸਾਸਿਪ੍ਰਭਤੁਝਹਿਚਿਤਾਰੀ॥੨॥
ਹੇ ਪ੍ਰਭੂ! (ਕਿਰਪਾ ਕਰ) ਮੈਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਹੀ ਯਾਦ ਕਰਦਾ ਰਹਾਂ ॥੨॥
With each and every breath, O God, I remember You. ||2||
सासि सासि प्रभ तुझहि चितारी ॥२॥
ਕਿਰਪਾਨਿਧਿਪ੍ਰਭਦੀਨਦਇਆਲਾ॥
ਹੇ ਕਿਰਪਾ ਦੇ ਖ਼ਜ਼ਾਨੇ! ਹੇ ਗਰੀਬਾਂ ਉਤੇ ਦਇਆ ਕਰਨ ਵਾਲੇ ਪ੍ਰਭੂ!
God is the ocean of mercy, merciful to the meek;
किरपा निधि प्रभ दीन दइआला ॥
ਜੀਅਜੰਤਕੀਕਰਹੁਪ੍ਰਤਿਪਾਲਾ॥੩॥
ਸਾਰੇ ਜੀਵਾਂ ਦੀ ਤੂੰ ਆਪ ਹੀ ਪਾਲਣਾ ਕਰਦਾ ਹੈਂ ॥੩॥
He cherishes all beings and creatures. ||3||
जीअ जंत की करहु प्रतिपाला ॥३॥
ਆਠਪਹਰਤੇਰਾਨਾਮੁਜਨੁਜਾਪੇ॥
ਹੇ ਪ੍ਰਭੂ! ਤੇਰਾ ਸੇਵਕ ਅੱਠੇ ਪਹਿਰ ਤੇਰਾ ਨਾਮ ਜਪਦਾ ਰਹਿੰਦਾ ਹੈ।
Twenty-four hours a day, Your humble servant chants Your Name.
आठ पहर तेरा नामु जनु जापे ॥
ਨਾਨਕਪ੍ਰੀਤਿਲਾਈਪ੍ਰਭਿਆਪੇ॥੪॥੨੩॥੧੦੯॥
(ਪਰ) ਹੇ ਨਾਨਕ! (ਉਹੀ ਮਨੁੱਖ ਸਦਾ ਨਾਮ ਜਪਦਾ ਹੈ, ਜਿਸ ਨੂੰ) ਪ੍ਰਭੂ ਨੇ ਆਪ ਹੀ ਇਹ ਲਗਨ ਲਾਈ ਹੈ ॥੪॥੨੩॥੧੦੯॥
You Yourself, O God, have inspired Nanak to love You. ||4||23||109||
नानक प्रीति लाई प्रभि आपे ॥४॥२३॥१०९॥
WWW.GURBANI.WORLD