ਸੂਹੀਮਹਲਾ੩॥
Soohee, Third Mahalaa:
सूही महला ३ ॥
ਹਰਿਜੀਸੂਖਮੁਅਗਮੁਹੈਕਿਤੁਬਿਧਿਮਿਲਿਆਜਾਇ॥
ਹੇ ਭਾਈ! ਪਰਮਾਤਮਾ ਅਦ੍ਰਿਸ਼ਟ ਹੈ ਅਪਹੁੰਚ ਹੈ, (ਫਿਰ) ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ?
The Dear Lord is subtle and inaccessible; how can we ever meet Him?
हरि जी सूखमु अगमु है कितु बिधि मिलिआ जाइ ॥
ਗੁਰਕੈਸਬਦਿਭ੍ਰਮੁਕਟੀਐਅਚਿੰਤੁਵਸੈਮਨਿਆਇ॥੧॥
ਹੇ ਭਾਈ! ਜਦੋਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰੋਂ ਉਸ ਦੇ ਮਨ ਦੀ) ਭਟਕਣਾ ਕੱਟੀ ਜਾਂਦੀ ਹੈ, ਤਦੋਂ ਪਰਮਾਤਮਾ ਸਹਜ ਸੁਭਾਇ (ਆਪ ਹੀ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ ॥੧॥
Through the Word of the Guru's Shabad, doubt is dispelled, and the Carefree Lord comes to abide in the mind. ||1||
गुर कै सबदि भ्रमु कटीऐ अचिंतु वसै मनि आइ ॥१॥
ਗੁਰਮੁਖਿਹਰਿਹਰਿਨਾਮੁਜਪੰਨਿ॥
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦੇ ਹਨ।
The Gurmukhs chant the Name of the Lord, Har, Har.
गुरमुखि हरि हरि नामु जपंनि ॥
ਹਉਤਿਨਕੈਬਲਿਹਾਰਣੈਮਨਿਹਰਿਗੁਣਸਦਾਰਵੰਨਿ॥੧॥ਰਹਾਉ॥
ਜੇਹੜੇ ਮਨੁੱਖ ਆਪਣੇ ਮਨ ਵਿਚ ਸਦਾ ਪਰਮਾਤਮਾ ਦੇ ਗੁਣ ਚੇਤੇ ਕਰਦੇ ਰਹਿੰਦੇ ਹਨ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥ ਰਹਾਉ ॥
I am a sacrifice to those who chant the Glorious Praises of the Lord in their minds forever. ||1||Pause||
हउ तिन कै बलिहारणै मनि हरि गुण सदा रवंनि ॥१॥ रहाउ ॥
ਗੁਰੁਸਰਵਰੁਮਾਨਸਰੋਵਰੁਹੈਵਡਭਾਗੀਪੁਰਖਲਹੰਨਿੑ॥
ਹੇ ਭਾਈ! ਗੁਰੂ ਇਕ ਸੋਹਣਾ ਸਰ ਹੈ, ਮਾਨ-ਸਰੋਵਰ ਹੈ। ਵੱਡੇ ਭਾਗਾਂ ਵਾਲੇ ਮਨੁੱਖ ਉਸ ਨੂੰ ਲੱਭ ਲੈਂਦੇ ਹਨ।
The Guru is like the Mansarovar Lake; only the very fortunate beings find Him.
गुरु सरवरु मान सरोवरु है वडभागी पुरख लहंनि ॥
ਸੇਵਕਗੁਰਮੁਖਿਖੋਜਿਆਸੇਹੰਸੁਲੇਨਾਮੁਲਹੰਨਿ॥੨॥
ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਸੇਵਕਾਂ ਨੇ ਭਾਲ ਕੀਤੀ, ਉਹ ਸੋਹਣੇ ਹੰਸ (-ਗੁਰਸਿੱਖ ਉਸ ਗੁਰੂ-ਮਾਨਸਰੋਵਰ ਵਿਚੋਂ) ਨਾਮ (-ਮੋਤੀ) ਲੱਭ ਲੈਂਦੇ ਹਨ ॥੨॥
The Gurmukhs, the selfless servants, seek out the Guru; the swan-souls feed there on the Naam, the Name of the Lord. ||2||
सेवक गुरमुखि खोजिआ से हंसुले नामु लहंनि ॥२॥
ਨਾਮੁਧਿਆਇਨਿੑਰੰਗਸਿਉਗੁਰਮੁਖਿਨਾਮਿਲਗੰਨਿੑ॥
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹਨ, ਅਤੇ ਨਾਮ ਵਿਚ ਜੁੜੇ ਰਹਿੰਦੇ ਹਨ।
The Gurmukhs meditate on the Naam, and remain linked to the Naam.
नामु धिआइनि रंग सिउ गुरमुखि नामि लगंनि ॥
ਧੁਰਿਪੂਰਬਿਹੋਵੈਲਿਖਿਆਗੁਰਭਾਣਾਮੰਨਿਲਏਨਿੑ॥੩॥
ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਪਹਿਲੇ ਹੀ ਇਹ ਲੇਖ ਲਿਖਿਆ ਹੁੰਦਾ ਹੈ, ਉਹੀ ਗੁਰੂ ਦੀ ਰਜ਼ਾ ਨੂੰ ਮੰਨਦੇ ਹਨ ॥੩॥
Whatever is pre-ordained, accept it as the Will of the Guru. ||3||
धुरि पूरबि होवै लिखिआ गुर भाणा मंनि लएनि ॥३॥
ਵਡਭਾਗੀਘਰੁਖੋਜਿਆਪਾਇਆਨਾਮੁਨਿਧਾਨੁ॥
ਹੇ ਭਾਈ! ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੇ ਆਪਣੇ ਹਿਰਦਾ-ਘਰ ਦੀ ਖੋਜ ਕੀਤੀ, ਉਹਨਾਂ (ਆਪਣੇ ਹਿਰਦੇ ਵਿਚੋਂ ਹੀ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ।
By great good fortune, I searched my home, and found the treasure of the Naam.
वडभागी घरु खोजिआ पाइआ नामु निधानु ॥
ਗੁਰਿਪੂਰੈਵੇਖਾਲਿਆਪ੍ਰਭੁਆਤਮਰਾਮੁਪਛਾਨੁ॥੪॥
ਪੂਰੇ ਗੁਰੂ ਨੇ (ਉਹਨਾਂ ਨੂੰ ਉਹਨਾਂ ਦੇ ਅੰਦਰ ਹੀ ਉਹ ਨਾਮ-ਖ਼ਜ਼ਾਨਾ) ਵਿਖਾਲ ਦਿੱਤਾ। ਹੇ ਭਾਈ! ਤੂੰ ਭੀ (ਗੁਰੂ ਦੀ ਸਰਨ ਪੈ ਕੇ) ਉਸ ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ॥੪॥
The Perfect Guru has shown God to me; I have realized the Lord, the Supreme Soul. ||4||
गुरि पूरै वेखालिआ प्रभु आतम रामु पछानु ॥४॥
ਸਭਨਾਕਾਪ੍ਰਭੁਏਕੁਹੈਦੂਜਾਅਵਰੁਨਕੋਇ॥
ਹੇ ਭਾਈ! ਇਕ ਪਰਮਾਤਮਾ ਹੀ ਸਭ ਜੀਵਾਂ ਦਾ ਮਾਲਕ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
There is One God of all; there is no other at all.
सभना का प्रभु एकु है दूजा अवरु न कोइ ॥
ਗੁਰਪਰਸਾਦੀਮਨਿਵਸੈਤਿਤੁਘਟਿਪਰਗਟੁਹੋਇ॥੫॥
ਗੁਰੂ ਦੀ ਕਿਰਪਾ ਨਾਲ (ਜਿਸ) ਮਨ ਵਿਚ ਆ ਵੱਸਦਾ ਹੈ, ਉਸ ਦੇ ਹਿਰਦੇ ਵਿਚ ਉਹ ਪ੍ਰਤੱਖ ਉੱਘੜ ਹੀ ਪੈਂਦਾ ਹੈ (ਉਸ ਮਨੁੱਖ ਦੇ ਜੀਵਨ ਵਿਚ ਸੁਚੱਜੀ ਤਬਦੀਲੀ ਆ ਜਾਂਦੀ ਹੈ) ॥੫॥
By Guru's Grace, the Lord comes to abide in the mind; in the heart of such a one, He is revealed. ||5||
गुर परसादी मनि वसै तितु घटि परगटु होइ ॥५॥
ਸਭੁਅੰਤਰਜਾਮੀਬ੍ਰਹਮੁਹੈਬ੍ਰਹਮੁਵਸੈਸਭਥਾਇ॥
ਹੇ ਭਾਈ! ਇਹ ਸਾਰਾ ਜਗਤ-ਆਕਾਰ ਉਸ ਅੰਤਰਜਾਮੀ ਪਰਮਾਤਮਾ ਦਾ ਸਰੂਪ ਹੈ। ਹਰੇਕ ਥਾਂ ਵਿਚ ਹੀ ਪਰਮਾਤਮਾ ਵੱਸ ਰਿਹਾ ਹੈ।
God is the Inner-knower of all hearts; God dwells in every place.
सभु अंतरजामी ब्रहमु है ब्रहमु वसै सभ थाइ ॥
ਮੰਦਾਕਿਸਨੋਆਖੀਐਸਬਦਿਵੇਖਹੁਲਿਵਲਾਇ॥੬॥
ਹੇ ਭਾਈ! ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਵੇਖੋ (ਹਰੇਕ ਥਾਂ ਉਹੀ ਦਿੱਸੇਗਾ। ਜਦੋਂ ਹਰੇਕ ਥਾਂ ਉਹੀ ਦਿੱਸੇ ਪਏ, ਤਾਂ) ਕਿਸੇ ਨੂੰ ਭੈੜਾ ਆਖਿਆ ਨਹੀਂ ਜਾ ਸਕਦਾ ॥੬॥
So who should we call evil? Behold the Word of the Shabad, and lovingly dwell upon it. ||6||
मंदा किस नो आखीऐ सबदि वेखहु लिव लाइ ॥६॥
ਬੁਰਾਭਲਾਤਿਚਰੁਆਖਦਾਜਿਚਰੁਹੈਦੁਹੁਮਾਹਿ॥
ਹੇ ਭਾਈ! ਮਨੁੱਖ ਉਤਨਾ ਚਿਰ ਹੀ ਕਿਸੇ ਹੋਰ ਨੂੰ ਚੰਗਾ ਜਾਂ ਮੰਦਾ ਆਖਦਾ ਹੈ ਜਿਤਨਾ ਚਿਰ ਉਹ ਆਪ ਮੇਰ-ਤੇਰ ਵਿਚ ਰਹਿੰਦਾ ਹੈ।
He calls others bad and good, as long as he is in duality.
बुरा भला तिचरु आखदा जिचरु है दुहु माहि ॥
ਗੁਰਮੁਖਿਏਕੋਬੁਝਿਆਏਕਸੁਮਾਹਿਸਮਾਇ॥੭॥
ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਉਹ (ਹਰ ਥਾਂ) ਇਕ ਪ੍ਰਭੂ ਨੂੰ ਹੀ (ਵੱਸਦਾ) ਸਮਝਦਾ ਹੈ, ਉਹ ਇਕ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੭॥
The Gurmukh understands the One and Only Lord; He is absorbed in the One Lord. ||7||
गुरमुखि एको बुझिआ एकसु माहि समाइ ॥७॥
ਸੇਵਾਸਾਪ੍ਰਭਭਾਵਸੀਜੋਪ੍ਰਭੁਪਾਏਥਾਇ॥
ਹੇ ਭਾਈ! ਉਹੀ ਸੇਵਾ-ਭਗਤੀ ਪ੍ਰਭੂ ਨੂੰ ਪਸੰਦ ਆਉਂਦੀ ਹੈ, ਜੇਹੜੀ ਪ੍ਰਭੂ ਕਬੂਲ ਕਰਦਾ ਹੈ।
That is selfless service, which pleases God, and which is approved by God.
सेवा सा प्रभ भावसी जो प्रभु पाए थाइ ॥
ਜਨਨਾਨਕਹਰਿਆਰਾਧਿਆਗੁਰਚਰਣੀਚਿਤੁਲਾਇ॥੮॥੨॥੪॥੯॥
ਹੇ ਦਾਸ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਦਾ ਆਰਾਧਨ ਕਰਦੇ ਹਨ ॥੮॥੨॥੪॥੯॥
Servant Nanak worships the Lord in adoration; he focuses his consciousness on the Guru's Feet. ||8||2||4||9||
जन नानक हरि आराधिआ गुर चरणी चितु लाइ ॥८॥२॥४॥९॥
WWW.GURBANI.WORLD