ਵਡਹੰਸੁਮਹਲਾ੫॥
Wadahans, Fifth Mahalaa:
वडहंसु महला ५ ॥
ਪ੍ਰਭਕਰਣਕਾਰਣਸਮਰਥਾਰਾਮ॥
ਹੇ ਜਗਤ ਦੇ ਮੂਲ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ!
God is the all-powerful Creator, the Cause of causes.
प्रभ करण कारण समरथा राम ॥
ਰਖੁਜਗਤੁਸਗਲਦੇਹਥਾਰਾਮ॥
(ਆਪਣਾ) ਹੱਥ ਦੇ ਕੇ ਸਾਰੇ ਜਗਤ ਦੀ ਰੱਖਿਆ ਕਰ।
He preserves the whole world, reaching out with His hand.
रखु जगतु सगल दे हथा राम ॥
ਸਮਰਥਸਰਣਾਜੋਗੁਸੁਆਮੀਕ੍ਰਿਪਾਨਿਧਿਸੁਖਦਾਤਾ॥
ਹੇ ਸਭ-ਤਾਕਤਾਂ ਦੇ ਮਾਲਕ! ਹੇ ਸਰਨ ਪਏ ਦੀ ਸਹਾਇਤਾ ਕਰ ਸਕਣ ਵਾਲੇ ਮਾਲਕ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਸੁਖਦਾਤੇ!
He is the all-powerful, safe Sanctuary, Lord and Master, Treasure of mercy, Giver of peace.
समरथ सरणा जोगु सुआमी क्रिपा निधि सुखदाता ॥
ਹੰਉਕੁਰਬਾਣੀਦਾਸਤੇਰੇਜਿਨੀਏਕੁਪਛਾਤਾ॥
ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ ਹੈ।
I am a sacrifice to Your slaves, who recognize only the One Lord.
हंउ कुरबाणी दास तेरे जिनी एकु पछाता ॥
ਵਰਨੁਚਿਹਨੁਨਜਾਇਲਖਿਆਕਥਨਤੇਅਕਥਾ॥
ਹੇ ਪ੍ਰਭੂ! ਤੇਰਾ ਕੋਈ ਰੰਗ ਤੇਰਾ ਕੋਈ ਨਿਸ਼ਾਨ ਦੱਸਿਆ ਨਹੀਂ ਜਾ ਸਕਦਾ, ਤੇਰਾ ਸਰੂਪ ਬਿਆਨ ਤੋਂ ਬਾਹਰ ਹੈ।
His color and shape cannot be seen; His description is indescribable.
वरनु चिहनु न जाइ लखिआ कथन ते अकथा ॥
ਬਿਨਵੰਤਿਨਾਨਕਸੁਣਹੁਬਿਨਤੀਪ੍ਰਭਕਰਣਕਾਰਣਸਮਰਥਾ॥੧॥
ਨਾਨਕ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ! ਹੇ ਜਗਤ ਦੇ ਮੂਲ! ਹੇ ਸਭ ਤਾਕਤਾਂ ਦੇ ਮਾਲਕ! ਮੇਰੀ ਬੇਨਤੀ ਸੁਣ ॥੧॥
Prays Nanak, hear my prayer, O God, Almighty Creator, Cause of causes. ||1||
बिनवंति नानक सुणहु बिनती प्रभ करण कारण समरथा ॥१॥
ਏਹਿਜੀਅਤੇਰੇਤੂਕਰਤਾਰਾਮ॥
ਹੇ ਪ੍ਰਭੂ! (ਸੰਸਾਰ ਦੇ) ਇਹ ਸਾਰੇ ਜੀਵ ਤੇਰੇ ਹਨ, ਤੂੰ ਇਹਨਾਂ ਦਾ ਪੈਦਾ ਕਰਨ ਵਾਲਾ ਹੈਂ,
These beings are Yours; You are their Creator.
एहि जीअ तेरे तू करता राम ॥
ਪ੍ਰਭਦੂਖਦਰਦਭ੍ਰਮਹਰਤਾਰਾਮ॥
ਤੂੰ ਸਭ ਜੀਵਾਂ ਨੂੰ ਦੁੱਖਾਂ ਕਲੇਸ਼ਾਂ ਭਰਮਾਂ ਤੋਂ ਬਚਾਣ ਵਾਲਾ ਹੈਂ।
God is the Destroyer of pain, suffering and doubt.
प्रभ दूख दरद भ्रम हरता राम ॥
ਭ੍ਰਮਦੂਖਦਰਦਨਿਵਾਰਿਖਿਨਮਹਿਰਖਿਲੇਹੁਦੀਨਦੈਆਲਾ॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਤੂੰ (ਸਾਰੇ ਜੀਵਾਂ ਦੇ) ਭਰਮ ਦੁੱਖ ਕਲੇਸ਼ ਇਕ ਖਿਨ ਵਿਚ ਦੂਰ ਕਰ ਕੇ ਬਚਾ ਲੈਂਦਾ ਹੈਂ।
Eliminate my doubt, pain and suffering in an instant, and preserve me, O Lord, Merciful to the meek.
भ्रम दूख दरद निवारि खिन महि रखि लेहु दीन दैआला ॥
ਮਾਤਪਿਤਾਸੁਆਮਿਸਜਣੁਸਭੁਜਗਤੁਬਾਲਗੋਪਾਲਾ॥
ਹੇ ਗੋਪਾਲ! ਤੂੰ (ਸਭ ਜੀਵਾਂ ਦਾ) ਮਾਂ ਪਿਉ ਮਾਲਕ ਤੇ ਸੱਜਣ ਹੈਂ, ਸਾਰਾ ਜਗਤ ਤੇਰੇ ਬੱਚੇ ਹਨ।
You are mother, father and friend, O Lord and Master; the whole world is Your child, O Lord of the World.
मात पिता सुआमि सजणु सभु जगतु बाल गोपाला ॥
ਜੋਸਰਣਿਆਵੈਗੁਣਨਿਧਾਨਪਾਵੈਸੋਬਹੁੜਿਜਨਮਿਨਮਰਤਾ॥
ਹੇ ਪ੍ਰਭੂ! ਜੇਹੜਾ ਜੀਵ ਤੇਰੀ ਸਰਨ ਆਉਂਦਾ ਹੈ ਉਹ (ਤੇਰੇ ਦਰ ਤੋਂ ਤੇਰੇ) ਗੁਣਾਂ ਦੇ ਖ਼ਜ਼ਾਨੇ ਹਾਸਲ ਕਰ ਲੈਂਦਾ ਹੈ, ਉਹ ਮੁੜ ਨਾਹ ਜੰਮਦਾ ਹੈ ਨਾਹ ਮਰਦਾ ਹੈ।
One who comes seeking Your Sanctuary, obtains the treasure of virtue, and does not have to enter the cycle of birth and death again.
जो सरणि आवै गुण निधान पावै सो बहुड़ि जनमि न मरता ॥
ਬਿਨਵੰਤਿਨਾਨਕਦਾਸੁਤੇਰਾਸਭਿਜੀਅਤੇਰੇਤੂਕਰਤਾ॥੨॥
ਹੇ ਪ੍ਰਭੂ! ਤੇਰਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ ਜਗਤ ਦੇ ਸਾਰੇ ਜੀਵ ਤੇਰੇ ਹਨ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ॥੨॥
Prays Nanak, I am Your slave. All beings are Yours; You are their Creator. ||2||
बिनवंति नानक दासु तेरा सभि जीअ तेरे तू करता ॥२॥
ਆਠਪਹਰਹਰਿਧਿਆਈਐਰਾਮ॥
ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ,
Meditating on the Lord, twenty-four hours a day,
आठ पहर हरि धिआईऐ राम ॥
ਮਨਇਛਿਅੜਾਫਲੁਪਾਈਐਰਾਮ॥
(ਸਿਮਰਨ ਦੀ ਬਰਕਤਿ ਨਾਲ ਪ੍ਰਭੂ ਦੇ ਦਰ ਤੋਂ) ਮਨ-ਚਿਤਵਿਆ ਫਲ ਪ੍ਰਾਪਤ ਕਰ ਲਈਦਾ ਹੈ।
the fruits of the heart's desires are obtained.
मन इछिअड़ा फलु पाईऐ राम ॥
ਮਨਇਛਪਾਈਐਪ੍ਰਭੁਧਿਆਈਐਮਿਟਹਿਜਮਕੇਤ੍ਰਾਸਾ॥
ਮਨੋ-ਕਾਮਨਾ ਹਾਸਲ ਕਰ ਲਈਦੀ ਹੈ ਪਰਮਾਤਮਾ ਦਾ ਸਿਮਰਨ ਕਰਨ ਨਾਲ, ਇੰਜ ਜਮਰਾਜ ਦੇ ਸਾਰੇ ਸਹਮ ਭੀ ਮੁੱਕ ਜਾਂਦੇ ਹਨ।
Your heart's desires are obtained, meditating on God, and the fear of death is dispelled.
मन इछ पाईऐ प्रभु धिआईऐ मिटहि जम के त्रासा ॥
ਗੋਬਿਦੁਗਾਇਆਸਾਧਸੰਗਾਇਆਭਈਪੂਰਨਆਸਾ॥
ਜਿਸ ਮਨੁੱਖ ਨੇ ਸਾਧ ਸੰਗਤ ਵਿਚ ਜਾ ਕੇ ਗੋਬਿੰਦ ਦੀ ਸਿਫ਼ਤ-ਸਾਲਾਹ ਕੀਤੀ, ਉਸ ਦੀ (ਹਰੇਕ) ਆਸ ਪੂਰੀ ਹੋ ਗਈ।
I sing of the Lord of the Universe in the Saadh Sangat, the Company of the Holy, and my hopes are fulfilled.
गोबिदु गाइआ साध संगाइआ भई पूरन आसा ॥
ਤਜਿਮਾਨੁਮੋਹੁਵਿਕਾਰਸਗਲੇਪ੍ਰਭੂਕੈਮਨਿਭਾਈਐ॥
ਅਹੰਕਾਰ, ਮੋਹ, ਸਾਰੇ ਵਿਕਾਰ ਦੂਰ ਕਰ ਕੇ ਪਰਮਾਤਮਾ ਦੇ ਮਨ ਵਿਚ ਭਾ ਜਾਈਦਾ ਹੈ।
Renouncing egotism, emotional attachment and all corruption, we become pleasing to the Mind of God.
तजि मानु मोहु विकार सगले प्रभू कै मनि भाईऐ ॥
ਬਿਨਵੰਤਿਨਾਨਕਦਿਨਸੁਰੈਣੀਸਦਾਹਰਿਹਰਿਧਿਆਈਐ॥੩॥
ਨਾਨਕ ਬੇਨਤੀ ਕਰਦਾ ਹੈ ਕਿ ਦਿਨ ਰਾਤ ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ॥੩॥
Prays Nanak, day and night, meditate forever on the Lord, Har, Har. ||3||
बिनवंति नानक दिनसु रैणी सदा हरि हरि धिआईऐ ॥३॥
ਦਰਿਵਾਜਹਿਅਨਹਤਵਾਜੇਰਾਮ॥
ਜਿਸ ਦੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਵਾਜੇ ਸਦਾ ਵੱਜਦੇ ਹਨ,
At the Lord's Door, the unstruck melody resounds.
दरि वाजहि अनहत वाजे राम ॥
ਘਟਿਘਟਿਹਰਿਗੋਬਿੰਦੁਗਾਜੇਰਾਮ॥
ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਪ੍ਰਤੱਖ ਵੱਸਦਾ ਦਿੱਸਦਾ ਹੈ।
In each and every heart, the Lord, the Lord of the Universe, sings.
घटि घटि हरि गोबिंदु गाजे राम ॥
ਗੋਵਿਦਗਾਜੇਸਦਾਬਿਰਾਜੇਅਗਮਅਗੋਚਰੁਊਚਾ॥
ਪਰਮਾਤਮਾ ਸਦਾ ਹਰੇਕ ਸਰੀਰ ਵਿਚ ਪ੍ਰਤੱਖ ਵੱਸ ਰਿਹਾ ਹੈ, ਉਹ ਅਪੁੰਚ ਪ੍ਰਭੂ ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ, ਉਹ ਸਭ ਤੋਂ ਉੱਚਾ ਹੈ।
The Lord of the Universe sings, and abides forever; He is unfathomable, profoundly deep, lofty and exalted.
गोविद गाजे सदा बिराजे अगम अगोचरु ऊचा ॥
ਗੁਣਬੇਅੰਤਕਿਛੁਕਹਣੁਨਜਾਈਕੋਇਨਸਕੈਪਹੂਚਾ॥
ਪਰਮਾਤਮਾ ਵਿਚ ਬੇਅੰਤ ਗੁਣ ਹਨ, ਉਸ ਦੇ ਸਰੂਪ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਕੋਈ ਮਨੁੱਖ ਉਸ ਦੇ ਗੁਣਾਂ ਦੇ ਅਖ਼ੀਰ ਤਕ ਨਹੀਂ ਪਹੁੰਚ ਸਕਦਾ।
His virtues are infinite - none of them can be described. No one can reach Him.
गुण बेअंत किछु कहणु न जाई कोइ न सकै पहूचा ॥
ਆਪਿਉਪਾਏਆਪਿਪ੍ਰਤਿਪਾਲੇਜੀਅਜੰਤਸਭਿਸਾਜੇ॥
ਪਰਮਾਤਮਾ ਆਪ ਸਭ ਨੂੰ ਪੈਦਾ ਕਰਦਾ ਹੈ, ਆਪ ਹੀ ਪਾਲਣਾ ਕਰਦਾ ਹੈ, ਸਾਰੇ ਜੀਅ ਜੰਤ ਉਸ ਨੇ ਆਪ ਹੀ ਬਣਾਏ ਹੋਏ ਹਨ।
He Himself creates, and He Himself sustains; all beings and creatures are fashioned by Him.
आपि उपाए आपि प्रतिपाले जीअ जंत सभि साजे ॥
ਬਿਨਵੰਤਿਨਾਨਕਸੁਖੁਨਾਮਿਭਗਤੀਦਰਿਵਜਹਿਅਨਹਦਵਾਜੇ॥੪॥੩॥
ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਪਰਮਾਤਮਾ ਦੀ ਭਗਤੀ ਕੀਤਿਆਂ ਆਨੰਦ ਪ੍ਰਾਪਤ ਹੁੰਦਾ ਹੈ ਤੇ ਇਕ-ਰਸ ਵਾਜੇ ਵੱਜ ਪੈਂਦੇ ਹਨ ॥੪॥੩॥
Prays Nanak, happiness comes from devotional worship of the Naam; at His Door, the unstruck melody resounds. ||4||3||
बिनवंति नानक सुखु नामि भगती दरि वजहि अनहद वाजे ॥४॥३॥
WWW.GURBANI.WORLD