ਹਮਢਾਢੀਹਰਿਪ੍ਰਭਖਸਮਕੇਨਿਤਗਾਵਹਹਰਿਗੁਣਛੰਤਾ॥
ਅਸੀਂ ਪ੍ਰਭੂ-ਖਸਮ ਦੇ ਢਾਢੀ ਸਦਾ ਪ੍ਰਭੂ ਦੇ ਗੁਣਾਂ ਦੇ ਗੀਤ ਗਾਂਦੇ ਹਾਂ।
I am a minstrel of God, my Lord and Master; every day, I sing the songs of the Lord's Glorious Praises.
हम ढाढी हरि प्रभ खसम के नित गावह हरि गुण छंता ॥
ਹਰਿਕੀਰਤਨੁਕਰਹਹਰਿਜਸੁਸੁਣਹਤਿਸੁਕਵਲਾਕੰਤਾ॥
ਉਸ ਕਮਲਾਪਤੀ ਪ੍ਰਭੂ ਦਾ ਹੀ ਕੀਰਤਨ ਕਰਦੇ ਹਾਂ ਤੇ ਜਸ ਸੁਣਦੇ ਹਾਂ।
I sing the Kirtan of the Lord's Praises, and I listen to the Praises of the Lord, the Master of wealth and Maya.
हरि कीरतनु करह हरि जसु सुणह तिसु कवला कंता ॥
ਹਰਿਦਾਤਾਸਭੁਜਗਤੁਭਿਖਾਰੀਆਮੰਗਤਜਨਜੰਤਾ॥
ਪ੍ਰਭੂ ਦਾਤਾ ਹੈ, ਸਾਰਾ ਸੰਸਾਰ ਭਿਖਾਰੀ ਹੈ, ਜੀਵ ਜੰਤ ਮੰਗਤੇ ਹਨ।
The Lord is the Great Giver; all the world is begging; all beings and creatures are beggars.
हरि दाता सभु जगतु भिखारीआ मंगत जन जंता ॥
ਹਰਿਦੇਵਹੁਦਾਨੁਦਇਆਲਹੋਇਵਿਚਿਪਾਥਰਕ੍ਰਿਮਜੰਤਾ॥
ਪੱਥਰਾਂ ਵਿਚਲੇ ਕੀੜਿਆਂ ਨੂੰ ਭੀ ਦਿਆਲ ਹੋ ਕੇ, ਹੇ ਹਰੀ! ਤੂੰ ਦਾਨ ਦੇਂਦਾ ਹੈਂ।
O Lord, You are kind and compassionate; You give Your gifts to even worms and insects among the rocks.
हरि देवहु दानु दइआल होइ विचि पाथर क्रिम जंता ॥
ਜਨਨਾਨਕਨਾਮੁਧਿਆਇਆਗੁਰਮੁਖਿਧਨਵੰਤਾ॥੨੦॥
ਹੇ ਦਾਸ ਨਾਨਕ! ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਿਆ ਹੈ, ਉਹ (ਅਸਲ) ਧਨੀ ਹੁੰਦੇ ਹਨ ॥੨੦॥
Servant Nanak meditates on the Naam, the Name of the Lord; as Gurmukh, he has become truly wealthy. ||20||
जन नानक नामु धिआइआ गुरमुखि धनवंता ॥२०॥
WWW.GURBANI.WORLD