GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਗੁਰੂ ਅਰਜਨ ਦੇਵ ਜੀ
ਅੰਗ 783
Display Settings
Translations
ਸੂਹੀਮਹਲਾ
Soohee, Fifth Mahalaa:
सूही महला ५ ॥
ਸੰਤਾਕੇਕਾਰਜਿਆਪਿਖਲੋਇਆਹਰਿਕੰਮੁਕਰਾਵਣਿਆਇਆਰਾਮ
ਹੇ ਭਾਈ! (ਪਰਮਾਤਮਾ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਆਪਣੇ) ਸੰਤਾਂ ਦੇ ਕੰਮ ਵਿਚ ਉਹ ਆਪ ਸਹਾਈ ਹੁੰਦਾ ਰਿਹਾ ਹੈ, ਆਪਣੇ ਸੰਤਾਂ ਦਾ ਕੰਮ ਸਿਰੇ ਚੜ੍ਹਾਣ ਲਈ ਉਹ ਆਪ ਆਉਂਦਾ ਰਿਹਾ ਹੈ।
The Lord Himself has stood up to resolve the affairs of the Saints; He has come to complete their tasks.
संता के कारजि आपि खलोइआ हरि कंमु करावणि आइआ राम ॥
ਧਰਤਿਸੁਹਾਵੀਤਾਲੁਸੁਹਾਵਾਵਿਚਿਅੰਮ੍ਰਿਤਜਲੁਛਾਇਆਰਾਮ
ਹੇ ਭਾਈ! (ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪਣਾ ਪੂਰਾ ਪ੍ਰਭਾਵ ਪਾ ਲੈਂਦਾ ਹੈ, ਉਸ ਮਨੁੱਖ ਦੀ (ਕਾਂਇਆਂ-) ਧਰਤੀ ਸੋਹਣੀ ਬਣ ਜਾਂਦੀ ਹੈ, ਉਸ ਮਨੁੱਖ ਦਾ (ਹਿਰਦਾ) ਤਲਾਬ ਸੋਹਣਾ ਹੋ ਜਾਂਦਾ ਹੈ।
The land is beautiful, and the pool is beautiful; within it is contained the Ambrosial Water.
धरति सुहावी तालु सुहावा विचि अंम्रित जलु छाइआ राम ॥
ਅੰਮ੍ਰਿਤਜਲੁਛਾਇਆਪੂਰਨਸਾਜੁਕਰਾਇਆਸਗਲਮਨੋਰਥਪੂਰੇ
(ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰ ਜਾਂਦਾ ਹੈ, (ਆਤਮਕ ਜੀਵਨ ਉੱਚਾ ਕਰਨ ਵਾਲਾ ਉਸ ਮਨੁੱਖ ਦਾ) ਸਾਰਾ ਉੱਦਮ ਪਰਮਾਤਮਾ ਸਿਰੇ ਚਾੜ੍ਹ ਦੇਂਦਾ ਹੈ, (ਉਸ ਮਨੁੱਖ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ।
The Ambrosial Water is filling it, and my job is perfectly complete; all my desires are fulfilled.
अंम्रित जलु छाइआ पूरन साजु कराइआ सगल मनोरथ पूरे ॥
ਜੈਜੈਕਾਰੁਭਇਆਜਗਅੰਤਰਿਲਾਥੇਸਗਲਵਿਸੂਰੇ
(ਉਸ ਮਨੁੱਖ ਦੀ) ਸੋਭਾ ਸਾਰੇ ਜਗਤ ਵਿਚ ਹੋਣ ਲੱਗ ਪੈਂਦੀ ਹੈ, (ਉਸ ਦੇ) ਸਾਰੇ ਚਿੰਤਾ-ਝੋਰੇ ਮੁੱਕ ਜਾਂਦੇ ਹਨ।
Congratulations are pouring in from all over the world; all my sorrows are eliminated.
जै जै कारु भइआ जग अंतरि लाथे सगल विसूरे ॥
ਪੂਰਨਪੁਰਖਅਚੁਤਅਬਿਨਾਸੀਜਸੁਵੇਦਪੁਰਾਣੀਗਾਇਆ
ਉਸ ਸਰਬ-ਵਿਆਪਕ ਅਤੇ ਕਦੇ ਨਾਹ ਨਾਸ ਹੋਣ ਵਾਲੇ ਪਰਮਾਤਮਾ ਦੀ (ਇਹੀ) ਸਿਫ਼ਤਿ (ਪੁਰਾਣੇ ਧਰਮ-ਪੁਸਤਕਾਂ) ਵੇਦਾਂ ਅਤੇ ਪੁਰਾਣਾਂ ਨੇ (ਭੀ) ਕੀਤੀ ਹੈ।
The Vedas and the Puraanas sing the Praises of the Perfect, Unchanging, Imperishable Primal Lord.
पूरन पुरख अचुत अबिनासी जसु वेद पुराणी गाइआ ॥
ਅਪਨਾਬਿਰਦੁਰਖਿਆਪਰਮੇਸਰਿਨਾਨਕਨਾਮੁਧਿਆਇਆ॥੧॥
ਹੇ ਨਾਨਕ! ਪਰਮੇਸਰ ਨੇ ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਸਦਾ ਹੀ ਕਾਇਮ ਰੱਖਿਆ ਹੈ (ਕਿ ਜਿਸ ਉਤੇ ਉਸ ਨੇ ਮਿਹਰ ਕੀਤੀ, ਉਸ ਨੇ ਉਸ ਦਾ) ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੧॥
The Transcendent Lord has kept His promise, and confirmed His nature; Nanak meditates on the Naam, the Name of the Lord. ||1||
अपना बिरदु रखिआ परमेसरि नानक नामु धिआइआ ॥१॥
ਨਵਨਿਧਿਸਿਧਿਰਿਧਿਦੀਨੇਕਰਤੇਤੋਟਿਆਵੈਕਾਈਰਾਮ
ਹੇ ਭਾਈ! (ਜਿਹੜੇ ਮਨੁੱਖ ਮਾਲਕ-ਪ੍ਰਭੂ ਦੀ ਮਿਹਰ ਨਾਲ ਉਸ ਦੇ ਗੁਣ ਗਾਂਦੇ ਹਨ ਉਹਨਾਂ ਨੂੰ) ਕਰਤਾਰ ਨੇ ਇਹ ਇਕ ਅਜਿਹੀ ਦਾਤ ਬਖ਼ਸ਼ੀ ਹੈ ਜੋ, ਮਾਨੋ, ਧਰਤੀ ਦੇ ਸਾਰੇ ਹੀ ਨੌ ਖ਼ਜ਼ਾਨੇ ਹੈ ਜੋ, ਮਾਨੋ, ਸਾਰੀਆਂ ਕਰਾਮਾਤੀ ਤਾਕਤਾਂ ਹੈ, ਇਸ ਦਾਤ ਵਿਚ ਕਦੇ ਕੋਈ ਕਮੀ ਨਹੀਂ ਹੁੰਦੀ।
The Creator has given me the nine treasures, wealth and spiritual powers, and I do not lack anything.
नव निधि सिधि रिधि दीने करते तोटि न आवै काई राम ॥
ਖਾਤਖਰਚਤਬਿਲਛਤਸੁਖੁਪਾਇਆਕਰਤੇਕੀਦਾਤਿਸਵਾਈਰਾਮ
ਇਸ ਨਾਮ- ਦਾਤ ਨੂੰ ਖਾਂਦਿਆਂ ਵੰਡਦਿਆਂ ਤੇ ਮਾਣਦਿਆਂ ਉਹ ਆਤਮਕ ਆਨੰਦ ਮਾਣਦੇ ਹਨ, ਕਰਤਾਰ ਦੀ ਇਹ ਬਖ਼ਸ਼ਸ਼ (ਦਿਨੋ ਦਿਨ) ਵਧਦੀ ਰਹਿੰਦੀ ਹੈ।
Eating, spending and enjoying, I have found peace; the gifts of the Creator Lord continually increase.
खात खरचत बिलछत सुखु पाइआ करते की दाति सवाई राम ॥
ਦਾਤਿਸਵਾਈਨਿਖੁਟਿਜਾਈਅੰਤਰਜਾਮੀਪਾਇਆ
(ਯਕੀਨ ਜਾਣੋ, ਇਹ) ਦਾਤ ਵਧਦੀ ਰਹਿੰਦੀ ਹੈ, ਕਦੇ ਮੁੱਕਦੀ ਨਹੀਂ, ਇਸ ਦਾਤ ਦੀ ਬਰਕਤਿ ਨਾਲ ਉਹਨਾਂ ਨੂੰ ਹਰੇਕ ਦਿਲ ਦੀ ਜਾਣਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ।
His gifts increase and shall never be exhausted; I have found the Inner-knower, the Searcher of hearts.
दाति सवाई निखुटि न जाई अंतरजामी पाइआ ॥
ਕੋਟਿਬਿਘਨਸਗਲੇਉਠਿਨਾਠੇਦੂਖੁਨੇੜੈਆਇਆ
(ਜ਼ਿੰਦਗੀ ਦੇ ਸਫ਼ਰ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ (ਉਹਨਾਂ ਦੇ ਰਸਤੇ ਵਿਚੋਂ) ਸਾਰੀਆਂ ਹੀ ਦੂਰ ਹੋ ਜਾਂਦੀਆਂ ਹਨ, ਕੋਈ ਦੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ।
Millions of obstacles have all been removed, and pain does not even approach me.
कोटि बिघन सगले उठि नाठे दूखु न नेड़ै आइआ ॥
ਸਾਂਤਿਸਹਜਆਨੰਦਘਨੇਰੇਬਿਨਸੀਭੂਖਸਬਾਈ
(ਉਹਨਾਂ ਦੇ ਅੰਦਰੋਂ ਮਾਇਆ ਦੀ) ਸਾਰੀ ਹੀ ਭੁੱਖ ਨਾਸ ਹੋ ਜਾਂਦੀ ਹੈ, (ਉਹਨਾਂ ਦੇ ਅੰਦਰ) ਠੰਢ ਵਰਤੀ ਰਹਿੰਦੀ ਹੈ, ਆਤਮਕ ਅਡੋਲਤਾ ਦੇ ਅਨੇਕਾਂ ਆਨੰਦ ਬਣੇ ਰਹਿੰਦੇ ਹਨ।
Tranquility, peace, poise and bliss in abundance prevail, and all my hunger is satisfied.
सांति सहज आनंद घनेरे बिनसी भूख सबाई ॥
ਨਾਨਕਗੁਣਗਾਵਹਿਸੁਆਮੀਕੇਅਚਰਜੁਜਿਸੁਵਡਿਆਈਰਾਮ॥੨॥
ਹੇ ਨਾਨਕ! ਉਹ ਮਨੁੱਖ ਉਸ ਮਾਲਕ-ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ, ਜਿਸ ਦੀ ਵਡਿਆਈ ਕਰਨਾ ਹੈਰਾਨ ਕਰ ਦੇਣ ਵਾਲਾ ਉੱਦਮ ਹੈ ॥੨॥
Nanak sings the Glorious Praises of his Lord and Master, whose Glorious Greatness is wonderful and amazing. ||2||
नानक गुण गावहि सुआमी के अचरजु जिसु वडिआई राम ॥२॥
ਜਿਸਕਾਕਾਰਜੁਤਿਨਹੀਕੀਆਮਾਣਸੁਕਿਆਵੇਚਾਰਾਰਾਮ
ਹੇ ਭਾਈ! (ਸੰਤ ਜਨਾਂ ਨੂੰ ਆਪਣੇ ਚਰਨਾਂ ਨਾਲ ਜੋੜਨਾ-ਇਹ) ਕੰਮ ਜਿਸ (ਪਰਮਾਤਮਾ) ਦਾ (ਆਪਣਾ) ਹੈ, ਉਸ ਨੇ ਹੀ (ਸਦਾ ਇਹ ਕੰਮ) ਕੀਤਾ ਹੈ, ਇਹ ਕੰਮ ਕਰਨ ਲਈ) ਮਨੁੱਖ ਦੀ ਕੋਈ ਸਮਰਥਾ ਨਹੀਂ।
It was His job, and He has done it; what can the mere mortal being do?
जिस का कारजु तिन ही कीआ माणसु किआ वेचारा राम ॥
ਭਗਤਸੋਹਨਿਹਰਿਕੇਗੁਣਗਾਵਹਿਸਦਾਕਰਹਿਜੈਕਾਰਾਰਾਮ
(ਉਸੇ ਦੀ ਮਿਹਰ ਨਾਲ ਉਸ ਦੇ) ਭਗਤ (ਉਸ) ਹਰੀ ਦੇ ਗੁਣ ਗਾਂਦੇ ਰਹਿੰਦੇ ਹਨ, ਸਦਾ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ, ਅਤੇ ਸੋਹਣੇ ਆਤਮਕ ਜੀਵਨ ਵਾਲੇ ਬਣਦੇ ਜਾਂਦੇ ਹਨ।
The devotees are adorned, singing the Glorious Praises of the Lord; they proclaim His eternal victory.
भगत सोहनि हरि के गुण गावहि सदा करहि जैकारा राम ॥
ਗੁਣਗਾਇਗੋਬਿੰਦਅਨਦਉਪਜੇਸਾਧਸੰਗਤਿਸੰਗਿਬਨੀ
ਪਰਮਾਤਮਾ ਦੇ ਗੁਣ ਗਾ ਗਾ ਕੇ (ਉਹਨਾਂ ਦੇ ਅੰਦਰ ਆਤਮਕ) ਆਨੰਦ (ਦੇ ਹੁਲਾਰੇ) ਪੈਦਾ ਹੁੰਦੇ ਰਹਿੰਦੇ ਹਨ, ਸਾਧ ਸੰਗਤਿ ਵਿਚ (ਟਿਕ ਕੇ ਪਰਮਾਤਮਾ) ਨਾਲ (ਉਹਨਾਂ ਦੀ ਪ੍ਰੀਤ) ਬਣੀ ਰਹਿੰਦੀ ਹੈ।
Singing the Glorious Praises of the Lord of the Universe, bliss wells up, and we are friends with the Saadh Sangat, the Company of the Holy.
गुण गाइ गोबिंद अनद उपजे साधसंगति संगि बनी ॥
ਜਿਨਿਉਦਮੁਕੀਆਤਾਲਕੇਰਾਤਿਸਕੀਉਪਮਾਕਿਆਗਨੀ
ਹੇ ਭਾਈ! ਜਿਸ (ਪਰਮਾਤਮਾ) ਨੇ (ਸੰਤ ਜਨਾਂ ਦੇ ਹਿਰਦੇ-) ਤਾਲ (ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰਨ) ਦਾ ਉੱਦਮ (ਸਦਾ) ਕੀਤਾ ਹੈ, ਮੈਂ ਉਸ ਦੀ ਕੋਈ ਵਡਿਆਈ ਬਿਆਨ ਕਰਨ ਜੋਗਾ ਨਹੀਂ ਹਾਂ।
He who made the effort to construct this sacred pool - how can his praises be recounted?
जिनि उदमु कीआ ताल केरा तिस की उपमा किआ गनी ॥
ਅਠਸਠਿਤੀਰਥਪੁੰਨਕਿਰਿਆਮਹਾਨਿਰਮਲਚਾਰਾ
ਹੇ ਭਾਈ! ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਮ ਭਰਪੂਰ ਇਸ ਸੰਤ-ਹਿਰਦੇ ਵਿਚ ਹੀ) ਅਠਾਹਠ ਤੀਰਥ ਆ ਜਾਂਦੇ ਹਨ, ਵੱਡੇ ਵੱਡੇ ਪਵਿੱਤਰ ਤੇ ਸੁੰਦਰ ਪੁੰਨ-ਕਰਮ ਆ ਜਾਂਦੇ ਹਨ।
The merits of the sixty-eight sacred shrines of pilgrimage, charity, good deeds and immaculate lifestyle, are found in this sacred pool.
अठसठि तीरथ पुंन किरिआ महा निरमल चारा ॥
ਪਤਿਤਪਾਵਨੁਬਿਰਦੁਸੁਆਮੀਨਾਨਕਸਬਦਅਧਾਰਾ॥੩॥
ਹੇ ਨਾਨਕ! ਗੁਰੂ ਦੇ ਸ਼ਬਦ ਦਾ ਆਸਰਾ (ਦੇ ਕੇ) ਵੱਡੇ ਵੱਡੇ ਵਿਕਾਰੀਆਂ ਨੂੰ ਪਵਿੱਤਰ ਕਰ ਦੇਣਾ-ਮਾਲਕ-ਪ੍ਰਭੂ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਤੁਰਿਆ ਆ ਰਿਹਾ ਹੈ ॥੩॥
It is the natural way of the Lord and Master to purify sinners; Nanak takes the Support of the Word of the Shabad. ||3||
पतित पावनु बिरदु सुआमी नानक सबद अधारा ॥३॥
ਗੁਣਨਿਧਾਨਮੇਰਾਪ੍ਰਭੁਕਰਤਾਉਸਤਤਿਕਉਨੁਕਰੀਜੈਰਾਮ
ਹੇ ਭਾਈ! ਮੇਰਾ ਕਰਤਾਰ ਮੇਰਾ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਕੋਈ ਭੀ ਅਜਿਹਾ ਮਨੁੱਖ ਨਹੀਂ, ਜਿਸ ਪਾਸੋਂ (ਉਸ ਦੀ ਪੂਰੀ) ਵਡਿਆਈ ਕੀਤੀ ਜਾ ਸਕੇ।
The treasure of virtue is my God, the Creator Lord; what Praises of Yours should I sing, O Lord?
गुण निधान मेरा प्रभु करता उसतति कउनु करीजै राम ॥
ਸੰਤਾਕੀਬੇਨੰਤੀਸੁਆਮੀਨਾਮੁਮਹਾਰਸੁਦੀਜੈਰਾਮ
(ਉਸ ਦੇ) ਸੰਤ-ਜਨਾਂ ਦੀ (ਉਸ ਦੇ ਦਰ ਤੇ ਸਦਾ ਇਹ) ਅਰਦਾਸ ਹੁੰਦੀ ਹੈ-ਹੇ ਮਾਲਕ ਪ੍ਰਭੂ! ਬੇਅੰਤ ਸੁਆਦਲਾ ਆਪਣਾ ਨਾਮ ਬਖ਼ਸ਼ੀ ਰੱਖ;
The prayer of the Saints is, "O Lord and Master, please bless us with the supreme, sublime essence of Your Name."
संता की बेनंती सुआमी नामु महा रसु दीजै राम ॥
ਨਾਮੁਦੀਜੈਦਾਨੁਕੀਜੈਬਿਸਰੁਨਾਹੀਇਕਖਿਨੋ
ਇਹ ਮਿਹਰ ਕਰ ਕਿ ਆਪਣਾ ਨਾਮ ਬਖ਼ਸ਼ੀ ਰੱਖ, ਇਕ ਖਿਨ ਭਰ ਭੀ (ਸਾਡੇ ਹਿਰਦੇ ਵਿਚੋਂ) ਨਾਹ ਭੁੱਲ।
Please, grant us Your Name, grant us this blessing, and do not forget us, even for an instant.
नामु दीजै दानु कीजै बिसरु नाही इक खिनो ॥
ਗੁਣਗੋਪਾਲਉਚਰੁਰਸਨਾਸਦਾਗਾਈਐਅਨਦਿਨੋ
ਹੇ ਭਾਈ! (ਆਪਣੀ) ਜੀਭ ਨਾਲ ਗੋਪਾਲ ਦੇ ਗੁਣ ਉਚਾਰਦਾ ਰਿਹਾ ਕਰ। ਹਰ ਵੇਲੇ ਉਸ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ।
Chant the Glorious Praises of the World-Lord, O my tongue; sing them forever, night and day.
गुण गोपाल उचरु रसना सदा गाईऐ अनदिनो ॥
ਜਿਸੁਪ੍ਰੀਤਿਲਾਗੀਨਾਮਸੇਤੀਮਨੁਤਨੁਅੰਮ੍ਰਿਤਭੀਜੈ
ਪਰਮਾਤਮਾ ਦੇ ਨਾਮ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ (ਸਦਾ) ਤਰ ਰਹਿੰਦਾ ਹੈ।
One who enshrines love for the Naam, the Name of the Lord, his mind and body are drenched with Ambrosial Nectar.
जिसु प्रीति लागी नाम सेती मनु तनु अंम्रित भीजै ॥
ਬਿਨਵੰਤਿਨਾਨਕਇਛਪੁੰਨੀਪੇਖਿਦਰਸਨੁਜੀਜੈ॥੪॥੭॥੧੦॥
ਨਾਨਕ ਬੇਨਤੀ ਕਰਦਾ ਹੈ-ਹੇ ਭਾਈ! (ਪਰਮਾਤਮਾ ਦਾ) ਦਰਸਨ ਕਰ ਕੇ ਆਤਮਕ ਜੀਵਨ ਮਿਲ ਜਾਂਦਾ ਹੈ, ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ॥੪॥੭॥੧੦॥
Prays Nanak, my desires have been fulfilled; gazing upon the Blessed Vision of the Lord, I live. ||4||7||10||
बिनवंति नानक इछ पुंनी पेखि दरसनु जीजै ॥४॥७॥१०॥
WWW.GURBANI.WORLD
ਪਿਛਲਾ Share ਹੋਮ Save ਅਗਲਾ