ਸਲੋਕੁਮਃ੩॥
Shalok, Third Mahalaa:
सलोकु मः ३ ॥
ਭਗਤਿਕਰਹਿਮਰਜੀਵੜੇਗੁਰਮੁਖਿਭਗਤਿਸਦਾਹੋਇ॥
(ਸੰਸਾਰ ਵਲੋਂ) ਮਰ ਕੇ (ਰੱਬ ਵੱਲ) ਜੀਊਣ ਵਾਲੇ ਮਨੁੱਖ (ਹੀ ਸੱਚੀ) ਭਗਤੀ ਕਰਦੇ ਹਨ, ਅਸਲ ਭਗਤੀ ਉਹਨਾਂ ਪਾਸੋਂ ਹੀ ਹੋ ਸਕਦੀ ਹੈ ਜੋ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇਂਦੇ ਹਨ।
They alone worship the Lord, who remain dead while yet alive; the Gurmukhs worship the Lord continually.
भगति करहि मरजीवड़े गुरमुखि भगति सदा होइ ॥
ਓਨਾਕਉਧੁਰਿਭਗਤਿਖਜਾਨਾਬਖਸਿਆਮੇਟਿਨਸਕੈਕੋਇ॥
ਐਸੇ ਬੰਦਿਆਂ ਨੂੰ ਧੁਰੋਂ ਪਰਮਾਤਮਾ ਨੇ ਭਗਤੀ ਦੇ ਖ਼ਜ਼ਾਨੇ ਦੀ ਦਾਤ ਬਖ਼ਸ਼ੀ ਹੋਈ ਹੈ, ਕੋਈ ਉਸ ਬਖ਼ਸ਼ਸ਼ ਨੂੰ ਮਿਟਾ ਨਹੀਂ ਸਕਦਾ।
The Lord blesses them with the treasure of devotional worship, which no one can destroy.
ओना कउ धुरि भगति खजाना बखसिआ मेटि न सकै कोइ ॥
ਗੁਣਨਿਧਾਨੁਮਨਿਪਾਇਆਏਕੋਸਚਾਸੋਇ॥
ਉਹਨਾਂ ਨੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਆਪਣੇ ਮਨ ਵਿਚ ਲੱਭ ਲਿਆ ਹੈ ਜੋ ਇਕ ਆਪ ਹੀ ਆਪ ਹੈ ਤੇ ਸਦਾ-ਥਿਰ ਰਹਿਣ ਵਾਲਾ ਹੈ।
They obtain the treasure of virtue, the One True Lord, within their minds.
गुण निधानु मनि पाइआ एको सचा सोइ ॥
ਨਾਨਕਗੁਰਮੁਖਿਮਿਲਿਰਹੇਫਿਰਿਵਿਛੋੜਾਕਦੇਨਹੋਇ॥੧॥
ਹੇ ਨਾਨਕ! ਜੋ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇਂਦੇ ਹਨ, ਉਹ ਪ੍ਰਭੂ ਵਿਚ ਜੁੜੇ ਰਹਿੰਦੇ ਹਨ, ਤੇ ਫਿਰ ਕਦੇ ਉਹਨਾਂ ਨੂੰ (ਪ੍ਰਭੂ-ਚਰਨਾਂ ਨਾਲੋਂ) ਵਿਛੋੜਾ ਨਹੀਂ ਹੁੰਦਾ ॥੧॥
O Nanak, the Gurmukhs remain united with the Lord; they shall never be separated again. ||1||
नानक गुरमुखि मिलि रहे फिरि विछोड़ा कदे न होइ ॥१॥
WWW.GURBANI.WORLD