ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਪਾਰਬ੍ਰਹਮਪ੍ਰਭਭਏਕ੍ਰਿਪਾਲ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ,
The Supreme Lord God has become Merciful.
पारब्रहम प्रभ भए क्रिपाल ॥
ਕਾਰਜਸਗਲਸਵਾਰੇਸਤਿਗੁਰਜਪਿਜਪਿਸਾਧੂਭਏਨਿਹਾਲ॥੧॥ਰਹਾਉ॥
ਗੁਰੂ ਉਹਨਾਂ ਦੇ ਸਾਰੇ ਕੰਮ ਸਿਰੇ ਚਾੜ੍ਹ ਦੇਂਦਾ ਹੈ। ਉਹ ਮਨੁੱਖ ਗੁਰੂ ਦੀ ਓਟ ਹਰ ਵੇਲੇ ਚਿਤਾਰ ਕੇ ਸਦਾ ਪ੍ਰਸੰਨ ਰਹਿੰਦੇ ਹਨ ॥੧॥ ਰਹਾਉ ॥
The True Guru has arranged all my affairs; chanting and meditating with the Holy Saints, I have become happy. ||1||Pause||
कारज सगल सवारे सतिगुर जपि जपि साधू भए निहाल ॥१॥ रहाउ ॥
ਅੰਗੀਕਾਰੁਕੀਆਪ੍ਰਭਿਅਪਨੈਦੋਖੀਸਗਲੇਭਏਰਵਾਲ॥
ਹੇ ਭਾਈ! ਪ੍ਰਭੂ ਨੇ (ਜਿਨ੍ਹਾਂ ਆਪਣੇ ਸੇਵਕਾਂ ਦੀ) ਸਹਾਇਤਾ ਕੀਤੀ, ਉਹਨਾਂ ਦੇ ਸਾਰੇ ਵੈਰੀ ਨਾਸ ਹੋ ਗਏ (ਵੈਰ-ਭਾਵ ਚਿਤਵਣੋਂ ਹਟ ਗਏ)।
God has made me His own, and all my enemies have been reduced to dust.
अंगीकारु कीआ प्रभि अपनै दोखी सगले भए रवाल ॥
ਕੰਠਿਲਾਇਰਾਖੇਜਨਅਪਨੇਉਧਰਿਲੀਏਲਾਇਅਪਨੈਪਾਲ॥੧॥
ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਸਦਾ) ਆਪਣੇ ਗਲ ਨਾਲ ਲਾ ਕੇ (ਉਹਨਾਂ ਦੀ) ਸਹਾਇਤਾ ਕੀਤੀ, ਉਹਨਾਂ ਨੂੰ ਆਪਣੇ ਲੜ ਲਾ ਕੇ (ਦੋਖੀਆਂ ਤੋਂ) ਬਚਾਇਆ ॥੧॥
He hugs us close in His embrace, and protects His humble servants; attaching us to the hem of His robe, he saves us. ||1||
कंठि लाइ राखे जन अपने उधरि लीए लाइ अपनै पाल ॥१॥
ਸਹੀਸਲਾਮਤਿਮਿਲਿਘਰਿਆਏਨਿੰਦਕਕੇਮੁਖਹੋਏਕਾਲ॥
ਹੇ ਭਾਈ! (ਪ੍ਰਭੂ ਦੇ ਸੇਵਕ ਗੁਰੂ-ਚਰਨਾਂ ਵਿਚ) ਮਿਲ ਕੇ ਆਤਮਕ ਜੀਵਨ ਦੀ ਸਾਰੀ ਰਾਸ-ਪੂੰਜੀ ਸਮੇਤ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਬਦਨਾਮੀ ਖੱਟਦੇ ਹਨ।
Safe and sound, we have returned home, while the slanderer's face is blackened.
सही सलामति मिलि घरि आए निंदक के मुख होए काल ॥
ਕਹੁਨਾਨਕਮੇਰਾਸਤਿਗੁਰੁਪੂਰਾਗੁਰਪ੍ਰਸਾਦਿਪ੍ਰਭਭਏਨਿਹਾਲ॥੨॥੨੭॥੧੧੩॥
ਨਾਨਕ ਆਖਦਾ ਹੈ- ਮੇਰਾ ਗੁਰੂ ਸਾਰੀ ਸਮਰਥਾ ਵਾਲਾ ਹੈ, (ਗੁਰੂ ਦੇ ਦਰ ਤੇ ਆਏ ਵਡ-ਭਾਗੀਆਂ ਉਤੇ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਖ਼ੁਸ਼ ਰਹਿੰਦਾ ਹੈ ॥੨॥੨੭॥੧੧੩॥
Says Nanak, my True Guru is Perfect; by the Grace of God and Guru, I am so happy. ||2||27||113||
कहु नानक मेरा सतिगुरु पूरा गुर प्रसादि प्रभ भए निहाल ॥२॥२७॥११३॥
WWW.GURBANI.WORLD