ਹਰਿਗੁਣਤੋਟਿਨਆਵਈਕੀਮਤਿਕਹਣੁਨਜਾਇ॥
ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ;
There is no end to the Lord's Glorious Praises; His worth cannot be described.
हरि गुण तोटि न आवई कीमति कहणु न जाइ ॥
ਨਾਨਕਗੁਰਮੁਖਿਹਰਿਗੁਣਰਵਹਿਗੁਣਮਹਿਰਹੈਸਮਾਇ॥੨॥
(ਪਰ,) ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ ॥੨॥
O Nanak, the Gurmukhs chant the Glorious Praises of the Lord; they are absorbed in His Glorious Virtues. ||2||
नानक गुरमुखि हरि गुण रवहि गुण महि रहै समाइ ॥२॥