ਰਾਗੁਗੋਂਡਬਾਣੀਨਾਮਦੇਉਜੀਕੀਘਰੁ੧॥
ਰਾਗ ਗੋਂਡ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
Raag Gond, The Word Of Naam Dayv Jee, First House:
रागु गोंड बाणी नामदेउ जी की घरु १ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਅਸੁਮੇਧਜਗਨੇ॥
ਜੇ ਕੋਈ ਮਨੁੱਖ ਅਸਮੇਧ ਜੱਗ ਕਰੇ,
The ritual sacrifice of horses,
असुमेध जगने ॥
ਤੁਲਾਪੁਰਖਦਾਨੇ॥
ਆਪਣੇ ਨਾਲ ਸਾਵਾਂ ਤੋਲ ਕੇ (ਸੋਨਾ ਚਾਂਦੀ ਆਦਿਕ) ਦਾਨ ਕਰੇ,
giving one's weight in gold to charities,
तुला पुरख दाने ॥
ਪ੍ਰਾਗਇਸਨਾਨੇ॥੧॥
ਅਤੇ ਪ੍ਰਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰੇ ॥੧॥
and ceremonial cleansing baths ||1||
प्राग इसनाने ॥१॥
ਤਉਨਪੁਜਹਿਹਰਿਕੀਰਤਿਨਾਮਾ॥
ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ, ਬਰਾਬਰੀ ਨਹੀਂ ਕਰ ਸਕਦੇ।
These are not equal to singing the Praises of the Lord's Name.
तउ न पुजहि हरि कीरति नामा ॥
ਅਪੁਨੇਰਾਮਹਿਭਜੁਰੇਮਨਆਲਸੀਆ॥੧॥ਰਹਾਉ॥
ਸੋ, ਹੇ ਮੇਰੇ ਆਲਸੀ ਮਨ! ਆਪਣੇ ਪਿਆਰੇ ਪ੍ਰਭੂ ਨੂੰ ਸਿਮਰ ॥੧॥ ਰਹਾਉ ॥
Meditate on your Lord, you lazy man! ||1||Pause||
अपुने रामहि भजु रे मन आलसीआ ॥१॥ रहाउ ॥
ਗਇਆਪਿੰਡੁਭਰਤਾ॥
ਜੇ ਮਨੁੱਖ ਗਇਆ ਤੀਰਥ ਤੇ ਜਾ ਕੇ ਪਿਤਰਾਂ ਨਿਮਿੱਤ ਪਿੰਡ ਭਰਾਏ,
Offering sweet rice at Gaya,
गइआ पिंडु भरता ॥
ਬਨਾਰਸਿਅਸਿਬਸਤਾ॥
ਜੇ ਕਾਂਸ਼ੀ ਦੇ ਨਾਲ ਵਗਦੀ ਅਸਿ ਨਦੀ ਦੇ ਕੰਢੇ ਰਹਿੰਦਾ ਹੋਵੇ,
living on the river banks at Benares,
बनारसि असि बसता ॥
ਮੁਖਿਬੇਦਚਤੁਰਪੜਤਾ॥੨॥
ਜੇ ਮੂੰਹੋਂ ਚਾਰੇ ਵੇਦ (ਜ਼ਬਾਨੀ) ਪੜ੍ਹਦਾ ਹੋਵੇ ॥੨॥
reciting the four Vedas by heart;||2||
मुखि बेद चतुर पड़ता ॥२॥
ਸਗਲਧਰਮਅਛਿਤਾ॥
ਜੇ ਮਨੁੱਖ ਸਾਰੇ ਕਰਮ ਧਰਮ ਕਰਦਾ ਹੋਵੇ,
Completing all religious rituals,
सगल धरम अछिता ॥
ਗੁਰਗਿਆਨਇੰਦ੍ਰੀਦ੍ਰਿੜਤਾ॥
ਆਪਣੇ ਗੁਰੂ ਦੀ ਸਿੱਖਿਆ ਲੈ ਕੇ ਇੰਦ੍ਰੀਆਂ ਨੂੰ ਕਾਬੂ ਵਿਚ ਰੱਖਦਾ ਹੋਵੇ,
restraining sexual passion by the spiritual wisdom given by the Guru,
गुर गिआन इंद्री द्रिड़ता ॥
ਖਟੁਕਰਮਸਹਿਤਰਹਤਾ॥੩॥
ਜੇ ਬ੍ਰਾਹਮਣਾਂ ਵਾਲੇ ਛੇ ਹੀ ਕਰਮ ਸਦਾ ਕਰਦਾ ਰਹੇ ॥੩॥
and performing the six rituals;||3||
खटु करम सहित रहता ॥३॥
ਸਿਵਾਸਕਤਿਸੰਬਾਦੰ॥
ਰਾਮਾਇਣ (ਆਦਿਕ) ਦਾ ਪਾਠ-
Expounding on Shiva and Shakti
सिवा सकति संबादं ॥
ਮਨਛੋਡਿਛੋਡਿਸਗਲਭੇਦੰ॥
ਹੇ ਮੇਰੇ ਮਨ! ਇਹ ਸਾਰੇ ਕਰਮ ਛੱਡ ਦੇਹ, ਛੱਡ ਦੇਹ, ਇਹ ਸਭ ਪ੍ਰਭੂ ਨਾਲੋਂ ਵਿੱਥ ਪਾਣ ਵਾਲੇ ਹੀ ਹਨ।
O man, renounce and abandon all these things.
मन छोडि छोडि सगल भेदं ॥
ਸਿਮਰਿਸਿਮਰਿਗੋਬਿੰਦੰ॥
ਹੇ ਨਾਮਦੇਵ! ਗੋਬਿੰਦ ਦਾ ਭਜਨ ਕਰ, (ਪ੍ਰਭੂ ਦਾ) ਨਾਮ ਸਿਮਰ,
Meditate, meditate in remembrance on the Lord of the Universe.
सिमरि सिमरि गोबिंदं ॥
ਭਜੁਨਾਮਾਤਰਸਿਭਵਸਿੰਧੰ॥੪॥੧॥
(ਨਾਮ ਸਿਮਰਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ ॥੪॥੧॥
Meditate, O Naam Dayv, and cross over the terrifying world-ocean. ||4||1||
भजु नामा तरसि भव सिंधं ॥४॥१॥
WWW.GURBANI.WORLD