GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਰਾਮਦਾਸ ਜੀ
ਅੰਗ 648
Display Settings
Translations
ਪਉੜੀ
Pauree:
पउड़ी ॥
ਗੁਰਮੁਖਿਸਖੀਆਸਿਖਗੁਰੂਮੇਲਾਈਆ
ਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਆਪੋ ਵਿਚ) ਮਿਲਾਈਆਂ ਹਨ;
The Guru unites His Sikhs, the Gurmukhs, with the Lord.
गुरमुखि सखीआ सिख गुरू मेलाईआ ॥
ਇਕਿਸੇਵਕਗੁਰਪਾਸਿਇਕਿਗੁਰਿਕਾਰੈਲਾਈਆ
ਉਹਨਾਂ ਵਿਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ, ਕਈਆਂ ਨੂੰ ਸਤਿਗੁਰੂ ਨੇ (ਹੋਰ) ਕਾਰੇ ਲਾਇਆ ਹੋਇਆ ਹੈ;
The Guru keeps some of them with Himself, and engages others in His Service.
इकि सेवक गुर पासि इकि गुरि कारै लाईआ ॥
ਜਿਨਾਗੁਰੁਪਿਆਰਾਮਨਿਚਿਤਿਤਿਨਾਭਾਉਗੁਰੂਦੇਵਾਈਆ
ਜਿਨ੍ਹਾਂ ਦੇ ਮਨ ਵਿਚ ਪਿਆਰਾ ਗੁਰੂ ਵੱਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ,
Those who cherish their Beloved in their conscious minds, the Guru blesses them with His Love.
जिना गुरु पिआरा मनि चिति तिना भाउ गुरू देवाईआ ॥
ਗੁਰਸਿਖਾਇਕੋਪਿਆਰੁਗੁਰਮਿਤਾਪੁਤਾਭਾਈਆ
ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤ੍ਰਾਂ ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ।
The Guru loves all of His Gursikhs equally well, like friends, children and siblings.
गुर सिखा इको पिआरु गुर मिता पुता भाईआ ॥
ਗੁਰੁਸਤਿਗੁਰੁਬੋਲਹੁਸਭਿਗੁਰੁਆਖਿਗੁਰੂਜੀਵਾਈਆ॥੧੪॥
(ਹੇ ਸਿੱਖ ਸਹੇਲੀਓ!) ਸਾਰੀਆਂ 'ਗੁਰੂ, ਗੁਰੂ' ਆਖੋ, 'ਗੁਰੂ, ਗੁਰੂ' ਆਖਿਆਂ ਗੁਰੂ ਆਤਮਕ ਜੀਵਨ ਦੇ ਦੇਂਦਾ ਹੈ ॥੧੪॥
So chant the Name of the Guru, the True Guru, everyone! Chanting the Name of the Guru, Guru, you shall be rejuvenated. ||14||
गुरु सतिगुरु बोलहु सभि गुरु आखि गुरू जीवाईआ ॥१४॥
WWW.GURBANI.WORLD
ਪਿਛਲਾ Share ਹੋਮ Save ਅਗਲਾ