ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਆਪਨਾਪ੍ਰਭੁਆਇਆਚੀਤਿ॥
ਹੇ ਮੇਰੇ ਵੀਰ! ਹੇ ਮੇਰੇ ਮਿੱਤਰ! ਜਿਸ ਮਨੁੱਖ ਦੇ ਚਿੱਤ ਵਿਚ ਪਿਆਰਾ ਪ੍ਰਭੂ ਆ ਵੱਸਦਾ ਹੈ,
God Himself has come into my consciousness.
आपना प्रभु आइआ चीति ॥
ਦੁਸਮਨਦੁਸਟਰਹੇਝਖਮਾਰਤਕੁਸਲੁਭਇਆਮੇਰੇਭਾਈਮੀਤ॥੧॥ਰਹਾਉ॥
ਭੈੜੇ ਬੰਦੇ ਅਤੇ ਵੈਰੀ ਉਸ ਨੂੰ ਨੁਕਸਾਨ ਅਪੜਾਣ ਦੇ ਜਤਨ ਕਰਦੇ ਥੱਕ ਜਾਂਦੇ ਹਨ (ਉਸਦਾ ਕੁਝ ਭੀ ਵਿਗਾੜ ਨਹੀਂ ਸਕਦੇ, ਉਸ ਦੇ ਹਿਰਦੇ ਵਿਚ ਸਦਾ) ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
My enemies and opponents have grown weary of attacking me, and now, I have become happy, O my friends and Siblings of Destiny. ||1||Pause||
दुसमन दुसट रहे झख मारत कुसलु भइआ मेरे भाई मीत ॥१॥ रहाउ ॥
ਗਈਬਿਆਧਿਉਪਾਧਿਸਭਨਾਸੀਅੰਗੀਕਾਰੁਕੀਓਕਰਤਾਰਿ॥
ਹੇ ਮਿੱਤਰ! ਕਰਤਾਰ ਨੇ (ਜਦੋਂ ਭੀ ਕਿਸੇ ਦੀ) ਸਹਾਇਤਾ ਕੀਤੀ, ਉਸ ਦਾ ਹਰੇਕ ਰੋਗ ਦੂਰ ਹੋ ਗਿਆ, (ਉਸ ਨਾਲ ਕਿਸੇ ਦਾ ਭੀ ਕੀਤਾ ਹੋਇਆ) ਕੋਈ ਛਲ ਕਾਮਯਾਬ ਨਾਹ ਹੋਇਆ।
The disease is gone, and all misfortunes have been averted; the Creator Lord has made me His own.
गई बिआधि उपाधि सभ नासी अंगीकारु कीओ करतारि ॥
ਸਾਂਤਿਸੂਖਅਰੁਅਨਦਘਨੇਰੇਪ੍ਰੀਤਮਨਾਮੁਰਿਦੈਉਰਹਾਰਿ॥੧॥
ਪ੍ਰੀਤਮ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਣ ਦੀ ਬਰਕਤ ਨਾਲ ਉਸ ਮਨੁੱਖ ਦੇ ਅੰਦਰ ਸ਼ਾਂਤੀ ਸੁਖ ਅਤੇ ਅਨੇਕਾਂ ਆਨੰਦ ਪੈਦਾ ਹੋ ਗਏ ॥੧॥
I have found peace, tranquility and total bliss, enshrining the Name of my Beloved Lord within my heart. ||1||
सांति सूख अरु अनद घनेरे प्रीतम नामु रिदै उर हारि ॥१॥
ਜੀਉਪਿੰਡੁਧਨੁਰਾਸਿਪ੍ਰਭਤੇਰੀਤੂੰਸਮਰਥੁਸੁਆਮੀਮੇਰਾ॥
ਹੇ ਪ੍ਰਭੂ! ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਮੇਰਾ ਇਹ ਧਨ-ਸਭ ਕੁਝ ਤੇਰਾ ਦਿੱਤਾ ਸਰਮਾਇਆ ਹੈ। ਤੂੰ ਮੇਰਾ ਸੁਆਮੀ ਸਭ ਤਾਕਤਾਂ ਦਾ ਮਾਲਕ ਹੈਂ।
My soul, body and wealth are all Your capital; O God, You are my All-powerful Lord and Master.
जीउ पिंडु धनु रासि प्रभ तेरी तूं समरथु सुआमी मेरा ॥
ਦਾਸਅਪੁਨੇਕਉਰਾਖਨਹਾਰਾਨਾਨਕਦਾਸਸਦਾਹੈਚੇਰਾ॥੨॥੨੫॥੧੧੧॥
ਤੂੰ ਆਪਣੇ ਸੇਵਕ ਨੂੰ (ਉਪਾਧੀਆਂ ਵਿਆਧੀਆਂ ਤੋਂ ਸਦਾ) ਬਚਾਣ ਵਾਲਾ ਹੈਂ। ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਭੀ ਤੇਰਾ ਹੀ ਦਾਸ ਹਾਂ, ਤੇਰਾ ਹੀ ਗ਼ੁਲਾਮ ਹਾਂ (ਮੈਨੂੰ ਤੇਰਾ ਹੀ ਭਰੋਸਾ ਹੈ) ॥੨॥੨੫॥੧੧੧॥
You are the Saving Grace of Your slaves; slave Nanak is forever Your slave. ||2||25||111||
दास अपुने कउ राखनहारा नानक दास सदा है चेरा ॥२॥२५॥१११॥
WWW.GURBANI.WORLD