GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਵਡਹੰਸੁ - ਗੁਰੂ ਅਰਜਨ ਦੇਵ ਜੀ
ਅੰਗ 577
Display Settings
Translations
ਛੰਤੁ
ਛੰਤੁ।
Chhant:
छंतु ॥
ਜਿਨੀਹਰਿਪ੍ਰਭੁਡਿਠਾਤਿਨਕੁਰਬਾਣੇਰਾਮ
ਮੈਂ ਉਹਨਾਂ ਤੋਂ ਸਦਕੇ ਹਾਂ, ਜਿਨ੍ਹਾਂ ਨੇ ਪਰਮਾਤਮਾ ਦਾ ਦਰਸਨ ਕੀਤਾ ਹੈ,
I am a sacrifice to those who have seen the Lord God.
जिनी हरि प्रभु डिठा तिन कुरबाणे राम ॥
ਸੇਸਾਚੀਦਰਗਹਭਾਣੇਰਾਮ
ਉਹ (ਵਡ-ਭਾਗੀ) ਬੰਦੇ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਸੰਦ ਆਉਂਦੇ ਹਨ।
In the True Court of the Lord, they are approved.
से साची दरगह भाणे राम ॥
ਠਾਕੁਰਿਮਾਨੇਸੇਪਰਧਾਨੇਹਰਿਸੇਤੀਰੰਗਿਰਾਤੇ
ਜਿਨ੍ਹਾਂ ਜੀਵਾਂ ਨੂੰ ਮਾਲਕ-ਪ੍ਰਭੂ ਨੇ ਆਦਰ-ਮਾਣ ਦਿੱਤਾ ਹੈ, (ਹਰ ਥਾਂ) ਮੰਨੇ-ਪ੍ਰਮੰਨੇ ਜਾਂਦੇ ਹਨ, ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
They are approved by their Lord and Master, and acclaimed as supreme; they are imbued with the Lord's Love.
ठाकुरि माने से परधाने हरि सेती रंगि राते ॥
ਹਰਿਰਸਹਿਅਘਾਏਸਹਜਿਸਮਾਏਘਟਿਘਟਿਰਮਈਆਜਾਤੇ
ਉਹ ਪਰਮਾਤਮਾ ਦੇ ਨਾਮ-ਰਸ ਨਾਲ ਰੱਜੇ ਰਹਿੰਦੇ ਹਨ, ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ, ਤੇ ਪਰਮਾਤਮਾ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣਦੇ ਹਨ।
They are satiated with the sublime essence of the Lord, and they merge in celestial peace; in each and every heart, they see the all-pervading Lord.
हरि रसहि अघाए सहजि समाए घटि घटि रमईआ जाते ॥
ਸੇਈਸਜਣਸੰਤਸੇਸੁਖੀਏਠਾਕੁਰਅਪਣੇਭਾਣੇ
ਉਹੀ ਮਨੁੱਖ ਭਲੇ ਹਨ, ਸੰਤ ਹਨ, ਸੁਖੀ ਹਨ, ਜੋ ਆਪਣੇ ਮਾਲਕ ਪ੍ਰਭੂ ਨੂੰ ਚੰਗੇ ਲੱਗਦੇ ਹਨ।
They alone are the friendly Saints, and they alone are happy, who are pleasing to their Lord and Master.
सेई सजण संत से सुखीए ठाकुर अपणे भाणे ॥
ਕਹੁਨਾਨਕਜਿਨਹਰਿਪ੍ਰਭੁਡਿਠਾਤਿਨਕੈਸਦਕੁਰਬਾਣੇ॥੨॥
ਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੇ ਹਰੀ ਪ੍ਰਭੂ ਦਾ ਦਰਸਨ ਕਰ ਲਿਆ ਹੈ, ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੨॥
Says Nanak, I am forever a sacrifice to those who have seen the Lord God. ||2||
कहु नानक जिन हरि प्रभु डिठा तिन कै सद कुरबाणे ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ