ਮਃ੩॥
Third Mahalaa:
मः ३ ॥
ਹਰਿਪ੍ਰਭੁਸਚਾਸੋਹਿਲਾਗੁਰਮੁਖਿਨਾਮੁਗੋਵਿੰਦੁ॥
ਹੇ ਭਾਈ! ਹਰੀ ਪ੍ਰਭੂ ਗੋਬਿੰਦ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਦੀ) ਸਿਫ਼ਤਿ-ਸਾਲਾਹ ਦਾ ਗੀਤ (ਉਸ ਦਾ) ਨਾਮ ਗੁਰੂ ਦੀ ਸਰਨ ਪਿਆਂ (ਮਿਲਦਾ ਹੈ)।
True is the Praise of the Lord God; the Gurmukh chants the Name of the Lord of the Universe.
हरि प्रभु सचा सोहिला गुरमुखि नामु गोविंदु ॥
ਅਨਦਿਨੁਨਾਮੁਸਲਾਹਣਾਹਰਿਜਪਿਆਮਨਿਆਨੰਦੁ॥
(ਜਿਸ ਮਨੁੱਖ ਨੂੰ ਹਰਿ-ਨਾਮ ਮਿਲਦਾ ਹੈ, ਉਹ) ਹਰ ਵੇਲੇ ਹੀ ਨਾਮ ਸਿਮਰਦਾ ਰਹਿੰਦਾ ਹੈ, ਅਤੇ ਪਰਮਾਤਮਾ ਦਾ ਨਾਮ ਸਿਮਰਦਿਆਂ (ਉਸ ਦੇ) ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ।
Praising the Naam night and day, and meditating on the Lord, the mind becomes blissful.
अनदिनु नामु सलाहणा हरि जपिआ मनि आनंदु ॥
ਵਡਭਾਗੀਹਰਿਪਾਇਆਪੂਰਨੁਪਰਮਾਨੰਦੁ॥
ਪਰ, ਹੇ ਭਾਈ! ਪਰਮ ਆਨੰਦ ਦਾ ਮਾਲਕ ਪੂਰਨ ਪ੍ਰਭੂ ਪਰਮਾਤਮਾ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ।
By great good fortune, I have found the Lord, the perfect embodiment of supreme bliss.
वडभागी हरि पाइआ पूरनु परमानंदु ॥
ਜਨਨਾਨਕਨਾਮੁਸਲਾਹਿਆਬਹੁੜਿਨਮਨਿਤਨਿਭੰਗੁ॥੨॥
ਹੇ ਨਾਨਕ! (ਆਖ-ਜਿਨ੍ਹਾਂ) ਦਾਸਾਂ ਨੇ (ਪਰਮਾਤਮਾ ਦਾ) ਨਾਮ ਸਿਮਰਿਆ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ ਮੁੜ ਕਦੇ (ਪਰਮਾਤਮਾ ਨਾਲੋਂ) ਵਿੱਥ ਨਹੀਂ ਬਣਦੀ ॥੨॥
Servant Nanak praises the Naam; his mind and body shall never again be shattered. ||2||
जन नानक नामु सलाहिआ बहुड़ि न मनि तनि भंगु ॥२॥
WWW.GURBANI.WORLD