ਪ੍ਰਭਾਤੀ ਮਹਲਾ ੩ ॥

ਰਾਗੁ ਪ੍ਰਭਾਤੀ ਗੁਰੂ ਅਮਰਦਾਸ ਜੀ ਅੰਗ 1334
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪ੍ਰਭਾਤੀਮਹਲਾ
Prabhaatee, Third Mahalaa:
प्रभाती महला ३ ॥
LINE 02
ਆਪੇਭਾਂਤਿਬਣਾਏਬਹੁਰੰਗੀਸਿਸਟਿਉਪਾਇਪ੍ਰਭਿਖੇਲੁਕੀਆ
ਪ੍ਰਭੂ ਆਪ ਹੀ ਕਈ ਕਿਸਮਾਂ ਦੀ ਕਈ ਰੰਗਾਂ ਦੀ ਸ੍ਰਿਸ਼ਟੀ ਰਚਦਾ ਹੈ। ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪ ਹੀ ਇਹ ਜਗਤ-ਤਮਾਸ਼ਾ ਬਣਾਇਆ ਹੈ।
God Himself fashioned the many forms and colors; He created the Universe and staged the play.
आपे भांति बणाए बहु रंगी सिसटि उपाइ प्रभि खेलु कीआ ॥
LINE 03
ਕਰਿਕਰਿਵੇਖੈਕਰੇਕਰਾਏਸਰਬਜੀਆਨੋਰਿਜਕੁਦੀਆ॥॥
(ਇਹ ਜਗਤ-ਤਮਾਸ਼ਾ) ਰਚ ਰਚ ਕੇ (ਆਪ ਹੀ ਇਸ ਦੀ) ਸੰਭਾਲ ਕਰਦਾ ਹੈ, (ਸਭ ਕੁਝ ਆਪ ਹੀ) ਕਰ ਰਿਹਾ ਹੈ (ਜੀਵਾਂ ਪਾਸੋਂ) ਕਰਾ ਰਿਹਾ ਹੈ। ਸਭ ਜੀਵਾਂ ਨੂੰ ਆਪ ਹੀ ਰਿਜ਼ਕ ਦੇਂਦਾ ਆ ਰਿਹਾ ਹੈ ॥੧॥
Creating the creation, He watches over it. He acts, and causes all to act; He gives sustenance to all beings. ||1||
करि करि वेखै करे कराए सरब जीआ नो रिजकु दीआ ॥१॥
LINE 04
ਕਲੀਕਾਲਮਹਿਰਵਿਆਰਾਮੁ
ਜਿਸ ਮਨੁੱਖ ਨੇ ਇਸ ਬਖੇੜਿਆਂ-ਭਰੇ ਜੀਵਨ-ਸਮੇ ਵਿਚ ਉਸ ਰਾਮ ਨੂੰ ਸਿਮਰਿਆ ਹੈ,
In this Dark Age of Kali Yuga, the Lord is All-pervading.
कली काल महि रविआ रामु ॥
LINE 05
ਘਟਿਘਟਿਪੂਰਿਰਹਿਆਪ੍ਰਭੁਏਕੋਗੁਰਮੁਖਿਪਰਗਟੁਹਰਿਹਰਿਨਾਮੁ॥॥ਰਹਾਉ
ਜੋ ਪ੍ਰਭੂ ਹਰੇਕ ਘਟ ਵਿਚ ਵਿਆਪਕ ਹੈ, ਗੁਰੂ ਦੀ ਸਰਨ ਪੈ ਕੇ ਉਸ ਦੇ ਅੰਦਰ ਉਸ ਦਾ ਨਾਮ ਪਰਗਟ ਹੋ ਜਾਂਦਾ ਹੈ (ਅਤੇ ਝਗੜੇ-ਬਖੇੜੇ ਉਸ ਉੱਤੇ ਜ਼ੋਰ ਨਹੀਂ ਪਾ ਸਕਦੇ) ॥੧॥ ਰਹਾਉ ॥
The One God is pervading and permeating each and every heart; the Name of the Lord, Har, Har, is revealed to the Gurmukh. ||1||Pause||
घटि घटि पूरि रहिआ प्रभु एको गुरमुखि परगटु हरि हरि नामु ॥१॥ रहाउ ॥
LINE 06
ਗੁਪਤਾਨਾਮੁਵਰਤੈਵਿਚਿਕਲਜੁਗਿਘਟਿਘਟਿਹਰਿਭਰਪੂਰਿਰਹਿਆ
(ਹਰੇਕ ਸਰੀਰ ਵਿਚ) ਪਰਮਾਤਮਾ ਦਾ ਨਾਮ ਗੁਪਤ ਮੌਜੂਦ ਹੈ, ਬਖੇੜਿਆਂ-ਭਰੇ ਜੀਵਨ-ਸਮੇ ਵਿਚ (ਉਹ ਆਪ ਹੀ ਸਭ ਦੇ ਅੰਦਰ ਲੁਕਿਆ ਪਿਆ ਹੈ)। ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ।
The Naam, the Name of the Lord, is hidden, but it is pervasive in the Dark Age. The Lord is totally pervading and permeating each and every heart.
गुपता नामु वरतै विचि कलजुगि घटि घटि हरि भरपूरि रहिआ ॥
LINE 07
ਨਾਮੁਰਤਨੁਤਿਨਾਹਿਰਦੈਪ੍ਰਗਟਿਆਜੋਗੁਰਸਰਣਾਈਭਜਿਪਇਆ॥॥
(ਫਿਰ ਭੀ ਉਸ ਦਾ) ਸ੍ਰੇਸ਼ਟ ਨਾਮ ਉਹਨਾਂ ਮਨੁੱਖਾਂ ਦੇ ਹਿਰਦੇ ਵਿਚ (ਹੀ) ਪਰਗਟ ਹੁੰਦਾ ਹੈ, ਜਿਹੜੇ ਗੁਰੂ ਦੀ ਸਰਨ ਜਾ ਪੈਂਦੇ ਹਨ ॥੨॥
The Jewel of the Naam is revealed within the hearts of those who hurry to the Sanctuary of the Guru. ||2||
नामु रतनु तिना हिरदै प्रगटिआ जो गुर सरणाई भजि पइआ ॥२॥
LINE 08
ਇੰਦ੍ਰੀਪੰਚਪੰਚੇਵਸਿਆਣੈਖਿਮਾਸੰਤੋਖੁਗੁਰਮਤਿਪਾਵੈ
ਜਿਹੜਾ ਮਨੁੱਖ ਗੁਰੂ ਦੀ ਮੱਤ ਦੀ ਰਾਹੀਂ ਖਿਮਾ ਸੰਤੋਖ (ਆਦਿਕ ਗੁਣ) ਹਾਸਲ ਕਰ ਲੈਂਦਾ ਹੈ, (ਇਹ ਜੋ ਬਲਵਾਨ) ਪੰਜ ਇੰਦ੍ਰੇ ਹਨ ਇਹਨਾਂ ਪੰਜਾਂ ਨੂੰ ਆਪਣੇ ਵੱਸ ਵਿਚ ਲੈ ਆਉਂਦਾ ਹੈ,
Whoever overpowers the five sense organs, is blessed with forgiveness, patience and contentment, through the Guru's Teachings.
इंद्री पंच पंचे वसि आणै खिमा संतोखु गुरमति पावै ॥
LINE 09
ਸੋਧਨੁਧਨੁਹਰਿਜਨੁਵਡਪੂਰਾਜੋਭੈਬੈਰਾਗਿਹਰਿਗੁਣਗਾਵੈ॥॥
ਜਿਹੜਾ ਮਨੁੱਖ ਡਰ-ਅਦਬ ਵਿਚ ਰਹਿ ਕੇ ਵੈਰਾਗ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਮਨੁੱਖ ਭਾਗਾਂ ਵਾਲਾ ਹੈ, ਉਹ ਮਨੁੱਖ ਵੱਡਾ ਹੈ ਗੁਣਾਂ ਵਿਚ ਪੂਰਨ ਹੈ ॥੩॥
Blessed, blessed, perfect and great is that humble servant of the Lord, who is inspired by the Fear of God and detached love, to sing the Glorious Praises of the Lord. ||3||
सो धनु धनु हरि जनु वड पूरा जो भै बैरागि हरि गुण गावै ॥३॥
LINE 10
ਗੁਰਤੇਮੁਹੁਫੇਰੇਜੇਕੋਈਗੁਰਕਾਕਹਿਆਚਿਤਿਧਰੈ
ਪਰ, ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਪਰਤਾਈ ਰੱਖਦਾ ਹੈ, ਗੁਰੂ ਦਾ ਬਚਨ ਆਪਣੇ ਮਨ ਵਿਚ ਨਹੀਂ ਵਸਾਂਦਾ,
If someone turns his face away from the Guru, and does not enshrine the Guru's Words in his consciousness
गुर ते मुहु फेरे जे कोई गुर का कहिआ न चिति धरै ॥
LINE 11
ਕਰਿਆਚਾਰਬਹੁਸੰਪਉਸੰਚੈਜੋਕਿਛੁਕਰੈਸੁਨਰਕਿਪਰੈ॥॥
(ਉਂਞ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਧਾਰਮਿਕ ਕਰਮ ਕਰ ਕੇ ਬਹੁਤ ਧਨ ਭੀ ਇਕੱਠਾ ਕਰ ਲੈਂਦਾ ਹੈ, (ਫਿਰ ਭੀ) ਉਹ ਜੋ ਕੁਝ ਕਰਦਾ ਹੈ (ਉਹ ਕਰਦਿਆਂ) ਨਰਕ ਵਿਚ ਹੀ ਪਿਆ ਰਹਿੰਦਾ ਹੈ (ਸਦਾ ਦੁੱਖੀ ਹੀ ਰਹਿੰਦਾ ਹੈ) ॥੪॥
- he may perform all sorts of rituals and accumulate wealth, but in the end, he will fall into hell. ||4||
करि आचार बहु संपउ संचै जो किछु करै सु नरकि परै ॥४॥
LINE 12
ਏਕੋਸਬਦੁਏਕੋਪ੍ਰਭੁਵਰਤੈਸਭਏਕਸੁਤੇਉਤਪਤਿਚਲੈ
(ਜੀਵਾਂ ਦੇ ਭੀ ਕੀਹ ਵੱਸ?) ਇਕ ਪਰਮਾਤਮਾ ਹੀ (ਸਾਰੇ ਜਗਤ ਵਿਚ) ਮੌਜੂਦ ਹੈ, (ਪਰਮਾਤਮਾ ਦਾ ਹੀ) ਹੁਕਮ ਚੱਲ ਰਿਹਾ ਹੈ। ਇਕ ਪਰਮਾਤਮਾ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਕਾਰ ਚੱਲ ਰਹੀ ਹੈ।
The One Shabad, the Word of the One God, is prevailing everywhere. All the creation came from the One Lord.
एको सबदु एको प्रभु वरतै सभ एकसु ते उतपति चलै ॥
LINE 13
ਨਾਨਕਗੁਰਮੁਖਿਮੇਲਿਮਿਲਾਏਗੁਰਮੁਖਿਹਰਿਹਰਿਜਾਇਰਲੈ੫੬॥॥॥
ਹੇ ਨਾਨਕ! ਗੁਰੂ ਦੀ ਸਰਨ ਪਾ ਕੇ ਪ੍ਰਭੂ ਆਪ ਹੀ ਜਿਸ ਜੀਵ ਨੂੰ ਆਪਣੇ ਨਾਲ ਮਿਲਾਂਦਾ ਹੈ, ਉਹ ਜੀਵ ਗੁਰੂ ਦੀ ਰਾਹੀਂ ਪਰਮਾਤਮਾ ਵਿਚ ਜਾ ਮਿਲਦਾ ਹੈ ॥੫॥੬॥
O Nanak, the Gurmukh is united in union. When the Gurmukh goes, he blends into the Lord, Har, Har. ||5||6||
नानक गुरमुखि मेलि मिलाए गुरमुखि हरि हरि जाइ रलै ॥५॥६॥
GURBANI.WORLD