LINE 01
ਪ੍ਰਭਾਤੀਮਹਲਾ੧॥
Prabhaatee, First Mahalaa:
प्रभाती महला १ ॥
LINE 02
ਅੰਮ੍ਰਿਤੁਨੀਰੁਗਿਆਨਿਮਨਮਜਨੁਅਠਸਠਿਤੀਰਥਸੰਗਿਗਹੇ॥
(ਗੁਰੂ ਤੋਂ ਮਿਲਣ ਵਾਲਾ) ਪ੍ਰਭੂ-ਨਾਮ (ਗੁਰੂ-ਤੀਰਥ ਦਾ) ਜਲ ਹੈ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ ਮਨ ਦੀ ਚੁੱਭੀ (ਉਸ ਗੁਰ-ਤੀਰਥ ਦਾ) ਇਸ਼ਨਾਨ ਹੈ, (ਗੁਰੂ-ਤੀਰਥ ਦੇ) ਨਾਲ ਹੀ ਅਠਾਹਠ ਤੀਰਥ (ਦੇ ਇਸ਼ਨਾਨ) ਮਿਲ ਜਾਂਦੇ ਹਨ।
One who bathes in the Ambrosial Water of spiritual wisdom takes with him the virtues of the sixty-eight sacred shrines of pilgrimage.
अंम्रितु नीरु गिआनि मन मजनु अठसठि तीरथ संगि गहे ॥
LINE 03
ਗੁਰਉਪਦੇਸਿਜਵਾਹਰਮਾਣਕਸੇਵੇਸਿਖੁਸੋੁਖੋਜਿਲਹੈ੧॥॥
ਗੁਰੂ ਦੇ ਉਪਦੇਸ਼ (-ਰੂਪ ਡੂੰਘੇ ਪਾਣੀਆਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਮੋਤੀ ਤੇ ਜਵਾਹਰ ਹਨ। ਜੇਹੜਾ ਸਿੱਖ (ਗੁਰੂ-ਤੀਰਥ ਨੂੰ) ਸੇਂਵਦਾ ਹੈ (ਸਰਧਾ ਨਾਲ ਆਉਂਦਾ ਹੈ) ਉਹ ਭਾਲ ਕਰ ਕੇ ਲੱਭ ਲੈਂਦਾ ਹੈ ॥੧॥
The Guru's Teachings are the gems and jewels; the Sikh who serves Him searches and finds them. ||1||
गुर उपदेसि जवाहर माणक सेवे सिखु सुो खोजि लहै ॥१॥
LINE 04
ਗੁਰਸਮਾਨਿਤੀਰਥੁਨਹੀਕੋਇ॥
ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ।
There is no sacred shrine equal to the Guru.
गुर समानि तीरथु नही कोइ ॥
LINE 05
ਸਰੁਸੰਤੋਖੁਤਾਸੁਗੁਰੁਹੋਇ੧॥॥ਰਹਾਉ॥
ਉਹ ਗੁਰੂ ਹੀ ਸੰਤੋਖ-ਰੂਪ ਸਰੋਵਰ ਹੈ ॥੧॥ ਰਹਾਉ ॥
The Guru encompasses the ocean of contentment. ||1||Pause||
सरु संतोखु तासु गुरु होइ ॥१॥ रहाउ ॥
LINE 06
ਗੁਰੁਦਰੀਆਉਸਦਾਜਲੁਨਿਰਮਲੁਮਿਲਿਆਦੁਰਮਤਿਮੈਲੁਹਰੈ॥
ਗੁਰੂ ਇਕ (ਐਸਾ) ਦਰਿਆ ਹੈ ਜਿਸ ਪਾਸੋਂ ਮਿਲਦਾ ਨਾਮ-ਅੰਮ੍ਰਿਤ ਉਸ ਦਰਿਆ ਵਿਚ (ਐਸਾ) ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ, ਜਿਸ ਮਨੁੱਖ ਨੂੰ ਉਹ ਜਲ ਮਿਲਦਾ ਹੈ ਉਸ ਦੀ ਖੋਟੀ ਮੱਤ ਦੀ ਮੈਲ ਦੂਰ ਕਰ ਦੇਂਦਾ ਹੈ।
The Guru is the River, from which the Pure Water is obtained forever; it washes away the filth and pollution of evil-mindedness.
गुरु दरीआउ सदा जलु निरमलु मिलिआ दुरमति मैलु हरै ॥
LINE 07
ਸਤਿਗੁਰਿਪਾਇਐਪੂਰਾਨਾਵਣੁਪਸੂਪਰੇਤਹੁਦੇਵਕਰੈ੨॥॥
ਜੇ ਗੁਰੂ ਮਿਲ ਪਏ ਤਾਂ (ਉਸ ਗੁਰੂ-ਦਰਿਆ ਵਿਚ ਕੀਤਾ ਇਸ਼ਨਾਨ) ਸਫਲ ਇਸ਼ਨਾਨ ਹੁੰਦਾ ਹੈ, ਗੁਰੂ ਪਸ਼ੂਆਂ ਤੋਂ ਪਰੇਤਾਂ ਤੋਂ ਦੇਵਤੇ ਬਣਾ ਦੇਂਦਾ ਹੈ ॥੨॥
Finding the True Guru, the perfect cleansing bath is obtained, which transforms even beasts and ghosts into gods. ||2||
सतिगुरि पाइऐ पूरा नावणु पसू परेतहु देव करै ॥२॥
LINE 08
ਰਤਾਸਚਿਨਾਮਿਤਲਹੀਅਲੁਸੋਗੁਰੁਪਰਮਲੁਕਹੀਐ॥
ਜਿਸ ਗੁਰੂ ਦੇ ਗਿਆਨ-ਇੰਦ੍ਰੇ ਜਿਸ ਗੁਰੂ ਦਾ ਹਿਰਦਾ (ਸਦਾ) ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਗੁਰੂ ਨੂੰ ਚੰਦਨ ਆਖਣਾ ਚਾਹੀਦਾ ਹੈ,
He is said to be the Guru, with the scent of sandalwood, who is imbued with the True Name to the bottom of His Heart.
रता सचि नामि तल हीअलु सो गुरु परमलु कहीऐ ॥
LINE 09
ਜਾਕੀਵਾਸੁਬਨਾਸਪਤਿਸਉਰੈਤਾਸੁਚਰਣਲਿਵਰਹੀਐ੩॥॥
ਚੰਦਨ ਦੀ ਸੁਗੰਧੀ (ਨੇੜੇ ਉੱਗੀ) ਬਨਸਪਤੀ ਨੂੰ ਸੁਗੰਧਿਤ ਕਰ ਦੇਂਦੀ ਹੈ (ਗੁਰੂ ਦਾ ਉਪਦੇਸ਼ ਸਰਨ ਆਏ ਬੰਦਿਆਂ ਦੇ ਜੀਵਨ ਸੰਵਾਰ ਦੇਂਦਾ ਹੈ), ਉਸ ਗੁਰੂ ਦੇ ਚਰਨਾਂ ਵਿਚ ਸੁਰਤ ਜੋੜ ਰੱਖਣੀ ਚਾਹੀਦੀ ਹੈ ॥੩॥
By His Fragrance, the world of vegetation is perfumed. Lovingly focus yourself on His Feet. ||3||
जा की वासु बनासपति सउरै तासु चरण लिव रहीऐ ॥३॥
LINE 10
ਗੁਰਮੁਖਿਜੀਅਪ੍ਰਾਨਉਪਜਹਿਗੁਰਮੁਖਿਸਿਵਘਰਿਜਾਈਐ॥
ਗੁਰੂ ਦੀ ਸਰਨ ਪਿਆਂ ਜੀਵਾਂ ਦੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦੇ ਹਨ, ਗੁਰੂ ਦੀ ਰਾਹੀਂ ਉਸ ਪ੍ਰਭੂ ਦੇ ਦਰ ਤੇ ਪਹੁੰਚ ਜਾਈਦਾ ਹੈ ਜੋ ਸਦਾ ਆਨੰਦ-ਸਰੂਪ ਹੈ।
The life of the soul wells up for the Gurmukh; the Gurmukh goes to the House of God.
गुरमुखि जीअ प्रान उपजहि गुरमुखि सिव घरि जाईऐ ॥
LINE 11
ਗੁਰਮੁਖਿਨਾਨਕਸਚਿਸਮਾਈਐਗੁਰਮੁਖਿਨਿਜਪਦੁਪਾਈਐ੪੬॥॥॥
ਹੇ ਨਾਨਕ! ਗੁਰੂ ਦੀ ਸਰਨ ਪਿਆਂ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ, ਗੁਰੂ ਦੀ ਰਾਹੀਂ ਉੱਚਾ ਆਤਮਕ ਦਰਜਾ ਮਿਲ ਜਾਂਦਾ ਹੈ ਜੋ ਸਦਾ ਹੀ ਆਪਣਾ ਬਣਿਆ ਰਹਿੰਦਾ ਹੈ (ਅਟੱਲ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ) ॥੪॥੬॥
The Gurmukh, O Nanak, merges in the True One; the Gurmukh attains the exalted state of the self. ||4||6||
गुरमुखि नानक सचि समाईऐ गुरमुखि निज पदु पाईऐ ॥४॥६॥
GURBANI.WORLD