ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1216
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਮੋਹਨੀਮੋਹਤਰਹੈਹੋਰੀ
ਹੇ ਭਾਈ ! ਮੋਹਨੀ ਮਾਇਆ (ਜੀਵਾਂ ਨੂੰ) ਆਪਣੇ ਮੋਹ ਵਿਚ ਫਸਾਂਦੀ ਰਹਿੰਦੀ ਹੈ, ਕਿਸੇ ਪਾਸੋਂ ਰੋਕਿਆਂ ਰੁਕਦੀ ਨਹੀਂ।
The Great Enticer Maya keeps enticing, and cannot be stopped.
मोहनी मोहत रहै न होरी ॥
LINE 03
ਸਾਧਿਕਸਿਧਸਗਲਕੀਪਿਆਰੀਤੁਟੈਕਾਹੂਤੋਰੀ॥॥ਰਹਾਉ
ਜੋਗ-ਸਾਧਨਾ ਕਰਨ ਵਾਲੇ ਸਾਧੂ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ-(ਮਾਇਆ ਇਹਨਾਂ) ਸਭਨਾਂ ਦੀ ਹੀ ਪਿਆਰੀ ਹੈ। ਕਿਸੇ ਪਾਸੋਂ (ਉਸ ਦਾ ਪਿਆਰ) ਤੋੜਿਆਂ ਟੁੱਟਦਾ ਨਹੀਂ ॥੧॥ ਰਹਾਉ ॥
She is the Beloved of all the Siddhas and seekers; no one can fend her off. ||1||Pause||
साधिक सिध सगल की पिआरी तुटै न काहू तोरी ॥१॥ रहाउ ॥
LINE 04
ਖਟੁਸਾਸਤ੍ਰਉਚਰਤਰਸਨਾਗਰਤੀਰਥਗਵਨਥੋਰੀ
ਛੇ ਸ਼ਾਸਤ੍ਰ ਮੂੰਹ-ਜ਼ਬਾਨੀਂ ਉਚਾਰਿਆਂ, ਤੀਰਥਾਂ ਦਾ ਰਟਨ ਕੀਤਿਆਂ ਭੀ (ਮਾਇਆ ਵਾਲੀ ਪ੍ਰੀਤ) ਘਟਦੀ ਨਹੀਂ ਹੈ।
Reciting the six Shaastras and visiting sacred shrines of pilgrimage do not decrease her power.
खटु सासत्र उचरत रसनागर तीरथ गवन न थोरी ॥
LINE 05
ਪੂਜਾਚਕ੍ਰਬਰਤਨੇਮਤਪੀਆਊਹਾਗੈਲਿਛੋਰੀ॥॥
ਅਨੇਕਾਂ ਲੋਕ ਹਨ ਦੇਵ-ਪੂਜਾ ਕਰਨ ਵਾਲੇ, (ਆਪਣੇ ਸਰੀਰ ਉੱਤੇ ਗਣੇਸ਼ ਆਦਿਕ ਦੇ) ਨਿਸ਼ਾਨ ਲਾਣ ਵਾਲੇ, ਵਰਤ ਆਦਿਕਾਂ ਦੇ ਨੇਮ ਨਿਬਾਹੁਣ ਵਾਲੇ, ਤਪ ਕਰਨ ਵਾਲੇ। ਪਰ ਮਾਇਆ ਉਥੇ ਭੀ ਪਿੱਛਾ ਨਹੀਂ ਛੱਡਦੀ (ਖ਼ਲਾਸੀ ਨਹੀਂ ਕਰਦੀ) ॥੧॥
Devotional worship, ceremonial religious marks, fasting, vows and penance - none of these will make her release her hold. ||1||
पूजा चक्र बरत नेम तपीआ ऊहा गैलि न छोरी ॥१॥
LINE 06
ਅੰਧਕੂਪਮਹਿਪਤਿਤਹੋਤਜਗੁਸੰਤਹੁਕਰਹੁਪਰਮਗਤਿਮੋਰੀ
ਹੇ ਸੰਤ ਜਨੋ! ਜਗਤ ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਵਿਚ ਡਿੱਗ ਰਿਹਾ ਹੈ (ਤੁਸੀਂ ਮਿਹਰ ਕਰੋ) ਮੇਰੀ ਉੱਚੀ ਆਤਮਕ ਅਵਸਥਾ ਬਣਾਓ (ਅਤੇ ਮੈਨੂੰ ਮਾਇਆ ਦੇ ਪੰਜੇ ਵਿਚੋਂ ਬਚਾਓ)।
The world has fallen into the deep dark pit. O Saints, please bless me with the supreme status of salvation.
अंध कूप महि पतित होत जगु संतहु करहु परम गति मोरी ॥
LINE 07
ਸਾਧਸੰਗਤਿਨਾਨਕੁਭਇਓਮੁਕਤਾਦਰਸਨੁਪੇਖਤਭੋਰੀ੨੩੭੬੦॥॥॥॥
ਹੇ ਨਾਨਕ! ਜਿਹੜਾ ਮਨੁੱਖ ਸਾਧ ਸੰਗਤ ਵਿਚ (ਪਰਮਾਤਮਾ ਦਾ) ਥੋੜਾ ਜਿਤਨਾ ਭੀ ਦਰਸਨ ਕਰਦਾ ਹੈ, (ਉਹ ਮਾਇਆ ਦੇ ਪੰਜੇ ਤੋਂ) ਆਜ਼ਾਦ ਹੋ ਜਾਂਦਾ ਹੈ ॥੨॥੩੭॥੬੦॥
In the Saadh Sangat, the Company of the Holy, Nanak has been liberated, gazing upon the Blessed Vision of their Darshan, even for an instant. ||2||37||60||
साधसंगति नानकु भइओ मुकता दरसनु पेखत भोरी ॥२॥३७॥६०॥
GURBANI.WORLD