ਚੌਪਈ॥
ਚੌਪਈ:
CHAUPAI
चौपई ॥
ਜੁਧਭਯੋਇਹਭਾਂਤਿਅਪਾਰਾ॥
ਇਸ ਤਰ੍ਹਾਂ ਨਾਲ ਵਡਾ ਯੁੱਧ ਹੋਇਆ
जुध भयो इह भांति अपारा ॥
ਤੁਰਕਨਕੋਮਾਰਿਯੋਸਿਰਦਾਰਾ॥
ਜਿਸ ਵਿਚ ਤੁਰਕਾਂ ਦੇ ਮੁੱਖੀਆਂ ਨੂੰ ਮਾਰ ਦਿੱਤਾ ਗਿਆ।
In this way, the great battle was fought, when the leader of the Turks (Muhammedans) was killed.
तुरकन को मारियो सिरदारा ॥
ਰਿਸਤਨਖਾਨਦਿਲਾਵਰਤਏ॥
(ਫਲਸਰੂਪ) ਦਿਲਾਵਰ ਖ਼ਾਨ ਨੇ ਕ੍ਰੋਧ ਨਾਲ ਲਾਲ-ਪੀਲਾ ਹੋ ਕੇ
रिस तन खान दिलावर तए ॥
ਇਤੈਸਊਰਪਠਾਵਤਭਏ॥੧॥
ਇਧਰ ਸਵਾਰਾਂ (ਦਾ ਦਲ) ਭੇਜ ਦਿੱਤਾ ॥੧॥
On this Dilawar become very angry and sent a contingent of horsemen in this direction.1.
इतै सऊर पठावत भए ॥१॥
ਉਤੈਪਠਿਓਉਨਿਸਿੰਘਜੁਝਾਰਾ॥
ਉਥੋਂ (ਦੂਜੇ ਪਾਸਿਓਂ) ਉਨ੍ਹਾਂ ਨੇ ਜੁਝਾਰ ਸਿੰਘ ਨੂੰ ਭੇਜਿਆ।
उतै पठिओ उनि सिंघ जुझारा ॥
ਤਿਹਭਲਾਨਤੇਖੇਦਿਨਿਕਾਰਾ॥
(ਉਸ ਨੇ) ਭਲਾਨ (ਨਾਮਕ ਕਸਬੇ) ਤੋਂ ਉਨ੍ਹਾਂ ਨੂੰ (ਸ਼ਾਹੀ ਫੌਜ ਨੂੰ) ਭਜਾ ਦਿੱਤਾ।
From the other side, Jujhar Singh was sent, who drove out the enemy from Bhallan immediately.
तिह भलान ते खेदि निकारा ॥
ਇਤਗਜਸਿੰਘਪੰਮਾਦਲਜੋਰਾ॥
ਇਧਰੋਂ ਗਜ ਸਿੰਘ ਅਤੇ ਪੰਮਾ (ਪਰਮਾਨੰਦ) ਨੇ ਸੈਨਾ ਇਕੱਠੀ ਕੀਤੀ
इत गज सिंघ पंमा दल जोरा ॥
ਧਾਇਪਰੇਤਿਨਉਪਰਭੋਰਾ॥੨॥
ਅਤੇ ਪ੍ਰਭਾਤ ਵੇਲੇ ਉਨ੍ਹਾਂ ਉਤੇ ਜਾ ਪਏ ॥੨॥
On this side Gaj Singh and Pamma (Parmanand) assembled their forces and fell upon them early in the morning.2.
धाइ परे तिन उपर भोरा ॥२॥
ਉਤੈਜੁਝਾਰਸਿੰਘਭਯੋਆਡਾ॥
ਉਧਰ ਜੁਝਾਰ ਸਿੰਘ (ਰਣ-ਭੂਮੀ ਵਿਚ) ਇੰਜ ਡਟ ਗਿਆ
उतै जुझार सिंघ भयो आडा ॥
ਜਿਮਰਨਖੰਭਭੂਮਿਰਨਿਗਾਡਾ॥
ਮਾਨੋ ਯੁੱਧ-ਭੂਮੀ ਵਿਚ ਕਿਸੇ ਨੇ ਖੰਭਾ ਗਡ ਦਿੱਤਾ ਹੋਵੇ।
On the other side Jujhar Singh stood firmly like a flagpost planted in the battlefield.
जिम रन खंभ भूमि रनि गाडा ॥
ਗਾਡਾਚਲੈਨਹਾਡਾਚਲਿਹੈ॥
ਗਡਿਆ ਹੋਇਆ (ਝੰਡਾ) ਤਾਂ ਭਾਵੇਂ ਹਿਲ ਜਾਏ, ਪਰ ਹਾਡਾ (ਜਾਤਿ ਦਾ ਰਾਜਪੂਤ ਯੁੱਧ-ਭੂਮੀ ਵਿਚੋਂ) ਹਿਲਣ ਵਾਲਾ ਨਹੀਂ ਹੈ।
गाडा चलै न हाडा चलि है ॥
ਸਾਮੁਹਿਸੇਲਸਮਰਮੋਝਲਿਹੈ॥੩॥
ਯੁੱਧ ਵਿਚ ਸਾਹਮਣਿਓਂ ਬਰਛੇ ਨੂੰ ਝਲਦਾ ਹੈ ॥੩॥
Even the flagpost might be loosened, but the brave Rajput did not waver, he received the blows without flinching.3.
सामुहि सेल समर मो झलि है ॥३॥
ਬਾਟਿਚੜੈਦਲਦੋਊਜੁਝਾਰਾ॥
ਸੂਰਮਿਆਂ ਦੇ ਦੋਵੇਂ ਦਲ ਵੰਡ ਕੇ (ਇਕ ਦੂਜੇ ਉਤੇ) ਚੜ੍ਹ ਆਏ।
बाटि चड़ै दल दोऊ जुझारा ॥
ਉਤੇਚੰਦੇਲਇਤੇਜਸਵਾਰਾ॥
ਉਧਰੋਂ ਚੰਦੇਲ (ਜਾਤਿ ਦਾ ਰਾਜਾ) ਅਤੇ ਇਧਰੋਂ ਜਸਵਾਲ ਦਾ ਰਾਜਾ ਸੀ।
The warriors of both armies moved in detachments, Raja of Chandel on that side and Raja of Jaswar on this side.
उते चंदेल इते जसवारा ॥
ਮੰਡਿਯੋਬੀਰਖੇਤਮੋਜੁਧਾ॥
ਯੁੱਧ-ਵੀਰਾਂ ਨੇ ਰਣ-ਭੂਮੀ ਵਿਚ ਯੁੱਧ ਮਚਾ ਦਿੱਤਾ।
मंडियो बीर खेत मो जुधा ॥
ਉਪਜਿਯੋਸਮਰਸੂਰਮਨਕ੍ਰੁਧਾ॥੪॥
ਯੁੱਧ ਵਿਚ ਸੂਰਮਿਆਂ ਦੇ ਮਨ ਵਿਚ ਬਹੁਤ ਕ੍ਰੋਧ ਪੈਦਾ ਹੋਇਆ ॥੪॥
All the warriors were in great rage and the fight began in the battlefield.4.
उपजियो समर सूरमन क्रुधा ॥४॥
ਕੋਪਭਰੇਦੋਊਦਿਸਭਟਭਾਰੇ॥
ਦੋਹਾਂ ਪਾਸਿਆਂ ਦੇ ਮਹਾਨ ਸੂਰਮੇ ਕ੍ਰੋਧਵਾਨ ਹੋ ਗਏ।
कोप भरे दोऊ दिस भट भारे ॥
ਇਤੈਚੰਦੇਲਉਤੈਜਸਵਾਰੇ॥
ਇਧਰ ਚੰਦੇਲ ਅਤੇ ਉਧਰ ਜਸਵਾਲ ਸਨ।
The brave heroes of both the armies were in great anger, warriors of Chandel on this side and warriors of Jaswar on the other.
इतै चंदेल उतै जसवारे ॥
ਢੋਲਨਗਾਰੇਬਜੇਅਪਾਰਾ॥
ਬਹੁਤ ਅਧਿਕ ਢੋਲ ਅਤੇ ਨਗਾਰੇ ਵਜੇ।
ढोल नगारे बजे अपारा ॥
ਭੀਮਰੂਪਭੈਰੋਭਭਕਾਰਾ॥੫॥
ਭਿਆਨਕ ਰੂਪ ਵਾਲਾ ਭੈਰੋ ਵੀ ਲਲਕਾਰ ਰਿਹਾ ਹੈ ॥੫॥
Many drums and trumpets resounded, the terrible Bhairo (the god of war) shouted.5.
भीम रूप भैरो भभकारा ॥५॥
GURBANI.WORLD