ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1206
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਅਨਦਿਨੁਰਾਮਕੇਗੁਣਕਹੀਐ
ਆਓ, ਅਸੀਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹੀਏ।
Night and day, utter the Glorious Praises of the Lord.
अनदिनु राम के गुण कहीऐ ॥
LINE 03
ਸਗਲਪਦਾਰਥਸਰਬਸੂਖਸਿਧਿਮਨਬਾਂਛਤਫਲਲਹੀਐ॥॥ਰਹਾਉ
(ਗੁਣ ਗਾਣ ਦੀ ਬਰਕਤਿ ਨਾਲ) ਆਓ, ਸਾਰੇ ਪਦਾਰਥ, ਸਾਰੇ ਸੁਖ, ਸਾਰੀਆਂ ਸਿੱਧੀਆਂ, ਸਾਰੇ ਮਨ-ਮੰਗੇ ਫਲ ਹਾਸਲ ਕਰੀਏ ॥੧॥ ਰਹਾਉ ॥
You shall obtain all wealth, all pleasures and successes, and the fruits of your mind's desires. ||1||Pause||
सगल पदारथ सरब सूख सिधि मन बांछत फल लहीऐ ॥१॥ रहाउ ॥
LINE 04
ਆਵਹੁਸੰਤਪ੍ਰਾਨਸੁਖਦਾਤੇਸਿਮਰਹਪ੍ਰਭੁਅਬਿਨਾਸੀ
ਹੇ ਸੰਤ ਜਨੋ! ਆਓ, ਅਸੀਂ ਪ੍ਰਾਣ-ਦਾਤੇ ਸੁਖ-ਦਾਤੇ ਅਬਿਨਾਸੀ ਪ੍ਰਭੂ (ਦਾ ਨਾਮ) ਸਿਮਰੀਏ।
Come, O Saints, let us meditate in remembrance on God; He is the Eternal, Imperishable Giver of Peace and Praanaa, the Breath of Life.
आवहु संत प्रान सुखदाते सिमरह प्रभु अबिनासी ॥
LINE 05
ਅਨਾਥਹਨਾਥੁਦੀਨਦੁਖਭੰਜਨਪੂਰਿਰਹਿਓਘਟਵਾਸੀ॥॥
ਉਹ ਪ੍ਰਭੂ ਨਿਖਸਮਿਆਂ ਦਾ ਖਸਮ ਹੈ, ਉਹ ਪ੍ਰਭੂ ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ ਪ੍ਰਭੂ ਸਭ ਥਾਈਂ ਵਿਆਪਕ ਹੈ, ਉਹ ਪ੍ਰਭੂ ਸਾਰੇ ਸਰੀਰਾਂ ਵਿਚ ਮੌਜੂਦ ਹੈ ॥੧॥
Master of the masterless, Destroyer of the pains of the meek and the poor; He is All-pervading and permeating, abiding in all hearts. ||1||
अनाथह नाथु दीन दुख भंजन पूरि रहिओ घट वासी ॥१॥
LINE 06
ਗਾਵਤਸੁਨਤਸੁਨਾਵਤਸਰਧਾਹਰਿਰਸੁਪੀਵਡਭਾਗੇ
ਹੇ ਸੰਤ ਜਨੋ! ਪਰਮਾਤਮਾ ਦੇ ਗੁਣ ਸਰਧਾ ਨਾਲ ਗਾਂਦਿਆਂ ਸੁਣਦਿਆਂ ਸੁਣਾਂਦਿਆਂ ਪਰਮਾਤਮਾ ਦਾ ਨਾਮ-ਰਸ ਪੀ ਕੇ ਵੱਡੇ ਭਾਗਾਂ ਵਾਲੇ ਬਣ ਜਾਈਦਾ ਹੈ।
The very fortunate ones drink in the Sublime Essence of the Lord, singing, reciting and listening to the Lord's Praises.
गावत सुनत सुनावत सरधा हरि रसु पी वडभागे ॥
LINE 07
ਕਲਿਕਲੇਸਮਿਟੇਸਭਿਤਨਤੇਰਾਮਨਾਮਲਿਵਜਾਗੇ॥॥
ਹੇ ਸੰਤ ਜਨੋ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਕੇ (ਵਿਕਾਰਾਂ ਦੇ ਹੱਲਿਆਂ ਵੱਲੋਂ ਸਦਾ) ਸੁਚੇਤ ਰਹਿੰਦੇ ਹਨ, ਉਹਨਾਂ ਦੇ ਸਰੀਰ ਵਿਚੋਂ ਸਾਰੇ ਝਗੜੇ ਸਾਰੇ ਦੁੱਖ ਮਿਟ ਜਾਂਦੇ ਹਨ ॥੨॥
All their sufferings and struggles are wiped away from their bodies; they remain lovingly awake and aware in the Name of the Lord. ||2||
कलि कलेस मिटे सभि तन ते राम नाम लिव जागे ॥२॥
LINE 08
ਕਾਮੁਕ੍ਰੋਧੁਝੂਠੁਤਜਿਨਿੰਦਾਹਰਿਸਿਮਰਨਿਬੰਧਨਤੂਟੇ
ਹੇ ਸੰਤ ਜਨੋ! ਕਾਮ ਕ੍ਰੋਧ ਝੂਠ ਨਿੰਦਿਆ ਛੱਡ ਕੇ ਪਰਮਾਤਮਾ ਦਾ ਨਾਮ ਸਿਮਰਨ ਦੀ ਰਾਹੀਂ (ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦੀਆਂ ਸਾਰੀਆਂ) ਫਾਹੀਆਂ ਟੁੱਟ ਜਾਂਦੀਆਂ ਹਨ।
So abandon your sexual desire, greed, falsehood and slander; meditating in remembrance on the Lord, you shall be released from bondage.
कामु क्रोधु झूठु तजि निंदा हरि सिमरनि बंधन तूटे ॥
LINE 09
ਮੋਹਮਗਨਅਹੰਅੰਧਮਮਤਾਗੁਰਕਿਰਪਾਤੇਛੂਟੇ॥॥
ਮੋਹ ਵਿਚ ਡੁੱਬੇ ਰਹਿਣਾ, ਹਉਮੈ ਵਿਚ ਅੰਨ੍ਹੇ ਹੋਏ ਰਹਿਣਾ, ਮਾਇਆ ਦੇ ਕਬਜ਼ੇ ਦੀ ਲਾਲਸਾ-ਇਹ ਸਾਰੇ ਗੁਰੂ ਦੀ ਕਿਰਪਾ ਨਾਲ (ਮਨੁੱਖ ਦੇ ਅੰਦਰੋਂ) ਖ਼ਤਮ ਹੋ ਜਾਂਦੇ ਹਨ ॥੩॥
The intoxication of loving attachments, egotism and blind possessiveness are eradicated by Guru's Grace. ||3||
मोह मगन अहं अंध ममता गुर किरपा ते छूटे ॥३॥
LINE 10
ਤੂਸਮਰਥੁਪਾਰਬ੍ਰਹਮਸੁਆਮੀਕਰਿਕਿਰਪਾਜਨੁਤੇਰਾ
ਹੇ ਪਾਰਬ੍ਰਹਮ! ਹੇ ਸੁਆਮੀ! ਤੂੰ ਸਭ ਤਾਕਤਾਂ ਦਾ ਮਾਲਕ ਹੈਂ (ਮੇਰੇ ਉਤੇ) ਮਿਹਰ ਕਰ (ਮੈਨੂੰ ਆਪਣਾ ਨਾਮ ਸਿਮਰਨ ਦਾ ਖੈਰ ਪਾ, ਮੈਂ) ਤੇਰਾ ਦਾਸ ਹਾਂ।
You are All-Powerful, O Supreme Lord God and Master; please be Merciful to Your humble servant.
तू समरथु पारब्रहम सुआमी करि किरपा जनु तेरा ॥
LINE 11
ਪੂਰਿਰਹਿਓਸਰਬਮਹਿਠਾਕੁਰੁਨਾਨਕਸੋਪ੍ਰਭੁਨੇਰਾ੪੧੨॥॥॥
ਹੇ ਨਾਨਕ! ਮਾਲਕ-ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ, ਉਹ ਪ੍ਰਭੂ ਸਭ ਦੇ ਨੇੜੇ ਵੱਸਦਾ ਹੈ ॥੪॥੧੨॥
My Lord and Master is All-pervading and prevailing everywhere; O Nanak, God is Near. ||4||12||
पूरि रहिओ सरब महि ठाकुरु नानक सो प्रभु नेरा ॥४॥१२॥
GURBANI.WORLD