ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1207
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਮਨੋਰਥਪੂਰੇਸਤਿਗੁਰਿਆਪਿ
(ਸਰਨ ਪਏ ਮਨੁੱਖ ਦੀਆਂ) ਸਾਰੀਆਂ ਲੋੜਾਂ ਗੁਰੂ ਆਪ ਪੂਰੀਆਂ ਕਰਦਾ ਹੈ।
The True Guru fulfills the mind's desires.
मनोरथ पूरे सतिगुरि आपि ॥
LINE 03
ਸਗਲਪਦਾਰਥਸਿਮਰਨਿਜਾਕੈਆਠਪਹਰਮੇਰੇਮਨਜਾਪਿ॥॥ਰਹਾਉ
ਹੇ ਮੇਰੇ ਮਨ! ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਪਦਾਰਥ ਮਿਲਦੇ ਹਨ (ਗੁਰੂ ਦੀ ਸਰਨ ਪੈ ਕੇ) ਅੱਠੇ ਪਹਰ ਉਸ ਦਾ ਨਾਮ ਜਪਿਆ ਕਰ ॥੧॥ ਰਹਾਉ ॥
All wealth and treasures are obtained by remembering Him in meditation; twenty-four hours a day, O my mind, meditate on Him. ||1||Pause||
सगल पदारथ सिमरनि जा कै आठ पहर मेरे मन जापि ॥१॥ रहाउ ॥
LINE 04
ਅੰਮ੍ਰਿਤਨਾਮੁਸੁਆਮੀਤੇਰਾਜੋਪੀਵੈਤਿਸਹੀਤ੍ਰਿਪਤਾਸ
ਹੇ ਮਾਲਕ-ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਜਿਹੜਾ ਮਨੁੱਖ (ਇਹ ਨਾਮ ਜਲ) ਪੀਂਦਾ ਹੈ, ਉਸ ਨੂੰ ਸ਼ਾਂਤੀ ਮਿਲਦੀ ਹੈ,
Your Name is Ambrosial Nectar, O my Lord and Master. Whoever drinks it in is satisfied.
अंम्रित नामु सुआमी तेरा जो पीवै तिस ही त्रिपतास ॥
LINE 05
ਜਨਮਜਨਮਕੇਕਿਲਬਿਖਨਾਸਹਿਆਗੈਦਰਗਹਹੋਇਖਲਾਸ॥॥
ਉਸ ਦੇ ਅਨੇਕਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ, ਅਗਾਂਹ (ਤੇਰੀ) ਹਜ਼ੂਰੀ ਵਿਚ ਉਸ ਨੂੰ ਸੁਰਖ਼ਰੋਈ ਹਾਸਲ ਹੁੰਦੀ ਹੈ ॥੧॥
The sins of countless incarnations are erased, and hereafter, he shall be saved and redeemed in the Court of the Lord. ||1||
जनम जनम के किलबिख नासहि आगै दरगह होइ खलास ॥१॥
LINE 06
ਸਰਨਿਤੁਮਾਰੀਆਇਓਕਰਤੇਪਾਰਬ੍ਰਹਮਪੂਰਨਅਬਿਨਾਸ
ਹੇ ਕਰਤਾਰ! ਹੇ ਪਾਰਬ੍ਰਹਮ! ਹੇ ਸਰਬ-ਵਿਆਪਕ! ਹੇ ਨਾਸ-ਰਹਿਤ! ਮੈਂ ਤੇਰੀ ਸਰਨ ਆਇਆ ਹਾਂ।
I have come to Your Sanctuary, O Creator, O Perfect Supreme Eternal Lord God.
सरनि तुमारी आइओ करते पारब्रहम पूरन अबिनास ॥
LINE 07
ਕਰਿਕਿਰਪਾਤੇਰੇਚਰਨਧਿਆਵਉਨਾਨਕਮਨਿਤਨਿਦਰਸਪਿਆਸ੨੫੧੯॥॥॥॥
ਮਿਹਰ ਕਰ, ਮੈਂ (ਸਦਾ) ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ, ਮੈਂ ਨਾਨਕ ਦੇ ਮਨ ਵਿਚ ਹਿਰਦੇ ਵਿਚ (ਤੇਰੇ) ਦਰਸਨ ਦੀ ਤਾਂਘ ਹੈ ॥੨॥੫॥੧੯॥
Please be kind to me, that I may meditate on Your Lotus Feet. O Nanak, my mind and body thirst for the Blessed Vision of Your Darshan. ||2||5||19||
करि किरपा तेरे चरन धिआवउ नानक मनि तनि दरस पिआस ॥२॥५॥१९॥
GURBANI.WORLD