ਦ੍ਰਿਸਟਿ ਧਰਤ ਤਮ ਹਰਨ ਦਹਨ ਅਘ ਪਾਪ ਪ੍ਰਨਾਸਨ ॥

ਸਵਈਏ ਮਹਲੇ ਦੂਜੇ ਕੇ ਭੱਟ ਕਲੵ ਸਹਾਰ ਅੰਗ 1391
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦ੍ਰਿਸਟਿਧਰਤਤਮਹਰਨਦਹਨਅਘਪਾਪਪ੍ਰਨਾਸਨ
(ਹੇ ਗੁਰੂ ਅੰਗਦ!) ਦ੍ਰਿਸ਼ਟੀ ਕਰਦਿਆਂ ਹੀ ਤੂੰ (ਅਗਿਆਨ-ਰੂਪ) ਹਨੇਰੇ ਨੂੰ ਦੂਰ ਕਰ ਦੇਂਦਾ ਹੈਂ; ਤੂੰ ਪਾਪ ਸਾੜਨ ਵਾਲਾ ਹੈਂ, ਅਤੇ ਪਾਪ ਨਾਸ ਕਰਨ ਵਾਲਾ ਹੈਂ।
Casting Your Glance of Grace, you dispel the darkness, burn away evil, and destroy sin.
द्रिसटि धरत तम हरन दहन अघ पाप प्रनासन ॥
LINE 02
ਸਬਦਸੂਰਬਲਵੰਤਕਾਮਅਰੁਕ੍ਰੋਧਬਿਨਾਸਨ
ਤੂੰ ਸ਼ਬਦ ਦਾ ਸੂਰਮਾ ਹੈਂ ਤੇ ਬਲਵਾਨ ਹੈਂ, ਕਾਮ ਅਤੇ ਕ੍ਰੋਧ ਨੂੰ ਤੂੰ ਨਾਸ ਕਰ ਦੇਂਦਾ ਹੈਂ।
You are the Heroic Warrior of the Shabad, the Word of God. Your Power destroys sexual desire and anger.
सबद सूर बलवंत काम अरु क्रोध बिनासन ॥
LINE 03
ਲੋਭਮੋਹਵਸਿਕਰਣਸਰਣਜਾਚਿਕਪ੍ਰਤਿਪਾਲਣ
(ਹੇ ਗੁਰੂ ਅੰਗਦ!) ਤੂੰ ਲੋਭ ਤੇ ਮੋਹ ਨੂੰ ਕਾਬੂ ਕੀਤਾ ਹੋਇਆ ਹੈ, ਸਰਨ ਆਏ ਮੰਗਤਿਆਂ ਨੂੰ ਤੂੰ ਪਾਲਣ ਵਾਲਾ ਹੈਂ,
You have overpowered greed and emotional attachment; You nurture and cherish those who seek Your Sanctuary.
लोभ मोह वसि करण सरण जाचिक प्रतिपालण ॥
LINE 04
ਆਤਮਰਤਸੰਗ੍ਰਹਣਕਹਣਅੰਮ੍ਰਿਤਕਲਢਾਲਣ
ਤੂੰ ਆਤਮਕ ਪ੍ਰੇਮ ਨੂੰ ਇਕੱਠਾ ਕੀਤਾ ਹੋਇਆ ਹੈ, ਤੇਰੇ ਬਚਨ ਅੰਮ੍ਰਿਤ ਦੇ ਸੁੰਦਰ ਚਸ਼ਮੇ ਹਨ।
You gather in the joyful love of the soul; Your Words have the Potency to bring forth Ambrosial Nectar.
आतम रत संग्रहण कहण अंम्रित कल ढालण ॥
LINE 05
ਸਤਿਗੁਰੂਕਲਸਤਿਗੁਰਤਿਲਕੁਸਤਿਲਾਗੈਸੋਪੈਤਰੈ
ਹੇ ਕਲ੍ਯ੍ਯਸਹਾਰ! ਸਤਿਗੁਰੂ (ਅੰਗਦ ਦੇਵ) ਸ਼ਿਰੋਮਣੀ ਗੁਰੂ ਹੈ। ਜੋ ਮਨੁੱਖ ਸਰਧਾ ਧਾਰ ਕੇ ਉਸ ਦੀ ਚਰਨੀਂ ਲੱਗਦਾ ਹੈ ਉਹ ਤਰ ਜਾਂਦਾ ਹੈ।
You are appointed the True Guru, the True Guru in this Dark Age of Kali Yuga; whoever is truly attached to You is carried across.
सतिगुरू कल सतिगुर तिलकु सति लागै सो पै तरै ॥
LINE 06
ਗੁਰੁਜਗਤਫਿਰਣਸੀਹਅੰਗਰਉਰਾਜੁਜੋਗੁਲਹਣਾਕਰੈ॥॥
ਜਗਤ ਦਾ ਗੁਰੂ, ਬਾਬਾ ਫੇਰੂ (ਜੀ) ਦਾ ਸੁਪੁੱਤ੍ਰ ਲਹਿਣਾ ਜੀ (ਗੁਰੂ) ਅੰਗਦ ਰਾਜ ਅਤੇ ਜੋਗ ਮਾਣਦਾ ਹੈ ॥੫॥
The lion, the son of Pheru, is Guru Angad, the Guru of the World; Lehnaa practices Raja Yoga, the Yoga of meditation and success. ||5||
गुरु जगत फिरणसीह अंगरउ राजु जोगु लहणा करै ॥५॥
GURBANI.WORLD