LINE 01
ਗੁਣਗਾਵਹਿਪਾਯਾਲਿਭਗਤਨਾਗਾਦਿਭੁਯੰਗਮ॥
ਪਾਤਾਲ ਵਿਚ ਭੀ (ਸ਼ੇਸ਼-) ਨਾਗ ਆਦਿਕ ਹੋਰ ਸਰਪ-ਭਗਤ (ਗੁਰੂ ਨਾਨਕ ਦੇ) ਗੁਣ ਗਾ ਰਹੇ ਹਨ।
In the nether worlds, His Praises are sung by the devotees like Shaysh-naag in serpent form.
गुण गावहि पायालि भगत नागादि भुयंगम ॥
LINE 02
ਮਹਾਦੇਉਗੁਣਰਵੈਸਦਾਜੋਗੀਜਤਿਜੰਗਮ॥
???
Shiva, the Yogis and the wandering hermits sing His Praises forever.
महादेउ गुण रवै सदा जोगी जति जंगम ॥
LINE 03
ਗੁਣਗਾਵੈਮੁਨਿਬੵਾਸੁਜਿਨਿਬੇਦਬੵਾਕਰਣਬੀਚਾਰਿਅ॥
ਜਿਸ (ਵਿਆਸ ਮੁਨੀ) ਨੇ ਸਾਰੇ ਵੇਦਾਂ ਨੂੰ ਵਿਆਕਰਣਾਂ ਦੁਆਰਾ ਵਿਚਾਰਿਆ ਹੈ, ਉਹ (ਗੁਰੂ ਨਾਨਕ ਦੇ) ਗੁਣ ਗਾ ਰਿਹਾ ਹੈ।
Vyaas the silent sage, who studied the Vedas and its grammar, sings His Praise.
गुण गावै मुनि ब्यासु जिनि बेद ब्याकरण बीचारिअ ॥
LINE 04
ਬ੍ਰਹਮਾਗੁਣਉਚਰੈਜਿਨਿਹੁਕਮਿਸਭਸ੍ਰਿਸਟਿਸਵਾਰੀਅ॥
ਜਿਸ (ਬ੍ਰਹਮਾ) ਨੇ ਅਕਾਲ ਪੁਰਖ ਦੇ ਹੁਕਮ ਵਿਚ ਸਾਰੀ ਸ੍ਰਿਸ਼ਟੀ ਰਚੀ ਹੈ, ਉਹ (ਗੁਰੂ ਨਾਨਕ ਦੇ) ਗੁਣ ਉਚਾਰ ਰਿਹਾ ਹੈ।
His Praises are sung by Brahma, who created the entire universe by God's Command.
ब्रहमा गुण उचरै जिनि हुकमि सभ स्रिसटि सवारीअ ॥
LINE 05
ਬ੍ਰਹਮੰਡਖੰਡਪੂਰਨਬ੍ਰਹਮੁਗੁਣਨਿਰਗੁਣਸਮਜਾਣਿਓ॥
ਜਿਸ ਗੁਰੂ ਨਾਨਕ ਨੇ ਸਾਰੀ ਦੁਨੀਆ ਵਿਚ ਹਾਜ਼ਰ-ਨਾਜ਼ਰ ਅਕਾਲ ਪੁਰਖ ਨੂੰ ਸਰਗੁਣ ਤੇ ਨਿਰਗੁਣ ਰੂਪਾਂ ਵਿਚ ਇੱਕੋ ਜਿਹਾ ਪਛਾਣਿਆ ਹੈ,
God fills the galaxies and realms of the universe; He is known to be the same, manifest and unmanifest.
ब्रहमंड खंड पूरन ब्रहमु गुण निरगुण सम जाणिओ ॥
LINE 06
ਜਪੁਕਲਸੁਜਸੁਨਾਨਕਗੁਰਸਹਜੁਜੋਗੁਜਿਨਿਮਾਣਿਓ੯॥॥
ਜਿਸ ਗੁਰੂ ਨਾਨਕ ਨੇ ਅਡੋਲ ਅਵਸਥਾ ਨੂੰ ਤੇ ਅਕਾਲ ਪੁਰਖ ਦੇ ਮਿਲਾਪ ਨੂੰ ਮਾਣਿਆ ਹੈ, ਹੇ ਕਲ੍ਯ੍ਯ! ਉਸ ਗੁਰੂ ਨਾਨਕ ਦੇ ਸੋਹਣੇ ਗੁਣਾਂ ਨੂੰ ਯਾਦ ਕਰ ॥੯॥
KAL chants the Sublime Praises of Guru Nanak, who enjoys mastery of Yoga. ||9||
जपु कल सुजसु नानक गुर सहजु जोगु जिनि माणिओ ॥९॥
GURBANI.WORLD