LINE 01
ਸਾਰਗਮਹਲਾ੫॥
Saarang, Fifth Mahalaa:
सारग महला ५ ॥
LINE 02
ਅਬਜਨਊਪਰਿਕੋਨਪੁਕਾਰੈ॥
(ਜਦੋਂ ਮਨੁੱਖ ਗੁਰੂ ਦੇ ਬਚਨ ਉੱਤੇ ਤੁਰ ਕੇ ਹਰਿ-ਨਾਮ ਜਪਦਾ ਹੈ) ਤਦੋਂ ਉਸ ਸੇਵਕ ਉੱਤੇ ਕੋਈ ਮਨੁੱਖ ਕੋਈ ਦੂਸ਼ਣ ਨਹੀਂ ਲਾ ਸਕਦਾ।
Now, no one complains about the Lord's humble servant.
अब जन ऊपरि को न पुकारै ॥
LINE 03
ਪੂਕਾਰਨਕਉਜੋਉਦਮੁਕਰਤਾਗੁਰੁਪਰਮੇਸਰੁਤਾਕਉਮਾਰੈ੧॥॥ਰਹਾਉ॥
ਜਿਹੜਾ ਮਨੁੱਖ ਪ੍ਰਭੂ ਦੇ ਸੇਵਕ ਉੱਤੇ ਦੂਸ਼ਣ ਥੱਪਣ ਦਾ ਜਤਨ ਕਰਦਾ ਹੈ, ਗੁਰੂ ਪਰਮਾਤਮਾ ਉਸ ਦਾ ਆਤਮਕ ਜੀਵਨ ਨੀਵਾਂ ਕਰ ਦੇਂਦਾ ਹੈ ॥੧॥ ਰਹਾਉ ॥
Whoever tries to complain is destroyed by the Guru, the Transcendent Lord God. ||1||Pause||
पूकारन कउ जो उदमु करता गुरु परमेसरु ता कउ मारै ॥१॥ रहाउ ॥
LINE 04
ਨਿਰਵੈਰੈਸੰਗਿਵੈਰੁਰਚਾਵੈਹਰਿਦਰਗਹਓਹੁਹਾਰੈ॥
ਜਿਹੜਾ ਮਨੁੱਖ ਕਦੇ ਕਿਸੇ ਨਾਲ ਵੈਰ ਨਹੀਂ ਕਰਦਾ, ਉਸ ਨਾਲ ਜਿਹੜਾ ਵੈਰ ਕਮਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿਚ ਆਤਮਕ ਜੀਵਨ ਦੇ ਤੋਲ ਵਿਚ ਪੂਰਾ ਨਹੀਂ ਉਤਰਦਾ।
Whoever harbors vengeance against the One who is beyond all vengeance, shall lose in the Court of the Lord.
निरवैरै संगि वैरु रचावै हरि दरगह ओहु हारै ॥
LINE 05
ਆਦਿਜੁਗਾਦਿਪ੍ਰਭਕੀਵਡਿਆਈਜਨਕੀਪੈਜਸਵਾਰੈ੧॥॥
ਜਗਤ ਦੇ ਸ਼ੁਰੂ ਤੋਂ, ਜੁਗਾਂ ਦੇ ਮੁੱਢ ਤੋਂ ਹੀ ਪਰਮਾਤਮਾ ਦਾ ਇਹ ਗੁਣ ਚਲਿਆ ਆ ਰਿਹਾ ਹੈ ਕਿ ਉਹ ਆਪਣੇ ਸੇਵਕ ਦੀ ਲਾਜ ਰੱਖਦਾ ਹੈ ॥੧॥
From the very beginning of time, and throughout the ages, it is the glorious greatness of God, that He preserves the honor of His humble servants. ||1||
आदि जुगादि प्रभ की वडिआई जन की पैज सवारै ॥१॥
LINE 06
ਨਿਰਭਉਭਏਸਗਲਭਉਮਿਟਿਆਚਰਨਕਮਲਆਧਾਰੈ॥
ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆਂ ਪ੍ਰਭੂ ਦਾ ਸੇਵਕ ਨਿਰਭਉ ਹੋ ਜਾਂਦਾ ਹੈ, ਉਸ ਦਾ (ਦੁਨੀਆ ਵਾਲਾ) ਹਰੇਕ ਡਰ ਮਿਟ ਜਾਂਦਾ ਹੈ।
The mortal becomes fearless, and all his fears are taken away, when he leans on the Support of the Lord's Lotus Feet.
निरभउ भए सगल भउ मिटिआ चरन कमल आधारै ॥
LINE 07
ਗੁਰਕੈਬਚਨਿਜਪਿਓਨਾਉਨਾਨਕਪ੍ਰਗਟੁਭਇਓਸੰਸਾਰੈ੨੪੫੬੮॥॥॥॥
ਹੇ ਨਾਨਕ! ਗੁਰੂ ਦੇ ਉਪਦੇਸ਼ ਤੇ ਤੁਰ ਕੇ ਜਿਸ ਨੇ ਭੀ ਪਰਮਾਤਮਾ ਦਾ ਨਾਮ ਜਪਿਆ, ਉਹ ਜਗਤ ਵਿਚ ਨਾਮਣੇ ਵਾਲਾ ਹੋ ਗਿਆ ॥੨॥੪੫॥੬੮॥
Chanting the Name, through the Guru's Word, Nanak has become famous throughout the world. ||2||45||68||
गुर कै बचनि जपिओ नाउ नानक प्रगटु भइओ संसारै ॥२॥४५॥६८॥
GURBANI.WORLD