ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1204
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਮੇਰੈਮਨਿਬਾਸਿਬੋਗੁਰਗੋਬਿੰਦ
ਮੇਰੇ ਮਨ ਵਿਚ ਗੁਰੂ ਗੋਬਿੰਦ ਵੱਸ ਰਿਹਾ ਹੈ।
The Guru, the Lord of the Universe, dwells within my mind.
मेरै मनि बासिबो गुर गोबिंद ॥
LINE 03
ਜਹਾਂਸਿਮਰਨੁਭਇਓਹੈਠਾਕੁਰਤਹਾਂਨਗਰਸੁਖਆਨੰਦ॥॥ਰਹਾਉ
(ਮੈਨੂੰ ਇਉਂ ਸਮਝ ਆ ਰਹੀ ਹੈ ਕਿ) ਜਿੱਥੇ ਠਾਕੁਰ-ਪ੍ਰਭੂ ਦਾ ਸਿਮਰਨ ਹੁੰਦਾ ਰਹਿੰਦਾ ਹੈ, ਉਹਨਾਂ (ਹਿਰਦੇ-) ਨਗਰਾਂ ਵਿਚ ਸੁਖ ਆਨੰਦ ਬਣੇ ਰਹਿੰਦੇ ਹਨ ॥੧॥ ਰਹਾਉ ॥
Wherever my Lord and Master is remembered in meditation - that village is filled with peace and bliss. ||1||Pause||
जहां सिमरनु भइओ है ठाकुर तहां नगर सुख आनंद ॥१॥ रहाउ ॥
LINE 04
ਜਹਾਂਬੀਸਰੈਠਾਕੁਰੁਪਿਆਰੋਤਹਾਂਦੂਖਸਭਆਪਦ
ਜਿਸ ਹਿਰਦੇ ਵਿਚ ਮਾਲਕ-ਪ੍ਰਭੂ (ਦੀ ਯਾਦ) ਭੁੱਲ ਜਾਂਦੀ ਹੈ, ਉਥੇ ਸਾਰੇ ਦੁੱਖ ਸਾਰੀਆਂ ਮੁਸੀਬਤਾਂ ਆਈਆਂ ਰਹਿੰਦੀਆਂ ਹਨ।
Wherever my Beloved Lord and Master is forgotten - all misery and misfortune is there.
जहां बीसरै ठाकुरु पिआरो तहां दूख सभ आपद ॥
LINE 05
ਜਹਗੁਨਗਾਇਆਨੰਦਮੰਗਲਰੂਪਤਹਾਂਸਦਾਸੁਖਸੰਪਦ॥॥
ਜਿੱਥੇ (ਕੋਈ ਮਨੁੱਖ) ਆਨੰਦ ਅਤੇ ਖ਼ੁਸ਼ੀਆਂ ਦੇਣ ਵਾਲੇ ਹਰਿ-ਗੁਣ ਗਾਂਦਾ ਰਹਿੰਦਾ ਹੈ, ਉਸ ਹਿਰਦੇ ਵਿਚ ਖ਼ੁਸ਼ੀਆਂ ਉਸ ਹਿਰਦੇ ਵਿਚ ਚੜ੍ਹਦੀ ਕਲਾ ਬਣੀ ਰਹਿੰਦੀ ਹੈ ॥੧॥
Where the Praises of my Lord, the Embodiment of Bliss and Joy are sung - eternal peace and wealth are there. ||1||
जह गुन गाइ आनंद मंगल रूप तहां सदा सुख संपद ॥१॥
LINE 06
ਜਹਾਸ੍ਰਵਨਹਰਿਕਥਾਸੁਨੀਐਤਹਮਹਾਭਇਆਨਉਦਿਆਨਦ
ਜਿੱਥੇ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਸੁਣੀ ਜਾਂਦੀ, ਉਸ ਹਿਰਦੇ ਵਿਚ (ਮਾਨੋ) ਭਾਰਾ ਭਿਆਨਕ ਜੰਗਲ ਬਣਿਆ ਪਿਆ ਹੈ;
Wherever they do not listen to the Stories of the Lord with their ears - the utterly desolate wilderness is there.
जहा स्रवन हरि कथा न सुनीऐ तह महा भइआन उदिआनद ॥
LINE 07
ਜਹਾਂਕੀਰਤਨੁਸਾਧਸੰਗਤਿਰਸੁਤਹਸਘਨਬਾਸਫਲਾਂਨਦ॥॥
ਤੇ, ਜਿਥੇ ਸਿਫ਼ਤ-ਸਾਲਾਹ ਹੋ ਰਹੀ ਹੈ, ਸਾਧ ਸੰਗਤ ਵਾਲਾ ਰੰਗ ਬਣਿਆ ਹੋਇਆ ਹੈ, ਉੱਥੇ (ਮਾਨੋ, ਐਸਾ ਬਾਗ਼ ਹੈ ਜਿੱਥੇ) ਸੰਘਣੀ ਸੁਗੰਧੀ ਹੈ ਤੇ ਫਲਾਂ ਦਾ ਆਨੰਦ ਹੈ ॥੨॥
Where the Kirtan of the Lord's Praises are sung with love in the Saadh Sangat - there is fragrance and fruit and joy in abundance. ||2||
जहां कीरतनु साधसंगति रसु तह सघन बास फलांनद ॥२॥
LINE 08
ਬਿਨੁਸਿਮਰਨਕੋਟਿਬਰਖਜੀਵੈਸਗਲੀਅਉਧਬ੍ਰਿਥਾਨਦ
ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜੇ ਕੋਈ ਮਨੁੱਖ ਕ੍ਰੋੜਾਂ ਵਰ੍ਹੇ ਭੀ ਜੀਊਂਦਾ ਰਹੇ, (ਤਾਂ ਭੀ ਉਸ ਦੀ) ਸਾਰੀ ਉਮਰ ਵਿਅਰਥ ਜਾਂਦੀ ਹੈ।
Without meditative remembrance on the Lord, one may live for millions of years, but his life would be totally useless.
बिनु सिमरन कोटि बरख जीवै सगली अउध ब्रिथानद ॥
LINE 09
ਏਕਨਿਮਖਗੋਬਿੰਦਭਜਨੁਕਰਿਤਉਸਦਾਸਦਾਜੀਵਾਨਦ॥॥
ਪਰ ਜੇ ਮਨੁੱਖ ਗੋਬਿੰਦ ਦਾ ਭਜਨ ਅੱਖ ਝਮਕਣ ਜਿਤਨੇ ਸਮੇ ਲਈ ਭੀ ਕਰੇ, ਤਾਂ ਉਹ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ ॥੩॥
But if he vibrates and meditates on the Lord of the Universe, for even a moment, then he shall live forever and ever. ||3||
एक निमख गोबिंद भजनु करि तउ सदा सदा जीवानद ॥३॥
LINE 10
ਸਰਨਿਸਰਨਿਸਰਨਿਪ੍ਰਭਪਾਵਉਦੀਜੈਸਾਧਸੰਗਤਿਕਿਰਪਾਨਦ
ਹੇ ਪ੍ਰਭੂ! ਮਿਹਰ ਕਰ ਕੇ ਮੈਨੂੰ ਆਪਣੀ ਸਾਧ ਸੰਗਤ (ਦਾ ਮਿਲਾਪ) ਬਖ਼ਸ਼ (ਤਾ ਕਿ) ਮੈਂ ਸਦਾ ਲਈ ਤੇਰੀ ਸਰਨ ਪ੍ਰਾਪਤ ਕਰੀ ਰੱਖਾਂ।
O God, I seek Your Sanctuary, Your Sanctuary, Your Sanctuary; please mercifully bless me with the Saadh Sangat, the Company of the Holy.
सरनि सरनि सरनि प्रभ पावउ दीजै साधसंगति किरपानद ॥
LINE 11
ਨਾਨਕਪੂਰਿਰਹਿਓਹੈਸਰਬਮੈਸਗਲਗੁਣਾਬਿਧਿਜਾਂਨਦ੪੭॥॥॥
ਹੇ ਨਾਨਕ! ਉਹ ਪਰਮਾਤਮਾ ਸਭਨਾਂ ਵਿਚ ਵਿਆਪਕ ਹੈ (ਆਪਣੇ ਜੀਵਾਂ ਦੇ ਅੰਦਰ ਆਪਣੇ) ਸਾਰੇ ਗੁਣ ਪੈਦਾ ਕਰਨ ਦਾ ਢੰਗ ਉਹ ਆਪ ਹੀ ਜਾਣਦਾ ਹੈ ॥੪॥੭॥
O Nanak, the Lord is All-pervading everywhere, amongst all. He knows the qualities and the condition of all. ||4||7||
नानक पूरि रहिओ है सरब मै सगल गुणा बिधि जांनद ॥४॥७॥
GURBANI.WORLD