ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJJANG PRAYAAT STANZA
भुजंग प्रयात छंद ॥
ਰਚਾਬੈਰਬਾਦੰਬਿਧਾਤੇਅਪਾਰੰ॥
ਵਿਧਾਤਾ ਨੇ ਕਈ ਤਰ੍ਹਾਂ ਦੇ ਵੈਰ ਅਤੇ ਵਿਵਾਦ ਰਚ ਦਿੱਤੇ
रचा बैर बादं बिधाते अपारं ॥
ਜਿਸੈਸਾਧਿਸਾਕਿਓਨਕੋਊਸੁਧਾਰੰ॥
ਜਿਸ ਨੂੰ ਕੋਈ ਸਾਧੂ ਪੁਰਸ਼ (ਨੇਕ ਆਦਮੀ) ਸੁਧਾਰ ਨਾ ਸਕਿਆ।
The Providence created the great vices of enmity and strife, which could not be controlled by any reformer.
जिसै साधि साकिओ न कोऊ सुधारं ॥
ਬਲੀਕਾਮਰਾਯੰਮਹਾਲੋਭਮੋਹੰ॥
ਮਹਾਬਲੀ ਕਾਮ, ਲੋਭ, ਮੋਹ ਆਦਿ ਵਿਕਾਰਾਂ ਦੇ ਹਥਿਆਰਾਂ ਦੀ ਮਾਰ ਤੋਂ
बली काम रायं महा लोभ मोहं ॥
ਗਯੋਕਉਨਬੀਰੰਸੁਯਾਤੇਅਲੋਹੰ॥੧॥
ਭਲਾ ਕੌਣ ਸ਼ੂਰਵੀਰ ਬਚ ਕੇ ਗਿਆ ਹੈ? ॥੧॥
Which warrior could save himself from the blwos of mighty king lust and the great courtiers creed and attachment? 1.
गयो कउन बीरं सु या ते अलोहं ॥१॥
ਤਹਾਬੀਰਬੰਕੇਬਕੈਆਪਮਧੰ॥
ਉਥੇ (ਰਣਭੂਮੀ ਵਿਚ) ਬਾਂਕੇ ਸੂਰਮੇ ਆਪਸ ਵਿਚ ਕੌੜੇ ਬਚਨ ਬੋਲ ਰਹੇ ਹਨ।
तहा बीर बंके बकै आप मधं ॥
ਉਠੇਸਸਤ੍ਰਲੈਲੈਮਚਾਜੁਧਸੁਧੰ॥
(ਉਹ) ਸ਼ਸਤ੍ਰ ਲੈ ਲੈ ਕੇ ਉਠਦੇ ਹਨ ਅਤੇ ਘੋਰ ਯੁੱਧ ਕਰਦੇ ਹਨ।
There the youthful warriors are busy challenging shuts amongst themselves, they stand up with their weapons and are engaged in tough fight.
उठे ससत्र लै लै मचा जुध सुधं ॥
ਕਹੂੰਖਪਰੀਖੋਲਖੰਡੇਅਪਾਰੰ॥
ਕਿਤੇ ਖਪਰੇ (ਚੌੜੇ ਫਲ ਵਾਲਾ ਤੀਰ) ਖੋਲ ਅਤੇ ਖੰਡੇ ਧਾਰਨ ਕਰਨ ਵਾਲੇ (ਇਕ ਦੂਜੇ ਨੂੰ ਮਾਰ ਰਹੇ ਹਨ)
कहूं खपरी खोल खंडे अपारं ॥
ਮਚੈਬੀਰਬੈਤਾਲਡਉਰੂਡਕਾਰੰ॥੨॥
ਕਿਤੇ ਬੀਰ ਬੈਤਾਲ ਡਉਰੂ ਵਜਾ ਵਜਾ ਕੇ ਨਚਦੇ ਹਨ ॥੨॥
In this fight, somewhere there are innumerable shafts, helmets and double-edged swords in use. The evil spirits and ghosts are dancing and the tabors are resounding.2.
मचै बीर बैताल डउरू डकारं ॥२॥
ਕਹੂੰਈਸਸੀਸੰਪੁਐਰੁੰਡਮਾਲੰ॥
ਕਿਤੇ ਸ਼ਿਵ ਸਿਰਾਂ (ਰੁੰਡਾਂ) ਨੂੰ ਮਾਲਾ ਵਿਚ ਪਰੋਂਦਾ ਹੈ।
कहूं ईस सीसं पुऐ रुंड मालं ॥
ਕਹੂੰਡਾਕਡਉਰੂਕਹੂੰਕੰਬਿਤਾਲੰ॥
ਕਿਤੇ ਡਾਕਣੀਆਂ (ਊਲ ਜਲੂਲ) ਬੋਲਦੀਆਂ ਹਨ ਅਤੇ ਕਿਤੇ ਬੈਤਾਲ ਕੂਕਦੇ ਹਨ।
Somewhere the god Shiva is stringing the skulls in his rosary of skulls, somewhere the vampires and ghosts are shrieking joyfully.
कहूं डाक डउरू कहूंकं बितालं ॥
ਚਵੀਚਾਵਡੀਅੰਕਿਲੰਕਾਰਕੰਕੰ॥
ਕਿਤੇ ਚਮੁੰਡਣਾਂ ਬੋਲਦੀਆਂ ਹਨ ਅਤੇ ਕਿਤੇ ਇੱਲਾਂ ਕਿਲਕਾਰੀਆਂ ਮਾਰਦੀਆਂ ਹਨ।
चवी चावडीअं किलंकार कंकं ॥
ਗੁਥੀਲੁਥਜੁਥੇਬਹੈਬੀਰਬੰਕੰ॥੩॥
ਕਿਤੇ ਬਾਂਕੇ ਸੂਰਬੀਰਾਂ ਦੀਆਂ ਲਾਸ਼ਾਂ ਗੁੱਥਮਗੁੱਥਾ ਹੋ ਰਹੀਆਂ ਹਨ ॥੩॥
Somewhere the terrible goddess Chamunda is shouting and somewhere the vultures are shrieking. Somewhere the corpses of youthful warriors are lying inter-lovked.3.
गुथी लुथ जुथे बहै बीर बंकं ॥३॥
ਪਰੀਕੁਟਕੁਟੰਰੁਲੇਤਛਮੁਛੰ॥
ਬਹੁਤ ਕੁਟ ਮਾਰ ਹੋਈ ਹੈ, (ਸੂਰਮਿਆਂ ਦੇ ਸ਼ਰੀਰਾਂ ਦੇ) ਟੋਟੇ ਰੁਲਦੇ ਹਨ।
परी कुट कुटं रुले तछ मुछं ॥
ਰਹੇਹਾਥਡਾਰੇਉਭੈਉਰਧਮੁਛੰ॥
(ਕਿਤੇ) ਦੋਵੇਂ ਹੱਥ ਮੁੱਛਾਂ ਉਤੇ ਰਖੇ (ਹੋਇਆਂ ਮੁਰਦੇ ਯੁੱਧ-ਭੂਮੀ ਵਿਚ ਰੁਲ ਰਹੇ ਹਨ)।
There had been tough battle, because of which the chopped corpses are rolling in dush. Somewhere the dead warriors are lying uncared with their hands on their whiskers.
रहे हाथ डारे उभै उरध मुछं ॥
ਕਹੂੰਖੋਪਰੀਖੋਲਖਿੰਗੰਖਤੰਗੰ॥
ਕਿਤੇ ਖੋਪੜੀ ਨੂੰ ਬਚਾਉਣ ਵਾਲੇ ਖੋਲ ਅਤੇ ਧਨੁਖ-ਬਾਣ ਰੁਲ ਰਹੇ ਹਨ,
कहूं खोपरी खोल खिंगं खतंगं ॥
ਕਹੂੰਖਤ੍ਰੀਅੰਖਗਖੇਤੰਨਿਖੰਗੰ॥੪॥
ਕਿਤੇ ਸੂਰਬੀਰਾਂ ਦੀਆਂ ਤਲਵਾਰਾਂ ਅਤੇ ਤੀਰਾਂ ਦੇ ਭੱਥੇ ਰੁਲ ਰਹੇ ਹਨ ॥੪॥
Somewhere the skulls, helmets, bows and arrows are lying scattered. Somewhere the swords and quivers of the warriors are there in the battlefield.4.
कहूं खत्रीअं खग खेतं निखंगं ॥४॥
ਚਵੀਚਾਂਵਡੀਡਾਕਨੀਡਾਕਮਾਰੈ॥
ਕਿਤੇ ਚਮੁੰਡਣਾਂ ਬੋਲਦੀਆਂ ਹਨ ਅਤੇ ਡਾਕਣੀਆਂ ਡਕਾਰਦੀਆਂ ਹਨ।
चवी चांवडी डाकनी डाक मारै ॥
ਕਹੂੰਭੈਰਵੀਭੂਤਭੈਰੋਬਕਾਰੈ॥
ਕਿਤੇ ਭੈਰਵੀ, ਭੂਤ ਅਤੇ ਭੈਰੋ ਭੱਭਕਾਂ ਮਾਰ ਰਹੇ ਹਨ।
Somewhere the vultures shriek and somewhere the vampire is belching.
कहूं भैरवी भूत भैरो बकारै ॥
ਕਹੂੰਬੀਰਬੈਤਾਲਬੰਕੇਬਿਹਾਰੰ॥
ਕਿਤੇ ਬੀਰ ਬੈਤਾਲ ਆਕੜ ਕੇ ('ਬੰਕੇ') ਫਿਰਦੇ ਹਨ
कहूं बीर बैताल बंके बिहारं ॥
ਕਹੂੰਭੂਤਪ੍ਰੇਤੰਹਸੈਮਾਸਹਾਰੰ॥੫॥
ਅਤੇ ਕਿਤੇ ਭੂਤ-ਪ੍ਰੇਤ ਅਤੇ ਮਾਸਹਾਰੀ ਜੀਵ ਹਸ ਰਹੇ ਹਨ ॥੫॥
Somewhere the evil spirits and ghosts are walking slantingly, somewhere the ghosts, fiends and meateaters are laughing.5.
कहूं भूत प्रेतं हसै मासहारं ॥५॥
GURBANI.WORLD