LINE 01
ਸਾਰਗਮਹਲਾ੫॥
Saarang, Fifth Mahalaa:
सारग महला ५ ॥
LINE 02
ਫੀਕੇਹਰਿਕੇਨਾਮਬਿਨੁਸਾਦ॥
ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਕ ਪਦਾਰਥਾਂ ਦੇ) ਸੁਆਦ ਫਿੱਕੇ ਹਨ।
Without the Lord's Name, flavors are tasteless and insipid.
फीके हरि के नाम बिनु साद ॥
LINE 03
ਅੰਮ੍ਰਿਤਰਸੁਕੀਰਤਨੁਹਰਿਗਾਈਐਅਹਿਨਿਸਿਪੂਰਨਨਾਦ੧॥॥ਰਹਾਉ॥
ਪ੍ਰਭੂ ਦਾ ਕੀਰਤਨ ਹੀ ਆਤਮਕ ਜੀਵਨ ਦੇਣ ਵਾਲਾ ਰਸ ਹੈ, ਹਰੀ ਦਾ ਕੀਰਤਨ ਹੀ ਗਾਣਾ ਚਾਹੀਦਾ ਹੈ (ਜਿਹੜਾ ਮਨੁੱਖ ਗਾਂਦਾ ਹੈ, ਉਸ ਦੇ ਅੰਦਰ) ਦਿਨ ਰਾਤ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ ॥੧॥ ਰਹਾਉ ॥
Sing the Sweet Ambrosial Praises of the Lord's Kirtan; day and night, the Sound-current of the Naad will resonate and resound. ||1||Pause||
अंम्रित रसु कीरतनु हरि गाईऐ अहिनिसि पूरन नाद ॥१॥ रहाउ ॥
LINE 04
ਸਿਮਰਤਸਾਂਤਿਮਹਾਸੁਖੁਪਾਈਐਮਿਟਿਜਾਹਿਸਗਲਬਿਖਾਦ॥
ਪਰਮਾਤਮਾ ਦਾ ਨਾਮ ਸਿਮਰਦਿਆਂ ਆਤਮਕ ਸ਼ਾਂਤੀ ਮਿਲਦੀ ਹੈ ਬੜਾ ਸੁਖ ਪ੍ਰਾਪਤ ਕਰੀਦਾ ਹੈ, (ਅੰਦਰੋਂ) ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ।
Meditating in remembrance on the Lord, total peace and bliss are obtained, and all sorrows are taken away.
सिमरत सांति महा सुखु पाईऐ मिटि जाहि सगल बिखाद ॥
LINE 05
ਹਰਿਹਰਿਲਾਭੁਸਾਧਸੰਗਿਪਾਈਐਘਰਿਲੈਆਵਹੁਲਾਦਿ੧॥॥
ਪਰ ਪਰਮਾਤਮਾ ਦਾ ਨਾਮ ਸਿਮਰਨ ਦਾ ਇਹ ਲਾਭ ਸਾਧ ਸੰਗਤ ਵਿਚ ਹੀ ਮਿਲਦਾ ਹੈ। (ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿਚ ਮਿਲ ਬੈਠਦੇ ਹਨ ਉਹ) ਆਪਣੇ ਹਿਰਦੇ-ਘਰ ਵਿਚ ਇਹ ਖੱਟੀ ਲੱਦ ਕੇ ਲੈ ਆਉਂਦੇ ਹਨ ॥੧॥
The profit of the Lord, Har, Har, is found in the Saadh Sangat, the Company of the Holy; so load it and bring it on home. ||1||
हरि हरि लाभु साधसंगि पाईऐ घरि लै आवहु लादि ॥१॥
LINE 06
ਸਭਤੇਊਚਊਚਤੇਊਚੋਅੰਤੁਨਹੀਮਰਜਾਦ॥
(ਹੇ ਭਾਈ!) ਪਰਮਾਤਮਾ ਸਭਨਾਂ ਨਾਲੋਂ ਉੱਚਾ ਹੈ, ਉੱਚਿਆਂ ਤੋਂ ਉੱਚਾ ਹੈ, ਉਸ ਦੇ ਹੱਦ-ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ।
He is the Highest of all, the Highest of the high; His celestial economy has no limit.
सभ ते ऊच ऊच ते ऊचो अंतु नही मरजाद ॥
LINE 07
ਬਰਨਿਨਸਾਕਉਨਾਨਕਮਹਿਮਾਪੇਖਿਰਹੇਬਿਸਮਾਦ੨੫੫੭੮॥॥॥॥
ਹੇ ਨਾਨਕ! ਮੈਂ ਉਸ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ, ਵੇਖ ਕੇ ਹੀ ਹੈਰਾਨ ਰਹਿ ਜਾਈਦਾ ਹੈ ॥੨॥੫੫॥੭੮॥
Nanak cannot even express His Glorious Grandeur; gazing upon Him, he is wonder-struck. ||2||55||78||
बरनि न साकउ नानक महिमा पेखि रहे बिसमाद ॥२॥५५॥७८॥
GURBANI.WORLD