ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1220
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਬੈਕੁੰਠਗੋਬਿੰਦਚਰਨਨਿਤਧਿਆਉ
ਮੈਂ ਤਾਂ ਸਦਾ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦਾ ਹਾਂ-(ਇਹ ਮੇਰੇ ਲਈ) ਬੈਕੁੰਠ ਹੈ।
To meditate on the Lotus Feet of the Lord of the Universe is heaven for me.
बैकुंठ गोबिंद चरन नित धिआउ ॥
LINE 03
ਮੁਕਤਿਪਦਾਰਥੁਸਾਧੂਸੰਗਤਿਅੰਮ੍ਰਿਤੁਹਰਿਕਾਨਾਉ॥॥ਰਹਾਉ
ਗੁਰੂ ਦੀ ਸੰਗਤ ਵਿਚ ਟਿਕੇ ਰਹਿਣਾ-(ਮੇਰੇ ਵਾਸਤੇ ਚੌਹਾਂ ਪਦਾਰਥਾਂ ਵਿਚੋਂ ਸ੍ਰੇਸ਼ਟ) ਮੁਕਤੀ ਪਦਾਰਥ ਹੈ। ਪਰਮਾਤਮਾ ਦਾ ਨਾਮ ਹੀ (ਮੇਰੇ ਲਈ) ਆਤਮਕ ਜੀਵਨ ਦੇਣ ਵਾਲਾ ਜਲ ਹੈ ॥੧॥ ਰਹਾਉ ॥
In the Saadh Sangat, the Company of the Holy, is the treasure of liberation and the Lord's Ambrosial Name. ||1||Pause||
मुकति पदारथु साधू संगति अंम्रितु हरि का नाउ ॥१॥ रहाउ ॥
LINE 04
ਊਤਮਕਥਾਸੁਣੀਜੈਸ੍ਰਵਣੀਮਇਆਕਰਹੁਭਗਵਾਨ
ਹੇ ਭਗਵਾਨ! (ਮੇਰੇ ਉੱਤੇ) ਮਿਹਰ ਕਰ, (ਤਾ ਕਿ) ਤੇਰੀ ਉੱਤਮ ਸਿਫ਼ਤ-ਸਾਲਾਹ ਕੰਨਾਂ ਨਾਲ ਸੁਣੀ ਜਾ ਸਕੇ।
O Lord God, please be kind to me, that I may hear with my ears Your Sublime and Exalted Sermon.
ऊतम कथा सुणीजै स्रवणी मइआ करहु भगवान ॥
LINE 05
ਆਵਤਜਾਤਦੋਊਪਖਪੂਰਨਪਾਈਐਸੁਖਬਿਸ੍ਰਾਮ॥॥
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜੰਮਣਾ ਤੇ ਮਰਨਾ-ਇਹ ਦੋਵੇਂ ਪੱਖ ਮੁੱਕ ਜਾਂਦੇ ਹਨ। ਸੁਖਾਂ ਦੇ ਮੂਲ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ॥੧॥
My cycle of coming and going is finally completed, and I have attained peace and tranquility. ||1||
आवत जात दोऊ पख पूरन पाईऐ सुख बिस्राम ॥१॥
LINE 06
ਸੋਧਤਸੋਧਤਤਤੁਬੀਚਾਰਿਓਭਗਤਿਸਰੇਸਟਪੂਰੀ
ਵਿਚਾਰ ਕਰਦਿਆਂ ਕਰਦਿਆਂ ਇਹ ਅਸਲੀਅਤ ਲੱਭੀ ਹੈ ਕਿ ਪਰਮਾਤਮਾ ਦੀ ਭਗਤੀ ਹੀ ਪੂਰਨ ਤੌਰ ਤੇ ਹੀ ਚੰਗੀ (ਕ੍ਰਿਆ) ਹੈ।
Searching and searching, I have realized the essence of reality: devotional worship is the most sublime fulfillment.
सोधत सोधत ततु बीचारिओ भगति सरेसट पूरी ॥
LINE 07
ਕਹੁਨਾਨਕਇਕਰਾਮਨਾਮਬਿਨੁਅਵਰਸਗਲਬਿਧਿਊਰੀ੨੬੨੮੫॥॥॥॥
ਨਾਨਕ ਆਖਦਾ ਹੈ- ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਹਰੇਕ (ਜੀਵਨ-) ਢੰਗ ਅਧੂਰਾ ਹੈ ॥੨॥੬੨॥੮੫॥
Says Nanak, without the Name of the One Lord, all other ways are imperfect. ||2||62||85||
कहु नानक इक राम नाम बिनु अवर सगल बिधि ऊरी ॥२॥६२॥८५॥
GURBANI.WORLD