LINE 01
ਕਲਿਆਨਮਹਲਾ੫॥
Kalyaan, Fifth Mahalaa:
कलिआन महला ५ ॥
LINE 02
ਮਨਿਤਨਿਜਾਪੀਐਭਗਵਾਨ॥
ਮਨ ਵਿਚ ਹਿਰਦੇ ਵਿਚ (ਸਦਾ) ਭਗਵਾਨ (ਦਾ ਨਾਮ) ਜਪਦੇ ਰਹਿਣਾ ਚਾਹੀਦਾ ਹੈ।
Within my mind and body I meditate on the Lord God.
मनि तनि जापीऐ भगवान ॥
LINE 03
ਗੁਰਪੂਰੇਸੁਪ੍ਰਸੰਨਭਏਸਦਾਸੂਖਕਲਿਆਨ੧॥॥ਰਹਾਉ॥
(ਜਿਸ ਮਨੁੱਖ ਉੱਤੇ) ਪੂਰੇ ਸਤਿਗੁਰੂ ਜੀ ਦਇਆਲ ਹੁੰਦੇ ਹਨ (ਉਹ ਮਨੁੱਖ ਭਗਵਾਨ ਦਾ ਨਾਮ ਜਪਦਾ ਹੈ, ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ) ਸਦਾ ਸੁਖ ਆਨੰਦ (ਬਣਿਆ ਰਹਿੰਦਾ ਹੈ) ॥੧॥ ਰਹਾਉ ॥
The Perfect Guru is pleased and satisfied; I am blessed with eternal peace and happiness. ||1||Pause||
गुर पूरे सुप्रसंन भए सदा सूख कलिआन ॥१॥ रहाउ ॥
LINE 04
ਸਰਬਕਾਰਜਸਿਧਿਭਏਗਾਇਗੁਨਗੁਪਾਲ॥
ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾ ਕੇ (ਮਨੁੱਖ ਨੂੰ ਆਪਣੇ) ਸਾਰੇ ਕੰਮਾਂ ਦੀ ਸਫਲਤਾ ਪ੍ਰਾਪਤ ਹੋ ਜਾਂਦੀ ਹੈ।
All affairs are successfully resolved, singing the Glorious Praises of the Lord of the World.
सरब कारज सिधि भए गाइ गुन गुपाल ॥
LINE 05
ਮਿਲਿਸਾਧਸੰਗਤਿਪ੍ਰਭੂਸਿਮਰੇਨਾਠਿਆਦੁਖਕਾਲ੧॥॥
ਜਿਸ ਮਨੁੱਖ ਨੇ ਸਾਧ ਸੰਗਤ ਵਿਚ ਮਿਲ ਕੇ ਪ੍ਰਭੂ ਜੀ ਦਾ ਨਾਮ ਸਿਮਰਿਆ ਉਸ ਦੇ ਆਤਮਕ ਮੌਤ ਤੋਂ ਪੈਦਾ ਹੋਣ ਵਾਲੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥
Joining the Saadh Sangat, the Company of the Holy, I dwell upon God, and the pain of death is taken away. ||1||
मिलि साधसंगति प्रभू सिमरे नाठिआ दुख काल ॥१॥
LINE 06
ਕਰਿਕਿਰਪਾਪ੍ਰਭਮੇਰਿਆਕਰਉਦਿਨੁਰੈਨਿਸੇਵ॥
ਹੇ ਮੇਰੇ ਪ੍ਰਭੂ! ਮਿਹਰ ਕਰ, ਦਿਨ ਰਾਤ ਮੈਂ ਤੇਰੀ ਭਗਤੀ ਕਰਦਾ ਰਹਾਂ।
Please take pity on me, O my God, that I may serve You day and night.
करि किरपा प्रभ मेरिआ करउ दिनु रैनि सेव ॥
LINE 07
ਨਾਨਕਦਾਸਸਰਣਾਗਤੀਹਰਿਪੁਰਖਪੂਰਨਦੇਵ੨੫੮॥॥॥॥
ਹੇ ਹਰੀ! ਹੇ ਪੁਰਖ! ਹੇ ਸਰਬ-ਗੁਣ ਭਰਪੂਰ ਦੇਵ! ਮੈਂ (ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ ॥੨॥੫॥੮॥
Slave Nanak seeks the Sanctuary of the Lord, the Perfect, Divine Primal Being. ||2||5||8||
नानक दास सरणागती हरि पुरख पूरन देव ॥२॥५॥८॥
GURBANI.WORLD