ਕਲਿਆਨ ਮਹਲਾ ੫ ॥

ਰਾਗੁ ਕਲਿਆਨ ਗੁਰੂ ਅਰਜਨ ਦੇਵ ਜੀ ਅੰਗ 1322
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਲਿਆਨਮਹਲਾ
Kalyaan, Fifth Mahalaa:
कलिआन महला ५ ॥
LINE 02
ਗੁਨਨਾਦਧੁਨਿਅਨੰਦਬੇਦੁ
(ਪਰਮਾਤਮਾ ਦੇ) ਗੁਣ (ਗਾਵਣੇ, ਜੋਗੀਆਂ ਦੇ) ਨਾਦ (ਵਜਾਣੇ ਹਨ), (ਪ੍ਰਭੂ ਦੇ ਗੁਣ ਗਾਵਣ ਤੋਂ ਪੈਦਾ ਹੋਈ) ਆਨੰਦ ਦੀ ਰੌ (ਹੀ) ਵੇਦ ਹਨ।
The Glory of God is the Sound-current of the Naad, the Celestial Music of Bliss, and the Wisdom of the Vedas.
गुन नाद धुनि अनंद बेदु ॥
LINE 03
ਕਥਤਸੁਨਤਮੁਨਿਜਨਾਮਿਲਿਸੰਤਮੰਡਲੀ॥॥ਰਹਾਉ
ਉਹ ਸੇਵਕ ਜਿਨ੍ਹਾਂ ਨੇ ਆਪਣੇ ਮਨ ਨੂੰ ਵਿਕਾਰਾਂ ਵਲੋਂ ਚੁੱਪ ਕਰਾ ਲਿਆ ਹੁੰਦਾ ਹੈ ਸਾਧ ਸੰਗਤ ਵਿਚ ਮਿਲ ਕੇ ਇਹੀ ਗੁਣ ਗਾਂਦੇ ਹਨ ਅਤੇ ਸੁਣਦੇ ਹਨ ॥੧॥ ਰਹਾਉ ॥
Speaking and listening, the silent sages and humble beings join together, in the Realm of the Saints. ||1||Pause||
कथत सुनत मुनि जना मिलि संत मंडली ॥१॥ रहाउ ॥
LINE 04
ਗਿਆਨਧਿਆਨਮਾਨਦਾਨਮਨਰਸਿਕਰਸਨਨਾਮੁਜਪਤਤਹਪਾਪਖੰਡਲੀ॥॥
(ਸਾਧ ਸੰਗਤ ਵਿਚ ਜਿੱਥੇ) ਆਤਮਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ, ਜਿੱਥੇ ਪ੍ਰਭੂ-ਚਰਨਾਂ ਵਿਚ ਸੁਰਤ ਜੁੜਦੀ ਹੈ, ਜਿਥੇ ਹਰਿ-ਨਾਮ ਨਾਲ ਪਿਆਰ ਬਣਦਾ ਹੈ, ਜਿੱਥੇ ਹਰਿ-ਨਾਮ ਹੋਰਨਾਂ ਨੂੰ ਵੰਡਿਆ ਜਾਂਦਾ ਹੈ, ਉੱਥੇ ਰਸੀਏ ਮਨ (ਆਪਣੀ) ਜੀਭ ਨਾਲ ਨਾਮ ਜਪਦੇ ਹਨ, ਉੱਥੇ ਸਾਰੇ ਪਾਪ ਨਾਸ ਹੋ ਜਾਂਦੇ ਹਨ ॥੧॥
Spiritual wisdom, meditation, faith and charity are there; their minds savor the Taste of the Naam, the Name of the Lord. Chanting it, sins are destroyed. ||1||
गिआन धिआन मान दान मन रसिक रसन नामु जपत तह पाप खंडली ॥१॥
LINE 05
ਜੋਗਜੁਗਤਿਗਿਆਨਭੁਗਤਿਸੁਰਤਿਸਬਦਤਤਬੇਤੇਜਪੁਤਪੁਅਖੰਡਲੀ
ਪ੍ਰਭੂ ਨਾਲ ਮਿਲਾਪ ਦੀ ਜੁਗਤਿ ਦੇ ਭੇਤ ਨੂੰ ਜਾਣਨ ਵਾਲੇ, ਆਤਮਕ ਜੀਵਨ ਦੀ ਸੂਝ-ਰੂਪ ਆਤਮਕ ਖ਼ੁਰਾਕ ਦੇ ਭੇਤ ਨੂੰ ਜਾਣਨ ਵਾਲੇ, ਗੁਰੂ ਦੇ ਸ਼ਬਦ ਦੀ ਲਗਨ ਦੇ ਭੇਤ ਨੂੰ ਜਾਣਨ ਵਾਲੇ ਮਨੁੱਖ (ਸਾਧ ਸੰਗਤ ਵਿਚ ਟਿਕ ਕੇ ਇਹੀ ਨਾਮ-ਸਿਮਰਨ ਦਾ) ਜਪ ਅਤੇ ਤਪ ਸਦਾ ਕਰਦੇ ਹਨ।
This is the technology of Yoga, spiritual wisdom, devotion, intuitive knowledge of the Shabad, certain knowledge of the Essence of Reality, chanting and unbroken intensive meditation.
जोग जुगति गिआन भुगति सुरति सबद तत बेते जपु तपु अखंडली ॥
LINE 06
ਓਤਿਪੋਤਿਮਿਲਿਜੋਤਿਨਾਨਕਕਛੂਦੁਖੁਡੰਡਲੀ੨੨੫॥॥॥॥
ਹੇ ਨਾਨਕ! ਉਹ ਮਨੁੱਖ ਰੱਬੀ ਜੋਤਿ ਨਾਲ ਮਿਲ ਕੇ ਤਾਣੇ ਪੇਟੇ ਵਾਂਗ (ਉਸ ਨਾਲ) ਇੱਕ-ਰੂਪ ਹੋ ਜਾਂਦੇ ਹਨ, (ਉਹਨਾਂ ਨੂੰ) ਕੋਈ ਭੀ ਦੁੱਖ ਦੁਖੀ ਨਹੀਂ ਕਰ ਸਕਦਾ ॥੨॥੨॥੫॥
Through and through, O Nanak, merging into the Light, you shall never again suffer pain and punishment. ||2||2||5||
ओति पोति मिलि जोति नानक कछू दुखु न डंडली ॥२॥२॥५॥
GURBANI.WORLD