LINE 01
ਸਾਰਗਮਹਲਾ੫॥
Saarang, Fifth Mahalaa:
सारग महला ५ ॥
LINE 02
ਹਰਿਕੇਨਾਮਕੀਗਤਿਠਾਂਢੀ॥
ਪਰਮਾਤਮਾ ਦਾ ਨਾਮ ਸ਼ਾਂਤੀ ਦੇਣ ਵਾਲਾ ਪ੍ਰਭਾਵ ਹੈ-
The Name of the Lord is cooling and soothing.
हरि के नाम की गति ठांढी ॥
LINE 03
ਬੇਦਪੁਰਾਨਸਿਮ੍ਰਿਤਿਸਾਧੂਜਨਖੋਜਤਖੋਜਤਕਾਢੀ੧॥॥ਰਹਾਉ॥
ਇਹੀ ਗੱਲ ਵੇਦਾਂ ਪੁਰਾਣਾਂ ਸਿਮ੍ਰਿਤੀਆਂ ਅਤੇ ਸਾਧੂ ਜਨਾਂ ਨੇ ਖੋਜ ਖੋਜ ਕੇ ਦੱਸੀ ਹੈ ॥੧॥ ਰਹਾਉ ॥
Searching, searching the Vedas, the Puraanas and the Simritees, the Holy Saints have realized this. ||1||Pause||
बेद पुरान सिम्रिति साधू जन खोजत खोजत काढी ॥१॥ रहाउ ॥
LINE 04
ਸਿਵਬਿਰੰਚਅਰੁਇੰਦ੍ਰਲੋਕਤਾਮਹਿਜਲਤੌਫਿਰਿਆ॥
ਸ਼ਿਵ-ਲੋਕ, ਬ੍ਰਹਮ-ਲੋਕ, ਇੰਦ੍ਰ-ਲੋਕ-ਇਹਨਾਂ (ਲੋਕਾਂ) ਵਿਚ ਪਹੁੰਚਿਆ ਹੋਇਆ ਭੀ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਹੀ ਫਿਰਦਾ ਹੈ।
In the worlds of Shiva, Brahma and Indra, I wandered around, burning up with envy.
सिव बिरंच अरु इंद्र लोक ता महि जलतौ फिरिआ ॥
LINE 05
ਸਿਮਰਿਸਿਮਰਿਸੁਆਮੀਭਏਸੀਤਲਦੂਖੁਦਰਦੁਭ੍ਰਮੁਹਿਰਿਆ੧॥॥
ਸੁਆਮੀ-ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਜੀਵ ਸ਼ਾਂਤ-ਮਨ ਹੋ ਜਾਂਦੇ ਹਨ। (ਸਿਮਰਨ ਦੀ ਬਰਕਤਿ ਨਾਲ) ਸਾਰਾ ਦੁੱਖ ਦਰਦ ਅਤੇ ਭਟਕਣਾ ਦੂਰ ਹੋ ਜਾਂਦਾ ਹੈ ॥੧॥
Meditating, meditating in remembrance on my Lord and Master, I became cool and calm; my pains, sorrows and doubts are gone. ||1||
सिमरि सिमरि सुआमी भए सीतल दूखु दरदु भ्रमु हिरिआ ॥१॥
LINE 06
ਜੋਜੋਤਰਿਓਪੁਰਾਤਨੁਨਵਤਨੁਭਗਤਿਭਾਇਹਰਿਦੇਵਾ॥
ਪੁਰਾਣੇ ਸਮੇ ਦਾ ਚਾਹੇ ਨਵੇਂ ਸਮੇ ਦਾ ਜਿਹੜਾ ਜਿਹੜਾ ਭੀ (ਭਗਤ) ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਹੈ, ਉਹ ਪ੍ਰਭੂ-ਦੇਵ ਦੀ ਭਗਤੀ ਦੀ ਬਰਕਤਿ ਨਾਲ ਪ੍ਰੇਮ ਦੀ ਬਰਕਤਿ ਨਾਲ ਹੀ ਲੰਘਿਆ ਹੈ।
Whoever has been saved in the past or the present, was saved through loving devotional worship of the Divine Lord.
जो जो तरिओ पुरातनु नवतनु भगति भाइ हरि देवा ॥
LINE 07
ਨਾਨਕਕੀਬੇਨੰਤੀਪ੍ਰਭਜੀਉਮਿਲੈਸੰਤਜਨਸੇਵਾ੨੫੨੭੫॥॥॥॥
ਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ ਇਹੀ) ਬੇਨਤੀ ਹੈ ਕਿ (ਮੈਨੂੰ ਤੇਰੇ) ਸੰਤ ਜਨਾਂ ਦੀ (ਸਰਨ ਵਿਚ ਰਹਿ ਕੇ) ਸੇਵਾ ਕਰਨ ਦਾ ਮੌਕਾ ਮਿਲ ਜਾਏ ॥੨॥੫੨॥੭੫॥
This is Nanak's prayer: O Dear God, please let me serve the humble Saints. ||2||52||75||
नानक की बेनंती प्रभ जीउ मिलै संत जन सेवा ॥२॥५२॥७५॥
GURBANI.WORLD