ੴਸਤਿਗੁਰਪ੍ਰਸਾਦਿ॥
One Oankar, the primal energy, realised through the grace of divine preceptor
ਪਉੜੀ੧
ਸਭਦੂੰਨੀਵੀਂਧਰਤਿਹੋਇਦਰਗਹਅੰਦਰਿਮਿਲੀਵਡਾਈ।
ਸਾਰਿਆਂ ਥੋਂ ਨਿੰਮ੍ਰਤੀ ਭੂਤ ਧਰਤੀ ਹੋਈ, (ਪ੍ਰੰਤੂ ਈਸ਼੍ਵਰ ਦੀ) ਕਚਹਿਰੀ ਵਿਚ (ਇਸੇ ਨੂੰ ਹੀ) ਵਡਿਆਈ ਮਿਲੀ ਹੈ (ਭਾਵ ਇਸੇ ਦੇ ਦੁਖ ਹਰਨ ਲਈ ਦਰਗਾਹ ਤੋਂ ਅਵਤਾਰ ਭੇਜੇ ਜਾਂਦੇ ਹਨ)।
The earth is most humble and hence respected in the court of the Lord.
ਕੋਈਗੋਡੈਵਾਹਿਹਲੁਕੋਮਲਮੂਤ੍ਰਕੁਸੂਤ੍ਰਕਰਾਈ।
ਕੋਈ ਗੋਡਦਾ ਹੈ ਕੋਈ ਹਲ ਵਾਹੁੰਦਾ ਹੈ, ਕੋਈ ਮਲ ਮੂਤ ਨਾਲ (ਇਸਨੂੰ) ਮੈਲਾ ਕਰਦਾ ਹੈ।
One hoes it, other ploughs it and someone impures it by defecating it.
ਲਿੰਬਿਰਸੋਈਕੋਕਰੈਚੋਆਚੰਦਨੁਪੂਜਿਚੜਾਈ।
ਕੋਈ ਲੇਪਨ ਕਰ ਕੇ ਰੋਟੀ ਕਰਦਾ ਹੈ, ਕੋਈ ਚੋਆ ਚੰਦਨ ਦੀਆਂ ਪੂਜਾ ਚੜਾਉਂਦਾ ਹੈ।
Plastering it one prepares kitchen over it and someone worships it by offering sandal sticks.
ਜੇਹਾਬੀਜੈਸੋਲੁਣੈਜੇਹਾਬੀਉਤੇਹਾਫਲੁਪਾਈ।
ਜੇਹਾ (ਬੀਜ ਇਸ ਵਿਚ ਕੋਈ) ਬੀਜਦਾ ਹੈ ਤੇਹਾ ਹੀ ਕਟਦਾ ਹੈ, ਜੇਹਾ ਬੀਉ ਹੁੰਦਾ ਹੈ ਤਿਹਾ ਫਲ (ਉਸਦਾ) ਲੈਂਦਾ ਹੈ।
One reaps what one sows and receives the fruit of seeds offered to earth.
ਗੁਰਮੁਖਿਸੁਖਫਲਸਹਜਘਰੁਆਪੁਗਵਾਇਨਆਪੁਗਣਾਈ।
ਗੁਰਮੁਖ ਲੋਕਾਂ ਨੂੰ ਸਹਿਜ ਪਦ ਵਿਚ ਸੁਖ ਫਲ (ਪ੍ਰਾਪਤ ਹੁੰਦਾ ਹੈ, ਓਹ ਧਰਤੀ ਵਾਂਙੂੰ) ਆਪਾ ਭਾਵ ਗਵਾਕੇ ਆਪ ਨੂੰ ਨਹੀਂ ਗਣਾਉਂਦੇ।
Getting stabilised in the innate nature gurmukhs receive the pleasure-fruits. Eschewing ego they never allow themselves to be counted anywhere.
ਜਾਗ੍ਰਤਸੁਪਨਸੁਖੋਪਤੀਉਨਮਨਿਮਗਨਰਹੈਲਿਵਲਾਈ।
ਜਾਗ੍ਰਤ, ਸੁਪਨ ਅਰ ਸਖੋਪਤੀ ਅਵਸਥਾ ਵਿਖੇ ('ਉਨਮਨਿ'=) ਪਰਮਾਤਮਾ ਵਿਚ ਮਗਨ ਹੋ ਕੇ ਲਿਵ ਲਾ ਰਹੇ ਹਨ, (ਇਸ ਲਈ ਰਾਗ ਦ੍ਵੈਖ ਤੇ ਦ੍ਵਰ ਹਨ, ਅਥਵਾ ਜਾਗ੍ਰਤ, ਸੁਪਨ, ਸੁਖੋਪਤੀ, ਓਹ ਹਰ ਹਾਲ ਵਿਚ ਤੁਰੀਆ ਪਦ ਵਿਚ ਰਹਿੰਦੇ ਹਨ)।
They, in all the four stages - jagrat (conscious) svapan (dream), susupati (deep sleep or trance) and turiya (indetical with the supreme lord) - remain merged in the love of the Lord.
ਸਾਧਸੰਗਤਿਗੁਰਸਬਦੁਕਮਾਈ।੧।
(ਇਸ ਅਵਸਥਾ ਦੀ ਪ੍ਰਾਪਤੀ ਐਉਂ ਹੈ ਕਿ) ਸਾਧ ਸੰਗਤ ਵਿਖੇ ਗੁਰੂ ਮਹਾਰਾਜ ਦੇ ਸ਼ਬਦ ਦੀ ਕਮਾਈ (ਹੁੰਦੀ ਹੈ, ਜੋ ਮਿਲ ਕੇ ਕਰੇ ਏਥੇ ਪਹੁੰਚ ਪੈਂਦਾ ਹੈ)।
One accomplishes the word of the Guru in the company of saints.
ਪਉੜੀ੨
ਧਰਤੀਅੰਦਰਿਜਲੁਵਸੈਜਲੁਬਹੁਰੰਗੀਂਰਸੀਂਮਿਲੰਦਾ।
ਧਰਤੀ ਵਿਖੇ ਪਾਣੀ ਵਸਦਾ ਹੈ (ਇਸੇ ਲਈ) ਪਾਣੀ ਬਾਹਲੇ ਰੰਗ ਦੇ ਰਸਾਂ ਵਿਖੇ ਮਿਲਦਾ ਹੈ।
Water resides in the earth and mixes with all colours and saps.
ਜਿਉਂਜਿਉਂਕੋਇਚਲਾਇਦਾਨੀਵਾਂਹੋਇਨੀਵਾਣਿਚਲੰਦਾ।
ਜਿੱਕੁਰ ਕੋਈ ਇਸ ਨੂੰ ਤੋਰੇ (ਤੁਰਦਾ ਹੈ, ਪ੍ਰੰਤੂ ਆਪ) ਨੀਵਾਂ ਹੋਕੇ ਨਿਵਾਣਾਂ ਵਿਖੇ ਹੀ ਪਹੁੰਚਦਾ ਹੈ।
As somebody goes on pushing it, it goes down and down.
ਧੁਪੈਤਤਾਹੋਇਕੈਛਾਵੈਂਠੰਢਾਹੋਇਰਹੰਦਾ।
ਧੁੱਪ ਵਿਖੇ ਗਰਮ, ਛਾਵੇਂ ਸੀਤਲ ਹੋ ਕੇ ਰਹਿੰਦਾ ਹੈ।
It remains hot in sunshine and cold in the shade.
ਨਾਵਣੁਜੀਵਦਿਆਂਮੁਇਆਂਪੀਤੈਸਾਂਤਿਸੰਤੋਖੁਹੋਵੰਦਾ।
ਜੀਵਨ ਅਵਸਥਾ ਵਿਖੇ ਨ੍ਹਾਉਣ ਨਾਲ ਸੰਤੋਖ, ਮਨ ਨੂੰ ਪ੍ਰਸੰਨਤਾ ਤੇ ਠੰਡ ਹੁੰਦੀ ਹੈ, ਅਰ ਮੋਇਆ ਬੀ ਨ੍ਹਾਉਣਾ (ਇਸੇ ਨਾਲ ਹੁੰਦਾ ਹੈ) (ਭਾਵ ਨ੍ਹਾਉਣਾ ਤਾਂ ਜੀਉਂਦਿਆਂ ਮੋਇਆ ਦਾ ਭੀ ਪਾਣੀ ਨਾਲ ਹੁੰਦਾ ਹੈ ਪਰ ਪੀਤਾ ਪਾਣੀ ਜੀਉਂਦਿਆਂ ਹੀ ਜਾਂਦਾ ਹੈ, ਉਂ ਦੋਵੇਂ ਵੇਲੇ ਕੰਮ ਆਉਂਦਾ ਹੈ)।
Bathing, living, dying, drinking it always gives peace and satisfaction.
ਨਿਰਮਲੁਕਰਦਾਮੈਲਿਆਂਨੀਵੈਂਸਰਵਰਜਾਇਟਿਕੰਦਾ।
ਮੈਲੇ (ਪ੍ਰਾਣੀਆਂ ਨੂੰ ਸ਼ਨਾਨ ਦਵਾਰਾ) ਨਿਰਮਲ ਕਰਦਾ ਹੈ, (ਆਪ) ਨੀਵੇ ਸਰੋਵਰਾਂ (ਆਦਿ ਨਦੀਆਂ ਨਾਲਿਆਂ ਵਿਖੇ) ਜਾ ਟਿਕਦਾ ਹੈ।
It makes impure ones pure and remains undisturbed in the lower tanks.
ਗੁਰਮੁਖਿਸੁਖਫਲੁਭਾਉਭਉਸਹਜੁਬੈਰਾਗੁਸਦਾਵਿਗਸੰਦਾ।
(ਤਿਵੇਂ) ਗੁਰਮੁਖ ਸੁਖ ਫਲ ਵਾਲਾ ਹੋਕੇ (ਦੈਵੀ) ਭੈ ਤੇ ਪ੍ਰੇਮ ਵਿਖੇ (ਰੱਤਾ) ਸਹਿਜ ਪਦ (=ਪੂਰਨ ਪਦ) (ਅਤੇ ਸੁਧ) ਵੈਰਾਗ ਵਿੱਚ ਸਦਾ ਖਿੜਿਆ ਰਹਿੰਦਾ ਹੈ।
Similarly, the gurmukh person in the love and fear of the Lord and observing indifference, full of equipoise remains delighted.
ਪੂਰਣੁਪਰਉਪਕਾਰੁਕਰੰਦਾ।੨।
(ਅਤੇ) ਪੂਰਾ ਪਰੋਪਕਾਰ ਕਰਦਾ ਰਹਿੰਦਾ ਹੈ।
Only perfect one undertakes altruism.
ਪਉੜੀ੩
ਜਲਵਿਚਿਕਵਲੁਅਲਿਪਤੁਹੈਸੰਗਦੋਖਨਿਰਦੋਖਰਹੰਦਾ।
ਕਮਲ ਫੁਲ ਪਾਣੀ ਵਿਖੇ ਅਲੇਪ ਰਹਿੰਦਾ ਹੈ, ਸੰਗ ਦੋਖ ਤੋਂ ਭੀ ਅਕਲੰਕਤਿ ਰਹਿੰਦਾ ਹੈ, (ਚਿੱਕੜ, ਸ਼ਿਵਾਲ, ਡੱਡੂ, ਬਗਲਾ, ਕਿਸੇ ਦਾ ਸੰਗ ਦੋਸ ਨਹੀਂ ਲਗਦਾ)।
The lotus residing in water remains unsmeared by it.
ਰਾਤੀਭਵਰੁਲੁਭਾਇਦਾਸੀਤਲੁਹੋਇਸੁਗੰਧਿਮਿਲੰਦਾ।
ਰਾਤ ਵਿਖੇ ਭਵਰਿਆਂ ਨੂੰ ਲੁਭਾਇਮਾਨ ਕਰਦਾ ਹੈ, 'ਸੀਤਲ' ਹੋ ਕੇ (ਭਵਰੇ) ਸੁਗੰਧੀ ਲੇਂਦੇ ਤੇ ਮਗਨ ਰਹਿੰਦੇ ਹਨ।
In the night it attracts the black bee which gets coolness and fragrance from lotus.
ਭਲਕੇਸੂਰਜਧਿਆਨੁਧਰਿਪਰਫੁਲਤੁਹੋਇਮਿਲੈਹਸੰਦਾ।
ਦਿਨ ਚੜ੍ਹੇ ਸੂਰਜ ਵੱਲ ਧਿਆਨ ਕਰ ਕੇ ਪਰਫੁੱਲਤ ਹੋ ਜਾਂਦਾ ਤੇ ਹੱਸਕੇ (ਪਿਆਰੇ ਨੂੰ) ਮਿਲਦਾ ਹੈ।
In the morning it again meets the sun and being glad smiles the whole day.
ਗੁਰਮੁਖਸੁਖਫਲਸਹਜਿਘਰਿਵਰਤਮਾਨਅੰਦਰਿਵਰਤੰਦਾ।
ਗੁਰਮੁਖ (ਰੂਪੀ ਕਮਲ) ਸੁਖ ਫਲ ਦੇ ਸਹਿਜ ਘਰ (ਰੂਪ ਤਲਾਉ ਵਿਖੇ ਨਿਵਾਸ ਰਖਦੇ ਹਨ; ਅਰ) ਵਰਤਮਾਨ ਵਿਖੇ ਵਰਤਕੇ (ਪ੍ਰਸੰਨ ਰਹਿੰਦੇ) ਹਨ, (ਭਾਵ ਕਮਲ ਚਾਰ ਪਹਿਰ ਖਿੜਦਾ ਹੈ, ਏਹ ਅੱਠੇ ਪਹਿਰ ਭਜਨਾਨੰਦ ਵਿਖੇ ਪ੍ਰਸੰਨ ਰਹਿੰਦੇ ਹਨ, ਜਾਣਦੇ ਹਨ ਕਿ ਭੂਤ ਕਾਲ ਦੇ ਪਦਾਰਥ ਸ੍ਵਪਨ ਸਮਾਨ ਹਨ, ਅਰ ਅਗੰਤਕ ਪਦਾਰਥ ਸਾਡੇ ਵੱਸ ਤੋਂ ਬਾਹ
Gurmukhs (like lotus) reside in the innate house of pleasure fruit and utilise the present time fully i.e. they don't sit idle.
ਲੋਕਾਚਾਰੀਲੋਕਵਿਚਿਵੇਦਵੀਚਾਰੀਕਰਮਕਰੰਦਾ।
ਲੋਕਾਂ ਦੇ ਭਾਣੇ 'ਲੋਕਾਚਾਰੀ' (ਧੰਦਿਆਂ) ਵਿਖੇ ਫਸੇ ਹੋਏ (ਗ੍ਰਿਹਸਥੀ ਦਿਸਦੇ ਹਨ), ਵੇਦ ਵੀਚਾਰੀਆਂ (ਦੇ ਭਾਣੇ) ਕਰਮ ਕਰਦੇ ਹੋਏ (ਕਰਮ ਕਾਂਡੀ ਨਜ਼ਰ ਪੈਂਦੇ ਹਨ)।
To the ordinary people busy in mundane affairs they look engrossed in the world, and, to the people pondering over Vedas they look engaged in rituals.
ਸਾਵਧਾਨੁਗੁਰਗਿਆਨਵਿਚਿਜੀਵਨਿਮੁਕਤਿਜੁਗਤਿਵਿਚਰੰਦਾ।
(ਪਰੰਤੂ ਓਹ ਆਪ) ਗੁਰੂ ਜੀ ਦੇ ਗਿਆਨ ਵਿਖੇ ਸਾਵਧਾਨ ਹੁੰਦੇ ਹਨ, ਅਰ ਜੀਵਨ ਮੁਕਤੀ ਦੀ ਜੁਗਤੀ ਵਿਖੇ ਵਿਚਰਦੇ ਹਨ, (ਸੰਸਾਰ ਦੀ ਪਕੜ ਦੇ ਕਰਮ ਕਾਂਡ ਦੇ ਜਕੜ ਤੋਂ ਅਤੀਤ ਹਨ)।
But these gurmukhs, as a result of attaining knowledge from the Guru, keep consciousness in their possession and move in the world as liberated ones.
ਸਾਧਸੰਗਤਿਗੁਰੁਸਬਦੁਵਸੰਦਾ।੩।
(ਅਤੇ) ਸਤਿਸੰਗਤ ਵਿਖੇ ਗੁਰੂ ਜੀ ਦੇ ਸ਼ਬਦ ਵਿਖੇ ਮਨ ਲਗਾਈ ਰੱਖਦੇ ਹਨ।
In the congregation of the holy person resides the Guru-word.
ਪਉੜੀ੪
ਧਰਤੀਅੰਦਰਿਬਿਰਖੁਹੋਇਪਹਿਲੋਂਦੇਜੜਪੈਰਟਿਕਾਈ।
ਧਰਤੀ ਵਿਖੇ ਬ੍ਰਿੱਛ ਉਗਕੇ ਪਹਿਲੇ ਜੜ੍ਹਾਂ ਦੇ ਪੈਰ ਟਿਕਾਉਂਦਾ ਹੈ।
Tree grows on earth and first of all it sets its feet into the earth.
ਉਪਰਿਝੂਲੈਝਟੁਲਾਠੰਢੀਛਾਉਂਸੁਥਾਉਂਸੁਹਾਈ।
ਬਾਹਰ ਨਿਕਲਕੇ ਖਿੱਲਰਦਾ ਅਤੇ ਝੂਲਣ ਲੱਗਦਾ ਹੈ, ਠੰਢੀ ਛਾਂ ਅਤੇ ਥਾਉਂ ਸੋਹਣੀ ਲੱਗਦੀ ਹੈ।
People enjoy swinging over it and its cool shade adorns places.
ਪਵਣੁਪਾਣੀਪਾਲਾਸਹੈਸਿਰਤਲਵਾਇਆਨਿਹਚਲੁਜਾਈ।
ਪਉਣ, ਮੀਂਹ ਅਤੇ ਪਾਲਾ ਸਹਾਰਦਾ ਹੈ ਉਲਟਾ ਸਿਰ ਕਰ ਕੇ ਅਚੱਲ ਜਗਾ ਪਰ (ਖੜ੍ਹਾ ਰਹਿੰਦਾ) ਹੈ।
It bears the impact of air, water and cold but still keeping its head inverse, it remains steadfast at its place.
ਫਲੁਦੇਵਟਵਗਾਇਆਂਸਿਰਿਕਲਵਤੁਲੈਲੋਹੁਤਰਾਈ।
ਵੱਟੇ ਦੇ ਮਾਰਿਆਂ ਫਲ ਦੇਂਦਾ ਹੈ, ਸਿਰ ਪੁਰ ਆਰਾ ਸਹਾਰਕੇ ਲੋਹੇ ਨੂੰ ਤਾਰਦਾ ਹੈ, (ਭਾਵ ਇਹ ਨਹੀਂ ਚਿਤਵਦਾ ਭਈ ਲੋਹਾ ਤਾਂ ਮੇਰਾ ਜਾਨੀ ਦੁਸ਼ਮਨ ਹੈ)।
When stoned, it gives fruit and even getting cut with the sawing machine it takes iron (in boats) across waters.
ਗੁਰਮੁਖਿਜਨਮੁਸਕਾਰਥਾਪਰਉਪਕਾਰੀਸਹਜਿਸੁਭਾਈ।
(ਤਿਹਾ ਹੀ) ਗੁਰਮੁਖਾਂ ਦਾ ਜਨਮ ਸਫਲ ਹੈ, ਜੋ ਸਹਜ ਸੁਭਾਵ ਹੀ ਪਰੋਪਕਾਰੀ ਹਨ।
Life of gurmukhs is useful because by their natural temperament they are altruists.
ਮਿਤ੍ਰਨਸਤ੍ਰੁਨਮੋਹੁਧ੍ਰੋਹੁਸਮਦਰਸੀਗੁਰਸਬਦਿਸਮਾਈ।
(ਕੋਈ) ਸੱਤ੍ਰ, ਮਿਤ੍ਰ, ਰਾਗ, ਦ੍ਵੈਖ ਨਹੀਂ, (ਅਰਥਾਤ ਮਿੱਤ੍ਰ ਨਾਲ ਰਾਗ, ਅਤੇ ਸ਼ੱਤ੍ਰ ਨਾਲ ਦ੍ਵੈਖ ਨਹੀਂ ਕਰਦੇ) ਸਦਾ ਸਮਦਰਸੀ ਹਨ, (ਇਕ ਰੂਪ ਦੇਖਦੇ ਹਨ) ਗੁਰੂ ਕੇ ਸ਼ਬਦ ਵਿਖੇ ਸਮਾਈ ਹੋਏ ਹੁੰਦੇ ਹਨ।
They have no friend or foe. Away from infatuation and delusion they are unbiased and immersed in the word of the Guru.
ਸਾਧਸੰਗਤਿਗੁਰਮਤਿਵਡਿਆਈ।੪।
(ਪਰੰਤੂ ਏਹ) ਸਾਧ ਸੰਗਤ ਵਿਚ (ਪ੍ਰਾਪਤ ਹੋਈ) ਗੁਰਮਤਿ ਦੀ ਵਡਿਆਈ ਹੈ।
Their grandness they attain through the wisdom of the Guru and the company of the holy persons.
ਪਉੜੀ੫
ਸਾਗਰਅੰਦਰਿਬੋਹਿਥਾਵਿਚਿਮੁਹਾਣਾਪਰਉਪਕਾਰੀ।
ਸਮੁੰਦਰ ਦੇ ਵਿਚ ਜਹਾਜ਼ ਹੈ ਉਸ ਵਿਖੇ ਮਲਾਹ ਪਰੋਪਕਾਰੀ ਹੁੰਦਾ ਹੈ।
The vessel is in the ocean and there is a benevolent sailor in it.
ਭਾਰਅਥਰਬਣਲਦੀਐਲੈਵਾਪਾਰੁਚੜ੍ਹਨਿਵਾਪਾਰੀ।
ਬਹੁਤਾ ਭਾਰ (ਜਹਾਜ਼ ਵਿਖੇ) ਲੱਦੀ ਦਾ ਹੈ, ਵਪਾਰੀ (ਲੋਕ) ਵਪਾਰ ਵਾਲੀਆਂ ਵਸਤਾਂ ਲੈਕੇ ਚੜ੍ਹ ਬੈਠਦੇ ਹਨ।
The vessel is amply loaded and the traders get boarded thereon.
ਸਾਇਰਲਹਰਨਵਿਆਪਈਅਤਿਅਸਗਾਹਅਥਾਹਅਪਾਰੀ।
(ਪਰ ਕਿਸੇ ਨੂੰ) ਸਮੁੰਦਰ ਦੀ ਲਹਿਰ ਦੁੱਖ ਨਹੀਂ ਦਿੰਦੀ, (ਸਮੁੰਦਰ) ਵੱਡਾ ਅਸਗਾਹ ਤੇ ਅਥਾਹ ਹੈ।
Waves of impassable ocean put no impact upon any one.
ਬਹਲੇਪੂਰਲੰਘਾਇਦਾਸਹੀਸਲਾਮਤਿਪਾਰਿਉਤਾਰੀ।
(ਮਲਾਹ) ਸੁਖ ਸਾਂਦ ਨਾਲ ਬਹੁਤੇ ਪੂਰ ਪਾਰ ਕਰ ਕੇ (ਲਹਿਰਾਂ ਦੇ ਖਤਰੇ ਥੋਂ) ('ਲੰਘਾਇਦਾ'=) ਬਚਾ ਦਿੰਦਾ ਹੈ।
That boatman takes the passengers across safe, dale and hearty. Those traders earn profits two or four times and gain in many ways.
ਦੂਣੇਚਉਣੇਦੰਮਹੋਨਲਾਹਾਲੈਲੈਕਾਜਸਵਾਰੀ।
(ਵਪਾਰੀ ਲੋਕ) ਦੂਣੇ ਚੌਣੇ ਰੁਪਏ ਕਰਦੇ ਹਨ, ਲਾਭ ਲੈ ਲੈ ਕੇ ਕੰਮ ਸਵਾਰਦੇ ਹਨ।
Gurmukhs in the form of boatmen make people board the ship of holy congregation and take them across the impassable world-ocean.
ਗੁਰਮੁਖਸੁਖਫਲੁਸਾਧਸੰਗਿਭਵਜਲਅੰਦਰਦੁਤਰੁਤਾਰੀ।
ਗੁਰਮੁਖਾਂ ਦੀ ਸਾਧ ਸੰਗਤ ਹੀ ਸੰਸਾਰ ਸਮੁੰਦ੍ਰ ਤੋਂ (ਬੋਹਿਥਾ ਵਾਂਙ ਸੰਸਾਰ ਨੂੰ) ਔਖੀ ਤਾਰੀ ਤਰਾ ਕੇ ਸੁਖ ਫਲ (ਸਰੂਪਾਨੰਦ) ਨੂੰ ਪ੍ਰਾਪਤ ਕਰਾ ਦੇਂਦੀ ਹੈ।
Any liberated one alone can understand the mystery of the technique of the formless Lord.
ਜੀਵਨਮੁਕਤਿਜੁਗਤਿਨਿਰੰਕਾਰੀ।੫।
(ਗੁਰਮੁਖ) ਜੀਵਨ ਮੁਕਤੀ (ਵਿਖੇ ਜੁੜੇ ਰਹਿੰਦੇ ਹਨ) ਨਿਰੰਕਾਰ ਦੀ (ਆਪਣੀ ਦੱਸੀ ਹੋਈ) ਜੁਗਤੀ ਨਾਲ (ਭਾਵ, ਵਾਹਿਗੁਰੂ ਦੇ ਤੱਤ ਗਿਆਨ ਦੀ ਸਮਝ ਨਾਲ ਜੀਵਨ ਮੁਕਤ ਹੋ ਗਏ ਹਨ, ਮਨੋਕਤ ਸਾਧਨਾਂ ਨਾਲ ਨਹੀਂ)।
Plant of sandal be becoming tree lives in the deep forests.
ਪਉੜੀ੬
ਬਾਵਨਚੰਦਨਬਿਰਖੁਹੋਇਵਣਖੰਡਅੰਦਰਿਵਸੈਉਜਾੜੀ।
ਬਵਿੰਜਾ ਉਂਗਲੀਆਂ ਦੇ ਚੰਦਨ ਦਾ ਬ੍ਰਿੱਛ ਜੰਗਲ ਵਿਚ ਹੋਕੇ ਉਜਾੜ ਵਿਖੇ ਰਹਿੰਦਾ ਹੈ।
Being near the vegetation, it keeps its head down and remains engrossed in meditation.
ਪਾਸਿਨਿਵਾਸੁਵਣਾਸਪਤਿਨਿਹਚਲੁਲਾਇਉਰਧਤਪਤਾੜੀ।
ਬਨਾਸਪਤੀ ਦੇ ਪਾਸ ਨਿਵਾਸ ਕਰ ਕੇ ਅਚਲ ਹੋ ਊਰਧ ਤਪ (ਸਿਰ ਹੇਠ ਪੈਰ ਉਤੇ) ਦੀ ਤਾੜੀ ਲਾ ਛਡਦਾ ਹੈ।
Getting attached to the moving breeze it spreads the superfine fragrance.
ਪਵਨਗਵਨਸਨਬੰਧੁਕਰਿਗੰਧਸੁਗੰਧਉਲਾਸਉਘਾੜੀ।
ਵਾਯੂ ਦਾ ਗਮਨ ਦੇ ਸਬੰਧ ਕਰ ਕੇ ('ਉਲਾਸ' ਕਹੀਏ) ਖੁਸ਼ੀ ਨਾਲ ਸ੍ਰੇਸ਼ਟ ਗੰਧਾਂ ਦੀ ਸੁਗੰਧਤਾ ਨੂੰ ਪ੍ਰਗਟ ਕਰਦਾ ਹੈ।
Whether with fruit or without fruit, all the trees are made fragrant by sandal tree.
ਅਫਲਸਫਲਸਮਦਰਸਹੋਇਕਰੇਵਣਸਪਤਿਚੰਦਨਵਾੜੀ।
ਅਫਲ ਹੋਵੇ ਭਾਵੇਂ ਸਫਲ (ਭਾਵ ਸਾਧਨ ਸਪੰਨ ਅਥਵਾ ਅਸਪੰਨ ਹੋਵੇ) ਸਮਦਰਸੀ ਹੋਕੇ ਸਾਰੀ ਬਨਾਸਪਤੀ ਨੂੰ ਚੰਦਨ ਦੀ ਵਾੜੀ ਹੀ ਕਰ ਦਿੰਦਾ ਹੈ।
The pleasure fruit of gurmukhs is the company of holy persons, which purifies the impure ones even in one day (sitting).
ਗੁਰਮੁਖਿਸੁਖਫਲੁਸਾਧਸੰਗੁਪਤਿਤਪੁਨੀਤਕਰੈਦੇਹਾੜੀ।
ਗੁਰਮੁਖਾਂ ਦੀ ਸਾਧ ਸੰਗਤ ਹੀ ਸੁਖ ਫਲ ਰੂਪ ਹੈ, ਪਾਪੀਆਂ ਨੂੰ ਪਵਿੱਤ੍ਰ ਇਕ ਦਿਨ ਵਿਚ ਹੀ (ਭਾਵ ਛੇਤੀ) ਕਰ ਦਿੰਦੀ ਹੈ।
It fills the evil persons with virtues and in its fold the people of fragile character become strong and firm.
ਅਉਗੁਣਕੀਤੇਗੁਣਕਰੈਕਚਪਕਾਈਉਪਰਿਵਾੜੀ।
ਅਵਗੁਣ ਕਰੇ ਉਸ ਨੂੰ ਉਪਕਾਰ ਕਰਦੇ ਹਨ, ('ਕੱਚ ਪਕਾਈ') ਕੱਚੀ ਬੁੱਧੀ ਸੰਤਾਂ ਦੀ ਬਗੀਚੀ ਵਿਖੇ ਪੱਕ ਜਾਂਦੀ ਹੈ (ਭਾਵ ਸਹਿਨਸ਼ੀਲੀ ਹੋ ਜਾਂਦੀ ਹੈ ਅਥਵਾ ਕਚਾਈ ਪਕਾਈ ਬਗੀਚੀ ਥੋਂ ਮਲੂਮ ਹੁੰਦੀ ਏ, ਕਿਉਂ ਜੋ ਜੇਹੜੀ ਜ਼ਮੀਨ ਪੁਰ ਝੁਕ ਆਵੇ ਉਹ ਪੱਕੀ, ਜੇਹੜੀ ਖੜੀ ਰਹਿੰਦੀ ਹੈ, ਉਹ ਕੱਚੀ)।
Neither water can drown nor fire can burn such people i.e. they go across the World Ocean and the flames of desires cannot reach them.
ਨੀਰੁਨਡੋਬੈਅਗਿਨਸਾੜੀ।੬।
(ਫਲ ਇਹ ਹੈ ਕਿ ਉਪਕਾਰੀਆਂ ਨੂੰ ਪ੍ਰਹਿਲਾਦ ਭਗਤ ਵਾਂਗੂ) ਪਾਣੀ ਡੋਬਦਾ ਨਹੀਂ, ਅੱਗ ਸਾੜਦੀ ਨਹੀਂ (ਅੰਤਰਮੁਖੀ ਗੁਰਮੁਖ ਨੂੰ ਪਦਾਰਥਾਂ ਦਾ ਪਾਣੀ ਡੋਬਦਾ ਨਹੀਂ ਅਰ ਤ੍ਰਿਸ਼ਨਾ ਦੀ ਅੱਗ ਸਾੜਦੀ ਨਹੀਂ ਹੈ)।
Neither water can drown nor fire can burn such people i.e. they go across the World Ocean and the flames of desires cannot reach them.
ਪਉੜੀ੭
ਰਾਤਿਅਨ੍ਹੇਰੀਅੰਧਕਾਰੁਲਖਕਰੋੜੀਚਮਕਨਤਾਰੇ।
ਹਨੇਰੀ ਰਾਤ ਦੇ ਹਨੇਰੇ ਵਿਖੇ ਲੱਖਾਂ ਕ੍ਰੋੜਾਂ ਤਾਰੇ ਚਮਕਦੇ ਹਨ।
In the dark night myriad stars shine.
ਘਰਘਰਦੀਵੇਬਾਲੀਅਨਿਪਰਘਰਤਕਨਿਚੋਰਚਗਾਰੇ।
ਘਰ ਘਰ ਦੀਵੇ ਬਾਲੀਦੇ ਹਨ (ਫੇਰ ਬੀ) ਚੋਰ ਚਕਾਰ ਪਰਾਏ ਘਰਾਂ ਨੂੰ (ਚੋਰੀ ਲਈ) ਤੱਕਦੇ ਹਨ, (ਅਥਵਾ ਪਾਠਾਂਤ੍ਰ 'ਚਗਾਰੇ' ਕਹੀਏ ਚੰਚਲ ਕਾਮੀ ਲੋਕ ਇਸਤ੍ਰੀਆਂ ਨੂੰ ਤਾੜਦੇ ਹਨ)।
The houses are lit by lighting the lamps but still the thieves also roam about for the purpose of stealing.
ਹਟਪਟਣਘਰਬਾਰੀਆਦੇਦੇਤਾਕਸਵਨਿਨਰਨਾਰੇ।
ਸ਼ਹਿਰ ਦੀਆਂ ਹੱਟਾਂ (ਦੇ ਲੋਕ) (ਘਰਬਾਰੀਏ=) ਘਰ ਦੇ ਲੋਕ ਨਰ ਨਾਰੀਆਂ ਬੂਹੇ ਮਾਰ ਮਾਰ ਕੇ (ਅੰਦਰ) ਸੌਂ ਰਹਿੰਦੇ ਹਨ।
The householders shut the doors of their homes and shops before they go to sleep.
ਸੂਰਜਜੋਤਿਉਦੋਤੁਕਰਿਤਾਰੇਤਾਰਿਅਨ੍ਹੇਰਨਿਵਾਰੇ।
ਸੂਰਜ ਆਪਣੀ ਜੋਤਿ ਦਾ ਪ੍ਰਕਾਸ਼ ਕਰ ਕੇ ਤਾਰੇ ਤੇ ਰਾਤ ਦਾ ਹਨੇਰਾ ਨਿਵਾਰ ਦਿੰਦਾ ਹੈ।
The sun with its light dispels the darkness of night.
ਬੰਧਨਮੁਕਤਿਕਰਾਇਦਾਨਾਮੁਦਾਨੁਇਸਨਾਨੁਵਿਚਾਰੇ।
(ਲੋਕਾਂ ਨੂੰ ਘਰਾਂ ਵਿਖੇ) ਬੰਧਨਾਂ ਤੋਂ ਮੁਕਤ ਕਰਾਉਂਦਾ ਹੈ, (ਅਤੇ ਲੋਕੀਂ) ਨਾਮ, ਦਾਨ ਅਤੇ ਇਸ਼ਨਾਨ ਦੇ ਵਿਹਾਰ ਵਿਚ ਲੱਗਦੇ ਹਨ।
Likewise the gurmukh making people understand the importance of nam (meditation), dan (charity), and isnan (ablution) sets them free from the bondage (of life and death).
ਗੁਰਮੁਖਿਸੁਖਫਲੁਸਾਧਸੰਗੁਪਸੂਪਰੇਤਪਤਿਤਨਿਸਤਾਰੇ।
ਤਿਵਂੇ ਗੁਰਮੁਖਾਂ ਦੀ ਸਾਧ ਸੰਗਤ ਦਾ ਸੁਖ ਫਲ ਪਸੂਆਂ, ਪਰੇਤਾਂ, ਪਾਪੀਆਂ ਨੂੰ ਮੁਕਤ ਕਰ ਦਿੰਦਾ ਹੈ।
The pleasure fruit of gurmukhs is the company of holy persons through which animals, ghosts and the fallen ones are salvaged and liberated.
ਪਰਉਪਕਾਰੀਗੁਰੂਪਿਆਰੇ।੭।
ਗੁਰੂ ਪਿਆਰੇ ਪਰਉਪਕਾਰੀ ਹੁੰਦੇ ਹਨ।
Such beneficent persons are dear to the Guru.
ਪਉੜੀ੮
ਮਾਨਸਰੋਵਰੁਆਖੀਐਉਪਰਿਹੰਸਸੁਵੰਸਵਸੰਦੇ।
ਮਾਨ ਸਰੋਵਰ (ਛੰਭ) ਕਹੀਦਾ ਹੈ, ਉਸ ਉਪਰ ਹੰਸ ਚੰਗੀ ਵੰਸ ਵਾਲੇ ਰਹਿੰਦੇ ਹਨ।
It is said that on Manasarovar (lake) resides swans of the highest breed.
ਮੋਤੀਮਾਣਕਮਾਨਸਰਿਚੁਣਿਚੁਣਿਹੰਸਅਮੋਲਚੁਗੰਦੇ।
(ਉਸ) ਮਾਨਸਰੋਂ ਮੋਤੀ ਅਤੇ ਮਾਣਕ ਅਮੋਲਕ ਚੁਗ ਚੁਗ ਕੇ ਹੰਸ ਖਾਂਦੇ ਹਨ।
In the Manasarovar are pearls and rubies and there invaluable jewels are picked up by swans to eat.
ਖੀਰੁਨੀਰੁਨਿਰਵਾਰਦੇਲਹਰੀਂਅੰਦਰਿਫਿਰਨਿਤਰੰਦੇ।
ਦੁਧ ਪਾਣੀ ਅੱਡ ਅੱਡ ਕਰ ਕੇ ਲਹਿਰਾਂ ਵਿਖੇ ਤਰਦੇ ਫਿਰਦੇ ਹਨ।
These swans separate water from milk and go on floating on the waves.
ਮਾਨਸਰੋਵਰੁਛਡਿਕੈਹੋਰਤੁਥਾਇਨਜਾਇਬਹੰਦੇ।
ਮਾਨਸਰ ਨੂੰ ਤਿਆਗ ਕੇ ਹੋਰ ਥਾਵਾਂ ਵਿਚ ਨਹੀਂ ਬੈਠਦੇ।
Leaving Manasarovar, they go nowhere to sit or reside.
ਗੁਰਮੁਖਿਸੁਖਫਲੁਸਾਧਸੰਗੁਪਰਮਹੰਸਗੁਰਸਿਖਸੋੁਹੰਦੇ।
(ਪੰਜਵੀਂ ਤੁਕ ਵਿਖੇ ਦ੍ਰਿਸ਼ਟਾਂਤ ਦੱਸਦੇ ਹਨ) ਗੁਰਮੁਖਾਂ ਦੀ ਸਾਧ ਸੰਗਤ ਸੁਖ ਫਲ (ਰੂਪ ਮਾਨ ਸਰੋਵਰ) ਹੈ, ਅਰ ਗੁਰੂ ਦਾ ਸਿਖ ਪਰਮਹੰਸ (ਸ਼ਿਰੋਮਣੀ ਹੰਸ) ਸੋਭਦੇ ਹਨ।
The pleasure fruit of gurmukhs is the congregation of holy persons wherein gurmukhs in the form of superior swans adorn the place.
ਇਕਮਨਿਇਕੁਧਿਆਇਦੇਦੂਜੇਭਾਇਨਜਾਇਫਿਰੰਦੇ।
ਇਕ ਮਨ ਹੋਕੇ ਇਕ (ਨਿਰਾਕਾਰ) ਦਾ ਧਿਆਨ ਕਰਦੇ, ਅਰ ਦੂਜੇ ਭਾਉ ਵਿਖੇ ਨਹੀਂ ਫਿਰਦੇ।
With single-minded devotion they concentrate upon the Lord and do not go astray to any other thought.
ਸਬਦੁਸੁਰਤਿਲਿਵਅਲਖੁਲਖੰਦੇ।੮।
ਗੁਰੂ ਦੇ ਸ਼ਬਦ ਦੀ ਸੁਰਤ ਵਿਚ ਤਾੜੀ ਲਾਕੇ ਅਲਖ (ਪਰਮਾਤਮਾ) ਨੂੰ ਲਖ ਲੈਂਦੇ ਹਨ।
Merging their consciousness into the Word they behold that imperceptible Lord.
ਪਉੜੀ੯
ਪਾਰਸੁਪਥਰੁਆਖੀਐਲੁਕਿਆਰਹੈਨਆਪੁਜਣਾਏ।
ਪਾਰਸ ਪੱਥਰ (ਦੀ ਗੀਟੀ) ਕਹੀਦਾ ਹੈ, ਪਰ ਉਹ (ਕਿਧਰੇ ਪਹਾੜਾਂ ਵਿਖੇ) ਲੁਕਿਆ ਰਹਿੰਦਾ ਹੈ, ਆਪਣਾ ਆਪ ਨਹੀਂ ਜਣਾਉਂਦਾ।
Philosopher's stone remains hidden and does not publicise itself.
ਵਿਰਲਾਕੋਇਸਿਞਾਣਦਾਖੋਜੀਖੋਜਿਲਏਸੋਪਾਏ।
ਕੋਈ ਵਿਰਲਾ ਹੋ ਕੇ ਹੀ ਉਸ ਨੂੰ ਲੱਭਦਾ ਹੈ (ਜਾਂ 'ਖੋਜੀ' ਕਹੀਏ) ਰਸਾਇਣੀ ਉਸ ਦਾ ਖੋਜ ਲੱਭ ਕੇ ਪਾਉਂਦਾ ਹੈ।
Any rare one identifies it and only a prospector gets it.
ਪਾਰਸੁਪਰਸਿਅਪਰਸੁਹੋਇਅਸਟਧਾਤੁਇਕਧਾਤੁਕਰਾਏ।
(ਉਸ ਦਾ ਕੰਮ ਇਹ ਹੈ) (ਅਪਰਸ=) ਭੈੜੀ ਧਾਤੂ ਨੂੰ ਬੀ ਪਾਰਸ ਦਾ ਪਰਸਨਾ ਹੋ ਜਾਵੇ ਤਾ ਅੱਠਾਂ ਧਾਤਾਂ ਦੀ ਇਕ ਧਾਤ ਹੋ ਜਾਂਦੀ ਹੈ।
Touching that stone, the lowly metals transform into one metal, gold.
ਬਾਰਹਵੰਨੀਹੋਇਕੈਕੰਚਨੁਮੁਲਿਅਮੁਲਿਵਿਕਾਏ।
ਬਾਰਾਂ ਵੰਨੀਆਂ ਦਾ ਸੋਨਾ ਬਣਕੇ ਮੁੱਲ ਥੋਂ ਅਮੁੱਲ ਹੋਕੇ ਵਿਕਦਾ ਹੈ। (ਹੁਣ ਅਗਲੀਆਂ ਤਿੰਨ ਤੁਕਾਂ ਵਿਖੇ ਦ੍ਰਿਸ਼ਟਾਂਤ ਗੁਰਮੁਖ ਪੁਰ ਘਟਾਉਂਦੇ ਹਨ)।
Becoming pure gold those metals are sold as invaluable ones.
ਗੁਰਮੁਖਿਸੁਖਫਲਸਾਧਸੰਗੁਸਬਦਸੁਰਤਿਲਿਵਅਘੜਘੜਾਏ।
ਗੁਰਮੁਖਾਂ ਦੀ ਸੰਗਤ ਹੀ ਸੁਖ ਫਲ (ਰੂਪ ਪਾਰਸ ਹੈ, ਭਾਵ ਉਹ ਜਤਨਾਂ ਨਾਲ ਮਿਲਦਾ ਹੈ, ਇਹ ਪਾਰਸ ਸੁਗਮ ਹੀ ਮਿਲਦੇ ਹਨ) ਸ਼ਬਦ ਦੀ ('ਸੁਰਤ'=) ਗਿਆਤ ਵਿਖੇ ਲਾਕੇ ('ਅਘੜ'=) ਮਨ ਨੂੰ (ਜੋ ਕਦੀ ਕਾਬੂ ਨਹੀਂ ਹੋ ਸਕਦਾ) ਘੜ ਦਿੰਦੇ (ਭਾਵ ਵੱਸ ਵਿਚ ਕਰ ਦਿੰਦੇ) ਹਨ।
The pleasure fruit of gurmukhs is the holy congregation where merging consciousness into Word, the clumsy mind is chiselled into beautiful shape.
ਚਰਣਿਸਰਣਿਲਿਵਲੀਣੁਹੋਇਸੈਂਸਾਰੀਨਿਰੰਕਾਰੀਭਾਏ।
(ਅਕਾਲ ਪੁਰਖ ਦੇ) ਚਰਣਾਂ ਦੀ ਸ਼ਰਣ ਦੀ ਲਿਵ ਵਿਖੇ ਲੀਨ ਹੋਕੇ ਸ਼ੰਸਾਰ ਵਿਖੇ ਰਹਿਕੇ ਹੀ ('ਨਿਰੰਕਾਰੀ ਭਾਏ'=) ਨਿੰਰਕਾਰ ਦੇ ਭਗਤ (ਕਹੀਦੇ) ਹਨ, ਯਾ ਨਿਰੰਕਾਰ ਨੂੰ ਪਿਆਰੇ ਹੋ ਗਏ।
Even a worldly person here, concentrating upon the feet of Guru, becomes dear to God, the formless One.
ਘਰਿਬਾਰੀਹੋਇਨਿਜਘਰਿਜਾਏ।੯।
ਗ੍ਰਿਹਸਥ ਵਿਖੇ ਰਹਿਕੇ ਬੀ ('ਨਿਜ ਘਰ'=) ਸਰੂਪ ਵਿਚ ਸਮਾਏ।
Becoming householder, man resides in his innate nature (atman).
ਪਉੜੀ੧੦
ਚਿੰਤਾਮਣਿਚਿੰਤਾਹਰੈਕਾਮਧੇਨੁਕਾਮਨਾਂਪੁਜਾਏ।
ਚਿੰਤਾਮਣੀ (ਮਨ ਦਾ) ਸ਼ੋਕ ਦੂਰ ਕਰਦੀ ਹੈ, ਕਾਮਧੇਨੁ (ਮਨ ਦੀ ਪਦਾਰਥ) ਵਾਸ਼ਨਾ ਪੁਰਦੀ ਹੈ (ਭਾਵ ਦੋਵੇਂ ਮੁਕਤੀ ਨਹੀਂ ਦੇਂਦੇ)।
Chintamani alleviates anxieties and wish-fulfilling cow (kamadhena) fulfils all desires.
ਫਲਫੁਲਿਦੇਂਦਾਪਾਰਜਾਤੁਰਿਧਿਸਿਧਿਨਵਨਾਥਲੁਭਾਏ।
ਕਲਪ ਬ੍ਰਿਛ ਆਪਣੇ ਫਲ ਜਾਂ ਫੁਲ ਦੇ ਛਡਦਾ ਹੈ, ਨੌ ਨਾਥ (ਆਪ ਹੀ) ਰਿੱਧਾਂ, ਸਿੱਧਾਂ, ਅਤੇ ਨਿਧਾਂ ਵਿਖੇ ਲੋਭ ਰਹੇ ਹਨ (ਭਾਵ ਸੇਵਕਾਂ ਨੂੰ ਉਹ ਕੀ ਦੇਣਗੇ? ਕੁਝ ਨਹੀਂ)।
Parijat tree gives flowers and fruits and the nine naths are engrossed with the miraculous powers.
ਦਸਅਵਤਾਰਅਕਾਰਕਰਿਪੁਰਖਾਰਥਕਰਿਨਾਂਵਗਣਾਏ।
ਦਸ ਅਵਤਾਰਾਂ ਜਨਮ ਲੈ ਕੇ ਪੁਰਖਾਰਥ (ਲੜਾਈਆਂ ਜੁੱਧ) ਕਰ ਕੇ ਨਾਮ ਹੀ ਗਿਣਾਇਆ। (ਅਗਲੀਆਂ ਚਾਰ ਤੁਕਾਂ ਵਿਖੇ ਗੁਰਮੁਖਾਂ ਦਾ ਵਾਧਾ ਦੱਸਦੇ ਹੋਏ ਲਿਖਦੇ ਹਨ):-
The ten incarnations (of Hindu mythology) assumed human body and showed their valour to spread their names.
ਗੁਰਮੁਖਿਸੁਖਫਲੁਸਾਧਸੰਗੁਚਾਰਿਪਦਾਰਥਸੇਵਾਲਾਏ।
ਗੁਰਮੁਖਾਂ ਦੀ ਸਾਧ ਸੰਗਤ ਵਿਖੇ ਸਰੂਪਾਨੰਦ ਹੈ, ਚਾਰ ਪਾਦਰਥ (ਧਰਮ, ਅਰਥ, ਕਾਮ, ਮੋਖ ਉਨ੍ਹਾਂ ਦੀ) ਸੇਵਾ ਵਿਖੇ (ਰੱਬ ਨੇ) ਲਾ ਦਿੱਤੇ ਹਨ।
The pleasure fruit of the gurmukhs is the holy congregation wherein all the four ideals of life (dharma, arth, kam and moks) serve themselves.
ਸਬਦੁਸੁਰਤਿਲਿਵਪਿਰਮਰਸੁਅਕਥਕਹਾਣੀਕਥੀਨਜਾਏ।
ਓਹਨਾਂ ਦੀ ਸ਼ਬਦ ਦੀ ਗਿਆਤ ਵਿਖੇ ਲਿਵ ਲਗੀ ਰਹਿੰਦੀ ਹੈ, ਪ੍ਰੇਮ ਰਸ ਦੀ ਅਕੱਥ ਕਹਾਣੀ ਹੈ, ਕਥਨ ਨਹੀਂ ਕੀਤੀ ਜਾਂਦੀ।
The consciousness of gurmukhs there remains merged in the Word and the story of their love is ineffable.
ਪਾਰਬ੍ਰਹਮਪੂਰਨਬ੍ਰਹਮਭਗਤਿਵਛਲਹੁਇਅਛਲਛਲਾਏ।
ਸਭ ਤੇ ਪਰੇ ਬ੍ਰਹਮ ਹੋਕੇ, ਸਾਰੇ (ਅਕਾਸ਼ਵਤ) ਪੂਰਣ ਹੋ ਰਿਹਾ ਹੈ, ਭਗਤ ਵਛਲ ਹੈ, ਫੇਰ ਛਲਾ ਲੈਂਦਾ ਹੈ। (ਗੁਰਮੁਖਾਂ ਪਾਸ ਸੁਖ ਫਲ ਰੂਪ ਪ੍ਰੇਮ ਰਸ ਵਿਦਮਾਨ ਹੈ ਇਸ ਕਾਰਣ ਅਛਲ ਪਰਮਾਤਮਾ ਭਗਤ ਵੱਛਲ ਹੋਣ ਕਰਕੇ) ਅਛਲਾਂ (ਵਡੇ ਚਾਲਕਾਂ) ਕੋਲੋਂ ਬੀ ਨਹੀਂ ਛਲਿਆ ਜਾਂਦਾ (ਪਰ 'ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ' ਅਨੁਸਾਰ
The transcendental Brahm is the perfect Brahm who by becoming affectionate to devotees puts many deceitful persons in the web of deception.
ਲੇਖਅਲੇਖਨਕੀਮਤਿਪਾਏ।੧੦।
(ਗੁਰਮੁਖ) ਲੇਖੇ ਥੋਂ ਅਲੇਖ ਹਨ (ਕੋਈ) ਕੀਮਤ ਨਹੀਂ ਪਾ ਸਕਦਾ।
The Lord is free from all accounts and none can understand His mystery.
ਪਉੜੀ੧੧
ਇਕੁਕਵਾਉਪਸਾਉਕਰਿਨਿਰੰਕਾਰਿਆਕਾਰੁਬਣਾਇਆ।
ਨਿਰੰਕਾਰ ਨੇ ਇਕ ਵਾਕ ਥੋਂ ਪਸਾਰਾ ਕਰ ਕੇ ਅਕਾਰ (=ਸੰਸਾਰ) ਬਣਾ ਦਿੱਤਾ ਹੈ।
With a single Word that formless Lord created the whole world.
ਤੋਲਿਅਤੋਲੁਨਤੋਲੀਐਤੁਲਿਨਤੁਲਾਧਾਰਿਤੋਲਾਇਆ।
(ਪਸਾਰਾ) ਤੋਲਣ ਤੋਂ ਅਤੋਲ ਹੈ, ਨਾ ਇਸ ਨੂੰ ਕੋਈ ਛੋਟੀ ਤਕੜੀ ਤੋਲਦੀ ਹੈ ਨਾ ਹੀ ਵਡੇ ਤੱਕੜ ਤੇ ਤੋਲਿਆਂ ਜਾਂਦਾ ਹੈ, (ਭਾਵ ਰਿਖੀ ਮੁਨੀ ਅਤੇ ਬ੍ਰਹਮਾਦਿਕਾਂ ਦੀਆਂ ਬੂੱਧੀਆਂ ਹੈਰਾਨ ਹੋ ਰਹੀਆਂ ਹਨ, ਜਿਹਾਕੁ “ਨਾਲਿ ਕੁਟੰਬੁ ਸਾਥਿ ਵਰ ਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ॥ ਆਗੈ ਅੰਤੁ ਨ ਪਾਇਓ ਤਾਕਾ ਕੰਸੁ ਛੇਦ ਕਿਆ ਵਡਾ ਭਇ
Extension of the Lord (this world) can in no way be measured.
ਲੇਖਅਲੇਖੁਨਲਿਖੀਐਅੰਗੁਨਅਖਰੁਲੇਖਲਿਖਾਇਆ।
(ਕਾਦਰ ਦਾ) ਲੇਖਾ ਅਲੇਖ ਹੈ, ਨਹੀਂ ਲਿਖਿਆ ਜਾਂਦਾ ਅੰਗਾਂ ਵਿਚ, ਤੇ ਨਾਂ ਹੀ ਅੱਖਰਾਂ ਵਿਚ ਲਿਖ ਸਕੀਦਾ ਹੈ।
By no account this world can be understood because all numerals and letters come to an end for this.
ਮੁਲਿਅਮੁਲੁਨਮੋਲੀਐਲਖੁਪਦਾਰਥਲਵੈਨਲਾਇਆ।
ਮੁੱਲ ਥੋਂ ਅਮੁੱਲ ਹੈ, (ਕੋਈ) ਮੁੱਲ ਨਹੀਂ ਪਾ ਸਕਦਾ, (ਕਿਉਂ ਜੋ) ਲੱਖਾਂ ਪਦਾਰਥ ਇਕ (ਆਤਮਾ ਦੇ) ਬਰਾਬਰ ਨਹੀਂ ਹੋ ਸਕਦੇ।
Myriad kinds of its materials are invaluable; their price cannot be fixed.
ਬੋਲਿਅਬੋਲੁਨਬੋਲੀਐਸੁਣਿਸੁਣਿਆਖਣੁਆਖਿਸੁਣਾਇਆ।
ਬੋਲਣ ਤੋਂ ਅਬੋਲ ਹੈ (ਭਾਵ ਬਾਣੀ ਥੋਂ ਪਰੇ ਹੈ, ਪਰ ਮਨ ਬੀ ਉਥੇ ਨਹੀਂ ਬੋਲ ਸਕਦਾ, ਲੋਕ) ਸੁਣ ਸੁਕਣ ਅਖਾਣਾਂ ਨੂੰ ਆਖਕੇ ਸੁਣਾਉਂਦੇ ਹਨ।
Even through speech, nothing can be said and heard about it.
ਅਗਮੁਅਥਾਹੁਅਗਾਧਿਬੋਧਅੰਤੁਨਪਾਰਾਵਾਰੁਨਪਾਇਆ।
(ਆਤਮਾ) ਅਗਮ ਤੇ ਅਥਾਹ ਸਮੁੰਦਰ ਹੈ, ਉਸ ਦੇ ਗਿਆਨ ਦਾ ਕਿਸੇ ਅੰਤ ਯਾ ਪਾਰਾਵਾਰ ਨਹੀਂ ਪਾਇਆ।
This world in unapproachable, unfathomable and full of mystery; its mystique cannot be understood.
ਕੁਦਰਤਿਕੀਮਨਜਾਣੀਐਕੇਵਡੁਕਾਦਰੁਕਿਤੁਘਰਿਆਇਆ।
(ਉਸ ਦੀ ਕੁਦਰਤ ਦੀ ਕੀਮਤ ਨਹੀਂ ਜਾਣੀਦੀ ਕੇਡਾ ਵੱਡਾ ਕਾਦਰ ਹੈ ਅਰ ਉਸ ਦਾ ਘਰ ਕਿਹੜਾ ਹੈ? (ਆਪ ਹੀ ਅਗੇ ਉਤਰ ਦਿੰਦੇ ਹਨ)।
When it is impossible to understand the creation, how could its Creator's greatness and His residence be known?
ਗੁਰਮੁਖਿਸੁਖਫਲੁਸਾਧਸੰਗੁਸਬਦੁਸੁਰਤਿਲਿਵਅਲਖਲਖਾਇਆ।
ਗੁਰਮੁਖਾਂ ਦੀ ਸਾਧ ਸੰਗਤ ਹੀ ਸੁਖ ਫਲ ਰੂਪ ਹੋ ਕੇ, ਸ਼ਬਦ ਦੀ ਸੁਰਦਿ ਵਿਖੇ ਲਿਵ ਨਾਲ ਅਲਖ ਨੂੰ ਲਖਾ ਦਿੰਦੇ ਹਨ।
The pleasure fruit of gurmukhs is the holy congregation where by merging the consciousness in the Word that invisible Lord is visualised.
ਪਿਰਮਪਿਆਲਾਅਜਰੁਜਰਾਇਆ।੧੧।
(੯) ਪ੍ਰੇਮ ਦਾ ਪਿਆਲਾ ਪੀਕੇ ਅਜਰ (ਵਸਤੂ ਨੂੰ) ਜਰ ਜਾਂਦੇ ਹਨ (ਭਾਵ ਝੂਠੇ ਅਮਲੀਆਂ ਵਾਂਗੂੰ ਬੜ ਬੜ ਨਹੀਂ ਕਰਦੇ, ਸਰੂਪ ਵਿਖੇ ਮਗਨ ਰਹਿੰਦੇ ਹਨ)।
In the holy congregation, the unbreakable cup of love is drunk by becoming tolerant.
ਪਉੜੀ੧੨
ਸਾਦਹੁਸਬਦਹੁਬਾਹਰਾਅਕਥਕਥਾਕਿਉਂਜਿਹਬਾਜਾਣੈ।
ਸਵਾਦਾਂ ਅਰ ਬਾਣੀ ਤੋਂ ਪਰੇ ਹੈ, ਅਕੱਥ (ਉਸ ਦੀ) ਕਥਾ ਹੈ, ਜੀਭ ਕਿੱਕੂੰ ਜਾਣ ਸਕੇ (ਕਿਉਂ ਜੋ ਆਤਮਾ ਜੀਭ ਦੇ ਦੋਹਾਂ ਵਿਸ਼ਿਆਂ-ਸਵਾਦ ਤੇ ਬੋਲਣ-ਤੋਂ ਪਰੇ ਹੈ)।
The Lord is beyond taste and words; how can His ineffable story be told by tongue?
ਉਸਤਤਿਨਿੰਦਾਬਾਹਰਾਕਥਨੀਬਦਨੀਵਿਚਿਨਆਣੈ।
ਉਸਤਤ ਅਰ ਨਿੰਦਾ ਥੋਂ ਬਾਝ ਹੈ, (ਭਾਵ ਰਾਗ ਦ੍ਵੈਖ ਤੋਂ ਰਹਿਤ ਹੈ) ਕਥਾ ਅਤੇ ਕਵੀਸ਼ਰੀ ਵਿਖੇ ਨਹੀਂ ਆ ਸਕਦਾ।
He being beyond praise and slander does not come in the periphery of telling and hearing.
ਗੰਧਸਪਰਸੁਅਗੋਚਰਾਨਾਸਸਾਸਹੇਰਤਿਹੈਰਾਣੇ।
ਸੁੰਘਣ ਅਰ ਛੁਹਣ ਦੇ ਵਿਸ਼ਿਆਂ ਥੋਂ ਅਗੋਚਰ ਹੈ, ਸਵਾਸ ਤੋਂ ਬੀ ਨਾਸ਼ (ਰਹਿਤ) ਹੈ (ਭਾਵ ਪ੍ਰਾਣਾਯਾਮ ਤੋਂ ਪਰੇ ਹੈ) (ਹੈ ਕੀ?) ਹੈਰਾਨੀ ਹੈ ਅਸਚਰਜ ਹੈ (ਕਿ ਕੀ ਕਿਹਾ ਜਾਏ) (ਅਥਵਾ) ਪ੍ਰਾਣਾਂ ਵਲ ਦੇਖਕੇ ਚੱਕ੍ਰਿਤ (ਬੁੱਧੀ) ਹੈਰਾਨ ਹੁੰਦੀ ਹੈ।
He is beyond smell and touch and the nose, and the breath is also wonder-struck but cannot know Him.
ਵਰਨਹੁਚਿਹਨਹੁਬਾਹਰਾਦਿਸਟਿਅਦਿਸਟਿਨਧਿਆਨੁਧਿਙਾਣੈ।
ਰੰਗ ਰੂਪ ਥੋਂ ਬਾਹਰ ਹੈ, ਦ੍ਰਿਸ਼ਟ ਤੋਂ ਅਦ੍ਰਿਸ਼ਟ ਹੈ, (ਨਜ਼ਰ ਤੋਂ ਨਹੀਂ ਡਿੱਠਾ ਜਾਂਦਾ) ਧਿਆਨ ਦੇ ਧੱਕੇ (ਵਿਚ ਬੀ) ਨਹੀਂ ਆਉਂਦਾ।
He is away from any varna and symbolism and is even beyond the sight of concentration.
ਨਿਰਾਲੰਬੁਅਵਲੰਬਵਿਣੁਧਰਤਿਅਗਾਸਿਨਿਵਾਸੁਵਿਡਾਣੈ।
ਨਿਰਾਸ਼੍ਰਯ ਹੋਕੇ ਧਰਤੀ ਵਿਖੇ ਅਰ ਆਸ਼੍ਰਯ ਬਿਠਾ ਅਕਾਸ਼ ਵਿਖੇ ਨਿਰੰਤਰ ਵਾਸਾ ਕਰ ਰਿਹਾ ਹੈ, (ਇਹ) ਅਚਰਜ ਗੱਲ ਹੈ (ਜੇ ਕਹੀਏ ਕਿ ਉਸ ਦਾ ਸੱਚਾ ਦੇਸ਼ ਕਿਹੜਾ ਹੈ?) (ਉੱਤਰ:)
Without any prop He resides in the grandeur of earth and sky.
ਸਾਧਸੰਗਤਿਸਚਖੰਡਿਹੈਨਿਰੰਕਾਰੁਗੁਰਸਬਦੁਸਿਞਾਣੈ।
ਸਾਧ ਸੰਗਤ ਹੀ ਉਸ ਦਾ ਸਚਖੰਡ ਹੈ, (ਕਿਉਂ ਜੋ) ਨਿਰੰਕਾਰ ਗੁਰੂ ਦੇ ਸ਼ਬਦ ਕਰ ਕੇ ਸਿਾਣੀ ਦਾ ਹੈ।
Holy congregation is the abode of truth where through the word of the Guru, the formless Lord is recognised.
ਕੁਦਰਤਿਕਾਦਰਨੋਕੁਰਬਾਣੈ।੧੨।
(ਇਸ) ਕਾਦਰ ਦੀ ਕੁਦਰਤ ਥੋਂ ਅਸੀਂ ਵਾਰਨੇ ਜਾਂਦੇ ਹਾਂ।
Whole of this creation is sacrifice unto the creator.
ਪਉੜੀ੧੩
ਗੁਰਮੁਖਿਪੰਥੁਅਗੰਮਹੈਜਿਉਜਲਅੰਦਰਿਮੀਨੁਚਲੰਦਾ।
ਗੁਰਮੁਖਾਂ ਦਾ ਰਸਤਾ (ਅਨੁਭਵ) ਅਗੰਮ ਹੈ (ਦ੍ਰਿਸ਼ਟਾਂਤ:) ਜਿਕੁਰ ਪਾਣੀ ਵਿਖੇ ਮੱਛ ਚੱਲਦਾ ਹੈ, (ਜਿਕੁਰ ਮੱਛੀ ਕਿਸ ਰਸਤੇ ਗਈ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਗੁਰਮੁਖ ਮਾਰਗ ਦਾ ਪਤਾ ਨਹੀਂ ਲਗਦਾ, ਪਰ ਗੁਰਮੁਖ ਹੋਇਆਂ ਸਾਰੇ ਉਸ ਦਾ ਰਸਤਾ ਹੈ, ਜਿਸ ਤਰ੍ਹਾਂ ਮੱਛ ਦਾ ਰਸਤਾ ਹਰ ਥਾਂ ਹੈ, ਮੱਛ ਨੇ ਪੂਰਨ ਵਿਚ ਨਿਵਾਸ ਪਾਯਾ ਹੈ
As the path of fish in water is unknowable, the way of gurmukhs is also unapproachable.
ਗੁਰਮੁਖਿਖੋਜੁਅਲਖੁਹੈਜਿਉਪੰਖੀਆਗਾਸਉਡੰਦਾ।
ਗੁਰਮੁਖਾਂ ਦਾ 'ਖੋਜ' (ਅਨੁਭਵ) ਲਖਿਆ ਨਹੀਂ ਜਾਂਦਾ, ਜਿਕੁਰ ਪੰਖੀ ਅਕਾਸ਼ ਵਿਖੇ ਉਡਦਾ ਹੈ, (ਨਾਮ ਦੇਵ ਜੀ ਬੀ ਰਾਗ ਗੂਜਰੀ ਵਿਖੇ ਲਿਖਦੇ ਹਨ “ਜਿਉ ਅਕਾਸੈ ਪੰਖੀਅਲੇ ਖੋਜੁ ਨਿਰਖਿਓ ਨ ਜਾਈ॥ ਜਿਉ ਜਲ ਮਾਝੇ ਮਾਛਲੋ ਮਾਰਗ ਪੇਖਣੋ ਨ ਜਾਈ”॥)
As the path of birds flying in the sky cannot be known, the thoughtful and search-orientated way of gurmukh is also imperceptible. It cannot be understood.
ਸਾਧਸੰਗਤਿਰਹਰਾਸਿਹੈਹਰਿਚੰਦਉਰੀਨਗਰੁਵਸੰਦਾ।
ਸਾਧ ਸੰਗਤ ਹੀ ਸਿੱਧਾ ਰਸਤਾ ਹੈ, (ਸੰਸਾਰ) ਹਰਿ ਚੰਦਉਰੀ ਨਗਰ (ਵਾਂਙ) ਵਸਦਾ ਹੈ।
Holy congregation is the straight path for gurmukhs and this world is full of illusions for them.
ਚਾਰਿਵਰਨਤੰਬੋਲਰਸੁਪਿਰਮਪਿਆਲੈਰੰਗੁਚਰੰਦਾ।
ਚਾਰ ਵਰਣ ਦੇ (ਕੱਥ, ਸੁਪਾਰੀ, ਚੂਨਾਂ, ਅਤੇ ਪਾਨ ਦੇ ਰਸ ਵਾਂਙੂ ਪ੍ਰੇਮ ਦੇ ਪਿਆਲੇ ਦਾ ਰੰਗ (ਚੜ੍ਹਦੇ ਤੋਂ) ਚੜ੍ਹਦਾ ਹੁੰਦਾ ਹੈ, (ਦ੍ਰਿਸ਼ਟਾਂਤ-ਚਾਰ ਵਰਣਾਂ ਦੇ ਸਾਧ ਸੰਗਤ ਵਿਚ ਆਕੇ ਇਕ ਹੀ ਕਹਾਉਂਦੇ ਹਨ)।
As the four colours of betel catechu, betelnut, lime and betel lead become one (red) colour (of joy-giving love), the gurmukhs also enjoy the cup of the Lord's love.
ਸਬਦਸੁਰਤਿਲਿਵਲੀਣੁਹੋਇਚੰਦਨਵਾਸਨਿਵਾਸਕਰੰਦਾ।
(ਗੁਰੂ ਦੇ) ਸ਼ਬਦ ਦੀ ਸੁਰਤ ਦੀ ਲਿਵ ਵਿਖੇ ਲੀਨ ਹੋਕੇ ਚੰਦਨ ਦੀ ਵਾਸ਼ਨਾਂ ਦੇ ਨਿਵਾਸ (ਵਾਂਗ ਜਗ੍ਯਾਸੂਆਂ ਨੂੰ ਆਪਣੇ ਜਿਹਾ ਚੰਦਨ) ਕਰਦੇ ਹਨ।
As the fragrance of sandal comes to reside in other plants, they merging their consciousness into Word reside in the hearts of others.
ਗਿਆਨੁਧਿਆਨੁਸਿਮਰਣੁਜੁਗਤਿਕੂੰਜਿਕੂਰਮਹੰਸਵੰਸਵਧੰਦਾ।
ਗਿਆਨ ਧਿਆਨ ਅਤੇ ਸਿਮਰਣ ਦੀ ਜੁਗਤੀ ਨੂੰ ਕੂੰਜ ਕੱਛੂ ਅਤੇ ਹੰਸਾਂ ਦੀ ਵੰਸ (ਵਾਂਙੂ) ਵਧਾਉਂਦੇ ਹਨ।
By means of knowledge, meditation and remembrance, they like cranes, tortoise and swans expand their family or tradition.
ਗੁਰਮੁਖਿਸੁਖਫਲੁਅਲਖਲਖੰਦਾ।੧੩।
ਗੁਰਮੁਖ ਲੋਕ ਸੁਖ ਫਲ ਜੋ ਅਲਖ (ਪਰਮਾਤਮਾ ਹੈ ਉਸ ਨੂੰ ਗੁਰੂ ਦੀ ਕਿਰਪਾ ਨਾਲ) ਲਖ ਲੈਂਦੇ ਹਨ (ਭਾਵ ਪ੍ਰਾਪਤ ਕਰਦੇ ਹਨ)।
The gurmukhs come face to face with God, the pleasure of all fruits.
ਪਉੜੀ੧੪
ਬ੍ਰਹਮਾਦਿਕਵੇਦਾਂਸਣੈਨੇਤਿਨੇਤਿਕਰਿਭੇਦੁਨਪਾਇਆ।
ਬ੍ਰਹਮਾਦਿਕ (ਦੇਵਤਿਆਂ) ਨੇ ਵੇਦਾਂ ਦੇ ਸਮੇਤ ਭੇਦ ਨਾ ਪਾ ਕੇ ਨੇਤਿ ਨੇਤਿ (ਹੀ ਪਿੱਛੋਂ) ਕਿਹਾ।
Brahmas alongwith the Vedas have declared Him this is not, this is not (neti neti) and these all could not known His mystery.
ਮਹਾਦੇਵਅਵਧੂਤੁਹੋਇਨਮੋਨਮੋਕਰਿਧਿਆਨਿਨਆਇਆ।
ਸ਼ਿਵ ਨੇ (ਅਵਧੂਤ) ਸੁਆਹ ਪਿੰਡੇ ਪੁਰ ਮਲ ਕੇ (ਵਡਾ ਤਪ ਕੀਤਾ) ਛੇਕ ਨਮੋ ਨਮੋ ਹੀ ਕੀਤੀ (ਉਸ ਦੇ) ਧਿਆਨ ਵਿਚ ਭੀ ਨਾ ਆਇਆ।
By becoming avadhut (a kind of superior yogi), Madadev also recited his name but his meditation could not attain him.
ਦਸਅਵਤਾਰਅਕਾਰੁਕਰਿਏਕੰਕਾਰੁਨਅਲਖੁਲਖਾਇਆ।
ਦਸ ਅਵਤਾਰਾਂ ਨੇ 'ਅਕਾਰ' ਧਾਰਿਆ(ਪਰੰਤੂ) ਏਕੰਕਾਰ ਅਲਖ ਨੂੰ ਨਾ ਲਖਿਆ।
Ten incarnations also flourished but none could perceive ekhankar, the supreme Lord.
ਰਿਧਿਸਿਧਿਨਿਧਿਨਾਥਨਉਆਦਿਪੁਰਖੁਆਦੇਸੁਕਰਾਇਆ।
ਨੌਂ ਨਾਥਾਂ ਭੀ ਰਿੱਧੀਆਂ, ਸਿੱਧੀਆਂ, ਨਿੱਧਾਂ ਪਾਕੇ ਆਦਿ ਪੁਰਖ ਪਰਮਾਤਮਾਂ ਨੂੰ ਮੱਥਾ ਹੀ ਟੇਕਿਆ (ਭਾਵ ਥਹੁ ਨਾ ਲੱਭਾ, ਭੈ ਨਾਲ ਮੱਥਾ ਹੀ ਟੇਕਿਆ, ਇਕਰਾਰ ਕੀਤਾ ਕਿ ਹੈ, ਪਰ ਪਤਾ ਨਾ ਲੱਗਾ ਕਿ ਕੈਸਾ ਹੈ?)
Nine naths, the treasures of miraculous powers, also bowed before that Lord.
ਸਹਸਨਾਂਵਲੈਸਹਸਮੁਖਸਿਮਰਣਿਸੰਖਨਨਾਉਂਧਿਆਇਆ।
ਸ਼ੇਸ਼ਨਾਗ ਨੇ ਹਜ਼ਾਰ ਮੁਖ ਕਰ ਕੇ ਹਜ਼ਾਰ ਨਾਮ (ਨਵਾਂ ਰੋਜ਼ ਲੈਕੇ) ਸਿਮਰਣ ਕੀਤਾ, (ਪਰੰਤੂ ਧਿਆਵਣ ਥੋਂ) ਗਿਣਤੀ ਬੱਸ ਨਾ ਹੋਈ।
Sesang (mythical snake) with its thousand mouths remembered Him by thousands of names, but its recitation could not be accomplished.
ਲੋਮਸਤਪੁਕਰਿਸਾਧਨਾਹਉਮੈਸਾਧਿਨਸਾਧੁਸਦਾਇਆ।
ਲੋਮਸ (ਵੱਡੀ ਆਰਜਾ ਵਾਲੇ ਇਕ) ਰਿਖੀ ਨੇ ਤਪ ਕਰ ਕੇ ਸਾਧਨਾਂ ਕੀਤੀਆਂ ਪਰ ਹਉਮੈ ਸਾਧ ਕੇ (ਮਾਰਕੇ ਨਿਜ ਨੂੰ) ਸਾਧ ਨਾ ਕਹਾ ਸਕਿਆ।
Sage Lomas rigorously undertook ascetic discipline but could not overcome his ego and could not be called a true ascetic.
ਚਿਰੁਜੀਵਣੁਬਹੁਹੰਢਣਾਗੁਰਮੁਖਿਸੁਖੁਫਲੁਪਲੁਨਚਖਾਇਆ।
ਚਿਰਜੀਵੀ (ਮਾਰਕੰਡੇਯ) ਆਦਿ ਨੇ ਬਾਹਲੇ ਚਿਰ ਤੀਕ (ਉਮਰ) ਗੁਜਾਰੀ, ਪਰੰਤੂ ਗੁਰਮੁਖਾਂ ਦਾ ਸੁਖ ਫਲ ਪਲ ਮਾਤ੍ਰ ਬੀ ਨਾ ਚਖਿਆ ('ਅਲ' ਪਾਠਾਂਤ੍ਹ੍ਹ ਹੈ, ਅਰਥ ਭੌਰੇ ਵਾਂਙੂ ਪ੍ਰੇਮ ਨਾਲ ਨਾ ਚਖਿਆ ਅਥਵਾ ਤ੍ਰਿਪਤ ਹੋਕੇ ਨਾ ਚਖਿਆ)।
Ever-living Markandey spent a long life but could not taste the pleasure fruit of the gurmukhs.
ਕੁਦਰਤਿਅੰਦਰਿਭਰਮਿਭੁਲਾਇਆ।੧੪।
(ਪਿਛੇ ਕਹੇ ਸਾਰੇ) 'ਕੁਦਰਤ' ਦੇ ਅੰਦਰ ਹੀ ਭਰਮ ਵਿਖੇ ਭੁੱਲੇ ਰਹੇ (ਗੁਰਮੁਖਾਂ ਦਾ ਅਨੰਦ ਨਾ ਲੀਤਾ)।
All mentioned above remained deluded while living on earth.
ਪਉੜੀ੧੫
ਗੁਰਮੁਖਿਸੁਖਫਲੁਸਾਧਸੰਗੁਭਗਤਿਵਛਲਹੋਇਵਸਿਗਤਿਆਇਆ।
ਗੁਰਮੁਖਾਂ ਦੀ ਸਾਧ ਸੰਗਤ ਸੁਖ ਰੂਪੀ ਫਲ ਹੈ, (ਅਰਥਾਤ-ਸਾਰਿਆਂ ਸੁਖਾਂ ਦਾ ਫਲ ਰੂਪ ਹੈ) ਕਿਉਂ ਜੋ ਭਗਤ ਵੱਛਲ ਹੋਕੇ (ਨਾਮ ਰਖਾਕੇ ਸਾਧ ਸੰਗਤ ਦੇ) ਵੱਸ ਆਯਾ ਹੈ, (ਭਾਵ ਪ੍ਰੇਮ ਨਾਲ ਮਿਲਿਆ ਹੈ)।
The pleasure fruit of the gurmukhs is holy congregation and controlled by this holy congregation, the Lord comes here as lover of the devotees.
ਕਾਰਣੁਕਰਤੇਵਸਿਹੈਸਾਧਸੰਗਤਿਵਿਚਿਕਰੇਕਰਾਇਆ।
ਸਾਰੇ ਕਾਰਣ ਕਰਤੇ ਦੇ ਹੱਥ ਹਨ (ਪਰੰਤੂ) ਸਾਧ ਸੰਗਤ ਵਿਖੇ (ਸੰਤਾਂ ਦਾ) ਕਰਾਯਾ ਕਰਦਾ ਹੈ।
All the causes are under control of the creator but in the holy congregation He does everything in accordance with the wishes of the devotees and the saints.
ਪਾਰਬ੍ਰਹਮੁਪੂਰਨਬ੍ਰਹਮੁਸਾਧਸੰਗਤਿਵਿਚਿਭਾਣਾਭਾਇਆ।
(ਪਾਰਬ੍ਰਹਮ) ਨਿਰਗੁਣ ਹੋਕੇ 'ਪੂਰਣ ਬ੍ਰਹਮ' ਸਰੂਪ ਹੋ ਜਾਂਦਾ ਹੈ, ਕਿਉਂ ਜੋ ਸਾਧ ਸੰਗਤ ਦਾ ਭਾਣਾ (ਉਸ ਨੂੰ) ਚੰਗਾ ਲੱਗਦਾ ਹੈ।
The transcendetal Brahm is the perfect Brahm and He likes the will of the holy congregation.
ਰੋਮਰੋਮਵਿਚਿਰਖਿਓਨੁਕਰਿਬ੍ਰਹਮੰਡਕਰੋੜਿਸਮਾਇਆ।
ਇਕ ਇਕ ਰੋਮ ਵਿਖੇ ਕਰੋੜ ਬ੍ਰਹਮੰਡ ਉਤਪਤ ਕਰ ਕੇ ਸਮਾਇ ਰਖੇ ਹਨ।
In his every trichome are absorbed crores of universes.
ਬੀਅਹੁਕਰਿਬਿਸਥਾਰੁਵੜੁਫਲਅੰਦਰਿਫਿਰਿਬੀਉਵਸਾਇਆ।
(ਦ੍ਰਿਸ਼ਟਾਂਤ) ਇਕ ਬੀਜ ਥੋਂ ਬੋਹੜ ਦਾ ਵਿਸਥਾਰ ਕਰ ਦਿੰਦਾ ਹੈ ਓਹੀ ਬੀਜ ਫੇਰ ਬੋਹੜ ਦੇ ਫਲ ਵਿਖੇ ਵਸਾਉਂਦਾ ਹੈ। (ਅਜਿਹੇ ਪੂਰਬੋਕਤ ਈਸ਼੍ਵਰ ਦੀ ਪ੍ਰਾਪਤੀ ਦਾ ਉਪਾਉ ਛੇਕੜਲੀਆਂ ਦੋ ਤੁਕਾਂ ਵਿਖੇ ਦੱਸਦੇ ਹਨ)।
From one seed comes out banyan tree and in its fruits again the seeds reside.
ਅਪਿਉਪੀਅਣੁਅਜਰਜਰਣੁਆਪੁਗਵਾਇਨਆਪੁਜਣਾਇਆ।
ਜਿਨ੍ਹਾਂ ਨੇ ਨਾਮ ਰੂਪ ਅੰਮ੍ਰਿਤ ਪੀਕੇ ਅਸਚਰਜ (ਨਾ ਜਰੀ ਜਾਣ ਵਾਲੀ ਵਿਸਮਾਦ ਰੂਪ ਈਸ਼੍ਵਰੀ ਦਾਤ ਸੁਖ ਫਲ ਪਾਕੇ) ਜਰ ਲੀਤੀ ਹੈ, (ਜਰਨ ਦਾ ਰੂਪ ਕੀ ਹੈ ਕਿ) ਆਪਾ ਭਾਵ ਦਿੱਤਾ ਹੈ, ਅਰ ਜਣਾਉਂਦੇ ਨਹੀਂ (ਕਿ ਅਸੀਂ ਬੀ ਕੁਛ ਜਾਣਦੇ ਹਾਂ)।
Who quaffing the nectar have devotedly adopted the unbearable in their mind, the eschewing their ego have never made themselves noticed.
ਅੰਜਨੁਵਿਚਿਨਿਰੰਜਨੁਪਾਇਆ।੧੫।
(ਅਜਿਹੇ ਸਤਿ ਪੁਰਖਾਂ ਨੇ) ਮਾਯਾ ਵਿਚ ਹੀ ਨਿਰੰਕਾਰ ਨੂੰ ਪਾ ਲੀਤਾ ਹੈ।
Such true persons while being amidst maya have attained that immaculate Lord.
ਪਉੜੀ੧੬
ਮਹਿਮਾਮਹਿਮਹਿਕਾਰਵਿਚਿਮਹਿਮਾਲਖਨਮਹਿਮਾਜਾਣੈ।
ਧਰਤੀ ਦੀਆਂ 'ਮਹਿੰਮਾਂ' ਵਡਿਆਈਆਂ ਦੇ ਫੈਲਾਉ ਵਿਖੇ (ਤਾਂ ਕਈ ਗੁਣੀ ਸਿਆਣੇ ਹਨ, ਪਰ ਵਾਹਿਗੁਰੂ ਦੀਆਂ) ਮਹਿੰਮਾਂ ਨੂੰ ਲਖਕੇ ਕੋਈ (ਉਸ ਦੀ) ਮਹਿੰਮਾ (ਕਹਿਣੀ) ਨਹੀਂ ਜਾਣਦਾ।
Even the people spreading the fragrance of His grandeur don’t understand the real nature of His greatness.
ਲਖਮਹਾਤਮਮਹਾਤਮਾਤਿਲਨਮਹਾਤਮੁਆਖਿਵਖਾਣੈ।
ਲੱਖਾਂ ਮਹਾਤਮ (ਪ੍ਰਤਾਪ ਪਾਕੇ) ਆਪ ਮਹਾਤਮਾ (ਬ੍ਯਾਸਾਦਿਕ ਰਿਖੀ) ਬਣ ਬੈਠੇ (ਪਰੰਤੁ ਵਾਹਿਗੁਰੂ ਦੇ) ਪ੍ਰਤਾਪ ਦਾ ਇਕ ਤਿਲ ਬੀ ਆਖਕੇ ਨਾ ਵ੍ਯਾਖ੍ਯਾਨ ਕਰ ਸਕੇ।
Lakhs of saint explain the gist and significance of that Lord but even all joined could not put forth even a fraction of His grandeur.
ਉਸਤਤਿਵਿਚਿਲਖਉਸਤਤੀਪਲਉਸਤਤਿਅੰਦਰਿਹੈਰਾਣੈ।
(ਦੇਵਤਿਆਂ ਰਾਜਿਆਂ ਦੀਆਂ) ਲਖਾਂ ਉਸਤਤੀਆਂ (ਕਰਨਹਾਰੇ) ਹਨ, ਪਰੰਤੂ (ਓਹ ਸਾਰੇ ਪਰਮੇਸ਼ੁਰ ਦੀ) ਪਲ ਮਾਤ੍ਰ ਉਸਤਤੀ ਵਿਚ ਹੈਰਾਨ ਹੋ ਜਾਂਦੇ ਹਨ।
Myriad eulogists are wonder struck (because they could not eulogise Him properly)
ਅਚਰਜਵਿਚਿਲਖਅਚਰਜਾਅਚਰਜਅਚਰਜਚੋਜਵਿਡਾਣੈ।
(ਸ੍ਰਿਸ਼ਟੀ ਭਾਲਦੇ ਭਾਲਦੇ) ਅਚਰਜ (ਹੋ ਗਏ ਬ੍ਰਹਮਾਦਿਕ) ਲੱਖਾਂ ਹੀ ਅਚਰਜ ਹੋ ਰਹੇ ਹਨ, (ਪਰ ਉਹ ਇਸ) ਅਚਰਜ ਰੂਪ (ਸ੍ਰਿਸ਼ਟੀ ਦਾ ਕਰਤਾ ਜੋ) ਅਚਰਜ ਰੂਪ ਰਖਦਾ ਹੈ (ਉਸ ਅਚਰਜਤਾਈ) ਦਾ 'ਚੋਜ ਵਿਡਾਣੀ' ਤੋ (ਬਹੁਤ ਹੀ ਅਚਰਜ ਰੂਪ) ਹੈ।
Millions of wonders are full of wonder and they are further surprised to see the awe-inspiring feats of the Lord, the all wonder Himself.
ਵਿਸਮਾਦੀਵਿਸਮਾਦਲਖਵਿਸਮਾਦਹੁਵਿਸਮਾਦਵਿਹਾਣੈ।
ਲੱਖਾ ਵਿਸਮਾਦੀ(ਅਚਰਜ ਹੋਣ ਵਾਲੇ) ਵਿਸਮਾਦ ਵਿਚ ਹਨ, (ਪਰੰਤੂ ਪਰਮੇਸ਼ੁਰ) ਵਿਸਮਾਦ (ਰੂਪ ਸਭ) ਵਿਸਮਾਦਾਂ ਤੋਂ ਬੀ ਪਰੇ ਹੈ।
Looking at the completeness of the wonder of that wondrous Lord, the elation feels elated and exhausted.
ਅਬਗਤਿਗਤਿਅਤਿਅਗਮਹੈਅਕਥਕਥਾਆਖਾਣਵਖਾਣੈ।
ਅਬਿਗਤ' ਪਰਮਾਤਮਾਂ ਦੀ ਗਤੀ ਅਤੀ ਅਗੰਮ (ਨਾ ਜਾਣੀ ਜਾਣ ਵਾਲੀ ਦਸ਼ਾ ਵਾਲੀ) ਹੈ, (ਉਸ ਦੀ) ਕਥਾ ਅਕੱਥਨੀਯ ਹੈ, (ਲੋਕ) ਸੁਣੀ ਸੁਣਾਈ ਕਥਾ ਕਰਦੇ ਹਨ।
The dynamism of that unmanifest Lord is extremely unapproachable and even a shirt account of His grand story is ineffable.
ਲਖਪਰਵਾਣਪਰੈਪਰਵਾਣੈ।੧੬।
ਜੋ ਪਰਵਾਣ=ਮੰਨੇ ਪਰਮੰਨੇ ਹਨ ਉਜੇਹੇ) ਲੱਖਾਂ ਮੰਨਿਆਂ ਪ੍ਰਮੰਨਿਆਂ ਤੋਂ (ਉਹ) ਮੰਨਿਆਂ ਪ੍ਰਮੰਨਿਆਂ (ਵਾਹਿਗੁਰੂ) ਬਹੁਤ ਪਰੇ ਹੈ।
His measurement is beyond lacs of measures.
ਪਉੜੀ੧੭
ਅਗਮਹੁਅਗਮੁਅਗੰਮੁਹੈਅਗਮੁਅਗਮੁਅਤਿਅਗਮੁਸੁਣਾਏ।
ਅਗੰਮ (ਸਰੂਪਾਂ ਥੋਂ ਜੋ) ਅਗੰਮ (ਹੋਵੇ ਉਸ ਤੋਂ ਬੀ ਵਾਹਿਗੁਰੂ) ਅਗੰਮ ਹੈ (ਤਾਂਤੇ) ਜੋ ਅਗੰਮਾਂ ਤੋਂ ਬੀ ਅਤਿ ਅਗੰਮ ਹਨ, (ਉਹ ਬੀ ਵਾਹਿਗੁਰੂ ਨੂੰ) ਅਗੰਮ ਸਣਾਉਂਦੇ ਹਨ)
The Lord is beyond accessibility and all call Him extremely inaccessible.
ਅਲਖਹੁਅਲਖੁਅਲਖੁਹੈਅਲਖੁਅਲਖੁਲਖਅਲਖੁਧਿਆਏ।
ਅਲਖ (ਸਰੂਪਾਂ ਤੋਂ ਜੋ) ਅਲੱਖ ਹੋਵੇ, (ਉਸ) ਤੋਂ ਬੀ (ਵਾਹਿਗੁਰੂ) ਅਲੱਖ ਹੈ, (ਤਾਂਤੇ ਐਸੇ) ਲੱਖਾਂ ਅਲੱਖ
He was imperceptible; He is imperceptible and will remain inaccessible i.e. He is beyond all meditations.
ਅਪਰੰਪਰੁਅਪਰੰਪਰਹੁਂਅਪਰੰਪਰੁਅਪਰੰਪਰੁਭਾਏ।
ਅਪਰੰਪਰ (ਸਰੂਪਾਂ ਤੋਂ ਜੋ) ਅਪਰੰਪਰ (ਹੋਵੇ ਉਸ ਤੋਂ ਬੀ ਵਾਹਿਗੁਰੂ ਅਪਰੰਪਰ ਹੈ (ਜਿਸ ਕਰ ਕੇ ਅਪਰੰਪਰਾਂ ਦੇ 'ਭਾਏ') ਭਾਣੇ (ਬੀ ਉਹ ਵਾਹਿਗੁਰੂ ਅਜੇ ਹੋਰ) ਅਪਰੰਪਰ ਹੈ।
Beyond all limits whatsoever is illimitable; the Lord is beyond imagination.
ਆਗੋਚਰੁਆਗੋਚਰਹੁਆਗੋਚਰੁਆਗੋਚਰਿਜਾਏ।
ਆਗੋਚਰ (ਸਰੂਪਾਂ ਤੋਂ ਜੋ) ਅਗੋਚਰ ਹੋਦ (ਉਸ ਤੋਂ ਬੀ ਵਾਹਿਗੁਰੂ) ਅਗਚਰ ਹੈ (ਇਸ ਕਰਕੇ) ਅਗੋਚਰਾਂ ਦੇ ('ਜਾਏ') ਜਾਣੇ (ਬੀ ਉਹ ਅਜੇ ਹੋਰ) ਅਗੋਚਰ ਹੈ।
He is imperceptible of the imperceptibles and is beyond the reach of sense organs.
ਪਾਰਬ੍ਰਹਮੁਪੂਰਨਬ੍ਰਹਮੁਸਾਧਸੰਗਤਿਆਗਾਧਿਅਲਾਏ।
ਪਾਰਬ੍ਰਹਮ ਹੀ ਪੂਰਣ ਬ੍ਰਹਮ ਹੈ, ਸਾਧ ਸੰਗਤ ਵਿਖੇ ਬੇਅੰਤ ਕਥਨ ਕੀਤਾ ਜਾਂਦਾ ਹੈ।
The transcendental Brahm is the perfect Brahm who is eulogised in the holy congregation in many ways.
ਗੁਰਮੁਖਿਸੁਖਫਲੁਪਿਰਮਰਸੁਭਗਤਿਵਛਲੁਹੋਇਅਛਲੁਛਲਾਏ।
ਗੁਰਮੂਖਾਂ ਪਾਸ ਸੁਖਫਲ ਰੂਪ ਪ੍ਰੇਮ ਰਸ ਵਿਦਮਾਨ ਹੈ (ਇਸੇ ਕਾਰਨ) ਅਛਲ (ਪਰਮਾਤਮਾ ਜੋ ਅਛਲਾਂ=ਵਡੇ ਚਲਾਕਾਂ ਕੋਲੋਂ ਬੀ ਨਹੀਂ ਛਲਿਆ ਜਾਂਦਾ। ਭਾਵ ਚਤੁਰਾਈ ਨ ਚਤਰਭੁਜ ਪਾਈਐ) ਓਹ ਭਗਤ ਵਛਲ ਹੋਣ ਕਰ ਕੇ 'ਗੁਰਮੁਖਾਂ ਤੋਂ) ਛਲਾਏ ਮੋਹਿਆ ਜਾਂਦਾ ਹੈ:- ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ)।
The joy of His love is the pleasure fruit of the gurmukhs. The Lord is loving to devotees but is never deluded even by the biggest cheats
ਵੀਹਇਕੀਹਚੜ੍ਹਾਉਚੜ੍ਹਾਏ।੧੭।
(ਵੀਹ ਵਿਸਵੇ) ਇਕ ਦੀ ਇੱਛਾ ਦਾ ਚੜ੍ਹਾਉ ਚੜ੍ਹਿਆ ਹੈ।
By his grace alone, one can go across the World Ocean enthusiastically.
ਪਉੜੀ੧੮
ਪਾਰਬ੍ਰਹਮੁਪੂਰਨਬ੍ਰਹਮੁਨਿਰੰਕਾਰਿਆਕਾਰੁਬਣਾਇਆ।
ਪਾਰਬ੍ਰਹਮ ਪੂਰਣ ਬ੍ਰਹਮ ਨਿਰਾਕਾਰ ਨੇ (ਇਹ ਸੰਸਾਰ ਦਾ) ਅਕਾਰ ਬਣਾਯਾ ਹੈ।
The transecental Brahm is the perfect Brahm and that very formless (Lord) has created all the forms of universe.
ਅਬਿਗਤਿਗਤਿਆਗਾਧਿਬੋਧਗੁਰਮੂਰਤਿਹੋਇਅਲਖੁਲਖਾਇਆ।
ਅਵਗਤਿ ਗਤਿ' ਅਗਾਧ ਬੋਧ, ਅਰ ਅਲਖ ਨੂੰ (ਗੁਰੂ ਨਾਨਕ ਦੀ) ਮੂਰਤੀ ਧਾਰਕੇ ਲਖਾ ਦਿਤਾ ਹੈ।
He is ummanifest, unfathomable and imperceptible for intellect, but Guru, the icon of beauty, has made me behold the Lord.
ਸਾਧਸੰਗਤਿਸਚਖੰਡਵਿਚਿਭਗਤਿਵਛਲਹੋਇਅਛਲਛਲਾਇਆ।
ਸਾਧ ਸੰਗਤ ਦੇ ਸਚਖੰਡ ਵਿਖੇ 'ਅਛਲ' ਨੇ ਭਗਤ ਵਛਲ ਹੋਕੇ (ਆਪ ਨੂੰ) ਛਲਾ ਦਿਤਾ ਹੈ (ਭਾਵ-ਨਿਰਗੁਣ ਨੇ ਸਰਗੁਣ ਕਾਰਜ ਕੀਤੇ, ਭਗਤਾਂ ਨੂੰ ਪ੍ਯਾਰ ਕਰਨਾ ਸਰਗੁਣ ਕਾਰਜ ਹੈ, ਇਹੋ ਉਸ ਦਾ ਛਲਿਆ ਜਾਣਾ ਹੈ, ਭਗਤਾਂ ਦੇ ਛਲਣ ਦਾ ਰੂਪ ਇਹ ਹੈ “ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ
In holy congregation, the abode of the truth, He emerges as tender towards devotees and deludes even those who never get deluded.
ਚਾਰਿਵਰਨਇਕਵਰਨਹੁਇਆਦਿਪੁਰਖਆਦੇਸੁਕਰਾਇਆ।
(ਗੁਰੂ ਜੀ ਨੇ) ਚਾਰ ਵਰਣ ਕਰ ਕੇ ਆਦਿ ਪੁਰਖ ਪਰਮਾਤਮਾ ਨੂੰ ਨਮਸਕਰ ਕਰਾਈ।
The Guru alone unites all the four varnas to make them one and further makes them bow before the Lord.
ਧਿਆਨਮੂਲੁਦਰਸਨੁਗੁਰੂਛਿਅਦਰਸਨਦਰਸਨਵਿਚਿਆਇਆ।
(ਸਾਰੇ) ਧਿਆਨਾਂ ਦਾ ਮੂਲ ਗੁਰੂ ਦਾ ਦਰਸ਼ਨ ਹੈ, (ਇਸੇ ਲਈ) ਛੀ ਦਰਸ਼ਨ (ਛੀਏ ਮਤ ਗੁਰੂ ਦੇ ਹੀ) ਦਰਸ਼ਨ ਵਿਖੇ ਆ ਜਾਂਦੇ ਹਨ।
At the base of all ascetic disciplines is the philosophy of the Guru in which all the six philosophies (of Indian tradition) get subsumed.
ਆਪੇਆਪਿਨਆਪੁਜਣਾਇਆ।੧੮।
ਆਪਣਾ ਆਪ (ਹੀ ਸਾਰੇ) ਹੋਏ, (ਫੇਰ ਆਪਣਾ) ਆਪ ਨਹੀਂ ਜਣਾਇਆ।
He himself is everything but never makes Himself noticed by anyone.
ਪਉੜੀ੧੯
ਚਰਣਕਵਲਸਰਣਾਗਤੀਸਾਧਸੰਗਤਿਮਿਲਿਗੁਰੁਸਿਖਆਏ।
ਗੁਰੁ ਦੇ ਸਿਖ ਸਾਧ ਸੰਗਤ ਨਾਲ ਮਿਲਕੇ ਗੁਰੂ ਦੇ ਚਰਣ ਕਵਲਾਂ ਦੀ ਸ਼ਰਣ ਲੈਣ ਆਏ ਹਨ।
In the holy congregation, the disciples of the Guru come in the shelter of the holy feet of the Guru.
ਅੰਮ੍ਰਿਤਦਿਸਟਿਨਿਹਾਲੁਕਰਿਦਿਬਦ੍ਰਿਸਟਿਦੇਪੈਰੀਪਾਏ।
(ਗੁਰੂ ਜੀ ਨੇ) ਅੰਮ੍ਰਿਤ ਦੀ ਦ੍ਰਿਸ਼ਟ ਨਾਲ (ਨਿਹਾਲ) ਪ੍ਰਸੰਨ ਕਰ ਕੇ ਗਿਆਨ ਦ੍ਰਿਸ਼ਟੀ ਦੇਕੇ ਪੈਰੀਂ ਪਾਏ (ਨਿੰਮ੍ਰੀ ਭੂਤ ਕਰ ਦਿੱਤੇ)।
The nectar like sight of the Guru has blest one and all and due to his divine look, the Guru has put them all at the holy feet (shelter) i.e. they all have been made humble.
ਚਰਣਰੇਣੁਮਸਤਕਿਤਿਲਕਭਰਮਕਰਮਦਾਲੇਖੁਮਿਟਾਏ।
ਚਰਣਾਂ ਦੀ ਧੂੜੀ ਮੱਥੇ ਦਾ ਤਿਲਕ ਬਣਕੇ ਭਰਮ ਕਰਮ ਦੀ ਲਿਖਤ ਮਿਟਾ ਦਿੰਦੀ ਹੈ, (ਜਿਹਾਕੁ “ਤਜਿ ਭਰਮ ਕਰਮ ਵਿਧਿ ਨਿਖੇਧ ਰਾਮ ਨਾਮੁ ਲੇਹੀ”। ਅਰਥ-ਨਿਖਿਧ ਕਰਮਾਂ ਦਾ ਭਰੋਸਾ ਛੱਡਕੇ ਇਕ ਵਾਹਿਗੁਰੂ ਦੇ ਨਾਮ ਪੁਰ ਹੀ ਮੁਕਤੀ ਦਾ ਭਰੋਸਾ ਰਖ)।
The Sikhs applied the dust of the feet to their forehead and now their account of delusive actions has been erased.
ਚਰਣੋਦਕੁਲੈਆਚਮਨੁਹਉਮੈਦੁਬਿਧਾਰੋਗੁਗਵਾਏ।
ਗੁਰੂ ਦੇ ਚਰਣਾਂਮ੍ਰਿਤ ਦਾ ਆਚਰਨ ਲੈ, (ਏਹ) ਹਉਮੈ ਅਤੇ ਦੁਬਿਧਾ ਦੇ ਰੋਗ ਗਵਾ ਦਿਉ।
After drinking the nectar of feet, their maladies of ego and duality have been cured.
ਪੈਰੀਂਪੈਪਾਖਾਕੁਹੋਇਜੀਵਨਮੁਕਤਿਸਹਜਘਰਿਆਏ।
(ਸੋ ਐਉਂ ਗੁਰੂ ਦੇ) ਗੁਰੂ ਦੀ ਪੈਰੀਂ ਡਿੱਗਕੇ ਪੈਰਾਂ ਦੀ ਧੂੜ ਹੋਕੇ ਜੀਵਨ ਮੁਕਤੀ ਦੇ ('ਸਹਜ ਘਰ') ਅਨੰਦ ਘਰ ਵਿਖੇ ਆ ਗਏ।
Falling at the feet, becoming the dust of feet and adopting the way of liberated ones in life they have established themselves in equipoise.
ਚਰਣਕਵਲਵਿਚਿਭਵਰਹੋਇਸੁਖਸੰਪਦਮਕਰੰਦਿਲੁਭਾਏ।
ਫੇਰ ਚਰਨ ਕਵਲਾਂ ਦੇ ਭੌਰੇ ਹੋਕੇ ਮਕਰੰਦ (ਰਸ ਰੂਪੀ) ਪ੍ਰੇਮ ਰਸ ਦੇ ਸੁੱਖਾਂ ਦੇ ਡੱਬੇ ਵਿਚ ਲੁਮਾਇਮਾਨ ਹੋ ਗਏ।
Now having become the black bees of the lotus feet, they are enjoying the nectar of pleasure and delight.
ਪੂਜਮੂਲਸਤਿਗੁਰੁਚਰਣਦੁਤੀਆਨਾਸਤਿਲਵੈਨਲਾਏ।
ਪੂਜਾ ਦਾ ਮੂਲ ਸਤਿਗੁਰੂ ਦੇ ਚਰਣ (ਹੀ) ਸਮਝੇ ਜਿਨ੍ਹਾਂ ਨੂੰ ਸੇਵਿਆਂ ਦੂਜਾ ਭੈ ਨਾਸ਼ ਹੋ ਗਿਆ (ਇਸ ਕਰ ਕੇ ਇਨ੍ਹਾਂ ਦੇ) ਲਵੇ ਕਿਸੇ ਹੋਰ ਨੂੰ ਨਾ ਲਾਇਆ।
The base of worship with them are the lotus feet of the true Guru and they do not allow duality to come near them now.
ਗੁਰਮੁਖਿਸੁਖਫਲੁਗੁਰਸਰਣਾਏ।੧੯।
ਗੁਰਮੁਖਾਂ ਨੂੰ ਗੁਰੂ ਦੀ ਸ਼ਰਣ ਆਉਣਾ ਹੀ ਸੁਖਾਂ ਹੀ ਰੂਪੀ ਫਲ (ਦੇਂਦਾ ਹੈ)।
The pleasure fruit of the gurmukhs is the shelter of the Guru.
ਪਉੜੀ੨੦
ਸਾਸਤ੍ਰਸਿੰਮ੍ਰਿਤਿਵੇਦਲਖਮਹਾਂਭਾਰਥਰਾਮਾਇਣਮੇਲੇ।
ਲੱਖਾਂ ਸ਼ਾਸਤ੍ਰਾਂ ਦੇ (ਪਾਠੀ) ਸਿੰਮ੍ਰਤੀਆਂ, ਵੇਦਾਂ, ਮਹਾਂ ਭਾਰਤ, ਰਾਮਾਇਣ ਦੇ (ਪਾਠਕਾਂ ਦੇ) ਸਮੂਹ।
Even if Shastras, Smritis, Lakhs of Vedas, Mahabharat, Ramayan etc. are joined together;
ਸਾਰਗੀਤਾਲਖਭਾਗਵਤਜੋਤਕਵੈਦਚਲੰਤੀਖੇਲੇ।
ਸਾਰਗੀਤਾ, ਭਾਗਵਤ (ਦੇ ਪਾਠੀ), ਜੋਤਕ ਪਾਠੀ, ਹਕੀਮ, ('ਚਲੰਤੀ ਖੇਲ' ਕਹੀਏ) ਚਲਿੱਤ੍ਰ ਖੇਲਣਹਾਰ (ਨਟ ਲੋਕ)।
Thousands of gists of the Gita, Bhagvats, books of astronomy and acrobats of physicians are joined;
ਚਉਦਹਵਿਦਿਆਸਾਅੰਗੀਤਬ੍ਰਹਮੇਬਿਸਨਮਹੇਸੁਰਭੇਲੇ।
ਚੌਦਾ ਵਿੱਦ੍ਯਾ, ('ਸਾਅੰਗੀਤ' ਕਹੀਏ) ਗਾਇਤ੍ਰੀ (ਜੋ ਸੰਧ੍ਯਾ ਕਾਲ ਪੜ੍ਹੀ ਜਾਂਦੀ ਹੈ ਦੇ ਪਾਠੀ) (ਅਥਵਾ ਕਲੌਂਤ ਲੋਕ) ਸੰਗੀਤ ਵੇਤਾ, (ਲੱਖਾਂ ਬ੍ਰਹਮਾਂ ਬਿਸ਼ਨ ਸ਼ਿਵ ਕੱਠੇ ਕਰੀਏ।
Fourteen branches of education, musicology and Brahma, Visnu, Mahesa are put together;
ਸਨਕਾਦਿਕਲਖਨਾਰਦਾਸੁਕਬਿਆਸਲਖਸੇਖਨਵੇਲੇ।
ਲੱਖਾਂ ਸਨਕਾਦਿਕ ਰਿਖੀ, ਨਾਰਦ, ਸੁਕਦੇਵ, ਬਿਆਸ, ਲੱਖਾਂ ਸ਼ੇਸ਼ਨਾਗ ਨਵੀਨ (ਜਾਂ ਸ਼ੇਖ ਤੇ ਨਬੀ)।
If Lakhs of ses, serpent, Sukr, Vyas, Narad, Sanal et al. are all collected there;
ਗਿਆਨਧਿਆਨਸਿਮਰਣਘਣੇਦਰਸਨਵਰਨਗੁਰੂਬਹੁਚੇਲੇ।
(ਲੱਖਾਂ) ਗਿਆਨੀ, (ਲੱਖਾਂ) ਧਿਆਨੀ, (ਲੱਖਾਂ) ਸਿਮਰਨ ਕਰਨ ਹਾਰੇ, ਲੱਖਾਂ ਦਰਸ਼ਨ (ਮਤਾਂ), ਲੱਖਾਂ ਵਰਣਾਂ ਦੇ ਬਹੁਤੇ ਗੁਰੂ ਤੇ ਚੇਲੇ (ਤਾਂ ਸੰਸਾਰ ਵਿਚ) ਹਨ।
Myriad's of knowledge's, meditations, recitations, philosophies, varnas and guru-disciples are there; they all are nothing.
ਪੂਰਾਸਤਿਗੁਰਗੁਰਾਂਗੁਰੁਮੰਤ੍ਰਮੂਲਗੁਰਬਚਨਸੁਹੇਲੇ।
(ਪਰ ਏਹੀ ਸਭ ਅਧੂਰੇ ਹਨ) ਪੂਰਾ ਸਤਿਗੁਰੂ (ਗੁਰੂ ਨਾਨਕ ਹੀ) ਗੁਰੂਆਂ ਦਾ ਗੁਰੂ ਹੈ (ਅਰ ਉਨ੍ਹਾਂ) ਸਤਿਗੁਰਾਂ ਦੇ ਬਚਨ ਹੀ ਸਾਰੇ ਮੰਤਰਾਂ ਦਾ ਮੂਲ ਹੈ, (ਗੁਰੂ ਦੀ ਬਾਣੀ ਹੀ ਮੰਤ੍ਰ ਰੂਪ ਹੈ)।
The perfect Guru (Lord) is the Guru of the gurus and the holy discourse of the Guru is the basis of all the mantras.
ਅਕਥਕਥਾਗੁਰੁਸਬਦੁਹੈਨੇਤਿਨੇਤਿਨਮੋਨਮੋਕੇਲੇ।
ਗੁਰੂ ਦੇ ਸ਼ਬਦ ਦੀ ਅਕੱਥ ਕਥਾ ਹੈ (ਜੋ ਕਥਨ ਵਿਖੇ ਨਹੀਂ ਆ ਸਕਦੀ ਇਸ ਲਈ) ਨੇਤਿ ਨੇਤਿ (ਇਹ ਨਹੀਂ ਇਸ ਤੋਂ ਅੱਗੇ ਹੋਰ ਬੀ ਹੈ) ਕਹੀਏ, (ਅਤੇ) ਨਮਕਸਕਾਰ ਨਮਸਕਾਰ (ਕਹਿਣ ਤੇ ਕਰਨ ਵਿਚ) ਆਨੰਦ ਲਈਏ (ਭਾਵ-ਅੰਤ ਲਿਆਂ ਪੂਰੀ ਨਹੀਂ ਪੈਣੀ)।
The tale of the Word of the Guru is ineffable; it is neti neti (not this not this). One should always bow before him.
ਗੁਰਮੁਖਸੁਖਫਲੁਅੰਮ੍ਰਿਤਵੇਲੇ।੨੦।
ਗੁਰਮੁਖਾਂ ਪਾਸ ਹੀ ਸੁਖ ਫਲ ਹੈ (ਜੋ) ਅੰਮ੍ਰਿਤ ਵੇਲੇ (ਵੰਡੀਦਾ ਹੈ)।
This pleasure fruit of the gurmukhs is attained in the early ambrosial hours.
ਪਉੜੀ੨੧
ਚਾਰਪਦਾਰਥਆਖੀਅਨਿਲਖਪਦਾਰਥਹੁਕਮੀਬੰਦੇ।
ਚਾਰ ਪਦਾਰਥ (ਧਰਮ, ਅਰਥ, ਕਾਮ ਅਤੇ ਮੋਖ) ਕਹੀਦੇ ਹਨ, ਅਰ ਹੋਰ ਲੱਖ ਪਦਾਰਥ ਗੁਰੂ ਜੀ ਦੇ ਹੁਕਮੀ ਬੰਦੇ ਹਨ।
Four ideals (dharma arth kam and moks) are said to be but such millions of ideals are servants (of Lord, the Guru).
ਰਿਧਿਸਿਧਿਨਿਧਿਲਖਸੇਵਕੀਕਾਮਧੇਣੁਲਖਵਗਚਰੰਦੇ।
ਰਿੱਧੀਆਂ, ਸਿੱਧੀਆਂ, ਨਿੱਧੀਆਂ, ਲੱਖਾਂ ਹੀ ਟਹਿਲਣਾ ਹਨ, ਕਾਮਧੇਨ ਗਊਆਂ ਦੇ ਲੱਖਾਂ ਵੱਗ ਚਰਦੇ ਹਨ।
In His service are millions of miraculous powers and treasures and He has herds of wish fulfilling cows grazing there.
ਲਖਪਾਰਸਪਥਰੋਲੀਆਪਾਰਜਾਤਿਲਖਬਾਗਫਲੰਦੇ।
ਲੱਖਾਂ ਪਾਰਸ ਦੀਆ ਗੀਟੀਆਂ (ਰੁਲਦੀਆਂ ਹਨ), ਲੱਖਾਂ ਕਲਪ ਬ੍ਰਿੱਛ ਦੇ ਬਾਗ਼ ਫਲੇ ਹੋਏ ਹਨ।
He has lakhs of philosopher's stones and gardens of fruitful wish fulfilling trees.
ਚਿਤਵਣਲਖਚਿੰਤਾਮਣੀਲਖਰਸਾਇਣਕਰਦੇਛੰਦੇ।
(ਗੁਰੂ ਜੀ ਦੀ) ਕ੍ਰਿਪਾ ਦ੍ਰਿਸ਼ਟੀ ਵਿਚ ਲੱਖਾਂ ਚਿੰਤਾਮਣੀਆਂ ਹਨ, ਲੱਖਾਂ ਰਸਾਇਣਾਂ ਛੰਦੇ ਕਰਦੀਆਂ (ਭਾਵ ਗੁਰੂ ਦੀ ਪੁਰ ਬਲਿਹਾਰ ਹੁੰਦੀਆਂ) ਹਨ।
At one wink of the Guru, lakhs of wish fulfilling gems (chintamini) and elixirs are sacrifice unto Him.
ਲਖਰਤਨਰਤਨਾਗਰਾਸਭਨਿਧਾਨਸਭਫਲਸਿਮਰੰਦੇ।
ਲੱਖਾਂ ਰਤਨ, ਲੱਖਾਂ ਸਮੁੰਦਰ ਸਾਰੇ ਨਿਧਾਨ ਤੇ ਸਾਰੇ (ਕਰਮਾਂ-ਸਾਧਨਾਂ ਦੇ) ਫਲ ਗੁਰੂ ਜੀ ਨੂੰ ਸਿਮਰਦੇ ਹਨ।
Millions of jewels, all the treasures of oceans and all the fruits recite his praises.
ਲਖਭਗਤੀਲਖਭਗਤਹੋਇਕਰਾਮਾਤਪਰਚੈਪਰਚੰਦੇ।
ਲੱਖਾਂ ਭਗਤ ਜੋ ਕਰਾਮਾਤ ਪਰਚੇ ਵਿਚ ਪਰਚਦ ਸਨ (ਗੁਰੂ ਦੀ ਮਹਿੰਮਾਂ) ਲਖਕੇ (ਗੁਰੂ ਦੇ) ਭਗਤ ਹੋ ਗਏ।
Millions of devotees and miracle mongers move around engrossed in hypocrisies.
ਸਬਦਸੁਰਤਿਲਿਵਸਾਧਸੰਗੁਪਿਰਮਪਿਆਲਾਅਜਰੁਜਰੰਦੇ।
(ਭਾਵ ਪੀਕੇ ਪਾਟ ਨਹੀਂ ਨਿਕਲਦੇ, ਜਰੇ ਹੀ ਰਹਿੰਦੇ ਹਨ)।
The true disciple of the Guru, merging their consciousness in the Word, drinks and assimilates the unbearable cup of the love of the Lord.
ਗੁਰਕਿਰਪਾਸਤਸੰਗਿਮਿਲੰਦੇ।੨੧।੧੬।ਸੋਲਾਂ।
ਗੁਰੂ ਦੀ ਕ੍ਰਿਪਾ ਨਾਲ ਅਜਿਹੇ ਸਤਿਸੰਗੀ ਮਿਲਦੇ ਹਨ, (ਜਾਂ ਗੁਰੂ ਸਤਿਸੰਗ ਦੀ ਕਿਰਪਾ ਨਾਲ ਮਿਲਦੇ ਹਨ)।
By the grace of the Guru, people come and join the holy congregation.