GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਵਾਰਾਂ ਭਾਈ ਗੁਰਦਾਸ ਜੀ
ਅੰਗ 32
Display Settings
ਸਤਿਗੁਰਪ੍ਰਸਾਦਿ
One Oankar, the primal energy, realized through the grace of divine preceptor
ਪਉੜੀ
ਪਹਿਲਾਗੁਰਮੁਖਿਜਨਮੁਲੈਭੈਵਿਚਿਵਰਤੈਹੋਇਇਆਣਾ
(ਜਦੋਂ) ਗੁਰਮੁਖ ਨਵਾਂ ਜਨਮ ਲੈਂਦਾ ਹੈ (ਭਾਵ ਗੁਰੂ ਦੀ ਸਿੱਖਿਆ ਲੈਕੇ ਨਵਾਂ ਜਨਮ ਧਾਰਦਾ ਹੈ) ਇਆਣਿਆਂ ਵਾਂਙੂ ਗੁਰੂ ਦੇ ਭੈ ਵਿਚ ਕੰਮ ਕਰਦਾ ਹੈ, (ਜਿੱਕੁਰ ਬਾਲਕ ਡਰਦਾ ਕੋਈ ਅਵਿਹਤ ਕੰਮ ਨਹੀਂ ਕਰਦਾ)।
Having been born in this world, the gurmukh becoming innocent and ignorant ducts himself in the fear of the Lord.
ਗੁਰਸਿਖਲੈਗੁਰਸਿਖੁਹੋਇਭਾਇਭਗਤਿਵਿਚਿਖਰਾਸਿਆਣਾ
ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਕੇ ਗੁਰੂ ਸਿਖ ਬਣਦਾ ਹੈ ਅਰ ਪ੍ਰੇਮਾ ਭਗਤੀ ਵਿਖੇ ਖਰਾ ਸਿਆਣਾ ਹੁੰਦਾ ਜਾਂਦਾ ਹੈ, (ਭਾਵ ਜਵਾਨ ਹੋ ਜਾਂਦਾ ਹੈ)।
Adopting the teaching of the Guru becomes the Sikh of the Guru and sustaining himself in the loving devotion, e leads a pure and intelligent life.
ਗੁਰਸਿਖਸੁਣਿਮੰਨੈਸਮਝਿਮਾਣਿਮਹਤਿਵਿਚਿਰਹੈਨਿਮਾਣਾ
ਗੁਰ ਸਿੱਖਿਆ ਨੂੰ ਸੁਣਕੇ ਮੰਨਦਾ ਫੇਰ ਸਮਝ ਕੇ (ਨਿੱਧ੍ਯਾਸਨ ਕਰਕੇ) ਮਾਣ ਤਾਣ ਵਿਖੇ ਨਿਮਾਣਾ ਰਹਿੰਦਾ ਹੈ।
After listening to and understanding it, e accepts the teachings of the Guru and even earning the glories continues be humble.
ਗੁਰਸਿਖਗੁਰਸਿਖੁਪੂਜਦਾਪੈਰੀਪੈਰਹਰਾਸਿਲੁਭਾਣਾ
ਗੁਰੂ ਦਾ ਸਿੱਖ ਗੁਰੂ ਦੇ ਸਿਖ ਦੀ ਸੇਵਾ ਕਰਦਾ ਹੈ, ਪੈਰੀਂ ਪੈਕੇ ਸੱਚੇ ਰਸਤੇ ਵਿਖੇ ਮਸਤ ਰਹਿੰਦਾ ਹੈ।
In accordance with the teachings of the Guru, he worships the e Sikhs and touching their feet and, following their virtus path, he becomes avourite of all.
ਗੁਰਸਿਖਮਨਹੁਵਿਸਰੈਚਲਣੁਜਾਣਿਜੁਗਤਿਮਿਹਮਾਣਾ
ਪਰਾਹੁਣਿਆਂ ਦੀ ਤਰ੍ਹਾਂ (ਸੰਸਾਰ ਤੋਂ) ਚੱਲਣਾ ਜਾਣ ਦਾ ਰਹਿੰਦਾ ਹੈ ਤੇ ਗੁਰ ਸਿੱਖ੍ਯਾ ਮਨੋਂ (ਕਦੀ) ਨਹੀਂ ਭੁਲਾਉਂਦਾ।
Guru's instruction is never forgotten by the Sikh and he having learnt the way of considering himself as a passing guest, spends his life (purposefully) here.
ਗੁਰਸਿਖਮਿਠਾਬੋਲਣਾਨਿਵਿਚਲਣਾਗੁਰਸਿਖੁਪਰਵਾਣਾ
ਗੁਰ ਸਿਖ (ਬਾਣੀ ਕਰਕੇ) ਮਿੱਠਾ (ਬਚਨ) ਬੋਲਦਾ (ਸਰੀਰ ਕਰਕੇ) ਨਿਵਕੇ ਚਲਦਾ (ਅਰ ਮਨ ਕਰਕੇ) ਗੁਰੂ ਦੀ ਸਿੱਖ੍ਯਾ ਪਰਵਾਨ ਕਰਦਾ ਹੈ।
The Sikh of the Guru speaks sweetly and accept humility as the proper way of life.
ਘਾਲਿਖਾਇਗੁਰਸਿਖਮਿਲਿਖਾਣਾ।੧।
ਕਮਾਈ ਕਰ ਕੇ (ਆਪ) ਖਾਂਦਾ ਹੈ (ਕੀ ਆਪੋ ਆਪ? ਨਹੀਂ) ਗੁਰੂ ਦੇ ਸਿਖਾਂ ਨਾਲ ਮਿਲਕੇ (ਵੰਡਕੇ) ਖਾਂਦਾ ਹੈ, (ਕਿਉਂ ਗੁਰੂ ਜੀ ਦਾ ਬਚਨ ਹੈ:- 'ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ'॥
The Gurmukh, guru-oriented person earns is livelihood by hard labour and shares his victuals with other Sikhs of the um.
ਪਉੜੀ
ਦਿਸਟਿਦਰਸਲਿਵਸਾਵਧਾਨੁਸਬਦਸੁਰਤਿਚੇਤੰਨੁਸਿਆਣਾ
(ਗੁਰਮੁਖ ਨੇ) ਨੇਤ੍ਰ (ਗੁਰੂ ਜੀ ਦੇ) ਦਰਸ਼ਨ ਦੀ ਲਿਵ ਵਿਖੇ ਸਾਵਧਾਨ (ਕੀਤੇ ਹਨ ਅਰ) ਸ਼ਬਦ ਦੀ ਸੁਰਤ ਵਿਖੇ ਚੇਤੰਨ ਤੇ ਸਿਆਣਾ (ਹੋਯਾ) ਹੈ।
The vision of a gurmukh remains seated in his desire for the glimpse of the Lord, and by virtue of his watchful realization of the sabad, he acquires wisdom.
ਨਾਮੁਦਾਨੁਇਸਨਾਨੁਦਿੜੁਮਨਬਚਕਰਮਕਰੈਮੇਲਾਣਾ
ਨਾਮ ਦਾਨ ਇਸ਼ਨਾਨ ਦ੍ਰਿੜ ਰਖਦਾ ਹੈ, ਮਨ ਬਚ ਸਰੀਰ ਕਰ ਕੇ (ਸਭ ਨਾਲ) ਮੇਲ ਰਖਦਾ ਹੈ।
Being steadfast in meditation upon mint, charity, and ablution, he maintains co-ordination in his mind, speech and actions.
ਗੁਰਸਿਖਥੋੜਾਬੋਲਣਾਥੋੜਾਸਉਣਾਥੋੜਾਖਾਣਾ
ਗੁਰਮੁਖ ਥੋੜਾ ਬੋਲਦਾ, ਥੋੜਾ ਸਉਂਦਾ ਅਰ ਥੋੜਾ ਖਾਂਦਾ ਹੈ, (ਭਾਵ ਇਤਨਾ ਭੁੱਖਾ ਨਹੀਂ ਰਹਿੰਦਾ ਕਿ ਭਜਨ ਨਾਂ ਹੋ ਸਕੇ, ਇਤਨਾ ਢਿੱਡ ਭਰਕੇ ਨਹੀਂ ਖਾਂਦਾ ਕਿ ਮੂੰਹ ਥੋਂ ਬਾਹਰ ਆ ਜਾਵੇ। ਲਿਖਿਆ ਹੈ:-ਅੰਨੁ ਪਾਣੀ ਥੋੜਾ ਖਾਇਆ)।
The Sikh of the Guru speaks less, sleeps less and eats little.
ਪਰਤਨਪਰਧਨਪਰਹਰੈਪਰਨਿੰਦਾਸੁਣਿਮਨਿਸਰਮਾਣਾ
ਪਰਾਈ ਇਸਤ੍ਰੀ, ਪਰਾਇਆ ਧਨ ਤਿਆਗ ਕੇ ਪਰਾਈ ਨਿੰਦਾ ਦੇ ਸੁਣਨ ਥੋਂ ਮਨ ਵਿਚ ਸ਼ਰਮ ਰਖਦਾ ਹੈ।
Repudiating other's body (woman) and other's wealth he avoids listening to the slander of others.
ਗੁਰਮੂਰਤਿਸਤਿਗੁਰਸਬਦੁਸਾਧਸੰਗਤਿਸਮਸਰਿਪਰਵਾਣਾ
ਗੁਰੂ ਦੀ ਮੂਰਤੀ ਅਰ ਸਤਿਗੁਰ (ਸ੍ਰੀ ਗੁਰੂ ਨਾਨਕ) ਦੇ ਸ਼ਬਦ ਅਰ ਸਾਧ ਸੰਗਤ ਨੂੰ ਬਰਾਬਰ ਕਰ ਕੇ ਪਰਵਾਨ ਕਰਦਾ ਹੈ।
He accepts the presence of Guru equally in the sabad (Word) and the holy congregation.
ਇਕਮਨਿਇਕੁਅਰਾਧਣਾਦੁਤੀਆਨਾਸਤਿਭਾਵੈਭਾਣਾ
ਇਕ ਮਨ ਹੋ ਕੇ ਈਸ਼੍ਵਰ ਦੀ ਅਰਾਧਨਾ ਕਰਦਾ ਹੈ, ਦੂਜਾ ਭਾਉ ਨਾਸ਼ ਹੋ ਗਿਆ ਹੈ, (ਇਕ ਅਕਾਲ ਪੁਰਖ ਦਾ) ਭਾਣਾ ਮਿੱਠਾ ਲਗਦਾ ਹੈ।
With single-mindedness he adores the one Lord, and having no sense of duality, he rejoices in the will of the Lord.
ਗੁਰਮੁਖਿਹੋਦੈਤਾਣਿਨਿਤਾਣਾ।੨।
ਗੁਰਮੁਖ ਤਾਣ ਹੁੰਦੇ ਹੀ ਨਿਤਾਣਾ ਹੋਕੇ ਰਹਿੰਦਾ ਹੈ (ਕਿਉਂ ਜੋ ਇਕ ਪਰਮਾਤਮਾਂ ਪੁਰ ਭਰੋਸਾ ਰੱਖ ਕੇ ਆਪ ਹੁਦਰੀ ਨਹੀਂ ਕਰਦਾ ਹੈ)।
Despite his all powers the gurmukh considers himself meek and humble .
ਪਉੜੀ
ਗੁਰਮੁਖਿਰੰਗੁਦਿਸਈਹੋਂਦੀਅਖੀਂਅੰਨ੍ਹਾਸੋਈ
ਗੁਰਮੁਖ ਦਾ ਰੂਪ ਜਿਸ ਨੂੰ ਨਹੀਂ ਦਿਸਦਾ ਓਹ ਅੱਖਾਂ ਦੇ ਹੁੰਦਿਆਂ ਅੰਨ੍ਹਾਂ ਹੈ (ਕਿਉਂ ਜੋ ਨੇਤ੍ਰ ਗੁਰਮੁਖਾਂ ਦੇ ਦਰਸ਼ਨ ਨਾਲ ਹੀ ਸਫਲ ਹੁੰਦੇ ਹਨ)।
He who cannot see the grandneur of gurmukhs is blind despite his eyes.
ਗੁਰਮੁਖਿਸਮਝਿਸਕਈਹੋਂਦੀਕੰਨੀਂਬੋਲਾਹੋਈ
ਗੁਰਮੁਖਾਂ (ਦੇ ਬਚਨ ਜੋ) ਨਹੀਂ ਸਮਝ ਸਕਦਾ, ਕੰਨਾਂ ਦੇ ਹੁੰਦਿਆਂ ਬੋਲਾ ਹੈ।
He ‘who does not understand the idea of a gurmukh is deaf despite his ears.
ਗੁਰਮੁਖਿਸਬਦੁਗਾਵਈਹੋਂਦੀਜੀਭੈਗੁੰਗਾਗੋਈ
ਗੁਰਮੁਖਾਂ ਦੇ ਸ਼ਬਦ ਨੂੰ ਜੋ ਗਾਇਨ ਨਹੀਂ ਕਰਦਾ ਜੀਭ ਦੇ ਹੁੰਦਿਆਂ ਹੀ ਗੁੰਗਾ ਕਿਹਾ ਜਾਂਦਾ ਹੈ।
He ho does not sing the hymns of Gurmukh is dumb though having a tongue.
ਚਰਣਕਵਲਦੀਵਾਸਵਿਣੁਨਕਟਾਹੋਂਦੇਨਕਿਅਲੋਈ
(ਗੁਰੂ ਦੇ) ਚਰਨ ਕਮਲਾਂ ਦੀ ਵਾਸ਼ਨਾਂ ਥੋਂ ਬਿਨਾਂ (ਜੋ ਹੋਇਆ ਓਹ) ਨੱਕ ਵਾਲਾ ਹੋਕੇ ਭੀ ਆਪ ਨੂੰ ਨਕਟਾ ਦੇਖਦਾ ਹੈ।
Devoid of the fragrance of the lotus feet of the Guru, he is supposed to be with a clipped nose (brazen-faced) despite his lovely nose.
ਗੁਰਮੁਖਿਕਾਰਵਿਹੂਣਿਆਂਹੋਂਦੀਕਰੀਂਲੁੰਜਾਦੁਖਰੋਈ
ਗੁਰਮੁਖਾਂ ਦੀ ਸੇਵਾ ਥੋਂ ਜੋ ਬੇਮੁਖ ਹੈ, ਹੱਥਾਂ ਦੇ ਹੁੰਦਿਆਂ ਲੁੰਜਾ ਹੈ ਅਰ ਦੁਖੀ ਹੋਕੇ ਰੋਂਦਾ ਹੈ।
A person devoid of Gurmukh's sense of service is a wailing cripple, his healthy hands notwithstanding and he goes on weeping.
ਗੁਰਮਤਿਚਿਤਿਵਸਈਸੋਮਤਿਹੀਣੁਲਹਦਾਢੋਈ
ਗੁਰੂ ਦੀ ਮਤ (ਸਿਖਿਆ) ਥੋਂ ਜੋ ਬਾਹਰਾ ਹੈ ਉਹ ਮਤ ਹੀਣ ਹੈ ਕਿਧਰੇ ਢੋਈ ਨਹੀਂ ਲੈ ਸਕਦਾ, (ਗੱਲ ਕੀ ਨਰਕ ਭੀ ਉਸ ਨੂੰ ਪਰੇ ਪਰੇ ਕਰਦੇ ਹਨ)।
One in whose heart, the wisdom of the Guru is not sustained, is a fool who gets no shelter anywhere.
ਮੂਰਖਨਾਲਿਕੋਇਸਥੋਈ।੩।
ਮੂਰਖ ਦਾ ਕੋਈ ਸਾਥੀ ਨਹੀਂ ਹੈ (ਗੱਲ ਕੀ ਅੰਨ੍ਹਾਂ, ਬੋਲਾ, ਗੁੰਗਾ, ਨਕਟਾ, ਲੁੰਜਾ ਆਦਿ ਸਾਰੇ ਵਿਸ਼ੇਖਣ ਉਸ ਵਿਖੇ ਵਿਦਮਾਨ ਹਨ)।
The idiot has no companion.
ਪਉੜੀ
ਘੁਘੂਸੁਝੁਸੁਝਈਵਸਦੀਛਡਿਰਹੈਓਜਾੜੀ
ਉੱਲੂ ਨੂੰ ('ਸੂਝ') ਚਾਨਣਾ (ਯਾ ਸੂਰਜ) ਨਹੀਂ ਸੁੱਝਦਾ, ਵਸਤੀਆਂ (ਪਿੰਡਾਂ) ਨੂੰ ਛਡਕੇ ਉਜਾੜੀਂ ਰਹਿੰਦਾ ਹੈ।
Owl does not have any thoughtful understanding and leaving habitats lives in deserted places.
ਇਲਿਪੜ੍ਹਾਈਪੜ੍ਹੈਚੂਹੇਖਾਇਉਡੇਦੇਹਾੜੀ
ਇੱਲ ਕਿਸੇ ਦੀ ਪੜ੍ਹਾਈ ਹੋਈ ਨਹੀਂ ਸਿੱਖਦੀ, ਚੂਹੇ ਖਾ ਕੇ ਦਿਨ ਭਰ ਉਡਦੀ ਰਹਿੰਦੀ ਹੈ।
Kite cannot be taught texts and eating rats keeps on flying the whole day.
ਵਾਸੁਆਵੈਵਾਂਸਨੋਹਉਮੈਅੰਗਿਚੰਨਣਵਾੜੀ
ਵਾਂਸ ਵਿਖੇ ਵਾਸ਼ਨਾ ਹਉਮੈਂ ਦੀ ਅੱਗ ਕਰ ਕੇ ਨਹੀਂ ਆਉਂਦੀ, ਚੰਨਣ ਦੀ ਬਗੀਚੀ ਵਿਚ ਤਾਂ (ਇਹ ਮੇਰ ਤੇਰ) ਕੋਈ ਨਹੀਂ।
Even being in the garden of sandal wood, the egotist bamboo does not get fragrant.
ਸੰਖੁਸਮੁੰਦਹੁਸਖਣਾਗੁਰਮਤਿਹੀਣਾਦੇਹਵਿਗਾੜੀ
ਸੰਖ ਸਮੁੰਦਰ ਵਿਚੋਂ ਭੀ ਖਾਲੀ ਹੀ ਆਉਂਦਾ ਹੈ, ਗੁਰਮਤ ਥੋਂ ਹੀਣ ਹੋਣ ਕਰ ਕੇ ਦੇਹ ਵਿਗਾੜ ਲੀਤੀ ਹੈ।
As the conch remains empty though liviing in sea, the person devoid of the wisdom of Guru (gurmati) is spoiling his body.
ਸਿੰਮਲੁਬਿਰਖੁਸਫਲੁਹੋਇਆਪੁਗਣਾਏਵਡਾਅਨਾੜੀ
ਸਿੰਮਲ ਦਾ ਬ੍ਰਿੱਛ ਫਲਾਂ ਵਾਲਾ ਨਹੀਂ ਹੁੰਦਾ, ਆਪਣਾ ਆਪ ਮੂਰਖ ਹੰਕਾਰ ਵਿਚ ਹੀ ਗਵਾ ਦਿੰਦਾ ਹੈ।
The cotton-silk tree does not bear fruit howsoever much that colourless may brag of its greatness.
ਮੂਰਖੁਫਕੜਿਪਵੈਰਿਹਾੜੀ।੪।
(ਗੱਲ ਕੀ) ਮੂਰਖ ਲੋਕ (ਰੋਂਦੜ ਅਥਵਾ) ਦਿਲ ਦੇ ਫਟੇ ਹੋਏ ਹਨ, ਝਗੜਿਆਂ ਅਥਵਾ ਜ਼ਿਦਾਂ ਵਿਚ (ਹੀ ਉੱਲੂਆਂ, ਇੱਲਾਂ ਵਾਂਙੂ ਬਿਰਥਾ ਭਟਕ ਭਟਕ ਕੇ ਵਾਂਸਾਂ, ਤੇ ਸਿੰਮਲ ਵਾਙੂ ਨਿਕੰਮੇ ਰਹਿਕੇ ਅਵਸਥਾ ਬਿਤੀਤ ਕਰ ਦਿੰਦੇ) ਹਨ।
Only fools quarrls over trivialities.
ਪਉੜੀ
ਅੰਨ੍ਹੇਅਗੈਆਰਸੀਨਾਈਧਰਿਵਧਾਈਪਾਵੈ
ਨਾਈ (ਆਪਦੀ) ਆਰਸੀ ਅੰਨ੍ਹੇ ਦੇ ਅੱਗੇ ਰੱਖਕੇ ਵਧਾਈ ਨਹੀਂ ਪਾਉਂਦਾ (ਪੈਸਾ ਨਹੀਂ ਮਿਲਦਾ)।
A barber showing mirror to a blind person never gets the reward.
ਬੋਲੈਅਗੈਗਾਵੀਐਸੂਮੁਡੂਮੁਕਵਾਇਪੈਨ੍ਹਾਵੈ
ਡੂੰਮ ਬੋਲੇ ਤੇ ਸੂੰਮ ਦੇ ਅੱਗੇ ਭਾਵੇਂ ਕਿੰਨਾ ਗਾਇਨ ਕਰੇ ਉਹ ਪੁਸ਼ਾਕ ਨਹੀਂ ਪਹਿਰਾਉਂਦੇ (ਕਿਉਂ ਜੋ ਇਕ ਸੁਣਦਾ ਨਹੀਂ, ਦੂਜਾ ਦਿਲ ਦਾ ਕੰਦਰਜ ਹੈ)।
Singing before a deaf person is in vain and likewise a miser does not present a robe to his minstrel as a gift.
ਪੁਛੈਮਸਲਤਿਗੁੰਗਿਅਹੁਵਿਗੜੈਕੰਮੁਜਵਾਬੁਆਵੈ
ਵਿਗੜੇ ਹੋਏ ਕੰਮ (ਲਈ ਕੋਈ 'ਮਸਲਤ' ਸਲਾਹ ਗੁੰਗੇ ਥੋਂ ਪੁਛੋ ਅਗੋਂ ਜਵਾਬ ਕੁਝ ਨਹੀਂ ਅਹੁੜ ਸਕਦਾ।
If the dumb is consulted on any issue, the issue will go worse and he will not be able to answer.
ਫੁਲਵਾੜੀਵੜਿਗੁਣਗੁਣਾਮਾਲੀਨੋਇਨਾਮੁਦਿਵਾਵੈ
ਫੁਲਾਂ ਦੀ ਬਗੀਚੀ ਵਿਚ ਵੜਕੇ ਗੁਣਗੁਣਾ ਮਾਲੀ ਨੂੰ ਇਨਾਮ ਨਹੀਂ ਦਿਵਾ ਸਕਦਾ (ਕਿਉਂ ਜੋ ਘ੍ਰਾਣੇਂ ਦ੍ਰਿਯ ਨਾ ਹੋਣ ਕਰ ਆਪ ਹੀ ਅਨੰਦ ਨਹੀਂ ਲੈ ਸਕਦਾ)।
If a person devoid of the sense of smell goes to a garden, he cannot recommend the gardener for award.
ਲੂਲੇਨਾਲਿਵਿਆਹੀਐਕਿਵਗਲਿਮਿਲਿਕਾਮਣਿਗਲਿਲਾਵੈ
ਲੂਲ੍ਹੇ ਨਾਲ ਕੋਈ ਕਾਮਣੀ ਵਿਆਹੀ ਜਾਵੇ ਤਾਂ ਉਹ ਕਿੱਕੁਰ ਉਸ ਦੇ ਗਲ ਨਾਲ ਮਿਲਕੇ (ਉਸ ਨੂੰ) ਆਪਣੇ ਗਲ ਨਾਲ ਲਾ ਸਕਦਾ ਹੈ।
How could a woman married to a cripple embrace him.
ਸਭਨਾਚਾਲਸੁਹਾਵਣੀਲੰਗੜਾਕਰੇਲਖਾਉਲੰਗਾਵੈ
ਸਭਨਾਂ ਦੀਆਂ ਚਾਲਾਂ ਸੁੰਦਰ ਹਨ, ਲੰਗੜਾ ਆਪਣੀ ਚਾਲ ਦਾ ('ਲਖਾਉ') ਦਿਖਾਵਾ ਕਰਦਾ ਹੈ, (ਪਰ ਫੇਰ) ਲੰਗਾਉਂਦਾ ਹੈ।
Where all others have a fair gait, the lame however he may pretend, would definitely be seen limping.
ਲੁਕੈਮੂਰਖੁਆਪੁਲਖਾਵੈ।੫।
ਮੂਰਖ ਲੁਕਦਾ ਨਹੀਂ ਆਪਣਾ ਆਪ ਹੀ ਲਖਾ ਦਿੰਦਾ ਹੈ।
Thus, the fool never remains hidden, and he definitely exposes himself.
ਪਉੜੀ
ਪਥਰੁਮੂਲਿਭਿਜਈਸਉਵਰ੍ਹਿਆਜਲਿਅੰਦਰਿਵਸੈ
ਪੱਥਰ ਕਦੇ ਨਹੀਂ ਭਿੱਜਦਾ, ਭਾਵੇਂ ਸੈਂਕੜੇ ਵਰਹੇ ਪਾਣੀ ਦੇ ਅੰਦਰ ਵੱਸਦਾ ਰਹੇ।
Even after remaining in water for a hundred years the stone would not get wet at all.
ਪਥਰਖੇਤੁਜੰਮਈਚਾਰਿਮਹੀਨੇਇੰਦਰੁਵਰਸੈ
ਪੱਥਰ ਉਤੇ ਪੈਲੀ ਨਹੀਂ ਜੰਮਦੀ, (ਭਾਵੇਂ ਬਰਾਬਰ ਬਰਸਾਤ ਦੇ) ਚਾਰ ਮਹੀਨੇ ਇੰਦਰ ਵਰਖਾ ਕਰਦਾ ਰਹੇ।
It may rain for four months continuously, but a stone would not sprout in the field.
ਪਥਰਿਚੰਨਣੁਰਗੜੀਏਚੰਨਣਵਾਂਗਿਪਥਰੁਘਸੈ
ਪੱਥਰ ਚੰਨਣ ਨੂੰ ਘਸਾ ਦਿੰਦਾ ਹੈ, (ਪਰੰਤੂ ਆਪ) ਚੰਨਣ ਵਾਂਙੂੰ ਘਸ ਨਹੀਂ ਸਕਦਾ।
A stone grinding sandal, never gets worn off like sandal.
ਸਿਲਵਟੇਨਿਤਪੀਸਦੇਰਸਕਸਜਾਣੇਵਾਸੁਰਸੈ
ਸਿਲਾਂ ਦੇ ਵੱਟੇ ਰਸਕਸਾਂ ਨੂੰ ਨਿਤ ਪੀਸਦੇ ਹਨ, (ਪਰੰਤੂ ਉਨ੍ਹਾਂ ਦੀ) ਵਾਸ਼ਨਾ ਅਤੇ ਸੁਆਦ ਨੂੰ ਨਹੀਂ ਜਾਣਦੇ।
Grinding stones always grind the material but never know about the taste and virtues of the things ground.
ਚਕੀਫਿਰੈਸਹੰਸਵਾਰਖਾਇਪੀਐਭੁਖਤਸੈ
ਚੱਕੀ ਹਜ਼ਾਰ ਵਾਰ ਫੇਰ ਫਿਰਦੀ ਹੈ ਨਾ ਖਾਂਦੀ ਨਾ ਪੀਂਦੀ ਹੈ, ਨਾ ਭੁੱਖੀ ਨਾ ਤਿਹਾਈ ਹੁੰਦੀ ਹੈ।
The grinding stone moves around thousands of times but it never feels hunger or thirst.
ਪਥਰਘੜੈਵਰਤਣਾਹੇਠਿਉਤੇਹੋਇਘੜਾਵਿਣਸੈ
ਪੱਥਰ ਅਤੇ ਘੜੇ ਦੀ ਵਰਤਣ (ਅਜਿਹੀ ਹੈ ਕਿ ਭਾਵੇਂ) ਹੇਠੋਂ ਤੇ ਭਾਵੇਂ ਉਤੋਂ ਲੱਗੇ, ਘੜੇ ਦਾ ਹੀ ਨਾਸ਼ ਕਰਦਾ ਹੈ (ਆਪ ਫੇਰ ਪੱਥਰ ਦਾ ਪੱਥਰ ਹੈ। ਅੱਗੇ ਦ੍ਰਿਸ਼ਟਾਂਤ ਦੱਸਦੇ ਹਨ)।
The relationship between the stone and the pitcher is such that pitcher has to perish whether the stone strikes the pitcher or vice versa.
ਮੂਰਖਸੁਰਤਿਜਸਅਪਜਸੈ।੬।
ਮੂਰਖ ਨੂੰ ਆਪਣੇ ਜਸ ਅਪਜਸ ਦੀ ਸੁਰਤ ਨਹੀਂ ਹੈ।
The stupid does not understand the difference between fame and infamy.
ਪਉੜੀ
ਪਾਰਸਪਥਰਸੰਗੁਹੈਪਾਰਸਪਰਸਿਕੰਚਨੁਹੋਵੈ
ਪਾਰਸ ਦਾ ਪੱਥਰ ਨਾਲ, ਮਿਲਾਪ ਹੈ, (ਪਰੰਤੂ) ਪਾਰਸ ਨਾਲ ਛੋਹਕੇ (ਪੱਥਰ) ਸੋਨਾ ਨਹੀਂ ਹੁੰਦਾ।
Ordinary stone may be in contact with the philosopher's stone but it does not get transformed into gold.
ਹੀਰੇਮਾਣਕਪਥਰਹੁਪਥਰਕੋਇਹਾਰਿਪਰੋਵੈ
ਹੀਰੇ ਤੇ ਮਾਣਕ ਪੱਥਰਾਂ ਵਿਚੋਂ ਹੀ ਨਿਕਲਦੇ ਹਨ, (ਪਰੰਤੂ) ਪੱਥਰਾਂ ਦੇ (ਹੀਰਿਆਂ ਵਾਂਙੂੰ) ਕੋਈ ਹਾਰ ਪਰੋਕੇ (ਗੱਲ ਨਹੀਂ ਪਾਉਂਦਾ)।
Diamonds and rubies are extracted from the stones but the latter cannot be stringed as a necklace.
ਵਟਿਜਵਾਹਰੁਤੋਲੀਐਮੁਲਿਤੁਲਿਵਿਕਾਇਸਮੋਵੈ
(ਪਥਰਾਂ ਦੇ) ਵੱਟੇ ਨਾਲ ਜਵਾਹਰ (ਇਕੋ ਤੱਕੜੀ) ਤੋਲੀਦਾ ਹੈ, ਪਰੰਤੂ ਮੁੱਲ ਵਿਚ ਤੁੱਲਤਾ ਦੀ ਸਮਾਈ ਨਹੀਂ ਹੁੰਦੀ, (ਕਿਉਂ ਜੋ ਚੀਜ਼ ਕੱਦ ਵਿਚ ਛੋਟੀ ਕੀਮਤ ਵਿਚ ਵੱਡੀ ਹੁੰਦੀ ਹੈ ਦੇਖੋ ਹੀਰੇ ਅਤੇ ਪੱਥਰ ਵਿਚ ਕਿੰਨਾ ਭੇਦ ਹੈ)।
The jewels are weighed with weights but the latter cannot equate in value with the jewels.
ਪਥਰਅੰਦਰਿਅਸਟਧਾਤੁਪਾਰਸੁਪਰਸਿਸੁਵੰਨੁਅਲੋਵੈ
ਪੱਥਰਾਂ ਵਿਖੇ ਹੀ ਅੱਠੇ ਧਾਤਾਂ (ਲੋਹਾ ਆਦਿਕ) ਹਨ, ਪਰ ਪਾਰਸ ਦੇ ਮਿਲਾਪ ਨਾਲ ਸੁਵਰਨ ਦੇਖੀਦੀਆਂ ਹਨ (ਭਾਵ ਉਨ੍ਹਾਂ ਪੁਰ ਅਸਰ ਹੋ ਜਾਂਦਾ ਹੈ)।
Eight metals (alloys) remain amidst stones but they convert into gold by the touch of philosopher's stone alone.
ਪਥਰੁਫਟਕਝਲਕਣਾਬਹੁਰੰਗੀਹੋਇਰੰਗੁਗੋਵੈ
ਬਲੌਰੀ ਪੱਥਰ ਚਮਕੀਲਾ ਹੈ, ਕੋਈ ਰੰਗ ਉਸ ਪਾਸ ਰੱਖੀਏ ਤਦਰੂਪ ਹੋਕੇ ਭੀ ਆਪਣਾ ਰੰਗ ਨਹੀਂ ਛਪਾਉਂਦਾ, (ਭਾਵ ਉਪਾਧੀ ਭੇਦ ਕਰ ਕਈ ਰੰਗ ਧਾਰਕੇ ਫੇਰ ਕਰੜੇ ਦਾ ਕਰੜਾ ਹੀ ਰਹਿੰਦਾ ਹੈ)।
Crystal stone shines in many colours but still remains a mere stone.
ਪਥਰਵਾਸੁਸਾਉਹੈਮਨਕਠੋਰੁਹੋਇਆਪੁਵਿਗੋਵੈ
ਪੱਥਰ ਵਿਖੇ ਵਾਸ਼ਨਾ ਅਰ ਸਵਾਦ ਕੁਝ ਨਹੀਂ ਹੈ, ਮਨ ਦਾ ਕਠੋਰ ਹੋਕੇ ਆਪਣਾ ਆਪ ਖਰਾਬ ਕਰਦਾ ਹੈ।
Stone has neither fragrance nor taste; the hard-hearted one simply destroys itself.
ਕਰਿਮੂਰਖਾਈਮੂਰਖੁਰੋਵੈ।੭।
(ਪਰ ਅੰਤ ਨੂੰ) ਮੂਰਖ ਮੂਰਖਾਈਆਂ (ਕਰਨ ਕਰਕੇ) ਰੋਂਦਾ ਹੈ।
The foolish goes on lamenting his own stupidity.
ਪਉੜੀ
ਜਿਉਂਮਣਿਕਾਲੇਸਪਸਿਰਿਸਾਰਜਾਣੈਵਿਸੂਭਰਿਆ
ਕਾਲੇ ਸੱਪ ਦੇ ਸਿਰ ਵਿਖੇ ਮਣੀ ਹੁੰਦੀ ਹੈ, ਜਿੱਕੁਰ (ਉਹ ਉਸਦੀ) ਸਾਰ ਨਾ ਜਾਣਕੇ ਵਿਹੁ ਦਾ ਭਰਿਆ ਰਹਿੰਦਾ ਹੈ (ਤਿਵੇਂ ਮੂਰਖ 'ਆਪਣੇ ਅੰਤਹਕਰਣ ਵਿਖੇ ਈਸ਼੍ਵਰ ਪੂਰਣ ਹੈ' ਦੀ ਸਾਰ ਨਾ ਜਾਣਕੇ ਹੰਕਾਰ ਦੀ ਵਿਖ ਵਿਖੇ ਭਰਿਆ ਹੀ ਰਹਿੰਦਾ ਹੈ)।
Having jewel in its head and knowing it not, the snake remains filled with poison.
ਜਾਣੁਕਥੂਰੀਮਿਰਗਤਨਿਝਾੜਾਂਸਿੰਙਦਾਫਿਰੈਅਫਰਿਆ
ਮਿਰਗ ਦੇ ਸਰੀਰ ਵਿਖੇ ਕਥੂਰੀ ਹੈ ਉਹ ਝਾੜੀਆਂ ਨੂੰ ਸੁੰਘਦਾ (ਅਥਵਾ ਝਾੜੀਆਂ ਵਿਚ ਸਿੰਗ ਫਸਾਉਂਦਾ) ਅਮੋੜ ਫਿਰਦਾ ਹੈ।
It is known that musk remains in the body of deer, but it goes on smelling it franatically in the bushes.
ਜਿਉਂਕਰਿਮੋਤੀਸਿਪਵਿਚਿਮਰਮੁਜਾਣੈਅੰਦਰਿਧਰਿਆ
ਜਿਵੇਂ ਸਿੱਪ ਵਿਖੇ ਮੋਤੀ ਹੁੰਦਾ ਹੈ ਉਹ ਉਸ ਦਾ ਭੇਤ ਨਹੀਂ ਜਾਣਦਾ ਕਿ ਅੰਦਰ ਹੀ ਧਰਿਆ ਹੈ।
The pearl dwells in the shell but the shell does not know the mystery.
ਜਿਉਂਗਾਈਂਥਣਿਚਿਚੁੜੀਦੁਧੁਪੀਐਲੋਹੂਜਰਿਆ
ਚਿੱਚੜ ਗਊ ਦੇ ਥਣਾਂ ਪੁਰ ਚੰਮੜਿਆਂ ਹੋਇਆ ਦੁੱਧ ਵਲ ਧਿਆਨ ਨਹੀਂ ਕਰਦਾ, ਲਹੂ ਵਿਚ ਹੀ ਜੜਿਆ (ਲੱਗਾ) ਰਹਿੰਦਾ ਹੈ।
The tick stuck with the teats of cow, takes not its milk but sucks the blood only.
ਬਗਲਾਤਰਣਿਸਿਖਿਓਤੀਰਥਿਨ੍ਹਾਇਪਥਰੁਤਰਿਆ
ਬਗਲੇ ਨੇ ਤਰਨਾ ਨਾ ਸਿਖਿਆ, (ਸਾਰੀ ਉਮਰ) ਤੀਰਥ ਨ੍ਹਾਉਂਦਾ ਰਿਹਾ, ਤੇ ਪੱਥਰ ਬੀ (ਤੀਰਥ ਵਿਖੇ ਵਸਦਾ ਰਿਹਾ, ਪਰ ਆਪ) ਨਾ ਤਰਿਆ।
Living in water the crane never learns how to swim and the stone, in spite of its ablutions at various pilgrimage centres cannot swim and go across.
ਨਾਲਿਸਿਆਣੇਭਲੀਭਿਖਮੂਰਖਰਾਜਹੁਕਾਜੁਸਰਿਆ
ਸਿਆਣੇ ਨਾਲ ਭਿਖਿਆ ਮੰਗਕੇ ਖਾਣੀ ਚੰਗੀ ਹੈ, ਮੂਰਖ ਨਾਲ ਰਾਜ ਮਿਲੇ ਤਾਂ ਕਿਸੇ ਕੰਮ ਨਹੀਂ ਹੈ (ਕਿਉਂ ਜੋ ਮੂਰਖ ਦਾ ਸੰਗ ਅੰਤ ਨੂੰ ਦੁਖਦਾਈ ਹੁੰਦਾ ਹੈ)।
That is why, begging in the company of wise people is better then ruling over a kingdom alongwith Hoots.
ਮੇਖੀਹੋਇਵਿਗਾੜੈਖਰਿਆ।੮।
ਖੋਟਾ ਰੁਪੱਯਾ ਵਿਗਾੜ ਵਿਚ ਹੀ ਖਰਾ ਹੁੰਦਾ ਹੈ, (ਭਾਵ ਅੱਗ ਵਿਖੇ ਤਾਉਣ ਨਾਲ ਹੀ ਸਾਫ ਹੋ ਸਕਦਾ ਹੈ। ਨਰਕ ਦੀ ਅੱਗ ਵਿਖੇ ਸਿਟਿਆ ਜਾਂਦਾ ਹੈ। ਅਥਵਾ ਮੇਖੀ ਕਹੀਏ ਦਾਗੀ ਆਦਮੀ ਪਾਤਸ਼ਾਹ ਦੀ ਵਿਗਾਰ ਵਿਖੇ ਖੜੀਦਾ ਹੈ, ਭਾਵ ਚੱਕੀ ਝੋਂਦਾ ਹੀ ਮਰ ਜਾਂਦਾ ਹੈ। ਯਥਾ-”ਕਬੀਰ ਸਾਕਤ ਸੰਗ ਨ ਕੀਜੀਐ ਦੂਰਹੁ ਜਾਈਐ ਭਾਗ॥ ਬਾਸਨ ਕਾਰੋ ਪਰ
Because he who himself is fake, will also spoil the pure one.
ਪਉੜੀ
ਕਟਣੁਚਟਣੁਕੁਤਿਆਂਕੁਤੈਹਲਕਤੈਮਨੁਸੂਗਾਵੈ
ਕੁਤਿਆਂ ਦਾ ਕੰਮ ਕੱਟਣਾ ਤੇ ਚੱਟਣਾ ਹੈ, (ਕਿਉਂ ਜੋ ਮਾਰੀਏ ਤਾਂ ਕੱਟਦਾ ਹੈ, ਪ੍ਰੀਤ ਕੀਤਿਆਂ ਚੱਟਦਾ ਹੈ ਅਰ) ਕੁਤੇ ਦੇ ਹਲਕਪੁਣੇ ਤੇ ਮਨ ਡਰਦਾ ਹੈ। (ਚੱਟਣਾ ਕੁਤੇ ਦਾ ਸੁਭਾਉ ਹੈ, ਜੇਕਰ ਹਲਕ ਜਾਏ ਤਾਂ ਉਸ ਦਾ ਚੱਟਣਾ ਹੀ ਮਾਰ ਦੇਂਦਾ ਹੈ, ਏਸ ਕਰ ਕੇ ਓਸ ਤੋਂ ਸੰਕੋਚ ਕਰਨਾ ਹੀ ਚੰਗਾ ਹੈ)। (ਅੱਗੇ ਹੋਰ ਦ੍ਰਿਸ਼ਟਾਂਤ ਦਿੰਦੇ
The dog, only bites and licks but if it goes mad, one's mind becomes scared of it.
ਠੰਢਾਤਤਾਕੋਇਲਾਕਾਲਾਕਰਿਕੈਹਥੁਜਲਾਵੈ
ਜਿੱਕੁਰ ਠੰਢਾ ਕੋਲਾ ਹੱਥ ਕਾਲੇ ਕਰਦਾ ਹੈ, ਤੱਤਾ ਹੱਥ ਸਾੜਦਾ ਹੈ।
Coal whether cold or hot makes the hand black or burns it.
ਜਿਉਚਕਚੂੰਧਰਸਪਦੀਅੰਨ੍ਹਾਕੋੜ੍ਹੀਕਰਿਦਿਖਲਾਵੈ
ਜਿੱਕੁਰ ਸੱਪ ਨੂੰ ਕੋੜ ਕਿਰਲੀ (ਖਾਧਿਆਂ) ਕੋੜ੍ਹੀ ਤੇ (ਛੱਡਿਆਂ ਸੱਪ ਨੂੰ) ਅੰਨ੍ਹਾ ਕਰ ਕੇ ਦੱਸਦੀ ਹੈ।
Mole caught by snake makes it blind or leper.
ਜਾਣੁਰਸਉਲੀਦੇਹਵਿਚਿਵਢੀਪੀੜਰਖੀਸਰਮਾਵੈ
ਰਸੌਲੀ' (ਅਰਥਾਤ ਉਭਰੇ ਹੋਏ ਮਾਸ ਦੀ ਗੰਢ) ਨੂੰ ਜੇ ਵੱਢੀਏ ਤਾਂ ਪੀੜ ਕਰਦੀ ਹੈ, ਜੇ ਰੱਖੀ ਜਾਵੇ ਤਾਂ ਸ਼ਰਮ ਲੱਗਦੀ ਹੈ, (ਕਿਉਂ ਜੋ ਉਸ ਨਾਲ ਭੈੜਾ ਰੂਪ ਭਾਸਦਾ ਹੈ)।
Tumor in the body when operated upon gives pain and if it is kept untouched it is a cause for embarrassment.
ਵੰਸਿਕਪੂਤੁਕੁਲਛਣਾਛਡੈਬਣੈਵਿਚਿਸਮਾਵੈ
ਕੁਲ ਵਿਖੇ ਖੋਟਾ ਪੁਤ੍ਰ ਛੱਡਿਆ ਬੀ ਨਹੀਂ ਬਣਦਾ, ਨਾਂ ਵਿਚ ਹੀ ਸਮਾ ਸਕਦਾ ਹੈ, (ਕਿਉਂ ਜੋ ਕੋਈ ਨਾ ਕੋਈ ਪੁਆੜਾ ਹੀ ਖੜਾ ਰੱਖੂ)।
A wicked son can neither be repudiated nor he can adjust in the family.
ਮੂਰਖਹੇਤੁਲਾਈਐਪਰਹਰਿਵੈਰੁਅਲਿਪਤੁਵਲਾਵੈ
ਮੂਰਖ ਨਾਲ ਹਿਤ ਨਾ ਕਰੀਏ ਤੇ ਵੇਰ ਭੀ ਛੱਡੀਏ, (ਹਾਂ) ਅਲਿਪਤ ਹੋਕੇ (ਉਦਾਸ ਭਾਉ ਹੀ) ਚੰਗਾ ਹੈ। (ਅਪੇਛਾ ਧਾਰਨ ਕਰੋ)।
Therefore, the stupid should not be loved and while enmity towards him should be avoided, detachment towards him should be maintained.
ਦੁਹੀਂਪਵਾੜੀਂਦੁਖਿਵਿਹਾਵੈ।੯।
(ਨਹੀਂ ਤਾਂ) ਦੁਹਾਂ ਪਵਾੜਿਆਂ ਵਿਚ ਦੁਖ ਹੀ ਹੋਊ।
Otherwise, both the ways, suffering is bound to occur.
ਪਉੜੀ੧੦
ਜਿਉਹਾਥੀਦਾਨ੍ਹਾਵਣਾਬਾਹਰਿਨਿਕਲਿਖੇਹਉਡਾਵੈ
ਹਾਥੀ ਦੇ ਨ੍ਹਾਉਣ ਵਾਂਙੂੰ (ਮੂਰਖ ਦਾ ਕੰਮ ਹੈ ਜਿੱਕੁਰ ਉਹ ਤਾਲੋਂ) ਬਾਹਰ ਨਿਕਲਦਾ ਹੀ (ਸਿਰ ਪੁਰ) ਸੁਆਹ ਉਡਾਂਵਦਾ ਹੈ; (ਤੇਹਾ ਮੂਰਖ ਚੰਗਾ ਕੰਮ ਕਰੇ ਭੀ ਤਾਂ ਖੇਹ ਉਡਾਉਂਦਾ ਹੈ।
As the elephant washes its body and coming out of water, it throws mud over it;
ਜਿਉਊਠੈਦਾਖਾਵਣਾਪਰਹਰਿਕਣਕਜਵਾਹਾਂਖਾਵੈ
ਜਿੱਕੁਰ ਊਠ ਦਾ ਖਾਣਾ ਹੈ, (ਪੈਲੀ ਵਿਚੋਂ) ਕਣਕ ਛੱਡ ਦੇਵੇਗਾ (ਤੇ) 'ਜਵਾਹਾਂ' (ਕੰਡਿਆਂ ਵਾਲੇ ਬੂਟੇ ਨੂੰ) ਖਾਂਦਾ ਹੈ, (ਤਿਹਾ ਹੀ ਮੂਰਖ ਗੁਣਾਂ ਨੂੰ ਛੱਡਕੇ ਅਵਗੁਣ ਹੀ ਗ੍ਰਹਿਣ ਕਰਦਾ ਹੈ)।
As the camel avoiding wheat eats low variety of corn named java-s;
ਕਮਲੇਦਾਕਛੋਟੜਾਕਦੇਲਕਕਦੇਸੀਸਿਵਲਾਵੈ
ਕਮਲਾ (ਸੌਦਾਈ) ਲੰਗੋਟੇ ਨੂੰ ਕਦੇ ਲੱਕ ਕਦੇ ਸਿਰ ਪੁਰ ਵਲਾਵੇ (ਲਪੇਟਦਾ ਹੈ, ਮੂਰਖ ਦੀ ਕ੍ਰਿਆ ਅਟਪਦੀ ਹੁੰਦੀ ਹੈ)
The loin cloth of mad man is sometimes worn by him around his waiste and sometimes on his head;
ਜਿਉਂਕਰਿਟੁੰਡੇਹਥੜਾਸੋਚੁਤੀਂਸੋਵਾਤਿਵਤਾਵੈ
ਟੁੰਡੇ ਦਾ ਹੱਥ ਊਹੋ ਚੁਤੜਾਂ ਵਿਚ ਊਹੋ ਮੂੰਹ ਵਿਚ ਮਿਲਾਇਆ ਜਾਂਦਾ ਹੈ, (ਭ੍ਰਸ਼ਟ ਕ੍ਰਿਆ ਮੂਰਖ ਦੀ ਹੁੰਦੀ ਹੈ)।
The hand of a cripple sometime goes to his buttocks and the same one sometimes to his mouth when yawning;
ਸੰਨ੍ਹੀਜਾਣੁਲੁਹਾਰਦੀਖਿਣੁਜਲਿਵਿਚਿਖਿਨਅਗਨਿਸਮਾਵੈ
ਲੁਹਾਰ ਦੀ ਸੰਨ੍ਹੀ ਪਲ ਪਾਣੀ ਵਿਚ ਪਲ ਅੱਗ ਵਿਚ ਰਖੀ ਜਾਂਦੀ ਹੈ, (ਮੂਰਖ ਬੇਅਸੂਲਾ ਆਦਮੀ ਹੁੰਦਾ ਹੈ)।
Blacksmith's pincers are sometimes put in fire and the next moment in water;
ਮਖੀਬਾਣੁਕੁਬਾਣੁਹੈਲੈਦੁਰਗੰਧਸੁਗੰਧਭਾਵੈ
ਮੱਖੀ ਦੀ ਖੋਟੀ ਵਾਦੀ ਹੈ ਜੋ ਸੁਗੰਧੀ ਨੂੰ ਛੱਡਕੇ ਦੁਰਗੰਧੀ ਪੁਰ ਹੀ (ਬੈਠਣਾ) ਪਸੰਦ ਕਰਦੀ ਹੈ। (ਸੱਤਵੀਂ ਤੁਕ ਵਿਖੇ ਦ੍ਰਿਸ਼ਟਾਂਤ ਮੂਰਖ ਪਰ ਘਟਾਉਂਦੇ ਹਨ)।
Evil is the nature of fly, it prefers foul smell to fragrance;
ਮੂਰਖਦਾਕਿਹੁਹਥਿਆਵੈ।੧੦।
ਮੂਰਖ ਦਾ ਕੁਝ ਹੱਥ ਨਹੀਂ ਆਉਂਦਾ (ਅਰਥਾਤ ਮੂਰਖ ਦਾ ਥਹੁਥਿੱਤਾ ਕੁਝ ਨਹੀਂ ਹੈ, ਉਸ ਦੀ ਬ੍ਰਿਤਿ ਇਕ ਰਸ ਨਹੀਂ ਰਹਿੰਦੀ)।
Likewise, the fool gets nothing.
ਪਉੜੀ੧੧
Foolish gets himself entrapped and is a liar
ਤੋਤਾਨਲੀਛਡਈਆਪਣਹਥੀਂਫਾਥਾਚੀਕੈ
ਤੋਤਾ ਨਲੀ ਨਹੀਂ ਛੱਡਦਾ, ਆਪਣੇ ਹੱਥੀਂ ਆਪ ਹੀ ਫਸਕੇ ਪਿੱਛੋਂ ਚੀਂ ਚੀਂ ਕਰਦਾ ਹੈ।
The parrot does not leave the rod and caught in it cries and wails.
ਬਾਂਦਰੁਮੁਠਿਛਡਈਘਰਿਘਰਿਨਚੈਝੀਕਣੁਝੀਕੈ
ਬਾਂਦਰ (ਘੜੇ ਵਿਚ ਛੋਲਿਆਂ ਦੀ ਮੁੱਠ ਕਰ ਕੇ ਫੇਰ) ਮੁੱਠ ਨੂੰ ਖੋਲ੍ਹਦਾ ਨਹੀਂ, (ਇਸੇ ਕਰ ਕੇ ਫੜਿਆ ਜਾਂਦਾ ਤੇ) ਘਰ ਘਰ ਨੱਚਦਾ ਫਿਰਦਾ ਤੇ ('ਝੀਕਣ') ਝਿੜਕਿਆਂ ਹੋਇਆਂ (ਸੋਟੀ ਨਾਲ ਝੀਕਦਾ ਕਹੀਏ) ਨਕਲਾਂ ਕਰਦਾ ਹੈ(ਅਥਵਾ ਝਹੀਆਂ ਲੈਂਦਾ ਹੈ)।
Monkey too does not leave the handful of corn (in the pitcher) and suffers dancing and gritting its teeth from door to door.
ਗਦਹੁਅੜੀਛਡਈਚੀਘੀਪਉਦੀਹੀਕਣਿਹੀਕੈ
ਖੋਤਾ ਅੜੀ (ਜ਼ਿਦ) ਨਹੀਂ ਛੱਡਦਾ, ('ਚੀਂਘੀ') ਛੱਟ ਦੇ ਪਾਇਆਂ ਟੀਟਣੇ ਮਾਰਦਾ ਹੈ।
The donkey also when beaten, kicks and brays loudly but does not shed its stubbornness.
ਕੁਤੇਚਕੀਚਟਣੀਪੂਛਸਿਧੀਧ੍ਰੀਕਣਿਧ੍ਰੀਕੈ
ਕੁੱਤਾ ਚੱਕੀ ਹੀ ਚੱਟਦਾ ਹੈ (ਆਟੇ ਵੱਲ ਧਿਆਨ ਹੀ ਨਹੀਂ) ਪੂਛ ਸਿੱਧੀ ਨਹੀਂ ਹੁੰਦੀ (ਭਾਵੇਂ) ਕਿੰਨੀਆਂ ਘਸੀਟਾਂ ਨਾਲ ਘਸੀਟੀਏ। ਪੰਜਵੀਂ ਤੇ ਛੀਵੀਂ ਤੁਕ ਵਿਖੇ ਦ੍ਰਾਂਸ਼ਟਾਂਤ ਦੱਸਦੇ ਹਨ)।
The dog does not leave licking the flour mill and its tail though pulled, never turns straight.
ਕਰਨਿਕੁਫਕੜਮੂਰਖਾਂਸਪਗਏਫੜਿਫਾਟਨਿਲੀਕੈ
ਮੂਰਖ ਲੋਕ ਖੋਟੇ ਕੰਮ ਹੀ ਕਰਦੇ ਹਨ, ਸੱਪ ਦੇ ਗਿਆਂ ਹੋਇਆਂ (ਉਸ ਦੀ) ਲੀਕ ਨੂੰ ਫੜਕੇ ਹੀ ('ਫਾਟਨ') ਮਾਰਨ ਲੱਗਦੇ ਹਨ।
The foolish ones boast foolishly and beat the track while the snake has gone away.
ਪਗਲਹਾਇਗਣਾਇਸਰੀਕੈ।੧੧।
(ਉਹ ਲੀਕ ਕਿਹੜੀ ਹੈ?) (ਮਰਣੇ ਵਿਚ) ਪੱਗਾਂ ਲਾਹਕੇ ਸ਼ਰੀਕ ਬਣ ਬੈਠਦੇ ਹਨ (ਕਿ ਸਾਡਾ ਚਾਚਾ ਜਾਂ ਤਾਇਆ ਮਰ ਗਿਆ ਹੈ, ਗੱਲ ਕੀ ਸਾਰੀ ਉਮਰ ਘੋਲ ਘਮਸਾਨ ਕਰਦਿਆਂ ਗੁਜ਼ਰੀ, ਪਿੱਛੋਂ ਪੱਗਾਂ ਲਾਹਕੇ ਸ਼ਰੀਕ ਬਣ ਬੈਠਦੇ ਹਨ)।
Even when humiliated by their turbans taken off their heads, they count themselves superior to their collaterals.
ਪਉੜੀ੧੨
ਅੰਨ੍ਹਾਆਖੇਲੜਿਮਰੈਖੁਸੀਹੋਵੈਸੁਣਿਨਾਉਸੁਜਾਖਾ
ਅੰਨ੍ਹਾਂ ਆਖਿਆਂ ਲੜ ਮਰਦਾ ਹੈ (ਭਾਵ ਗਲ ਪੈ ਜਾਂਦਾ ਹੈ) ਜੇਕਰ ਕੋਈ ਸੁਜਾਖਾ ਆਖੇ ਤਾਂ ਖੁਸ਼ੀ ਹੁੰਦਾ ਹੈ।
The blind stupid one fights to the finish if he is called blind (intellectually) and feels flattered if called eyed (a wise one).
ਭੋਲਾਆਖੇਭਲਾਮੰਨਿਅਹਮਕੁਜਾਣਿਅਜਾਣਿਭਾਖਾ
(ਮੂਰਖ) ਭੋਲਾ ਆਖਿਆਂ ਭਲਾ ਮੰਨਦਾ ਹੈ, ਅਹਿਮਕ ਆਖਿਆ ਜਾਣ ਬੁੱਝਕੇ ਅਜਾਣ ਹੋ ਉੱਤਰ ਹੀ ਨਹੀਂ ਦਿੰਦਾ (ਅਣਸੁਣੀ ਕਰ ਛੱਡਦਾ ਹੈ, ਅਜਾਣ ਜਾਣਕੇ ਭੀ ਅਹਿਮਕ ਨਾਂ ਆਖੋ, ਭੋਲਾ ਕਹੋਗੇ ਤਾਂ ਭਲਾ ਮੰਨੇਗਾ)।
Calling him simple minded makes him feel good but he would not talk to one who tells him that he is a silly person.
ਧੋਰੀਆਖੈਹਸਿਦੇਬਲਦਵਖਾਣਿਕਰੈਮਨਿਮਾਖਾ
(ਮੂਰਖ) ਧੋਰੀ ਆਖਿਆਂ ਹੱਸ ਦਿੰਦਾ ਹੈ (ਕਿ ਮੈਂ ਵੱਡਾ ਧੀਰਜੀ ਹਾਂ ਜੇ ਕੋਈ) ਬਲਦ ਆਖੇ ਤਾਂ ਮਨ ਵਿਚ ('ਮਾਖਾ') ਲੋਹਾ ਲਾਖਾ ਹੋ ਜਾਂਦਾ ਹੈ।
He smiles at being called a carrier of the burden (of all) but feels angry when told that he is just an ox.
ਕਾਉਂਸਿਆਣਪਜਾਣਦਾਵਿਸਟਾਖਾਇਭਾਖਸੁਭਾਖਾ
ਕਾਉਂ (ਵੱਡੀ) ਸਿਆਣਪ ਜਾਣਦਾ ਹੈ, (ਪਰੰਤੂ ਕਰਮ ਇਹ ਕਿ) ਵਿਸ਼ਟਾ ਖਾਂਦਾ ਹੈ ('ਸੁਭਾਖਾ') ਚੰਗੀ ਭਾਖਾ ਨਹੀਂ ਬੋਲਦਾ।
The crow knows many skills but it crows jarringly and eats faeces.
ਨਾਉਸੁਰੀਤਕੁਰੀਤਦਾਮੁਸਕਬਿਲਾਈਗਾਂਡੀਸਾਖਾ
ਕੁਰੀਤੀਆਂ ਦਾ ਨਾਉਂ ਸੁਰੀਤੀਆਂ ਪੈ ਗਿਆ ਹੈ, (ਦ੍ਰਿਸ਼ਟਾਂਤ) ਗਾਂਡੀ ਸਾਖਾ ਨੂੰ ਲੈ ਕੇ ਮੁਸ਼ਕ ਬਿਲਾਈ ਆਖਦੇ ਹਨ।
To the bad customs the stupid refers as good conduct and calls the indurated faeces of cat, fragrant.
ਹੇਠਿਖੜਾਥੂਥੂਕਰੈਗਿਦੜਹਥਿਆਵੈਦਾਖਾ
ਗਿੱਦੜ ਦਾਖ ਦੇ ਬੂਟੇ ਹੇਠ (ਜਦ ਹੱਥ ਨਹੀਂ ਪਹੁੰਚ ਸਕਦਾ) ਖੜੋਕੇ ਥੂ ਥੂ ਕਰਦਾ ਹੈ (ਕਿ ਇਹ ਬੜੀ ਖੱਟੀ ਟੀਟ ਹੈ)
As the jackal unable to reach and eat grapes on tree, spits over them, so is the case of a fool.
ਬੋਲਵਿਗਾੜੁਮੂਰਖੁਭੇਡਾਖਾ।੧੨।
ਮੂਰਖ ਬੋਲਕੇ ਵਿਗਾੜ ਪਾ ਲੈਂਦਾ ਹੈ, (ਭੇਡਾਖਾ) ਭੇਡ ਦੀਆਂ ਅੱਖਾਂ ਵਾਲਾ ਹੈ, (ਕਿਉਂ ਜੋ ਭੇਡ ਦੇ ਮਗਰ ਭੇਡ ਤੁਰਦੀ ਹੈ, ਆਪਣੀ ਅਕਲ ਨਜ਼ਰ ਨੂੰ ਵਿਦਾ ਕਰ ਛਡਿਆ ਹੈ)।
The foolish person is a blind follower like sheep and his obdurate talk spoils his relationship with every one.
ਪਉੜੀ੧੩
ਰੁਖਾਂਵਿਚਿਕੁਰੁਖੁਹੈਅਰੰਡੁਅਵਾਈਆਪੁਗਣਾਏ
ਬ੍ਰਿੱਛਾਂ ਵਿਚੋਂ ਖੋਟਾ ਬ੍ਰਿਛ ਅਰਿੰਡ ਹੈ, ਵ੍ਯਰਥ ਹੀ (ਉਹ) ਆਪਣਾ ਆਪ ਗਣਾਉਂਦਾ ਹੈ, (ਕਿਉਂ ਜੋ ਉਸਦੀ ਛਾਂਉਂ ਹੇਠ ਪਾਂਧੀ ਆਰਾਮ ਨਹੀਂ ਲੈ ਸਕਦੇ)।
The worst possible among the trees is castor tree which undesrvedly makes itself noticed.
ਪਿਦਾਜਿਉਪੰਖੇਰੂਆਂਬਹਿਬਹਿਡਾਲੀਬਹੁਤੁਬਫਾਏ
ਪੰਖੇਰੂਆਂ ਵਿਚੋਂ ਪਿੱਦਾ (ਨਾਮੇ ਇਕ ਨਿੱਕੀ ਚਿੜੀ) ਟਾਹਣੀਆਂ ਪੁਰ ਬੈਠਕੇ ਬਹੁਤ (ਆਪਣਾ ਆਪ) ਦੱਸਦੀ ਹੈ।
Pidd jiu, a very small among the birds goes an jumping from one branch to another and feels much inflated.
ਭੇਡਭਿਵਿੰਗਾਮੁਹੁਕਰੈਤਰਣਾਪੈਦਿਹਿਚਾਰਿਵਲਾਏ
ਭੇਡ ਭੈਂ ਭੈਂ ਦਾ ਸ਼ਬਦ ਮੂੰਹੋਂ ਬੋਲਕੇ (ਅਥਵਾ ਇਕ ਅੱਖ ਵਿੰਗੀ ਕਰ ਕੇ ਤੁਰਦੀ ਹੈ) ਜਵਾਨੀ ਦੇ ਚਾਰ ਦਿਨ ਲੰਘਾਉਂਦੀ (ਓੜਕ ਕੋਹੀ ਜਾਂਦੀ ਹੈ)।
The sheep, too, during its brief... youth bleats loudly (proudly).
ਮੁਹੁਅਖੀਨਕੁਕਨਜਿਉਂਇੰਦ੍ਰੀਆਂਵਿਚਿਗਾਂਡਿਸਦਾਏ
ਮੂੰਹ, ਅੱਖਾਂ, ਨੱਕ, ਕੰਨ, ਆਦ ਗਿਆਨੇਂਦ੍ਰਿਆਂ ਵਿਚੋਂ ਗੁਦਾ ਭੀ ਆਪ ਨੂੰ ਗਿਆਨੇਂਦ੍ਰਿਯ ਕਹਾਉਂਦੀ ਹੈ, (ਕਿਉਂ ਜੋ ਜਿਸ ਨੂੰ ਮਿਰਚ ਦਾ ਗਿਆਨ ਹੁੰਦਾ ਹੈ, ਪਰੰਤੂ ਇਸਦਾ ਗੁਮਾਨ ਝੂਠਾ ਹੈ। ਸ਼ਾਸਤ੍ਰਕਾਰਾਂ ਨੇ ਇਸਨੂੰ ਇੰਦ੍ਰਿਆਂ ਵਿਚ ਨਹੀਂ ਗਿਣਿਆਂ, ਜਿਸ ਪੁਰ ਹੇਠ ਪੰਜਵੀਂ ਤੁਕ ਵਿਖੇ ਦ੍ਰਿਸ਼ਟਾਤ ਦਿੰਦੇ ਹਨ)।
Anus also feels proud of being called one of the organs like eye, ear, nose and mouth.
ਮੀਆਘਰਹੁਨਿਕਾਲੀਐਤਰਕਸੁਦਰਵਾਜੇਟੰਗਵਾਏ
ਮੀਆਂ (ਸਿਪਾਹੀ) ਘਰੋਂ ਕੱਢ ਦੇਈਏ ਅਰ ਤਰਕਸ਼ (ਆਦਿਕ ਹਥੀਆਰ) ਦਰਵਾਜ਼ੇ ਪੁਰ ਲਟਕਾ ਛੱਡੀਏ (ਕਿ ਵੈਰੀ ਦੇਖਕੇ ਡਰ ਜਾਣ, ਸੱਚ ਪੁਛੋ ਤਾਂ ਕਿਲ੍ਹੇ ਵਿਚ ਸਿਪਾਹੀ ਨਾਂ ਹੋਣ ਤਾਂ ਬਾਹਰ ਸ਼ਸਤ੍ਰ ਟੰਗਣ ਨਾਲ ਕੀ ਲਾਭ ਹੈ, ਅਜਿਹਾ ਹੀ)
The husband even while kicked out of home by wife hangs his quiver at the door (to show his masculinity).
ਮੂਰਖਅੰਦਰਿਮਾਣਸਾਂਵਿਣੁਗੁਣਗਰਬੁਕਰੈਆਖਾਏ
ਮਨੁੱਖਾਂ ਵਿਚੋਂ ਮੂਰਖ (ਉਕਤ ਦ੍ਰਿਸ਼ਟਾਂਤ ਲੋਕ ਦਿਖਲਾਵੇ ਲਈ) ਮੂੰਹ ਪੁਰ ਹੀ ਚੰਗੇ ਚੰਗੇ ਬਚਨਾਂ ਦੇ ਸ਼ਾਸਤ੍ਰ ਦੱਸਦਾ ਹੈ, ਅੰਦਰ ਉਸਦਾ ਰਹਿਣੀ ਥੋਂ ਖਾਲੀ ਹੈ।
Similarly among the human beings, the stupid one devoid of all virtues feels proud of himself and persistently tries to get noticed.
ਮਜਲਸਬੈਠਾਆਪੁਲਖਾਏ।੧੩।
(ਗੁਣਾਂ ਦੇ ਬਾਝ ਹੰਕਾਰ ਕਰਕੇ) ਮਜਲਸਾਂ ਵਿਖੇ ਬੈਠਾ (ਵਖ੍ਯਾਨ ਦੇਕੇ) ਆਪਣਾ ਆਪ (ਗਿਆਨੀ ਜਾਂ ਪੰਡਤ ਕਰਕੇ) ਦੱਸਦਾ ਹੈ, (ਵਿਚ ਤਿੰਨ ਕਾਣੇ ਵੀ ਨਹੀਂ ਹੁੰਦੇ।
In an assembly, he beholds only his ownself (and not the wisdom of others).
ਪਉੜੀ੧੪
ਮੂਰਖਤਿਸਨੋਆਖੀਐਬੋਲੁਸਮਝੈਬੋਲਿਜਾਣੈ
ਮੂਰਖ ਉਸਨੂੰ ਕਹੀਦਾ ਹੈ ਜੋ ਨਾਂ (ਠੀਕ) ਬੋਲ ਨੂੰ ਸਮਝੇ, ਨਾਂ ਹੀ ਬੋਲਣਾ ਜਾਣੇ; (ਅਰਥਾਤ ਉਹ ਨਹੀਂ ਜਾਣਦੇ ਕਿ)
Foolish is he who neither understands the matter in hand nor speaks well.
ਹੋਰੋਕਿਹੁਕਰਿਪੁਛੀਐਹੋਰੋਕਿਹੁਕਰਿਆਖਿਵਖਾਣੈ
ਹੋਰਨਾਂ ਨੂੰ ਕਿੱਕੁਰ ਪੁਛੀਦਾ ਹੈ ਅਤੇ ਹੋਰਨੂੰ ਕਿੱਕੁਰ ਆਖਕੇ ਵੱਢ੍ਯਾਨ ਕਰੀਦਾ ਹੈ।
He is asked something else and he replies altogether about something different.
ਸਿਖਦੇਇਸਮਝਾਈਐਅਰਥੁਅਨਰਥੁਮਨੈਵਿਚਿਆਣੈ
ਸਿੱਖ੍ਯਾ ਦੇਕੇ ਸਮਝਾਈਦਾ ਹੈ (ਪਰ ਓਹ ਸਿਧੀ ਗੱਲ ਦੇ ਵੀ) ਉਲਟੇ ਅਰਥ ਮਨ ਵਿਚ ਲਿਆਉਂਦਾ ਹੈ।
Ill advised, he misinterprets it and brings forth from his mind the contrary meaning.
ਵਡਾਅਸਮਝੁਸਮਝਈਸੁਰਤਿਵਿਹੂਣਾਹੋਇਹੈਰਾਣੈ
ਵੱਡਾ ਅਸਮਝ ਸਮਝਦਾ ਨਹੀਂ, ਗਿਆਤ ਥੋਂ ਬਿਨਾਂ ਹੈਰਾਨ ਰਹਿੰਦਾ ਹੈ, (ਭਾਵ ਬਾਂਦਰਾਂ ਵਾਂਙੂੰ ਇਕ ਥਾਉਂ ਨਹੀਂ ਟਿਕਦਾ)।
He is a big idiot who does not understand and being devoid of consciousness is ever surprised and confused.
ਗੁਰਮਤਿਚਿਤਿਆਣਈਦੁਰਮਤਿਮਿਤ੍ਰੁਸਤ੍ਰੁਪਰਵਾਣੈ
ਗੁਰ ਸਿੱਖ੍ਯਾ ਯਾਦ ਨਾਂ ਰੱਖਕੇ ਖੋਟੀ ਬੁੱਧੀ ਕਰ ਕੇ ਵੈਰੀ ਮਿੱਤ੍ਰ ਇਕੋ ਜੇਹੇ ਦੇਖਦਾ ਹੈ,
He never cherishes in his heart the wisdom of the Gum and due to his evil intellect considers his friend as a foe.
ਅਗਨੀਸਪਹੁਂਵਰਜੀਐਗੁਣਵਿਚਿਅਵਗੁਣਕਰੈਧਿਙਾਣੈ
ਅੱਗ ਤੇ ਸੱਪ ਥੋਂ ਕੋਈ ਵਰਜੇ ਤਾਂ ਗੁਣ ਵਿਚ ਔਗੁਣ ਹੀ ਜ਼ੋਰ ਧਿਙਾਣੇ ਕਰਦਾ ਹੈ।
The wisdom of not going near snake and fire he takes otherwise and forcibly turns virtue into vice.
ਮੂਤੈਰੋਵੈਮਾਸਿਞਾਣੈ।੧੪।
(ਜਿੱਕੁਰ ਬਾਲਕ ਨੂੰ ਮਾਂ ਬਿਸਤਰੇ ਵਿਚੋਂ ਚੁਕ ਕੇ) ਮੁਤਾਉਂਦੀ ਹੈ (ਕਿ ਗਿੱਲੇ ਬਿਸਤਰੇ ਨਾਲ ਔਖਾ ਨਾਂ ਹੋਵੇ, ਉਹ) ਰੋਂਦਾ ਤੇ ਮਾਂ ਨੂੰ ਸਿਆਣਦਾ ਨਹੀਂ (ਕਿ ਮੇਰਾ ਭਲਾ ਕਰ ਰਹੀ ਹੈ)।
He behaves like an infant who does not recognise his mother and goes on crying and pissing.
ਪਉੜੀ੧੫
ਰਾਹੁਛਡਿਉਝੜਿਪਵੈਆਗੂਨੋਭੁਲਾਕਰਿਜਾਣੈ
(ਮੂਰਖ) ਰਾਹ ਛੱਡਕੇ ਉਜਾੜ ਪੈਂਦਾ ਹੈ, ਰਾਹ ਦਸਣ ਵਾਲੇ ਨੂੰ (ਉਲਟਾ) ਭੁੱਲਾ ਹੋਇਆ ਸਮਝਦਾ ਹੈ।
He who leaving the path away follows a trackless waste and considers his leader gone astray, is a fool.
ਬੇੜੇਵਿਚਿਬਹਾਲੀਐਕੁਦਿਪਵੈਵਿਚਿਵਹਣਧਿਙਾਣੈ
ਜੇ ਬੇੜੀ ਵਿਚ ਬੈਠਾਈਏ ਤਾਂ (ਧਿਙਾਣੇ) ਧਿੰਗੋਜੋਰ ਨਦੀ ਵਿਚ ਛਾਲ ਮਾਰਦਾ ਹੈ।
Seated in the boat he jumps impulsively into the current.
ਸੁਘੜਾਂਵਿਚਿਬਹਿਠਿਆਂਬੋਲਿਵਿਗਾੜਿਉਘਾੜਿਵਖਾਣੈ
ਜੇ ਚਤੁਰਾਂ ਵਿਚ ਬੈਠਾਈਏ ਤਾਂ ਆਪਣੀ ਮੂਰਖਤਾ ਬੋਲ ਵਿਗਾੜ ਕਰ ਕੇ ਪ੍ਰਗਟ ਕਰ ਦਿੰਦਾ ਹੈ।
Sitting among the noble ones he, due to his ill talk stands exposed.
ਸੁਘੜਾਂਮੂਰਖਜਾਣਦਾਆਪਿਸੁਘੜੁਹੋਇਵਿਰਤੀਹਾਣੈ
(ਕਿਉਂ ਜੋ) ਚਤੁਰਾਂ ਨੂੰ ਮੂਰਖ ਜਾਣਦਾ ਹੈ, ਆਪ ਚਤੁਰ ਹੋਕੇ ('ਵਿਰਤੀਹਾਣੈ') ਹਾਣਤਾ ਵਾਲੀਆਂ ਗੱਲਾਂ ਕਰਦਾ ਹੈ।
The wise he considers stupid and hids his own conduct as a clever one.
ਦਿਹਨੋਰਾਤਿਵਖਾਣਦਾਚਾਮਚੜਿਕਜਿਵੇਂਟਾਨਾਣੈ
ਦਿਨ ਨੂੰ ਰਾਤ ਆਖਦਾ ਹੈ, ਜਿੱਕੁਰ ਚਾਮ ਚੜਿੱਕੀ ਤੇ ਟਿਣਾਣਾ (ਦੋਵੇਂ ਦਿਨੇ ਅੰਨ੍ਹੇ ਹੋ ਜਾਂਦੇ ਹਨ ਰਾਤ ਨੂੰ ਹੀ ਦਿਨ ਜਾਣਦੇ ਹਨ)।
Like , a bat and a glow worm he describes the day as night.
ਗੁਰਮਤਿਮੂਰਖੁਚਿਤਿਆਣੈ।੧੫।
(ਇਸ ਲਈ) ਗੁਰੂ ਦੀ ਮਤ ਨੂੰ ਮੂਰਖ ਚਿਤ ਵਿਚ ਨਹੀਂ ਲਿਆਉਂਦਾ॥
The wisdom of Gum never resides in the heart of a foolish person.
ਪਉੜੀ੧੬
ਵੈਦਿਚੰਗੇਰੀਊਠਣੀਲੈਸਿਲਵਟਾਕਚਰਾਭੰਨਾ
ਇਕ ਵੈਦ ਨੇ ਚੰਗੀ ਊਠਣੀ (ਜਿਸ ਦੇ ਸੰਘ ਵਿਖੇ ਕਚਰਾ ਫਸ ਗਿਆ ਸੀ) ਸਿਲਾ ਪੁਰ (ਗਿੱਚੀ ਰੱਖਕੇ) ਵੱਟੇ ਨਾਲ ਕਚਰਾ ਭੰਨਕੇ (ਰਾਜ਼ੀ ਕਰ ਦਿੱਤੀ)।
A physician in order to cure a female camel, of a melon stuck in its throat, crushed the melon in its throat by hitting out side the neck with his pestle and mortar.
ਸੇਵਕਿਸਿਖੀਵੈਦਗੀਮਾਰੀਬੁਢੀਰੋਵਨਿਰੰਨਾ
ਇਕ ਸੇਵਕ (ਪਾਸ ਦੇਖਦਾ ਸੀ, ਉਸ ਨੇ) ਵੈਦਗੀ ਸਿੱਖਕੇ ਇਕ ਬੁੱਢੀ (ਜਿਸ ਦੇ ਗਲ ਵਿਖੇ ਗਿੱਲੜ ਦੀ ਮਾਂਦਗੀ ਸੀ ਉਸੇ ਉਪਾਉ ਨਾਲ) ਜਾਨ ਮੁਕਾ ਦਿੱਤੀ ਤੇ ਤ੍ਰੀਮਤਾਂ ਰੋਣ ਲੱਗ ਪਈਆਂ।
His servant (who was watching) thought he had mastered the art and killed an old ill woman by the same process, causing general lamentation among women.
ਪਕੜਿਚਲਾਇਆਰਾਵਲੈਪਉਦੀਉਘੜਿਗਏਸੁਕੰਨਾ
ਰਾਜਾ ਪਾਸ ਫੜਕੇ (ਉਸ ਕੱਚੇ ਵੈਦ ਨੂੰ ਲੋਕ) ਲੈ ਗਏ (ਜਦ) ਜੁੱਤੀਆਂ ਪੈਂਦੀਆਂ (ਵਾਰ ਨਾਂ ਆਇਆ) ਓਦੋਂ ਕੰਨ ਖੁਲ ਗਏ, (ਭਈ ਇੱਕੁਰ ਵੈਦਗੀ ਕੀਤੀ ਜਾਂਦੀ ਹੈ)।
The people seized the pretending physician and produced him before the king who ordered for him a thorough beating, upon which he came to his senses.
ਪੁਛੈਆਖਿਵਖਾਣਿਉਨੁਉਘੜਿਗਇਆਪਾਜੁਪਰਛੰਨਾ
(ਜਦ ਲੋਕਾਂ) ਪੁੱਛਿਆ ਤਾਂ ਬਿਰਤਾਂਤ ਕਹਿ ਸੁਣਾਇਆ, ਹੁਣ ਉਸ ਦਾ ਪਾਜ ਖੁੱਲ੍ਹ ਗਿਆ।
When questioned he confessed the whole circumstance and his imposture was thus exposed.
ਪਾਰਖੂਆਚੁਣਿਕਢਿਆਜਿਉਕਚਕੜਾਰਲੈਰਤੰਨਾ
ਪਾਰਖੂਆਂ ਨੇ ਚੁਣਕੇ ਕੱਢ ਦਿਤਾ (ਕਿ ਇਸ ਦੀ ਕੋਈ ਔਖਧੀ ਨਾਂ ਕਰੇ, ਇਹ) ਰਤਨਾਂ ਦੇ ਵਿਚ ਕੱਚ ਦੇ ਛੱਲੇ ਵਾਂਙ ਰਲਣ ਵਾਲਾ ਨਹੀਂ ਹੈ। (ਅੰਤ ਦੀਆਂ ਦੋ ਤੁਕਾਂ ਵਿਖੇ ਦੱਸਦੇ ਹਨ, ਕਿ)
The wise men threw him out as a piece of glass cannot rank with jewels.
ਮੂਰਖੁਅਕਲੀਬਾਹਰਾਵਾਂਸਹੁਮੂਲਿਹੋਵੀਗੰਨਾ
ਮੂਰਖ ਅਕਲ ਥੋਂ ਬਾਹਰ ਹਨ, ਭਲਾ ਕਦੀ ਵਾਂਸ ਭੀ ਗੰਨਾ ਹੋ ਸਕਦਾ ਹੈ?
A fool has no sense as a bamboo could never equal sugar-cane.
ਮਾਣਸਦੇਹੀਪਸੂਉਪੰਨਾ।੧੬।
ਉਨ੍ਹਾਂ ਦੀ ਮਨੁੱਖ ਦੇਹ ਤਾਂ ਹੈ, (ਪਰੰਤੂ ਅਕਲ ਦੇ) ਪਸੂ ਉਪਜੇ ਹਨ, (ਇਕ ਪੂਛ ਤੇ ਸਿੰਗ ਨਹੀਂ ਹਨ, ਹੋਰ ਸਾਰੀ ਕ੍ਰਿਆ ਪਸੂਆਂ ਦੇ ਤੁੱਲ ਹੈ। 'ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਸੁਣ ਗਰਬੁ ਕਰੰਤ'॥
He in fact, is an animal born in the form of a man.
ਪਉੜੀ੧੭
ਮਹਾਦੇਵਦੀਸੇਵਕਰਿਵਰੁਪਾਇਆਸਾਹੈਦੇਪੁਤੈ
ਸ਼ਿਵ ਦੀ ਤਪਸਿਆ ਕਰ ਕੇ (ਇਕ) ਧਨੀ ਦੇ ਪੁੱਤ੍ਰ ਨੇ ਵਰ ਲੀਤਾ ਸੀ (ਕਿ ਮੇਰੇ ਘਰ ਧਨ ਬਾਹਲਾ ਹੋ ਜਾਵੇ)।
The son of a banker served Mahadev and got a boon (of attaining wealth).
ਦਰਬੁਸਰੂਪਸਰੇਵੜੈਆਏਵੜੇਘਰਿਅੰਦਰਿਉਤੈ
ਧਨ ਦਾ ਰੂਪ ਬਣਕੇ ਸਰੇਵੜੇ ਉਸ ਦੇ ਘਰ ਆਏ।
Wealth came to his house in the guise of sadhus of gramanic tradition.
ਜਿਉਹਥਿਆਰੀਮਾਰੀਅਨਿਤਿਉਤਿਉਦਰਬਹੋਇਧੜਧੁਤੈ
(ਸ਼ਿਵ ਦੇ ਕਹੇ ਅਨੁਸਾਰ) ਜਿਉਂ ਜਿਉਂ (ਸਰੇਵੜੇ) ਤਲਵਾਰਾਂ ਨਾਲ ਕੱਟੀ ਦੇ ਸਨ ਦਰਬ ਦੇ ਢੇਰ ਲੱਗਦੇ ਜਾਂਦੇ ਸੀ।
As they were beaten, heaps of money emerged there in his house.
ਬੁਤੀਕਰਦੇਡਿਠਿਓਨੁਨਾਈਚੈਨੁਬੈਠੇਸੁਤੈ
ਇਕ ਨਾਈ ਨੂੰ (ਜਿਹੜਾ) ਬੁੱਤੀ ਕਰਨ ਲਈ ਉਥੇ ਆਇਆ ਹੋਇਆ ਸੀ ਦੇਖਦਿਆਂ ਹੀ ਬੈਠਿਆਂ ਸੁਤਿਆਂ ਚੈਨ ਨਾਂ ਆਇਆ, (ਭਈ ਘਰ ਚਲਕੇ ਮੈਂ ਭੀ ਇਹ ਕੰਮ ਛੇਤੀ ਕਰਾਂ)।
A barber working in the house also saw this scene and he becoming restive lost his sleep.
ਮਾਰੇਆਣਿਸਰੇਵੜੇਸੁਣਿਦੀਬਾਣਿਮਸਾਣਿਅਛੁਤੈ
(ਘਰ) ਆਂਵਦੇ ਹੀ ਸਰੇਵੜੇ ਬੁਲਾਕੇ ਕਤਲ ਕਰਵਾ ਦਿੱਤੇ (ਰਾਜਾ ਦੇ) ਦੀਵਾਨ ਵਿਚ ਖਬਰ ਹੋਈ ਕਿ ਨਿਰਦੋਖ ਮਾਰੇ ਗਏ ਹਨ।
Availing an opportunity he killed all the sadhus and the matter of the innocent victims came to the court of law.
ਮਥੈਵਾਲਿਪਛਾੜਿਆਵਾਲਛਡਾਇਅਨਿਕਿਸਦੈਬੁਤੈ
ਸਿਰਾਂ ਦੇ ਵਾਲਾਂ ਥੋਂ ਫੜੀਦਾ (ਨਾਈ) ਧਰਤੀ ਪੁਰ ਘਸੀਟਿਆ ਗਿਆ, ਹੁਣ ਕਿਸ ਦੇ ਪਾਸੋਂ ਵਾਲ ਛੁਡਾਏ (ਮਾਰਿਆ ਗਿਆ), (ਜਾਣੋਂ ਆਪਣੇ ਕੀਤੇ ਦਾ ਫਲ ਪਾ ਲੀਤਾ। ਸਤਵੀਂ ਤੁਕ ਵਿਖੇ ਫਲ ਦੱਸਦੇ ਹਨ)।
Catching hold from his hair he was thrashed. Now by what power he will give rescued from that clutch.
ਮੂਰਖੁਬੀਜੈਬੀਉਕੁਰੁਤੈ।੧੭।
ਮੂਰਖ ਲੋਕ ਕੁਰੁਤਾ ਬੀਜ ਬੀਜਦੇ ਹਨ (ਦੇਖਾ ਦੇਖੀ ਭੈੜਾ ਕੰਮ ਕਰ ਬੈਠਦੇ ਹਨ, ਜਦ ਫਲ ਦਾ ਵੇਲਾ ਹੁੰਦਾ ਹੈ ਤਾਂ ਫਲ ਦੀ ਥਾਂ ਸੁਆਹ ਭੀ ਨਹੀਂ ਹੁੰਦੀ, ਤਦੋਂ ਮਾਪੇ ਮਰ ਜਾਂਦੇ ਹਨ, ਕੋਈ ਰਾਖਾ ਨਹੀਂ ਬਣਦਾ)।
The foolish sows seeds out of season (and suffers loss).
ਪਉੜੀ੧੮
ਗੋਸਟਿਗਾਂਗੇਤੇਲੀਐਪੰਡਿਤਨਾਲਿਹੋਵੈਜਗੁਦੇਖੈ
(ਰਾਜਾ ਭੋਜ ਦੇ ਉਜੈਨ ਨਾਮੇ ਨਗਰ ਵਿਖੇ ਇਕ) ਗਾਂਗਾ ਤੇਲੀ (ਅੱਖੋਂ ਲਾਵਾਂ ਰਹਿੰਦਾ ਸੀ, ਉਸ ਦੀ) ਚਰਚਾ (ਇਕ) ਪੰਡਤ ਨਾਲ (ਜੋ ਦਿਗ ਬਿਜਯ ਕਰ ਰਿਹਾ ਸੀ) ਹੋਣ ਵੇਲੇ ਬਾਹਲੇ ਲੋਕ ਕੱਠੇ ਹੋਏ।
A discussion between Gangu, the oilman and a pandit was being witnessed by one and all.
ਖੜੀਕਰੈਇਕਅੰਗੁਲੀਗਾਂਗਾਦੁਇਵੇਖਾਲੈਰੇਖੈ
(ਪੰਡਤ ਨੇ) ਇਕ ਅੰਗੁਲੀ ਖੜੀ ਕੀਤੀ (ਭਈ ਇਕ ਹੀ ਨਿਰਗੁਣ ਬ੍ਰਹਮ ਹੈ) ਗਾਂਗੇ ਨੇ ਦੋ ਉਗਲਾਂ ਖੜੀਆਂ ਕੀਤੀਆਂ (ਕਿ ਮੈਂ ਦੋ ਅੱਖਾਂ ਤੇਰੀਆਂ ਕੱਢ ਦੇਵਾਂਗਾ। ਪੰਡਤ ਨੇ ਜਾਤਾ ਭਈ ਇਹ ਨਿਰਗੁਣ ਤੇ ਸਰਗੁਣ ਦੋ ਬ੍ਰਹਮ ਪ੍ਰਤਿਪਾਦਨ ਕਰਦਾ ਹੈ)।
Showing one finger to Gang/ the pandit indicated that the Lord is one. But Gangu thought that he wanted to extract his (Ganges) one eye and hence he showed two fingers indicating that he will bring out both of his (pandit's) eyes.
ਫੇਰਿਉਚਾਇਪੰਜਾਂਗੁਲਾਗਾਂਗਾਮੁਠਿਹਲਾਇਅਲੇਖੈ
(ਹੁਣ ਪੰਡਤ ਨੇ) ਪੰਜ ਉਂਗਲਾਂ ਕੀਤੀਆਂ (ਕਿ ਪਰਮੇਸਰ ਪੰਜ ਕਾਮਾਦਿ ਵਿਖ੍ਯ ਜਿੱਤਣ ਨਾਲ ਮਿਲਦਾ ਹੈ), (ਗਾਂਗੇ ਤੇਲੀ ਨੇ) ਮੁਕੀ ਵੱਟਕੇ ਹਲਾਈ (ਅੱਖ ਦੀ ਸ਼ਰਾਰਤ ਕੀਤੀ ਭਾਵ ਕਿ ਤੁਸੀ ਪੰਜ ਜਣੇ ਮੇਰੀ ਇਕ ਮੁੱਕੀ ਦੀ ਮਾਰ ਹੋ)।
But the pandit thought that Gangu is hinting at the two dimensions of Lord - nirgun (beyond all virtues) and sagun, (with all virtues).
ਪੈਰੀਂਪੈਉਠਿਚਲਿਆਪੰਡਿਤੁਹਾਰਿਭੁਲਾਵੈਭੇਖੈ
ਭੇਖ ਦੇ ਭਲਾਵੇ ਪੰਡਤ ਹਾਰਕੇ ਪੈਰੀਂ ਪੈਕੇ ਉਠਕੇ ਚਲਾ ਗਿਆ।
Pandit now raised five fingers to show that His two forms are due to the five elements, but, considering the pandit as indicating that with five fingers he would scratch the face of Gangu,
ਨਿਰਗੁਣੁਸਰਗੁਣੁਅੰਗਦੁਇਪਰਮੇਸਰੁਪੰਜਿਮਿਲਨਿਸਰੇਖੈ
(ਇਹ ਉਪਰ ਦੱਸ ਆਏ ਹਾਂ ਕਿ ਦੋ ਤੇ ਪੰਜ ਦਾ ਭਾਵ ਪੰਡਤ ਨੇ ਕੀ ਸਮਝਿਆ ਸੀ) ਨਿਰਗੁਣ ਸਰਗੁਣ ਦੋ ਪੱਖ ਹਨ ਤੇ ਪੰਜ (ਦੂਤਾਂ) ਦੇ ਸਰ ਕੀਤਿਆਂ ਪਰਮੇਸੁਰ ਮਿਲਦਾ ਹੈ।
Gangs brandished his fist showing that he would kill him by the stroke of his fist. Now pandit felt that he was being made to understand that unity of five elements was the cause of the creation.
ਅਖੀਂਦੋਵੈਂਭੰਨਸਾਂਮੁਕੀਲਾਇਹਲਾਇਨਿਮੇਖੈ
(ਤੇ ਗਾਂਗਾ ਇਹ ਕਹਿੰਦਾ ਸੀ, ਕਿ) ਦੋਵੇਂ ਅੱਖਾਂ ਭੰਨ ਦਿਆਂਗਾ, ਇਕ ਨਿਮਖ ਵਿਚ ਮੁਕੀ ਲਾਕੇ ਹਿਲਾ (ਹਰਾ) ਦਿਆਂਗਾ।
Mistakingly the pandit accepted his defeat and fell at his opponent's feet and left the place. In fact the fool had meant that he would bring out his eyes and attack with a tight fist but this was interpreted differently by the pandit.
ਮੂਰਖਪੰਡਿਤੁਸੁਰਤਿਵਿਸੇਖੈ।੧੮।
ਮੂਰਖ ਤੇ ਪੰਡਤ ਵਿਖੇ ਗ੍ਯਾਤ ਦੀ ਵਿਸ਼ੇਸ਼ਤਾ ਹੈ।
Thus because of his specific thinking even the pandit was also proved a fool.
ਪਉੜੀ੧੯
ਠੰਢੇਖੂਹਹੁੰਨ੍ਹਾਇਕੈਪਗਵਿਸਾਰਿਆਇਆਸਿਰਿਨੰਗੈ
(ਇਕ ਖੱਤ੍ਰੀ) ਠੰਢ (ਦੇ ਦਿਨਾਂ ਵਿਚ) ਖੂਹ ਪੁਰ ਨ੍ਹਾਉਂਦਾ ਹੀ ਪੱਗ ਨੂੰ ਵਿਸਾਰਕੇ ਨੰਗੇ ਸਿਰ ਘਰ ਆਇਆ।
Having taken bath on the well, a person forgot his turban and returned home bare headed.
ਘਰਵਿਚਿਰੰਨਾਂਕਮਲੀਆਂਧੁਸੀਲੀਤੀਦੇਖਿਕੁਢੰਗੈ
ਘਰ ਵਿਖੇ ਤ੍ਰੀਮਤਾਂ ਕਮਲੀਆਂ ਨੇ ਕੁਢੰਗੇ (ਬਾਬੇ ਦਾ ਭੈੜਾ ਢੰਗ ਦੇਖ ਖਲੋਕੇ) ਮੱਥੇ ਤੇ ਹੱਥ ਮਾਰ ਪਿੱਟਣ ਲੱਗ ਪਈਆਂ (ਕਿ ਕੋਈ ਮਰ ਗਿਆ ਹੈ ਕਿਉਂ ਜੋ ਬਾਬੇ ਦੀ ਪੱਗ ਲੱਥੀ ਹੋਈ ਹੈ)।
Seeing his improper conduct (of being bare headed) the silly women started weeping and wailing (Seeing turbanless master of the house they conjectured the death of some one in the family).
ਰੰਨਾਂਦੇਖਿਪਿਟੰਦੀਆਂਢਾਹਾਂਮਾਰੈਂਹੋਇਨਿਸੰਗੈ
ਤ੍ਰੀਮਤਾਂ ਨੂੰ ਸਿਆਪਾ ਕਰਦੀਆਂ ਦੇਖਕੇ (ਘਰ ਦੇ ਸਾਰੇ ਲੋਕ) ਧਾਹਾਂ ਨਿਸੰਗ ਹੋਕੇ ਮਾਰਣ ਲੱਗ ਪਏ।
Seeing the weeping women, others too, began mourning. People gethered and sitting in lines started condoling with the family.
ਲੋਕਸਿਆਪੇਆਇਆਰੰਨਾਂਪੁਰਸਜੁੜੇਲੈਪੰਗੈ
ਬਾਹਰੋਂ (ਰੌਲਾ ਸੁਣਕੇ) ਸਿਆਪੇ ਤੇ ਤ੍ਰੀਮਤਾਂ ਤੇ ਪੁਰਖ ਪੰਗਤ ਲਾਕੇ ਜੁੜ ਬੈਠੇ (ਤੇ ਅਫਸੋਸ ਕਰਨ ਲੱਗੇ)।
Now the barber woman who leads the mourning on occasions asked as to who is to be wept and whose dirge she should lead, i.e. what is the name of the dead.
ਨਾਇਣਪੁਛਦੀਪਿਟਦੀਆਂਕਿਸਦੈਨਾਇਅਲ੍ਹਾਣੀਅੰਗੈ
('ਅੰਗੇ') ਵੇਹੜੇ ਵਿਚ ਨਾਇਣ (ਆਕੇ) ਤ੍ਰੀਮਤਾਂ ਨੂੰ ਪਿੱਟਦੀਆਂ (ਦੇਖ) ਪੁੱਛਣ ਲੱਗੀ, ਕਿਸ ਦੇ ਨਾਉਂ ਦੀ ਮੈਂ ਅਲਾਹੁਣੀ ਲਵਾਂ (ਹੈ ਹੈ ਮੋਰਨੀ ਆਖਾਂ ਕਿ ਹੈ ਵੇ ਝਨਾਉਂ ਦਿਆ ਲਾੜਿਆ ਆਖਾਂ, ਕਿਸ ਦਾ ਨਾਉਂ ਲੈ ਕੇ ਪਿਟਾਵਾਂ?)
The daughter-in-law of family hinted towards father-in-law to elicit answer of this question (because he was found bare headed.
ਸਹੁਰੇਪੁਛਹੁਜਾਇਕੈਕਉਣਮੁਆਨੂਹਉਤਰੁਮੰਗੈ
(ਨੂੰਹ ਬੋਲੀ ਮੇਰੇ) ਸਹੁਰੇ ਨੂੰ (ਜਿਹੜਾ ਪੱਗ ਲੱਥੀ ਘਰ ਆਇਆ ਹੈ) ਜਾਕੇ ਪੁੱਛੋ ਕਿ ਨੂੰਹ ਉੱਤਰ ਮੰਗਦੀ ਹੈ ਕਿ ਕੌਣ ਮਰ ਗਿਆ ਹੈ? (ਮੁਕਦੀ ਗੱਲ ਸਹੁਰੇ ਨੇ ਸਿਰ ਨੰਗਾ ਦੇਖਕੇ ਖੂਹ ਥੋਂ ਦੌੜਕੇ ਪੱਗ ਸਿਰ ਬੱਧੀ, ਤ੍ਰੀਮਤਾਂ ਆਪੋ ਆਪਣੀ ਘਰੀਂ ਕਾਂਵਾਂ ਰੌਲੀ ਪਾਕੇ ਪੱਤ੍ਰਾ ਵਾਚੀਆਂ)।
Then the fact was disclosed by him that he just forgot to wear turban).
ਕਾਵਾਂਰੌਲਾਮੂਰਖੁਸੰਗੈ।੧੯।
ਮੂਰਖਾਂ ਦੀ ਸੰਗਤ ਵਿਚ ਕਾਵਾਂ ਰੌਲੀ ਹੈ (ਜਿੱਕੁਰ ਕਾਉਂ ਇਕ ਕਾਉਂ ਦੀ ਅਵਾਜ਼ ਸੁਣਕੇ ਹਜ਼ਾਰਾਂ ਕਾਉਂ ਕਾਉਂ ਕਰਦੇ ਹਨ, ਬਿਨ ਸਮਝੇ ਪਿੱਟਾ ਖੋਹੀ ਹੀ ਪਾਉਂਦੇ ਹਨ, ਸੁਖ ਦੀ ਗੱਲ ਕੋਈ ਨਹੀਂ ਕਰਦੇ)।
In the assembly of the fools such cawing takes place (because crows also listening to one voice start cawing jointly).
ਪਉੜੀ੨੦
ਜੇਮੂਰਖੁਸਮਝਾਈਐਸਮਝੈਨਾਹੀਛਾਂਵਧੁਪਾ
ਜੇਕਰ ਮੂਰਖ ਨੂੰ ਸਮਝਾਈਏ ਤਾਂ ਛਾਂ ਅਤੇ ਧੁੱਪ ਨਹੀਂ ਸਮਝਦਾ।
Even if told about the shade and the sunshine, the fool does not understand it.
ਅਖੀਂਪਰਖਿਜਾਣਈਪਿਤਲਸੁਇਨਾਕੈਹਾਂਰੁਪਾ
ਅੱਨਾਂ ਨਾਲ ਪਿੱਤਲ ਸੋਨੇ ਦੀ ਅਰ ਕੈਂਹੇ ਤੇ ਰੁੱਪੇ ਦੀ ਪਰਖ ਨਹੀਂ ਕਰਦਾ।
With his eyes he cannot distinguish between brass and bronze or gold and silver.
ਸਾਉਜਾਣੈਤੇਲਘਿਅਧਰਿਆਕੋਲਿਘੜੋਲਾਕੁਪਾ
ਤੇਲ ਦਾ ਕੁੱਪਾ ਅਰ ਘਿਉ ਦਾ ਘੜਾ ਮੂਰਖ ਦੇ ਕੋਲ ਧਰੇ (ਅਥਵਾ ਘੜਾ ਤੇ ਕੁੱਪਾ ਦੋਵੇਂ ਘਿਉ ਤੇ ਤੇਲ ਦਾ ਸਵਾਦ ਨਹੀਂ ਰਖਦੇ) ਦੁਹਾਂ ਦਾ ਸੁਆਦ ਨਹੀਂ ਪਰਖ ਸਕਦਾ।
He can not know the difference of taste between the pot of ghee and an oil vessel.
ਸੁਰਤਿਵਿਹੂਣਾਰਾਤਿਦਿਹੁਚਾਨਣੁਤੁਲਿਅਨ੍ਹੇਰਾਘੁਪਾ
('ਸੁਰਤ') ਗਿਆਤ ਥੋਂ ਬਾਝ ਰਾਤ ਦਿਨ ਰਹਿੰਦਾ ਹੈ, ਘੁੱਪ ਹਨੇਰੇ ਤੇ ਚਾਨਣ ਨੂੰ ਬਰਾਬਰ ਜਾਣਦਾ ਹੇ।
Day and night he is devoid of consciousness and to him light and darkness are the same.
ਵਾਸੁਕਥੂਰੀਥੋਮਦੀਮਿਹਰਕੁਲੀਅਧਉੜੀਤੁਪਾ
ਕਸਤੂਰੀ ਅਤੇ ਥੋਮ ਦੀ ਵਾਸ਼ਨਾਂ ਅਤੇ ('ਮੇਹਰ ਕੁਲੀ') ਮਖਮਲ ਅਤੇ ਚੰਮ ਦਾ ਤੋਪਾ (ਇਕੋ ਜਾਣਦਾ ਹੈ।
Fragrance of musk and odour of garlic or stiching of velvet and hide are the same for him.
ਵੈਰੀਮਿਤ੍ਰਸਮਝਈਰੰਗੁਸੁਰੰਗਕੁਰੰਗੁਅਛੁਪਾ
ਵੇਰੀ ਤੇ ਮਿੱਤ੍ਰ ਨਹੀਂ ਜਾਣਦਾ, ਲਾਲ ਰੰਗ ਚੰਗੇ ਰੰਗ ਅਤੇ ਖੋਟੇ ਰੰਗ ('ਅਛੁਪਾ') ਛੋਹਣ ਥੋਂ ਦੂਰ ਰਹਿੰਦਾ ਹੈ (ਸੋਝੀ ਨਹੀਂ ਰੱਖਦਾ) (ਅਜਿਹੇ ਉਕਤ ਮੂਰਖ ਨਾਲ ਕੀ ਵਰਤਾਰਾ ਜੋਗ ਹੈ?)
He does not identify a friend and an enemy and remains completely unconcerned towards the bad or good colour (of life).
ਮੂਰਖਨਾਲਿਚੰਗੇਰੀਚੁਪਾ।੨੦।੩੨।ਬੱਤੀਹ
ਮੂਰਖ ਨਾਲ ਚੁਪ ਚੰਗੀ ਹੈ।
Silence is the best in the company of fool.