GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਵਾਰਾਂ ਭਾਈ ਗੁਰਦਾਸ ਜੀ
ਅੰਗ 33
Display Settings
ਸਤਿਗੁਰਪ੍ਰਸਾਦਿ
One Oankar, the primal energy, realized through the grace of divine preceptor
ਪਉੜੀ
ਗੁਰਮੁਖਿਮਨਮੁਖਿਜਾਣੀਅਨਿਸਾਧਅਸਾਧਜਗਤਵਰਤਾਰਾ
ਜਗਤ ਵਿਖੇ ਗੁਰਮੁਖ ਅਤੇ ਮਨਮੁਖ ਜਾਣੀਦੇ ਹਨ, ਭਲੇ ਅਤੇ ਬੁਰੇ ਦਾ ਵਰਤਾਉ ਹੋ ਰਿਹਾ ਹੈ (ਤਾਤਪਰਜ-ਪ੍ਰਪੰਚ ਬੇਰੜੇ ਵਾਂਙੂ ਗੁਣਾਂ ਅਤੇ ਅਵਗੁਣਾਂ ਨਾਲ ਮਿਲਿਆ ਹੋਇਆ ਹੈ)
From their conduct in the world, the Guru-oriented, gurmukhs and mind oriented manmukhs are known sadhus and wicked ones respectively.
ਦੁਹਵਿਚਿਦੁਖੀਦੁਬਾਜਰੇਖਰਬੜਹੋਏਖੁਦੀਖੁਆਰਾ
ਦੋ ਤਰਫੀਏ (ਜਿਹੜੇ ਕਦੀ ਮਾਯਾ ਵਲ, ਕਦੀ ਰੱਬ ਵਲ ਹੁੰਦੇ ਹਨ) ਖੁਦੀ ਦੇ ਖੁਆਰ ਕੀਤੇ ਹੋਏ ਦੁਖੀ ਹੋਕੇ ਖਰਬੜਾਟ ਦੇ ਵਿਚ ਰਹਿੰਦੇ ਹਨ, (ਜਿਹਾ ਕੁ ਪ੍ਰਮਾਣ ਆਸਾ ਦੀ ਵਾਰ-'ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ')।
Out of these two, the mongrels-apparently sadhus but internally thieves--are always in wavering state and, suffering for their ego, go astray.
ਦੁਹੀਂਸਰਾਈਂਜਰਦਰੂਦਗੇਦੁਰਾਹੇਚੋਰਚੁਗਾਰਾ
ਇਸੇ ਕਰ ਕੇ ਦੁਹਾਂ ਲੋਕਾਂ ਵਿਖੇ (ਜ਼ਰਦ ਰੂ) ਮੂੰਹ ਪੁਰ (ਚਿੰਤਾ ਨਾਲ) ਪਿਲੱਤਣ ਫਿਰੀ ਰਹਿੰਦੀ ਹੈ (ਸ਼ਰਮਿੰਦੇ ਰਹਿੰਦੇ ਹਨ) ਕਿਉਂ ਜੋ ਦੋ ਰਸਤਿਆਂ ਵਿਖੇ ਚੋਰ ਅਤੇ (ਚੁਗਾਰ) ਠੱਗ ਦਗ਼ੇ ਦਿੰਦੇ ਹਨ, (ਭਾਵ ਕਾਮਾਦਿਕ ਵਿਖ੍ਯਾਂ ਨਾਲ ਲੁਟੇ ਜਾਂਦੇ ਹਨ, ਬਾਜੇ ਚੁਗਾਰ ਸ਼ਬਦ ਰੋਟੀ ਵੋਟੀ, ਦਾਲ ਦਪਾਲ ਵਾਂਙੂ ਨਿਰਾਰਥਕ ਸਮਝਦੇ ਹਨ)।
Such double-faced thieves, backbiters and cheats remain pale-faced due to their bewilderment in both the worlds.
ਨਾਉਰਵਾਰੁਪਾਰੁਹੈਗੋਤੇਖਾਨਿਭਰਮੁਸਿਰਿਭਾਰਾ
ਨਾਂ ਉਰਾਰ ਨਾ ਪਾਰ (ਸੰਸਾਰ ਸਮੁੰਦਰ ਵਿਚ) ਗ਼ੋਤੇ ਖਾਂਦੇ ਹਨ (ਕਿਉਂ ਜੋ) ਭਰਮ ਦਾ ਭਾਰ ਸਿਰ ਪੁਰ ਚੁਕਿਆ ਹੋਇਆ (ਛੱਡ ਸਕਦੇ ਨਹੀਂ)।
They are neither here nor there and, burdened with the load of delusions go on drowing in between and getting suffocated.
ਹਿੰਦੂਮੁਸਲਮਾਨਵਿਚਿਗੁਰਮੁਖਿਮਨਮੁਖਿਵਿਚਗੁਬਾਰਾ
ਹਿੰਦੂ (ਚਾਹੇ) ਮੁਸਲਮਾਨ ਗੁਰਮੁਖਾਂ ਵਿਚ ਮਨਮੁਖ ('ਗੁਬਾਰ') ਹਨੇਰੇ ਦਾ ਰੂਪ ਹਨ, (ਇਸਦਾ ਫਲ ਹੇਠ ਦੱਸਦੇ ਹਨ)।
Whether Muslim or the Hindu, the manmukh among the gurmukhs is the utter darkness.
ਜੰਮਣੁਮਰਣੁਸਦਾਸਿਰਿਭਾਰਾ।੧।
(ਮਨਮੁਖਾਂ ਨੂੰ) ਜਨਮ ਮਰਣ ਦੀ ਸਦਾ ਸਿਰ ਪਰ ਮਾਰ ਰਹਿੰਦੀ ਹੈ।
His head is always loaded with the comings and goings through transmigration of his soul.
ਪਉੜੀ
ਦੁਹੁਮਿਲਿਜੰਮੇਦੁਇਜਣੇਦੁਹੁਜਣਿਆਂਦੁਇਰਾਹਚਲਾਏ
ਦੋਹਾਂ ਨੇ (ਅਰਥਾਤ ਮਾਯਾ ਅਤੇ ਈਸ਼੍ਵਰ ਨੇ) ਮਿਲਕੇ, ਦੋਵੇਂ ਜਣੇ (ਹਿੰਦੂ ਤੇ ਮੁਸਲਮਾਨ) ਉਤਪੱਤ ਕੀਤੇ, (ਇਨ੍ਹਾਂ) ਦੋ ਜਣਿਆਂ ਨੇ ਦੋ ਰਸਤੇ (ਅੱਡੋ ਅੱਡ) ਚਲਾ ਦਿੱਤੇ।
Consequent to the confluence of male and female both (Hindu and Muslim) were born; but both initiated separate ways (sects).
ਹਿੰਦੂਆਖਨਿਰਾਮਰਾਮੁਮੁਸਲਮਾਣਾਂਨਾਉਖੁਦਾਏ
ਹਿੰਦੂ ਰਾਮ ਰਾਮ ਆਖਣ ਲੱਗੇ, ਮੁਸਲਮਾਨ ਖੁਦਾਇ ਦਾ ਨਾਉਂ ਲੈਣ ਲੱਗੇ।
Hindus remember Ram-Ram and the Muslims named Him Khuda.
ਹਿੰਦੂਪੂਰਬਿਸਉਹਿਆਂਪਛਮਿਮੁਸਲਮਾਣੁਨਿਵਾਏ
ਹਿੰਦੂ' ਸਾਹਮਣੇ ਪੂਰਬ ਵਲ ਖੜੋਕੇ (ਸੰਧ੍ਯਾ ਬੰਦਨ ਕਰਦੇ ਹਨ) ਮੁਸਲਮਾਨ ਪੱਛਮ ਵਲ (ਰੱਬ ਨੂੰ ਮੰਨਕੇ) ਨਿਉਂਦੇ ਹਨ।
Hindus perform their worship facing East and Muslims bow towards the West.
ਗੰਗਬਨਾਰਸਿਹਿੰਦੂਆਂਮਕਾਮੁਸਲਮਾਣੁਮਨਾਏ
ਹਿੰਦੂਆਂ ਗੰਗਾ ਤੇ ਕਾਂਸ਼ੀ ਪਵਿੱਤ੍ਰ ਜਾਣੀ, ਮੁਸਲਮਾਨ ਮੱਕਾ ਮਨਾਉਣ ਲੱਗੇ।
Hindus adore Ganges and Banaras, whereas Muslims celebrate Mecca.
ਵੇਦਕਤੇਬਾਂਚਾਰਿਚਾਰਿਚਾਰਵਰਨਚਾਰਿਮਜਹਬਚਲਾਏ
(ਦੋਹਾਂ ਦੇ) ਚਾਰੇ ਵਰਣ ਚਾਰ ਮਜ਼ਹਬ ਚਾਰ ਵੇਦ, ਚਾਰ ਕਤੇਬਾਂ ਮੰਨਣ ਲੱਗੇ।
They have four scriptures each--four Vedas and four Katebas. Hindus created four varnas (castes) and Muslims the four sects (Hanifis, Safis, Malikis, and Hambalis).
ਪੰਜਤਤਦੋਵੈਜਣੇਪਉਣੁਪਾਣੀਬੈਸੰਤਰੁਛਾਏ
(ਪਰੰਤੂ ਸੱਚ ਪੁਛੋ) ਦੋਹਾਂ ਜਣਿਆਂ ਵਿਖੇ ਪੰਜੇ ਤਤ-ਅਪ, ਤੇਜ, ਵਾਯੂ, ਪ੍ਰਿਥਮੀ, ਅਕਾਸ਼ ਹੀ ਛਾ ਰਹੇ ਹਨ।
But in fact, the same air, water and fire exist in them all.
ਇਕਥਾਉਂਦੁਇਨਾਉਂਧਰਾਏ।੨।
ਇਕੋ ਥਾਉਂ (ਉਤਪਤੀ ਦਾ ਥਾਉਂ ਇਕੋ ਈਸ਼੍ਵਰ ਹੈ) ਨਾਉਂ ਦੋ ਧਰ ਲੀਤੇ ਹਨ।
The ultimate shelter for both is the same one; only they have given different names to it.
ਪਉੜੀ
ਦੇਖਿਦੁਭਿਤੀਆਰਸੀਮਜਲਸਹਥੋਹਥੀਨਚੈ
(ਦੁਭਿੱਤੀ) ਦੋ ਸ਼ਕਲਾਂ ਵਾਲੀ ਆਰਸੀ ਮਜਲਸ ਵਿਖੇ ਹੱਥੋ ਹੱਥੀ 'ਨੱਚਦੀ' ਹੈ।
Double-faced i.e. uneven minor moves hand to hand in the assembly (because nobody likes it).
ਦੁਖੋਦੁਖੁਦੁਬਾਜਰੀਘਰਿਘਰਿਫਿਰੈਪਰਾਈਖਚੈ
ਦੋ ਮੂੰਹੀ ਨੂੰ ਦੁਖ ਅਰ ਦੁਖ ਹੀ ਰਹਿੰਦਾ ਹੈ, (ਕਿਉਂ ਜੋ) ਘਰ ਘਰ ਪਰਾਈ ਹੋਕੇ ਖਰਾਬ ਹੋਈ ਫਿਰਦੀ ਹੈ।
Similarly a double-talker like a prostitute engrossed in other's homes moves from door to door.
ਅਗੋਹੋਇਸੁਹਾਵਣੀਮੁਹਿਡਿਠੈਮਾਣਸਚਹਮਚੈ
ਅੱਗੋਂ (ਵੱਡੀ) ਸੋਹਣੀ ਲੱਗਦੀ ਹੈ, ਜਦ ਕੋਈ ਮਨੁਖ ਮੂੰਹ ਦੇਖਦਾ ਹੈ ('ਚਹਮਚੈ') ਪ੍ਰਸੰਨ ਹੁੰਦਾ ਹੈ।
At first she looks pretty and men are pleased to see her face
ਪਿਛਹੁਦੇਖਿਡਰਾਵਣੀਇਕੋਮੁਹੁਦੁਹੁਜਿਨਸਿਵਿਰਚੈ
ਪਿਛੋਂ ਦੇਖੋ ਤਾਂ ਡਰਾਉਣੀ ਲੱਗਦੀ ਹੈ, ਮੂੰਹ ਇਕ ਹੈ ਸ਼ਕਲਾਂ ਦੋ ਧਾਰਦੀ ਹੈ (ਅੱਗਾ ਚੰਗਾ ਪਿੱਛਾ ਖਰਾਬ ਹੈ)।
But later she is found to be dreadful because her single face possesses two images.
ਖੇਹਿਪਾਇਮੁਹੁਮਾਂਜੀਐਫਿਰਿਫਿਰਿਮੈਲੁਭਰੈਰੰਗਿਕਚੈ
ਸੁਆਹ ਪਾਕੇ ਮੂੰਹ ਮਾਂਜੀਦਾ ਹੈ, ਫੇਰ ਮੈਲ ਭਰੀ ਜਾਂਦੀ ਹੈ ਰੰਗ ਕੱਚਾ ਹੁੰਦਾ ਜਾਂਦਾ ਹੈ (ਅਗਲੀਆਂ ਦੋ ਤੁਕਾਂ ਵਿਖੇ ਫਲ ਦੱਸਦੇ ਹਨ)।
Even cleaned with ashes, such double-faced mirror becomes filthy again.
ਧਰਮਰਾਇਜਮੁਇਕੁਹੈਧਰਮੁਅਧਰਮੁਭਰਮੁਪਰਚੈ
ਧਰਮਰਾਜ ਜਮ ਇਕੋ ਹੀ ਹੈ ਉਹ ਧਰਮ ਹੀ ਕਰਦਾ ਹੈ, ਅਧਰਮ ਦੇ ਭਰਮ ਨਾਲ ਪਰਚਦਾ ਨਹੀਂ (ਫਲ ਵਿਚਾਰਕੇ ਦਿੰਦਾ ਹੈ)।
Yama, the Lord of dharma is one; he accepts dharma but does not get pleased by the delusions of wickedness.
ਗੁਰਮੁਖਿਜਾਇਮਿਲੈਸਚੁਸਚੈ।੩।
(ਇਸੇ ਲਈ) ਗੁਰਮੁਖ (ਜੋ ਇਕ ਰੰਗ) ਸੱਚ (ਵਿਚ ਰਹਿੰਦੇ ਹਨ) ਸੱਚ ਵਿਖੇ ਜਾ ਮਿਲਦੇ ਹਨ (ਅਰ ਆਰਸੀ ਵਾਂਙੂੰ ਦੁਬਾਜਰੇ 'ਘਰ ਘਰ' ਜੂਨੀਆਂ ਵਿਖੇ ਪਰਾਈਆਂ ਮੁਸ਼ੱਕਤਾਂ ਵਿਚ ਹੀ ਫਿਰਦੇ ਰਹਿੰਦੇ ਹਨ)।
Truthful gurmukhs ultimately attain the truth.
ਪਉੜੀ
ਵੁਣੈਜੁਲਾਹਾਤੰਦੁਗੰਢਿਇਕੁਸੂਤੁਕਰਿਤਾਣਾਵਾਣਾ
(ਤਾਣੀਂ) ਉਣਨ ਵਾਲਾ ਜੁਲਾਹਾ ਤੰਦ ਤੰਦ ਗੰਢਕੇ ਇਕੋ ਜਿਹਾ ਸੂਤ੍ਰ ਦਾ ਤਾਣਾ ਪੇਟਾ ਕਰ ਕੇ ਤਾਣੀ ਉਣਦਾ ਹੈ।
By tying the threads, weaver weaves huge warp and weft with a single yarn.
ਦਰਜੀਪਾੜਿਵਿਗਾੜਦਾਪਾਟਾਮੁਲਲਹੈਵਿਕਾਣਾ
ਦਰਜੀ ਪਾੜਕੇ ਕੱਪੜੇ ਦੀਆਂ ਟਾਕੀਆਂ ਕਰ ਦਿੰਦਾ ਹੈ, ਜੇਕਰ (ਟਾਕੀਆਂ) ਵੇਚੀਆਂ ਜਾਣ ਤਾਂ (ਕੱਪੜਾ ਵਿਕਣ ਵਿਚ) ਮੁੱਲ ਨਹੀਂ ਪਾਉਂਦਾ (ਭਾਵ ਕੋਈ ਕਦਰ ਨਹੀਂ ਕਰਦਾ)।
Tailor tears and spoils cloth and torn cloth cannot be sold.
ਕਤਰਣਿਕਤਰੈਕਤਰਣੀਹੋਇਦੁਮੂਹੀਚੜ੍ਹਦੀਸਾਣਾ
ਕੈਂਚੀ ਕਾਤਰਾਂ ਨੂੰ ਕਤਰਦੀ ਹੈ, ਦੁਮੂੰਹੀ ਹੋਕੇ ਸਾਣ ਪੁਰ ਚੜ੍ਹਦੀ ਹੈ।
His double-blade honed scissors cuts the cloth.
ਸੂਈਸੀਵੈਜੋੜਿਕੈਵਿਛੁੜਿਆਂਕਰਿਮੇਲਿਮਿਲਾਣਾ
ਸੂਈ ਜੋੜਕੇ ਸੀਉਂਦੀ ਹੈ, ਵਿਛੁੜਿਆਂ ਦਾ ਮੇਲ ਮਿਲਾਪ ਕਰਾਉਂਦੀ ਹੈ।
On the other hand, his needle stiches and the separated pieces are thus reunited.
ਸਾਹਿਬੁਇਕੋਰਾਹਿਦੁਇਜਗਵਿਚਿਹਿੰਦੂਮੁਸਲਮਾਣਾ
ਸਾਹਿਬ (ਏਕ ਅਰਥਾਤ ਪਰਮੇਸੁਰ) ਹਿੰਦੂ ਮੁਸਲਮਾਨਾਂ ਦਾ ਇਕੋ ਹੈ (ਅਰ) ਰਾਹ ਜਗਤ ਵਿਚ ਦੋ ਚਲ ਰਹੇ ਹਨ, (ਭਾਵ ਇਕੋ ਸੂਤ ਦੀ ਤਾਣੀ ਵਿਖੇ ਭੇਦ ਪੈ ਰਿਹਾ ਹੈ)।
That Lord is one but different ways have been created by Hindus and Muslims.
ਗੁਰਸਿਖੀਪਰਧਾਨੁਹੈਪੀਰਮੁਰੀਦੀਹੈਪਰਵਾਣਾ
ਗੁਰ ਸਿੱਖੀ (ਸੂਈ ਵਾਂਙੂ) ਸ਼ਿਰੋਮਣੀ ਹੇ (ਗੁਰ ਸਿੱਖ ਕੀ ਹੈ?) ਗੁਰੂ ਦੀ ਸਿੱਖੀ (ਅਰਥਾਤ ਗੁਰੂ ਪੁਰ ਸ਼ਰਧਾ ਰੱਖਣੀ) ਹੀ ਸ੍ਰੇਸ਼ਟ ਹੈ, (ਇਹ ਵਿਛੜਿਆਂ ਹੋਇਆਂ ਜੀਵਾਂ ਦਾ ਰਬ ਨਾਲ ਮਿਲਾਪ ਕਰਾ ਦਿੰਦੀ ਹੈ)।
The path of Sikhism is superior to both because it accepts an intimate relation between the Guru and the Sikh.
ਦੁਖੀਦੁਬਾਜਰਿਆਂਹੈਰਾਣਾ।੪।
ਅਰ ਜੋ 'ਦੁਬਾਜਰੇ' ਮਨਮੁਖ ਦੋਭਿੱਤੀਏ ਹਨ ਹੈਰਾਨ ਤੇ ਦੁਖੀ ਰਹਿੰਦੇ ਹਨ (ਉਨ੍ਹਾਂ ਦਾ ਈਸ਼੍ਵਰ ਨਾਲ ਕਦੇ ਮੇਲ ਨਹੀਂ ਹੁੰਦਾ)।
The double-minded are always perplexed and thus they suffer.
ਪਉੜੀ
ਜਿਉਚਰਖਾਅਠਖੰਭੀਆਦੁਹਿਲਠੀਦੇਮੰਝਿਮੰਝੇਰੂ
ਜਿੱਕੁਰ ਅਠਖੰਭੀਏ (ਅੱਠਾ ਫੱਟੀਆਂ ਵਾਲੇ) ਚਰਖੇ ਦਾ ਮੰਝੇਰੂ (ਚੱਕ ਜਾਂ ਨਾਭ) ਦੋ ਲੱਠਾਂ (ਵੱਡੇ ਮੁੰਨਿਆਂ) ਦੇ ਵਿਚ ਹੁੰਦਾ ਹੈ।
The eight board spinningwheel moves between two upright posts.
ਦੁਇਸਿਰਿਧਰਿਦੁਹੁਖੁੰਢਵਿਚਿਸਿਰਗਿਰਦਾਨਫਿਰੈਲਖਫੇਰੂ
ਦੋਵੇਂ ਸਿਰੇ ਲੱਠ ਦੇ ਖੁੰਢਾਂ (ਛੇਕਾਂ) ਵਿਚ ਰੱਖੇ ਜਾਂਦੇ ਅਰ ਸਿਰ ਪਰਣੇ ਹੋਕੇ ਲੱਖਾਂ ਫੇਰ ਦਿੰਦਾ ਹੈ।
Both ends of its axle are thrust in the holes in the middle of two post and on the force of its neck the wheel is turned innumerable times.
ਬਾਇੜੁਪਾਇਪਲੇਟੀਐਮਾਲ੍ਹਵਟਾਇਪਾਇਆਘਟਘੇਰੂ
ਬਾਇੜ ਪਾਕੇ ਲਪੇਟਦਾ ਹੈ, ਧਾਗੇ ਦੀ ਮਾਹਲ ਵੱਟਕੇ ਘੇਰਾ ਪਈਦਾ ਹੈ।
The two sides are secured by a fastening cord and a string belt encircles the wheel and the spindle.
ਦੁਹੁਚਰਮਖਵਿਚਿਤ੍ਰਕੁਲਾਕਤਨਿਕੁੜੀਆਂਚਿੜੀਆਂਹੇਰੂ
ਦੋ ਚਮੜੀਆਂ ਵਿਚ ਤ੍ਰੱਕਲਾ ਹੁੰਦਾ ਹੈ ਕੁੜੀਆਂ ਚਿੜੀਆਂ ਦਾ ('ਹੇਰੂ') ਚਰਖਾ ਕੱਤਿਆ ਜਾਂਦਾ ਹੈ (ਜਾਂ ਹੇਰੂ ਤੱਕਲਾ ਹਿੱਲਦਾ ਚੱਕਰ ਖਾਂਦਾ ਹੈ)।
Two pieces of leather hold the spindle around which the girls spin sitting in groups.
ਤ੍ਰਿੰਞਣਿਬਹਿਉਠਜਾਂਦੀਆਂਜਿਉਬਿਰਖਹੁਉਡਿਜਾਨਿਪੰਖੇਰੂ
ਤਿੰਣ ਵਿਚ ਬਹਿਕੇ (ਆਪੋ ਆਪਣੀਆਂ ਪੂਣੀਆਂ ਪੂਰੀਆਂ ਕਰ ਕੇ ਇਉ ਕੁੜੀਆਂ ਨੂੰ ਚਿੜੀਆਂ ਦੀ ਉਪਮਾਂ ਦੇਣ ਦਾ ਭਾਵ ਇਹ ਹੈ ਕਿ ਮਾਨੋ ਉੱਡਣ ਵਾਲੀਆਂ ਚਿੜੀਆਂ ਬ੍ਰਿੱਛਾਂ ਦੇ ਹੇਠ ਛਾਵੇਂ ਕੱਠੀਆਂ ਹੋਈਆਂ ਹਨ)
Sometimes they would suddenly stop spinning and leave as birds fly from the tree (the double-minded person is also like these girls or birds and changes his mind abruptly).
ਓੜਿਨਿਬਾਹੂਨਾਥੀਐਕਚਾਰੰਗੁਰੰਗਾਇਆਗੇਰੂ
ਓੜਕ ਤੀਕ ਨਿਰਬਾਹ ਕਰਨ ਵਾਲੀ ਕੋਈ ਨਹੀਂ ਹੁੰਦੀ, ਜਿੱਕੁਰ ਗੇਰੂ ਦਾ ਕੱਚਾ ਰੰਗ ਹੁੰਦਾ ਹੈ। (ਤਿਵੇਂ ਇਹ ਤਿੰਣ ਹੈ, ਸੰਸਾਰ ਦਾ ਕੱਠ ਓੜਕ ਨਿਭਣ ਵਾਲਾ ਨਹੀਂ ਹੈ)।
Ochre colour which is temporary one, does not give company up to the last i.e. it fades away after sometime.
ਘੁੰਮਿਘੁਮੰਦੀਛਾਉਘਵੇਰੂ।੫।
(ਗੱਲ ਕੀ 'ਘੁੰਮਿ ਘੁਮੰਦੀ) ਫਿਰਦੀ ਘਿਰਦੀ ਛਾਉਂ ਵਾਙੂ ('ਘੁਵੇਰੂ') ਤਿੰਣ ਹੈ।
The double-minded person (also) is like a moving shadow which does not stick to one place
ਪਉੜੀ
ਸਾਹੁਰੁਪੀਹਰੁਪਲਰੈਹੋਇਨਿਲਜਲਜਾਧੋਵੈ
ਸਾਹੁਰੇ ਅਰ ਪੇਕਿਆਂ ਨੂੰ ਬੇਸ਼ਰਮਣ ਹੋਕੇ (ਵਿਭਚਾਰਣ ਇਸਤ੍ਰੀ) ਛੱਡ ਦੇਂਦੀ ਹੈ, (ਸਾਰੀਆਂ) ਸ਼ਰਮਾਂ ਨੂੰ ਧੋ ਪੀਂਦੀ ਹੈ। (ਕਿਕੁਰ ਧੋ ਪੀਂਦੀ ਹੈ?)
Abandoning both the families of father and father-in-laws, the shameless woman cares not for modesty and does not wish to wash away her immoral reputation.
ਰਾਵੈਜਾਰੁਭਤਾਰੁਤਜਿਖਿੰਜੋਤਾਣਿਖੁਸੀਕਿਉਹੋਵੈ
(ਆਪਣੇ) ਭਰਤਾ ਨੂੰ ਛੱਡਕੇ ਦੂਜੇ ਯਾਰ ਨੂੰ ਰਾਂਵਦੀ ਹੈ, (ਭਰਤਾ ਦੁਖੀ ਹੁੰਦਾ ਹੈ) ਤਦੋਂ ਖਿੰਜੋ ਤਾਣ ਵਿਚ ਸੁਖਾਲੀ ਕਿੱਕੂੰ ਸੌਂਦੀ ਹੈ?
Deserting her husband, if she enjoys the company of her paramour, how can she, moving in different lustful directions, be happy?
ਸਮਝਾਈਨਾਸਮਝਈਮਰਣੇਪਰਣੇਲੋਕੁਵਿਗੋਵੈ
ਸਮਝਾਈ ਹੋਈ ਸਮਝਦੀ ਨਹੀਂ, ਮਰਣੇ ਪਰਣੇ ਵਿਚ ਲੋਕ ਵਿਗਾੜਦੀ ਹੈ (ਭਾਵ ਕਿਧਰੇ ਸ਼ਾਮਲ ਨਹੀਂ ਹੋ ਸਕਦੀ, ਸਾਰੇ ਪਰੇ ਪਰੇ ਕਰਦੇ ਹਨ)।
No advice prevails upon her and she is despised at all social gatherings of mourning and rejoicing.
ਧਿਰਿਧਿਰਿਮਿਲਦੇਮੇਹਣੇਹੁਇਸਰਮਿੰਦੀਅੰਝੂਰੋਵੈ
('ਧਿਰ ਧਿਰ') ਥਾਉਂ ਥਾਉਂ ਤੋਂ ਮੇਹਣੇ ਮਿਲਦੇ ਹਨ ਤਦੋਂ ਸ਼ਰਮਿੰਦੀ ਹੋਕੇ ਅੱਖਾਂ ਭਰ ਭਰਕੇ ਰੋਂਦੀ ਹੈ।
She weeps in contrition because she is disdaifully reproached at every door.
ਪਾਪਕਮਾਣੇਪਕੜੀਐਹਾਣਿਕਾਣਿਦੀਬਾਣਿਖੜੋਵੈ
ਪਾਪ ਦਾ ਫਲ (ਇਕ ਦਿਨ) ਫੜੀ ਜਾਂਦੀ ਹੈ, ਕਾਣ (ਸ਼ਰਮ=ਅਣਖ ਦੀ ਹਾਨੀ) ਕਰ ਕੇ ਕਚਹਿਰੀ ਵਿਖੇ ਜਵਾਬ ਵਾਸਤੇ ਖੜੋਂਦੀ ਹੈ, (ਅਗੇ ਦੋ ਤੁਕਾਂ ਵਿਖੇ ਫਲ ਦਸਦੇ ਹਨ)।
For her sins, she is arrested and punished by the court where she loses every iota of honour that she had.
ਮਰੈਜੀਵੈਦੁਖਸਹੈਰਹੈਘਰਿਵਿਚਿਪਰਘਰਜੋਵੈ
ਮਰਦੀ ਜੀਉਂਦੀ ਨਹੀਂ (ਪਰ) ਦੁਖ ਪਾਉਂਦੀ ਹੈ, (ਅੰਤ ਨੂੰ ਭਾਰੀ ਰੋਗ ਲਗਦਾ ਹੈ) ਘਰ ਵਿਖੇ ਰਹਿਣਾ ਨਹੀਂ ਮਿਲਦਾ, ਹੋਰ ਪਰਾਏ ਘਰਾਂ ਨੂੰ ਢੂੰਡਦੀ ਹੈ।
She is miserable because now she is neither dead nor alive; she still looks for another house to ruin because she does not like to live in her own home.
ਦੁਬਿਧਾਅਉਗੁਣਹਾਰੁਪਰੋਵੈ।੬।
ਦੁਬਿਧਾ ਅਉਗੁਣਾਂ ਦਾ ਹਾਰ ਹੀ ਪੁਰੋਂਦੀ ਹੈ। (ਇਸ ਲਈ ਸਾਰੇ ਧਿਕਾਰਾਂ ਮਿਲਦੀਆਂ ਹਨ)।
Similarly doubt or double-mindedness weaves for it the garland of vices.
ਪਉੜੀ
ਜਿਉਬੇਸੀਵੈਥੇਹੁਕਰਿਪਛੋਤਾਵੈਸੁਖਿਨਾਵਸੈ
ਜਿੱਕੁਰ ਦੂਜੇ ਦੀ ਹੱਦ ਵਿਚ ਕੋਈ 'ਥੇਹ' (ਪਿੰਡ) ਪਾਵੇ, ਉਹ ਪਛੋਤਾਉਂਦਾ ਤੇ ਸੁਖ ਵਿਚ ਨਹੀਂ ਵੱਸਦਾ ਹੈ (ਕਾਰਣ ਹੇਠ ਦੱਸਦੇ ਸਨ)।
Inhabiting in other's lands brings repentence and takes away happiness;
ਚੜਿਚੜਿਲੜਦੇਭੂਮੀਏਧਾੜਾਪੇੜਾਖਸਣਖਸੈ
ਜ਼ਿਮੀਂਦਾਰ ਚੜ੍ਹ ਚੜ੍ਹ ਕੇ ਲੜਦੇ ਹਨ ('ਧਾੜਾ ਪੇੜਾ') ਲੁੱਟ ਮਾਰ ਰਹਿੰਦੀ ਹੈ, ('ਖੱਸਣ ਖੱਸੈ') ਖੋਹਾ ਖਾਹੀ (ਕਰਕੇ ਇਕ ਦੂਜੇ ਦੀਆਂ ਵਸਤਾਂ ਖੌਂਹਦੇ ਹਨ)।
Daily the land lords quarrel, toot and extort.
ਦੁਹਨਾਰੀਦਾਦੂਲਹਾਦੁਹੁਮੁਣਸਾਦੀਨਾਰਿਵਿਣਸੈ
ਦੋ ਇਸਤ੍ਰੀਆਂ ਦੇ ਖਾਵੰਦ ਵਾਂਙੂ (ਜਾਂ) ਦੋ ਭਰਤਿਆਂ ਦੀ ਤ੍ਰੀਮਤ ਵਾਂਙੂ ਦੁਖੀ ਰਹਿੰਦਾ ਹੈ।
Husband of two women and the wife of two husbands are bound to perish;
ਹੁਇਉਜਾੜਾਖੇਤੀਐਦੁਹਿਹਾਕਮਦੁਇਹੁਕਮੁਖੁਣਸੈ
ਜਿੱਥੇ ਦੋ ਹਾਕਮ ਗੁੱਸੇ ਨਾਲ ਹੁਕਮ ਕਰਨ, (ਉਥੇ) ਖੇਤੀ (ਪੈਲੀ) ਉੱਜੜ ਜਾਂਦੀ ਹੈ।
Tillage under the orders of two mutually antagonist masters would go waste.
ਦੁਖਦੁਇਚਿੰਤਾਰਾਤਿਦਿਹੁਘਰੁਛਿਜੈਵੈਰਾਇਣੁਹਸੈ
ਦ੍ਵੈਤ ਵਿਖੇ ਦੁਖ ਅਤੇ ਚਿੰਤਾ ਰਾਤ ਦਿਨ ਰਹਿੰਦੀ ਹੈ, ਇਕ ਘਰ ਦਾ ਨਾਸ ਦੂਜੇ ('ਵੈਰਾਇਣ') ਵੈਰ ਵਾਲੀਆਂ (ਗੁਆਂਢਣਾਂ) ਹਸਦੀਆ ਹਨ (ਕਿ ਚੰਗਾ ਹੋਇਆ)।
Where suffering and anxiety dwell day and night i.e. all the time, that house gets destroyed and the neighbourhood women laugh derisively.
ਦੁਹੁਖੁੰਢਾਂਵਿਚਿਰਖਿਸਿਰੁਵਸਦੀਵਸੈਨਸਦੀਨਸੈ
('ਦੋ ਖੁੰਢਾਂ' ਖੋੜਾਂ ਭਾਵ) ਦੋ ਪਤੀਆਂ ਵਿਚ (ਜਿਹੜੀ ਤ੍ਰੀਮਤ) ਸਿਰ ਰੱਖਦੀ ਹੈ, ਉਹ ਵੱਸ ਅਤੇ ਨੱਸ ਨਹੀਂ ਸਕਦੀ (ਕਿਉਂ ਜੋ)
If one gets one's head stuck in two cavities, one can neither stay nor run away.
ਦੂਜਾਭਾਉਭੁਇਅੰਗਮੁਡਸੈ।੭।
ਦੂਜਾ ਭਾਉ ਸੱਪ ਦੇ ਸਮਾਨ ਡੰਗ ਮਾਰਦਾ ਹੈ।
Likewise, the sense of duality is a virtual snake-bite.
ਪਉੜੀ
ਦੁਖੀਆਦੁਸਟੁਦੁਬਾਜਰਾਸਪੁਦੁਮੂਹਾਬੁਰਾਬੁਰਿਆਈ
ਦੁਖਦੇਵਾ, ਦੁਸ਼ਟ, ਦੁਬਾਜਰਾ ਬੁਰਿਆਈ ਕਰਨ ਵਿਚ ਦੋ ਮੂੰਹਾਂ ਸੱਪ ਬੁਰਾ ਹੈ।
The wicked and unhappy is the betrayer who is like two headed snake which is also undesirable.
ਸਭਦੂੰਮੰਦੀਸਪਜੋਨਿਸਪਾਂਵਿਚਿਕੁਜਾਤਿਕੁਭਾਈ
ਸਾਰੀਆਂ ਜੋਨੀਆਂ ਵਿਚੋਂ ਸੱਪ ਜੋਨੀ ਮੰਦੀ ਹੈ, ਪਰੰਤੂ ਸੱਪਾਂ ਵਿਚੋਂ (ਦੋ ਮੂੰਹਾਂ ਸੱਪ) ਕੁਜਾਤ ਅਰ ('ਕੁਭਾਈ') ਖੋਟੇ ਪ੍ਰਕਾਰ ਵਾਲਾ ਹੈ, (ਕਿਉਂ ਜੋ)
Snake's is the worst species and out of that also the two-headed snake is a bad and wicked variety.
ਕੋੜੀਹੋਆਗੋਪਿਗੁਰਨਿਗੁਰੇਤੰਤੁਮੰਤੁਸੁਖਾਈ
ਗੁਰੂ ਨੂੰ ਗੋਪ (ਛਿਪਾਕੇ) ਕੋੜ੍ਹੀ ਹੁੰਦਾ ਹੈ, ਇਹ ਨਿਗੁਰਾ (ਤੰਤ) ਤਵੀਤ ਮੰਤ੍ਰ ਕੋਈ ਨਹੀਂ ਮੰਨਦਾ।
Its master remains unknown and on this unprincipled creature no mantra works.
ਕੋੜੀਹੋਵੈਲੜੈਜਿਸਵਿਗੜਰੂਪਿਹੋਇਮਰਿਸਹਮਾਈ
ਜਿਸ ਨੂੰ ਲੜਦਾ ਹੈ ਉਹ ਭੀ ਕੋੜ੍ਹੀ ਹੋ ਕੁਰੂਪ ਹੋਕੇ ਸਹਿਮ ਵਿਖੇ ਮਰ ਜਾਂਦਾ ਹੈ।
Any one whom it bites becomes leper. His face is deformed and he dies of its fear.
ਗੁਰਮੁਖਿਮਨਮੁਖਿਬਾਹਰਾਲਾਤੋਲਾਵਾਲਾਇਬੁਝਾਈ
ਮਨਮੁਖ (ਭੀ ਦੁਮੂੰਹੇਂ ਸੱਪ ਵਾਂਙੂ) ਗਰੂ (ਜੋ ਮੁਖ=) ਸ੍ਰੇਸ਼ਟ ਹਨ ਉਨ੍ਹਾਂ ਥੋਂ ਬਾਹਰ ਰਹਿੰਦਾ ਹੈ, (ਅਰਥਾਤ ਗੁਰੂ ਪੀਰ ਨੂੰ ਮੰਨਦਾ ਨਹੀਂ। 'ਲਾਤੋਲਾਵਾ') ਚੁਆਤੀਆਂ ਲਾਕੇ (ਫੇਰ ਦਸਦਾ ਹੈ ਅਥਵਾ ਗੁਰਮੁਖ ਤੇ ਮਨਮੁਖ ਦਾ ਭੇਦ ਹੈ, ਮਨਮੁਖ ਚੁਆਤੀ ਲਾਉਂਦਾ ਗੁਰਮੁਖ ਲਗੀ) ਬੁਝਾਉਂਦਾ ਹੈ।
Manmukh, the mind-oriented one does not accept the advice of gurmukhs and creates quarrel here and there.
ਤਿਸੁਵਿਹੁਵਾਤਿਕੁਲਾਤਿਮਨਿਅੰਦਰਿਗਣਤੀਤਾਤਿਪਰਾਈ
ਉਸ ਦੇ ('ਵਾਤ') ਮੁਖ ਵਿਖੇ (ਨਿੰਦਾ ਦੀ) ਵਿਖ (ਰਹਿੰਦੀ ਹੈ) ਕਲਪਣਾ, ਈਰਖਾ, ਪਰਾਈ ਮਨ ਅੰਦਰ (ਰਹਿੰਦੀ ਹੈ)।
His speech is poisonous and in his mind are cherished sordid plans and jealousies.
ਸਿਰਚਿਥੈਵਿਹੁਬਾਣਿਜਾਈ।੮।
ਸਿਰ ਚਿੱਥੇ ਬਾਝ ਜ਼ਹਿਰੀਲੀ ਵਾਦੀ ਨਹੀਂ ਜਾਂਦੀ, (ਦੁਸ਼ਟਾਂ ਦਾ ਸੁਭਾਉ ਸਿਰ ਦੇ ਨਾਲ ਹੀ ਰਹਿੰਦਾ ਹੈ)।
His poisonous habit does not go even when his head is crushed.
ਪਉੜੀ
ਜਿਉਬਹੁਮਿਤੀਵੇਸੁਆਛਡੈਖਸਮੁਨਿਖਸਮੀਹੋਈ
ਜਿੱਕੁਰ ਬਾਹਲੇ ਯਾਰਾਂ ਵਾਲੀ ਵੇਸਵਾ (ਆਪਣੇ) ਖਸਮ ਨੂੰ ਛਡਕੇ ਨਿਖਸਮੀ ਹੋ ਜਾਂਦੀ ਹੈ।
A prostitute having many lovers leaves her husband and thus becomes unclaimed masterless.
ਪੁਤੁਜਣੇਜੇਵੇਸੁਆਨਾਨਕਿਦਾਦਕਿਨਾਉਂਕੋਈ
(ਉਹ) 'ਵੇਸਵਾ' ਜੇ ਪੁਤ੍ਰ ਜਣਦੀ ਹੈ, (ਤਾਂ ਉਸਦੇ) ਨਾਨਕੇ ਦਾਦਕੇ ਦਾ ਨਾਮ ਕੋਈ ਨਹੀਂ ਹੁੰਦਾ।
If she gives birth to a son, he carries no maternal or paternal name with hint
ਨਰਕਿਸਵਾਰਿਸੀਗਾਰਿਆਰਾਗਰੰਗਛਲਿਛਲੈਛਲੋਈ
ਨੱਕ ਨੂੰ ਨੱਥਾਂ ਤੇ ਲੌਂਗ ਪਾਕੇ ਸਵਾਰਦੀ ਹੈ, ਰਾਗ ਰੰਗਾਂ ਦੇ ਛਲਾਂ ਨਾਲ ਛਲਣੀ ਹੋਕੇ ਛਲ ਲੈਂਦੀ ਹੈ।
She is a decorated and ornamental hell which deceives people by loving apparent charm and grace.
ਘੰਡਾਹੇੜੁਅਹੇੜੀਆਂਮਾਣਸਮਿਰਗਵਿਣਾਹੁਸਥੋਈ
('ਅਹੇੜੀਆਂ') ਸ਼ਿਕਾਰੀਆਂ ਦੇ ਘੰਟੇ (ਵਾਂਙੂ ਗਾਉਂਕੇ ਮਨਮੁਖ ਰੂਪੀ) ਮਿਰਗ (ਜਿਹੜੇ ਉਸਦੇ) 'ਸਥੋਈ' ਸਾਥੀ ਹੁੰਦੇ ਹਨ, ਫਸਾ ਲੈਂਦੀ ਹੈ। (ਫਲ ਕੀ ਹੁੰਦਾ ਹੈ?)
As the hunter's pipe attractes the deer, so do the songs of a prostitute allure men to their destruction.
ਏਥੈਮਰੈਹਰਾਮਹੋਇਅਗੈਦਰਗਹਮਿਲੈਢੋਈ
ਏਥੇ (ਇਸ ਸੰਸਾਰ ਵਿਖੇ) ਹਰਾਮ ਹੋਕੇ (ਨਿਸ਼ਫਲ ਜਨਮ ਗਵਾਕੇ) ਮਰ ਜਾਂਦੀ ਹੈ, ਅਗਲੀ ਦਰਗਾਹ ਵਿਖੇ (ਨਰਕ ਭੀ) ਢੋਈ ਨਹੀਂ ਦਿੰਦੇ। (ਛੇਕੜਲੀਆਂ ਦੋ ਤੁਕਾਂ ਵਿਖੇ ਦ੍ਰਿਸ਼ਟਾਤ ਦਿੰਦੇ ਹਨ)।
Here in this world she dies an evil death and hereafter obtains no enterance into God's court.
ਦੁਖੀਆਦੁਸਟੁਦੁਬਾਜਰਾਜਾਣਰੁਪਈਆਮੇਖੀਸੋਈ
ਦੁਬਾਜਰਾ ਦੁਸ਼ਟ ਪੁਰਖ ਵੇਸ਼ਵਾ (ਵਾਂਙੂ ਦੋ ਜਹਾਨਾਂ ਵਿਖੇ ਦੁਖੀ ਰਹਿੰਦਾ ਹੈ, ਮਾਨੋ ਉਹ ਖੋਟਾ ਰੁਪੱਯਾ ਹੈ।
Similar to her, who adheres not to one person the double-talker cunningly following two religious masters is always unhappy and like a fake rupee is exposed at the counter.
ਵਿਗੜੈਆਪਿਵਿਗਾੜੈਲੋਈ।੯।
ਆਪ ਵਿਗੜਦਾ ਹੈ ਨਾਲਦਿਆਂ ਸਾਥੀਆਂ ਨੂੰ ਵਿਗਾੜਦਾ ਹੈ।
Ruined himself he ruins others.
ਪਉੜੀ੧੦
ਵਣਿਵਣਿਕਾਉਂਸੋਹਈਖਰਾਸਿਆਣਾਹੋਇਵਿਗੁਤਾ
ਵਣਾਂ ਵਣਾਂ ਵਿਚ (ਆਲ੍ਹਣੇ ਬਾਝ) ਕਾਉਂ ਫਿਰਦਾ ਨਹੀਂ ਸੋਭਦਾ, ਸਿਆਣਾ ਹੋਕੇ ਖਰਾ ਖਰਾਬ ਹੁੰਦਾ ਹੈ (ਕਿਉਂ ਜੋ ਕਹਾਵਤ ਹੈ 'ਸਿਆਣਾ ਕਾਉਂ ਅਰੂੜੀਆਂ ਤੇ ਬਹਿੰਦਾ ਹੈ')।
For crow wandering from forest to forest is no merit though it considers itself very clever.
ਚੁਤੜਿਮਿਟੀਜਿਸੁਲਗੈਜਾਣੈਖਸਮਕੁਮ੍ਹਾਰਾਂਕੁਤਾ
ਜਿਸ ਕੁਤੇ ਦੇ ਚਿਤੜਾਂ ਪੁਰ ਗਾਰਾ ਲੱਗ ਜਾਵੇ ਉਹ ਆਪ ਨੂੰ (ਹੰਕਾਰ) ਨਾਲ ਘੁਮਿਆਰਾ ਦੇ ਖਸਮ ਦਾ ਕੁੱਤਾ ਮੰਨਦਾ ਹੈ (ਕਿ ਮੈਂ ਵਡੇ ਘੁਮਿਆਰ ਦਾ ਪਾਲਤੂ ਹਾਂ)।
Dog having mud spots on the buttocks is at once recognised as a potter's pet.
ਬਾਬਾਣੀਆਂਕਹਾਣੀਆਂਘਰਿਘਰਿਬਹਿਬਹਿਕਰਨਿਕੁਪੁਤਾ
ਵਡਿਆਂ ਦੀਆਂ (ਜਾਂ ਆਪਣੇ ਮਾਪਿਆਂ ਦੀਆਂ) ਕਹਾਣੀਆਂ ਕਪੁੱਤ੍ਰ ਘਰ ਘਰ ਬਹਿ ਬਹਿਕੇ ਕਰਦੇ ਫਿਰਦੇ ਹਨ (ਘਰ ਦਾ ਭੇਤ ਨਹੀਂ ਰੱਖ ਸਕਦੇ ਅਰਥਾਤ ਆਪਣੇ ਵਿਚ ਗੁਣ ਕੋਈ ਨਹੀਂ ਵਡਿਆਂ ਦਾ ਨਾਉਂ ਲੈਕੇ ਸ਼ੇਖੀਆਂ ਮਾਰਦੇ ਹਨ)।
Unworthy sons tell everywhere about the feats of forefathers (but do nothing themselves).
ਆਗੂਹੋਇਮੁਹਾਇਦਾਸਾਥੁਛਡਿਚਉਰਾਹੇਸੁਤਾ
ਜੋ ਪੁਰਖ ਆਗੂ ਹੋਕੇ ਸਾਥ ਨੂੰ ਛਡਦੇ ਅਰ ਆਪ ਹੀ ਚਉਰਾਹੇ ਸੌਂ ਰਹੇ, (ਉਹ ਸਾਥ ਨੂੰ) ਲੁਟਾ ਬੈਠਦਾ ਹੈ।
A leader who goes to sleep at the crossroads, gets his companions robbed (of their belongings).
ਜੰਮੀਸਾਖਉਜਾੜਦਾਗਲਿਆਂਸੇਤੀਮੇਂਹੁਕੁਰੁਤਾ
ਕੁਰੁੱਤਾ ਮੀਂਹ ਗੜਿਆਂ ਵਾਲਾ ਜੰਮੀ ਜਮਾਈ ਪੈਲੀ ਦਾ ਨਾਸ਼ ਕਰ ਦਿੰਦਾ ਹੈ। (ਉਕਤ ਦ੍ਰਿਸ਼ਟਾਂਤਾਂ ਦਾ ਦ੍ਰਿਸ਼ਟਾਂਤ ਦੁਬਾਜਰੇ ਪੁਰ ਘਟਾਉਂਦੇ ਹਨ)।
Unseasonal rain and hail destroy the well rooted crop.
ਦੁਖੀਆਦੁਸਟੁਦੁਬਾਜਰਾਖਟਰੁਬਲਦੁਜਿਵੈਹਲਿਜੁਤਾ
ਦੁਬਾਜਰਾ ਦੁਸ਼ਟ ਪੁਰਖ ('ਖੱਟਰ' ਮਰਿੱਕੜੇ ਜਾਂ) ਅੜੀਅਲ ਬਲਦ ਵਾਂਙੂ ਹਲਾਂ ਵਿਚ ਜੋਇਆ ਹੋਇਆ (ਸਦਾ) ਦੁਖੀ ਰਹਿੰਦਾ ਹੈ (ਕਿਉਂ ਜੋ ਸੋਟਿਆਂ ਤੇ ਆਰ ਨਾਲ ਲਹੂ ਲੁਹਾਣ ਹੋ ਜਾਂਦਾ ਹੈ, ਉਸ ਨਾਲ ਕੀ ਸਲੂਕ ਕਰਦੇ ਹਨ?)
The suffering double talker is similar to a stubborn plaughing ox (who always gets whipped).
ਡਮਿਡਮਿਸਾਨੁਉਜਾੜੀਮੁਤਾ।੧੦।
ਅੱਗ ਦਾ ਦਾਗ ਲਾਕੇ ਸਾਨ੍ਹ ਕਰ ਕੇ ਉਜਾੜੀਂ ਛੱਡ ਦੇਂਦੇ ਹਨ।
Ultimately such an ox is branded and abandoned in desolate places.
ਪਉੜੀ੧੧
ਦੁਖੀਆਦੁਸਟੁਦੁਬਾਜਰਾਤਾਮੇਰੰਗਹੁਕੈਹਾਂਹੋਵੈ
ਦੁਖੀਆ ਦੁਸ਼ਟ ਦੁਬਾਜਰਾ ਕੈਹੇਂ ਧਾਂਤ ਵਾਂਙੂ ਹੈ ਜੋ ਤਾਂਬੇ ਰੰਗ ਤੋਂ ਕੈਹਾਂ ਬਣ ਜਾਂਦਾ ਹੈ।
The evil double-talker is copper which looks like bronze.
ਬਾਹਰੁਦਿਸੈਉਜਲਾਅੰਦਰਿਮਸੁਧੋਪੈਧੋਵੈ
ਜੋ ਬਾਹਰੋਂ ਚਿੱਟਾ ਦਿਸਦਾ ਹੈ, ਅੰਦਰੋਂ ਕਾਲਖ ਧੋਤਿਆ ਨਹੀਂ ਜਾ ਸਕਦੀ (“ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ”)॥
Apparently, the bronze looks bright but even persisting washing cannot clean its inner blackness.
ਸੰਨੀਜਾਣੁਲੁਹਾਰਦੀਹੋਇਦੁਮੂਹੀਂਕੁਸੰਗਵਿਗੋਵੈ
ਲੁਹਾਰ ਦੀ ਸੰਨ੍ਹੀਂ ਦੁਮੂੰਹੀ ਹੁੰਦੀ ਹੈ, ਉਹ ਭੀ ਕੁਸੰਗਤ ਵਿਚ ਖਰਾਬ ਹੁੰਦੀ ਹੈ।
The pliers of blacksmith is double mouthed but being in the bad company (of the blacksmith) it destroys itself.
ਖਿਣੁਤਤੀਆਰਣਿਵੜੈਖਿਣੁਠੰਢੀਜਲੁਅੰਦਰਿਟੋਵੈ
(ਕਿਉਂ ਜੋ) ਪਲ ਵਿਖੇ (ਆਰਣ) ਭੱਠੀ ਵਿਖੇ ਵੜਕੇ ਤੱਤੀ ਤੇ ਪਲ ਵਿਖੇ ਠੰਢੀ ਹੁੰਦੀ ਹੈ ਪਾਣੀ ਦੇ ਟੋਏ ਵਿਚ ਵੜਕੇ।
It goes in the hot furnance and the next moment it is put in cold water.
ਤੁਮਾਦਿਸੇਸੋਹਣਾਚਿਤ੍ਰਮਿਤਾਲਾਵਿਸੁਵਿਲੋਵੈ
ਤੁੰਮਾ ਵੇਖਣ ਨੂੰ ਸੋਹਣਾ ਦਿਸਦਾ ਹੈ, ਚਿੱਤ੍ਰਮਿੱਤ੍ਰ ਰੰਗ ਹੈ, (ਪਰੰਤੂ) ਜ਼ਹਿਰ ਨੂੰ ਰਿੜਕਦਾ ਹੈ (ਭਾਵ ਕੌੜੱਤਣ ਬਾਹਰ ਕੱਢਦਾ ਹੈ।
The colocynth gives a beautiful, piebald look but inside it remains poison.
ਸਾਉਕਉੜਾਸਹਿਸਕੈਜੀਭੈਛਾਲੈਅੰਝੂਰੋਵੈ
ਉਸ ਦੇ ਕੌੜੇ ਸੁਆਦ ਨੂੰ ਕੋਈ ਸਹਾਰ ਨਹੀਂ ਸਕਦਾ, ਜੀਭ ਨੂੰ ਛਾਲੇ ਪਾ ਦਿੰਦਾ ਹੈ ਤਦੋਂ ਹੰਝੂਆਂ ਭਰ ਕੇ (ਖਾਣ ਵਾਲਾ) ਰੋਂਦਾ ਹੈ (ਕਿ ਮੈਂ ਕਿਉਂ ਖਾ ਬੈਠਾ)।
Its bitter taste cannot be tolerated; it blisters the tongue and causes tears to trickle.
ਕਲੀਕਨੇਰਹਾਰਿਪਰੋਵੈ।੧੧।
ਕਨੇਰ ਦੀਆਂ ਕਲੀਆਂ ਦਾ ਹਾਰ ਪਰੋਕੇ (ਕੋਈ ਗਲ ਵਿਚ) ਨਹੀਂ (ਪਾਉਂਦਾ ਕਿਉਂ ਜੋ ਇਸ ਵਿਚ ਸੁਗਧੀ ਦਾ ਤਾਂ ਮੁਸ਼ਕ ਭੀ ਨਹੀਂ ਹੈ। ਛੜਾ ਦੇਖਣ ਨੂੰ ਚੰਗਾ ਲਗਦਾ ਹੈ, ਦੁੱਧ ਜ਼ਹਿਰਦਾਰ ਹੁੰਦਾ ਹੈ)।
No garland is prepared of the oleander buds (for their being devoid of fragrance).
ਪਉੜੀ੧੨
ਦੁਖੀਦੁਸਟੁਦੁਬਾਜਰਾਸੁਤਰਮੁਰਗੁਹੋਇਕੰਮਆਵੈ
ਦੁਖੀਆ ਦੁਸ਼ਟ ਦੁਬਾਜਰਾ ਸ਼ੁਤਰ ਮੁਰਗ ਵਾਂਙੂ (ਬੜਾ ਵੱਡਾ ਹੋਕੇ ਭੀ) ਕੰਮ ਨਹੀਂ ਆਉਂਦਾ।
The evil person who is double-talker is always unhappy and is useless like an ostrich.
ਉਡਣਿਉਡੈਲਦੀਐਪੁਰਸੁਸਹੋਈਆਪੁਲਖਾਵੈ
ਕਿਉਂ ਜੋ ਉਡਾਰੀ (ਪੰਛੀਆਂ ਵਾਂਙ) ਨਹੀਂ ਉਡ ਸਕਦਾ (ਅਤੇ ਊਠਾਂ ਵਾਂਙੂ ਲੱਦਿਆ ਭੀ ਨਹੀਂ ਜਾ ਸਕਦਾ, (ਨਾਮ ਸ਼ੁਤਰ ਮੁਰਗ ਭਈ ਊਠ ਤੇ ਪੰਛੀ ਹੈ, ਜਦ ਕੋਈ) ਪੁੱਛ ਕਰੇ ਤਦੋਂ ਆਪਣਾ ਆਪ ਲਖਾਉਂਦਾ ਹੈ (ਕਿ ਮੈਂ ਸਭ ਪੰਛੀਆਂ ਵਿਚੋਂ ਵਡਾ ਸ਼ੁਤਰ ਮੁਰਗ ਹਾਂ)।
An ostrich can neither fly nor can be laden, but it strutts ostentatiously.
ਹਸਤੀਦੰਦਵਖਾਣੀਅਨਿਹੋਰੁਦਿਖਾਲੈਹੋਰਤੁਖਾਵੈ
ਹਾਥੀ ਦੇ ਦੰਦ ਕਹੀਦੇ ਹਨ, (ਪਰੰਤੂ) ਦਿਖਾਣ ਦੇ ਹੋਰ ਅਤੇ ਖਾਣ ਦੇ ਹੋਰ ਹੁੰਦਾ ਹਨ।
The elephant has one set of teeth for display and another for eating.
ਬਕਰੀਆਂਨੋਚਾਰਥਣੁਦੁਇਗਲਵਿਚਿਦੁਇਲੇਵੈਲਾਵੈ
ਬਕਰੀਆਂ ਦੇ ਥਣ ਚਾਰ ਹਨ, ਦੋ ਹਵਾਨੇ ਨਾਲ ਤੇ ਦੋ ਗਲ ਵਿਖੇ ਹੁੰਦੇ ਹਨ।
Goats have four teats, two on their necks and two attached to their udders.
ਇਕਨੀਦੁਧੁਸਮਾਵਦਾਇਕਠਗਾਊਠਗਿਠਗਾਵੈ
ਇਕਨਾਂ ਵਿਖੇ ਦੁੱਖ ਹੈ, ਦੂਜੇ (ਗਲ ਵਾਲੇ) ਠਗਾਊ ਠੱਗ ਹੋਕੇ ਲੋਕਾਂ ਨੂੰ ਠੱਗਦੇ ਹਨ।
The latter contain milk, the former deceive those who expect milk from them.
ਮੋਰਾਂਅਖੀਚਾਰਿਚਾਰਿਉਇਦੇਖਨਿਓਨੀਦਿਸਿਆਵੈ
ਮੋਰਾਂ ਦੀਆਂ ਚਾਰ ਚਾਰ (ਬਹੁਤੀਆਂ) ਅੱਖਾਂ ਹੁੰਦੀਆਂ ਹਨ; (ਸਿਰ ਵਾਲੀਆਂ) ਅੱਖਾਂ ਦੇਖਦੀਆਂ ਹਨ, (ਪਰ ਉਨ੍ਹਾਂ ਖੰਭਾਂ ਵਾਲੀਆਂ ਨੂੰ) ਕੁਝ ਨਹੀਂ ਦਿੱਸ ਆਉਂਦਾ।
Peacocks have four eyes through which they behold but others know nothing about them.
ਦੂਜਾਭਾਉਕੁਦਾਉਹਰਾਵੈ।੧੨।
ਦ੍ਵੈਤ ਦਾ ਪਰਕਾਰ ਖੋਟਾ ਦਾਉ ਹੈ (ਜਦ ਕਦੀ) ਹਾਰ ਹੀ ਦਿਵਾਂਵਦਾ ਹੈ।
So turning one's attention to two masters (religions) leads to disastrous failure.
ਪਉੜੀ੧੩
ਦੰਮਲੁਵਜੈਦੁਹੁਧਿਰੀਖਾਇਤਮਾਚੇਬੰਧਨਿਜੜਿਆ
ਢੋਲ ਦੋ ਪਾਸੀਂ ਵੱਜਦਾ ਹੈ, ਤਮਾਚੇ ਖਾਂਦਾ, ਰੱਸੀਆਂ ਨਾਲ ਘੁੱਟਕੇ ਜੜੀਦਾ ਹੈ (ਦੋਮੂੰਹੇ ਹੋਣ ਦਾ ਇਹ ਭਾਵ ਹੈ)।
Two-faced drum roped all around is beaten from both the sides.
ਵਜਨਿਰਾਗਰਬਾਬਵਿਚਿਕੰਨਮਰੋੜੀਫਿਰਿਫਿਰਿਫੜਿਆ
ਰਬਾਬ ਵਿਖੇ ਰਾਗ ਵੱਜਦੇ ਹਨ, ਕਿੱਲੀਆਂ ਰੂਪੀ ਕੰਨ ਮਰੋੜੀਦੇ ਫੇਰ ਫੇਰ ਫੜੀਦੇ ਹਨ (ਅੰਦਰ ਰਾਗ ਦ੍ਵੈਖ ਦਾ ਡੰਨ ਮਿਲਦਾ ਹੈ)।
Musical measures are played on rebeck but time and again its pegs are twisted.
ਖਾਨਮਜੀਰੇਟਕਰਾਂਸਿਰਿਤਨਭੰਨਿਮਰਦੇਕਰਿਧੜਿਆ
ਛੈਣੇ ਮਰਦਾਂ ਦੇ ਹੱਥਾਂ ਵਿਖੇ (ਧੜ ਧੜ ਸ਼ਬਦ ਕਰਕੇ) ਸਿਰ ਅਤੇ ਤਨ ਨੂੰ ਭੰਨ ਭੰਨ ਕੇ ਟੱਕਰਾਂ ਮਾਰਦੇ ਹਨ (ਮਾਨੋਂ ਦ੍ਵੈਤ ਦਾ ਫਲ ਦੱਸਦੇ ਹਨ)।
Cymbals being paired strike each other and smash their heads and bodies.
ਖਾਲੀਵਜੈਵੰਝੁਲੀਦੇਸੂਲਾਕਅੰਦਰਿਵੜਿਆ
ਬਾਂਸਰੀ ਖਾਲੀ ਹੋਵੇ ਤਾਂ ਵੱਜਦੀ ਹੈ, (ਜੇਕਰ ਉਸ ਦੇ ਅੰਦਰ ਕੋਈ ਰੋਕ ਵਾਲੀ ਚੀਜ਼ ਵੜੇ ਤਦੋਂ 'ਸੂਲਾਕ') ਸਲਾਈਆਂ ਦਿੱਤੀਆਂ ਜਾਂਦੀਆਂ ਹਨ ਕਿ ਅੰਦਰੋਂ ਸਾਫ ਹੋਕੇ ਵੱਜੇ।
The flute when empty from inside definitely chimes but when any other object enters into it (i.e. when duality enters it) an iron rod is pushed in it to clear it (it is put to trouble).
ਸੁਇਨੇਕਲਸੁਸਵਾਰੀਐਭੰਨਾਘੜਾਜਾਈਘੜਿਆ
ਸੋਨੇ ਦਾ ਘੜਾ ਭੱਜੇ ਤਾਂ ਫੇਰ ਸਵਾਰੀ ਦਾ ਹੈ, ਮਿੱਟੀ ਦਾ ਭੱਜਿਆ ਹੋਇਆ (ਫੇਰ) ਨਹੀਂ ਘੜੀਦਾ (ਉਹ ਕਿੱਥ ਸਿੱਟੀਦਾ ਹੈ? ਸੜੇਹਾਨ ਵਾਲੀਆਂ ਥਾਵਾਂ ਅਰਥਾਤ ਅਰੂੜੀਆਂ ਪੁਰ ਉਸ ਦੀਆਂ ਠੀਕਰੀਆਂ ਸਿੱਟੀਦੀਆਂ ਹਨ)।
The golden vessel is got repaired but broken mud-pitcher is not formed again.
ਦੂਜਾਭਾਉਸੜਾਣੈਸੜਿਆ।੧੩।
(ਤਿਹਾ ਹੀ) ਦੂਜੇ ਭਾਉ ਵਾਲੇ (ਜੋ ਭੰਨੇ ਹੋਏ ਘੜੇ ਵਾਂਙੂ ਨਿਕਾਰੇ ਹੁੰਦੇ ਹਨ ਓਹ ਨਰਕਾਂ ਦੀ) ਅੱਗ ਵਿਖੇ ਹੀ ਸਾੜੇ ਜਾਂਦੇ ਹਨ।
Engrossed in duality the individual putrefies and is scorched for ever.
ਪਉੜੀ੧੪
ਦੁਖੀਆਦੁਸਟੁਦੁਬਾਜਰਾਬਗੁਲਸਮਾਧਿਰਹੈਇਕਟੰਗਾ
ਰਾਗ ਦ੍ਵੈਖ ਵਾਲਾ ਦੁਸ਼ਟ ਪੁਰਖ (ਕਪਟ) ਸਮਾਧੀ (ਹੋਕੇ) ਬਗਲੇ (ਵਾਂਙੂ) ਇਕ ਟੰਗ ਦੇ ਭਾਰ ਦੁਖੀਆਂ ਰਹਿੰਦਾ ਹੈ।
An evil and dual-minded person suffers like the crane standing on one leg.
ਬਜਰਪਾਪਉਤਰਨਿਘੁਟਿਘੁਟਿਜੀਆਂਖਾਇਵਿਚਿਗੰਗਾ
ਗੰਗਾ ਦੇ ਕਿਨਾਰੇ ਪਕੜ ਪਕੜਕੇ ਜੀਆਂ ਨੂੰ ਖਾਣ ਦਾ ਪਾਪ ਬੱਜਰ ਵਾਂਙੂੰ ਉਸ ਦੇ ਸਿਰ ਚੜ੍ਹਿਆ ਲਹਿੰਦਾ ਨਹੀਂ।
Standing in Ganges, it strangulates creatures to eat them and its sins are never washed out.
ਤੀਰਥਨਾਵੈਤੂੰਬੜੀਤਰਿਤਰਿਤਨੁਧੋਵੈਕਰਿਨੰਗਾ
ਤੂੰਬੜੀ' (ਪ੍ਰਯਾਗਾਦਿਕ) ਤੀਰਥਾਂ ਵਿਖੇ ਨ੍ਹਉਂਦੀ ਹੈ, ਨੰਗਾ ਪਿੰਡਾ ਕਰ ਕੇ ਆਪ ਨੂੰ ਧੋਂਦੀ ਤੇ ਤਰਦੀ ਰਹਿੰਦੀ ਹੈ, (ਪਰੰਤੂ)
Colocynth may swim naked and bath at one pilgrimage centre after another,
ਮਨਵਿਚਿਵਸੈਕਾਲਕੂਟੁਭਰਮੁਉਤਰੈਕਰਮੁਕੁਢੰਗਾ
ਮਨ ਵਿਖੇ ਜ਼ਹਿਰ ਰਹਿੰਦੀ ਹੇ (ਕਿਉਂ ਜੋ) ਭਰਮ ਦਾ ਕਰਮ ਖੋਟੇ ਢੰਗ ਵਾਲਾ ਨਹੀਂ ਉਤਰਦਾ (ਉਪਰੋਂ ਪਿੰਡਾ ਧੋਣ ਨਾਲ ਕੀ ਹੋ ਸਕਦਾ ਹੈ ਯਥਾ:-”ਲਉਕੀ ਅਠ ਸਠ ਤੀਰਥ ਨਾਈ॥ ਕਉਰਾਪਨ ਤਊ ਨ ਜਾਈ”)।
But its action are so crooked that the poison in its heart never goes.
ਵਰਮੀਮਾਰੀਨਾਮਰੈਬੈਠਾਜਾਇਪਤਾਲਿਭੁਇਅੰਗਾ
ਵਰਮੀ' (ਖੁੱਡ) ਦੇ ਮਾਰਿਆਂ ਸੱਪ ਨਹੀਂ ਮਰਦਾ (ਕਿਉਂ ਜੋ ਉਹ) ਪਤਾਲ ਵਿਖੇ ਡੇਰਾ ਲਾਈ ਬੈਠਾ ਹੈ, (ਭਾਵ ਮਨ ਡੂੰਘੇ ਭਰਮ ਵਿਖੇ ਫਸਿਆ ਹੋਇਆ ਹੈ)।
Beating the hole of a snake does not kill it, for it remains (safe) in the nether world.
ਹਸਤੀਨੀਰਿਨਵਾਲੀਐਨਿਕਲਿਖੇਹਉਡਾਏਅੰਗਾ
ਹਾਥੀ ਨੂੰ (ਕਿੰਨਾ) ਪਾਣੀ ਵਿਚ ਨੁਹਾਈਏ, ਨਿਕਲਦੇ ਸਾਰ ਸੁਆਹ ਸਿਰ ਪਰ ਧੂੜਦਾ ਹੈ (ਤਿਹਾ ਹੀ ਸਤਿਸੰਗੋਂ ਬਾਹਰ ਨਿਕਲਦਾ ਹੀ ਮਨਮੁਖ ਵਿਖਿਆਂ ਦੀ ਮਿੱਟੀ ਦਾ ਬੁਕ ਸਿਰ ਪੁਰ ਮਲਦਾ ਹੈ)।
The elephant coming out of water after a bath, again blows dust around its limbs.
ਦੂਜਾਭਾਉਸੁਆਓਚੰਗਾ।੧੪।
ਦੂਜੇ ਭਾਉ ਦਾ ਸੁਆਦ ਚੰਗਾ ਨਹੀਂ ਹੈ (ਪਾਪਾਂ ਦਾ ਫਲ ਮੌਤ ਹੀ ਹੈ)।
The sense of duality is not at all a good sense.
ਪਉੜੀ੧੫
ਦੂਜਾਭਾਉਦੁਬਾਜਰਾਮਨਪਾਟੈਖਰਬਾੜੂਖੀਰਾ
ਦੂਜੇ ਭਾਇ ਵਾਲਾ ਮਨਮੁਖ ਮਨ ਦਾ ਇਉਂ ਫੱਟਿਆ ਰਹਿੰਦਾ ਹੈ (ਜਿੱਕੁਰ) ਫੱਟਿਆ ਹੋਇਆ ਦੁੱਧ ਹੁੰਦਾ ਹੈ।
Mind of the dual-faced is like useless sour milk.
ਅਗਹੁਮਿਠਾਹੋਇਮਿਲੈਪਿਛਹੁਕਉੜਾਦੋਖੁਸਰੀਰਾ
ਪਹਿਲੇ ਤਾਂ ਮਿੱਠਾ ਮਲੂਮ ਹੁੰਦਾ ਹੈ, (ਖਾਣ ਥੋਂ) ਪਿਛੋਂ ਕਉੜਾ ਹੋਕੇ ਸਰੀਰ ਨੂੰ ਰੋਗ ਲਾ ਦਿੰਦਾ ਹੈ।
On drinking it at first it tastes sweet but then its taste is bitter and it makes body diseased.
ਜਿਉਬਹੁਮਿਤਾਕਵਲਫੁਲੁਬਹੁਰੰਗੀਬੰਨ੍ਹਿਪਿੰਡੁਅਹੀਰਾ
ਜਿੱਕੁਰ 'ਬਹੁਮਿੱਤਾ' ਭੌਰਾ ਬਹੁਰੰਗੀ ਕਵਲ ਫੁਲਾਂ ਦੇ ਬਨ ਨੂੰ ਅਹੀਰਾਂ ਦੇ ਪਿੰਡ (ਵਾਙੂ ਪੱਕਾ ਪਿੰਡ ਸਮਝ ਬੈਠਦਾ ਹੈ, ਇਹ ਨਹੀ ਜਾਣਦਾ ਕਿ ਇਹ ਤਾਂ ਗੋਇਲ ਵਾਸ ਹੈ)
The double talker is that black bee which is friend of flowers but like fools supposes those flowers to be its permanent home.
ਹਰਿਆਤਿਲੁਬੂਆੜਜਿਉਕਲੀਕਨੇਰਦੁਰੰਗਧੀਰਾ
ਹਰੇ ਬੁ ਆੜ ਦੇ ਤਿਲ ਅਰ ਕਨੇਰ ਦੀ ਕਲੀ ਵਾਙੂ ਦੁਰੰਗੀ (ਸੰਸਾਰ) ਹੈ ('ਨ ਧੀਰਾਂ' ਰਹੀਏ ਸਿਥਿਤ) ਰਹਿਣ ਹਾਰਾ ਨਹੀਂ ਉਪਰੋ ਹੀ ਸੁਹਣਾ ਜਾਪਦਾ ਹੈ ਅੰਦਰੋ ਖਾਲੀ ਹੈ। ਹੇਠਲੀਆਂ ਦੋ ਤੁਕਾਂ ਵਿਖੇ ਦ੍ਰਿਸ਼ਟਾਂਤ ਦਿੰਦੇ ਹਨ)
Green but internally hallo sesame seed and the oleander bud have neither true beauty and colour nor any sensible person considers them of any use.
ਜੇਸਉਹਥਾਨੜੁਵਧੈਅੰਦਰੁਖਾਲੀਵਾਜੁਨਫੀਰਾ
ਜੇਕਰ ਸੌ ਹੱਥ ਬੀ ਨੜਾਂ ਵਧ ਜਾਵੇ ਫੇਰ ਬੀ ਅੰਦਰੋਂ ਖਾਲੀ ਹੈ, ਮੁਰਲੀਆਂ ਦੇ ਕੰਮ (ਤੋਂ ਭੀ ਸੱਖਣਾਂ ਹੈ, ਖਾਲੀ ਦੇਹੁਰੀ ਦੀਪਕ ਹੈ)
If reed grows up to the lenght of hundred hands even then it remains hollow internally producing noisy sound.
ਚੰਨਣਵਾਸਬੋਹੀਅਨਿਖਹਿਖਹਿਵਾਂਸਜਲਨਿਬੇਪੀਰਾ
ਚੰਦਨ ਦੇ ਪਾਸ ਰਹਿਕੇ ਉਸ ਦੀ ਸੁੰਗਧੀ ਨਾਲ ਵਾਂਸ ਸੁਗੰਧਿਤ ਨਹੀਂ ਹੁੰਦੇ, ਸਗਮਾਂ ਬੇਪੀਰੇ ਆਪੋ ਵਿਚ (ਹੰਕਾਰ ਨਾਲ) ਖਹਿ ਖਹਿਕੇ ਸੜ ਜਾਂਦੇ ਹਨ।
Despite their juxtaposition with sandal wood tree bamboos donot become fragrant, and destroy themselves by their mutual friction.
ਜਮਦਰਚੋਟਾਸਹਾਵਹੀਰਾ।੧੫।
ਜਮ ਦੇ ਦਰਵਾਜੇ ਪੁਰ (ਮਨਮੁਖਾਂ ਦੀਆਂ ਵਹੀਰਾਂ) ਭੀੜਾਂ ਚੋਟਾਂ ਸਹਾਰਦੀਆਂ ਹਨ।
Such person at the door of Yama, the god of death, bear many a stroke of his rod.
ਪਉੜੀ੧੬
ਦੂਜਾਭਾਉਦੁਬਾਜਰਾਬਧਾਕਰੈਸਲਾਮੁਭਾਵੈ
ਦੂਜੇ ਭਾਉ ਵਾਲਾ ਦੁਬਾਜਰਾ (ਜੋ) ਬੱਧੋਗੀਰੀ ਨਾਲ ਨਿਉਂਕੇ ਸਲਾਮ ਕਰਦਾ ਹੈ, (ਤਾਂ ਉਹ ਕਿਸੇ ਨੂੰ) ਭਾਉਂਦਾ ਨਹੀਂ। (ਲਿਖਿਆ ਹੈ:-'ਅਗੋ ਦੇ ਜੇ ਚੇਤੀਐ ਤਾ ਕਾਇਤੁ ਮਿਲੈ ਸਜਾਇ'॥ ਦੁਖ ਵੇਲੇ ਤਾਂ ਹਰ ਕੋਈ ਬੱਧਾ ਚੱਟੀ ਭਰ ਸਕਦਾ ਹੈ, ਇਸ ਪਰ ਹੇਠਲੀ ਤੁਕ ਵਿਖੇ ਦ੍ਰਿਸ਼ਟਾਤ ਦਿੰਦੇ ਹਨ)।
The double-talker salutes bound by his compulsions, yet his posture is disliked.
ਢੀਂਗਜੁਹਾਰੀਢੀਂਗੁਲੀਗਲਿਬਧੇਓਹੁਸੀਸੁਨਿਵਾਵੈ
ਢੀਂਗਲੀ ਦੇ (ਇਕ ਸਿਰੇ ਢੀਮ ਅਰ) ਗਲ (ਵਿਖੇ ਬੋਕਾ ਜਾਂ ਡੋਲ) ਬੰਨ੍ਹਕੇ ਉਸ ਦਾ ਸਿਰ (ਢੀਂਗ) ਲਮਢੀਂਗ ਵਾਂਙ ਨਿਵਾਂਵਦਾ ਹੈ, (ਤਦੋਂ ਉਹ) ਨਿਮਸ਼ਕਾਰਾਂ ਕਰਦੀ ਹੈ।
Dhitighalt, a contraption to draw water from a pit or well comprising a wooden pole, bows only when a stone (as a counterweight) is tied to it.
ਗਲਿਬਧੈਜਿਉਨਿਕਲੈਖੂਹਹੁਪਾਣੀਉਪਰਿਆਵੈ
ਅਰ ਖੂਹ ਥੋਂ ਗਲ ਬੱਧੀ ਹੋਈ ਹੀ ਨਿਕਲਦੀ ਹੈ, ਖੂਹੋਂ ਪਾਣੀ ਬਾਹਰ ਆਉਂਦਾ ਹੈ।
On the other hand leather bag when tied only, brings out water from the well.
ਬਧਾਚਟੀਜੋਭਰੈਨਾਗੁਣਨਾਉਪਕਾਰੁਚੜ੍ਹਾਵੈ
(ਪਰੰਤੂ ਐਸਿਆਂ ਦਾ) ਗੁਣ ਤੇ ਉਪਕਾਰ ਕੁਝ ਨਹੀਂ ਹੈ, ਕਿਉਂ ਜੋ ਉਹ ਬੱਧੇ ਹੋਏ ਚੱਟੀਆਂ ਭਰਦੇ ਹਨ, (ਜੇ ਕਹੀਏ ਉਹ ਨਿਵਦੀ ਹੈ, ਨਹੀਂ ਨੀਚ ਦਾ ਨਿਵਣਾ ਭੀ ਦੁਖਦਾਈ ਹੁੰਦਾ ਹੈ, ਯਥਾ-)
Working under some complusion is neither a merit nor a benevolence.
ਨਿਵੈਕਮਾਣਦੁਬਾਜਰੀਜਿਹਫੜਿਦੇਇਕਸੀਸਸਹਾਵੈ
ਦੂਜੇ ਭਾਉ ਵਾਲੀ ਕਮਾਨ ਹੈ (ਜਦ ਸ਼ਿਕਾਰੀ) ਚਿੱਲੇ ਤੇ ਤੀਰ ਜੋੜਕੇ ਖਿੱਚਦਾ ਹੈ ਤਦੋਂ ਨਿਵੰਦੀ ਹੈ ਤਾਂ (ਕਿਸੇ) ਇਕ (ਦੇ) ਸੀਸ ਵਿਚ ਜਾ ਲਗਦੀ ਹੈ।
The two ended bow with an arrow on it, bends when pulled, but immediately on release, the arrow discharged strikes the head of someone.
ਨਿਵੈਅਹੇੜੀਮਿਰਗੁਦੇਖਿਕਰੈਵਿਸਾਹਧ੍ਰੋਹੁਸਰੁਲਾਵੈ
ਸ਼ਿਕਾਰੀ ਭੀ ਮਿਰਗ ਨੂੰ ਵੇਖ ਕੇ ਨਿਉਂਦਾ ਹੈ ਪਰ ਵਿਸਾਹਕੇ ਧ੍ਰੋਹ ਨਾਲ ਬਾਣ ਮਾਰਦਾ ਹੈ।
Similarly, the hunter also bows on the sight of a deer and treacherously kills it with his arrow.
ਅਪਰਾਧੀਅਪਰਾਧੁਕਮਾਵੈ।੧੬।
(ਗੱਲ ਕੀ) ਅਪਰਾਧੀ ਲੋਕ (ਨਿਵ ਕੇ ਭੀ ਨਾਨਾਂ ਤਰਾਂ ਦੇ) ਅਪਰਾਧ ਹੀ ਕਰਦੇ ਹਨ।
The criminal, thus, goes on committing crimes.
ਪਉੜੀ੧੭
ਨਿਵੈਤੀਰਦੁਬਾਜਰਾਗਾਡੀਖੰਭਮੁਖੀਮੁਹਿਲਾਏ
ਦੁਬਾਜਰਾ ਤੀਰ ਵਾਂਗੂੰ ਨਿਵਦਾ ਨਹੀਂ (ਇਸ ਕਰ ਕੇ ਉਸ ਦੇ) ਮੂੰਹ ਵਿਖੇ ਮੁਖੀ (ਤੇ ਪਿੱਛੇ) ਬਾਗੜ ਤੇ ਖੰਭ ਗੱਡਕੇ ਚਲਾਉਂਦੇ ਹਨ (ਕਿ ਸਰੀਰ ਵਿਖੇ ਖੁਭ ਜਾਵੇ ਪਾਰ ਨਾ ਹੋਵੇ)।
The double-headed arrow with tip at its head and feathers at the tail does not bend.
ਨਿਵੈਨੇਜਾਦੁਮੁਹਾਰਣਵਿਚਿਉਚਾਆਪੁਗਣਾਏ
ਨੇਜ਼ਾ ਦੋ ਮੂੰਹਾਂ ਵਾਲਾ ਨਿਵਦਾ ਨਹੀਂ, ਜੁੱਧ ਵਿਖੇ ਉੱਚਾ ਹੋ ਕੇ ਆਪਣਾ ਆਪ ਦੱਸਦਾ ਹੈ, (ਹੰਕਾਰ ਕਰਦਾ ਹੈ।
Double-faced spear also never bows and in the war gets itself arrogantly noticed.
ਅਸਟਧਾਤੁਦਾਜਬਰਜੰਗੁਨਿਵੈਫੁਟੈਕੋਟਢਹਾਏ
ਜਮੂਰਾ ਅੱਠਾਂ ਧਾਤਾਂ ਦਾ ਨਿਵੰਦਾ ਅਰ ਫੁਟਦਾ ਨਹੀਂ, (ਕਈ) ਕਿਲਿਆਂ ਨੂੰ ਢਾਹ ਸੁਟਦਾ ਹੈ, (ਭਾਵ ਹਾਰਣ ਵਿਖੇ ਨਹੀਂ ਆਉਂਦਾ)।
Cannon made of eight metals neither bends nor explodes but demolishes the fort.
ਨਿਵੈਖੰਡਾਸਾਰਦਾਹੋਇਦੁਧਾਰਾਖੂਨਕਰਾਏ
ਲੋਹੇ ਦਾ ਖੰਭਾ ਭੀ ਦੋਧਾਰਾ ਹੋਕੇ ਨਿਵਦਾ ਨਹੀਂ, ਖੂਨ ਕਰਾਉਂਦਾ ਹੈ।
Double-edged sword of steel does not break and kills with both edges.
ਨਿਵੈਸੂਲੀਘੇਰਣੀਕਰਿਅਸਵਾਰਫਾਹੇਦਿਵਾਏ
ਘੇਰਣ ਵਾਲੀ ਸੂਲੀ ਨਿਉਂਦੀ ਨਹੀਂ, (ਕਈਆਂ ਨੂੰ ਆਪਣੇ ਉਪਰ) ਅਸਵਾਰ ਕਰਾਕੇ ਫਾਹੇ ਦਿਵਾਉਂਦੀ ਹੈ।
The encircling noose does not bow but ensnares many a horse-rider.
ਨਿਵਣਿਸੀਖਾਂਸਖਤਹੋਇਮਾਸੁਪਰੋਇਕਬਾਬੁਭੁਨਾਏ
ਸੀਖਾਂ ਕਰੜੀਆਂ ਲੋਹੇ ਦੀਆਂ ਹੋਕੇ ਨਹੀਂ ਨਿਵਦੀਆਂ, (ਭਾਵੇਂ ਕਈ ਪ੍ਰਕਾਰ ਦੇ) ਮਾਸਾਂ ਦੇ ਕਬਾਬ ਭੁੰਨੇ ਜਾਂਦੇ ਹਨ, (ਕਠੋਰ ਹੀ ਰਹਿੰਦੀ ਹੈ)।
Iron rod being hard does not bend but meat pieces stringed on it are roasted.
ਜਿਉਂਕਰਿਆਰਾਰੁਖੁਤਛਾਏ।੧੭।
ਜਿੱਕੁਰ ਆਰਾ ਬ੍ਰਿੱਛ ਨੂੰ (ਤਛ) ਕੱਟ ਸਿੱਟਦਾ ਹੈ, (ਪ੍ਰੰਤੂ ਆਪ ਨਿਵਣ ਵਿਖੇ ਨਹੀਂ ਆਉਂਦਾ)।
Likewise, the'straight saw cuts the trees.
ਪਉੜੀ੧੮
ਅਕੁਧਤੂਰਾਝਟੁਲਾਨੀਵਾਹੋਇਦੁਬਿਧਾਖੋਈ
ਅੱਕ ਅਤੇ ਧਤੂਰੇ ਦਾ ਬੂਟਾ ਲਗਰ ਦਾਰ ਹੁੰਦਾ ਹੈ, ਨੀਵੇਂ ਹੋਕੇ ਭੀ ਦੂਜਾ ਭਾਵ ਨਾ ਛੱਡਿਆ, (ਭਾਵ ਅੰਦਰ ਦੇ ਕੌੜੇ ਤੇ ਵਿਹੁਲੇ ਹੀ ਰਹੇ)।
The akk, a poisonous plant of sandy region and thorn- apple though with branches lowered, yet do not discard their dubiety.
ਫੁਲਿਫੁਲਿਫੁਲੇਦੁਬਾਜਰੇਬਿਖੁਫਲਫਲਿਫਲਿਮੰਦੀਸੋਈ
ਫਲਾਂ ਫੁਲਾਂ ਨਾਲ ਦੁਬਾਜਰੇ ਭਾਵੇਂ ਫੈਲਦੇ ਹਨ, ਪ੍ਰੰਤੂ 'ਬਿਖ' (ਜ਼ਹਿਰ ਦੇ) ਫਲ ਨਾਲ ਫਲਣ ਕਰ ਕੇ ਸ਼ੋਭਾ ਮਚ ਹੀ ਹੁੰਦੀ ਹੈ (ਕਿਉਂ ਜੋ ਦੋਹਾਂ ਬੂਟਿਆਂ ਦਾ ਕਾਰਣ ਅੱਗੇ ਤੀਜੀ ਤੁਕ ਬੋਂ ਅੰਤਲੀ ਤੁੱਕ ਭੀ ਦੱਸਦੇ ਹਨ)
The hybrid plants apparently look blossommed but they have poisonous flowers and fruits which make them ill-reputed.
ਪੀਐਕੋਈਅਕੁਦੁਧੁਪੀਤੇਮਰੀਐਦੁਧੁਹੋਈ
ਅੱਕ ਦਾ ਦੁੱਧ ਕੋਈ ਪੀਂਦਾ ਨਹੀਂ (ਕਿਉਂ ਜੋ) ਪੀਂਦਿਆਂ ਸਾਰ ਹੀ (ਪ੍ਰਾਣੀ ਮਰ ਜਾਂਦਾ ਹੈ) (ਇਸ ਲਈ) ਉਹ ਦੁੱਧ ਨਹੀਂ (ਕਿਉਂਕਿ ਦੁੱਧ ਵਿਸ ਉਤਾਰਦਾ ਹੈ ਤੇ ਇਹ ਵਿਸ ਚਾੜਦਾ ਹੈ)।
Drinking akk-milk, man dies. How could such secretion be called milk?
ਖਖੜੀਆਂਵਿਚਿਬੁਢੀਆਂਫਟਿਫਟਿਛੁਟਿਛੁਟਿਉਡਨਿਓਈ
ਖੱਖੜੀਆਂ ਵਿਚੋਂ ਬੁਢੀਆਂ (ਮਾਈਆਂ) ਫੱਟ ਫੱਟ ਕੇ ਅਰ ਖੁਲ੍ਹ ਖੁਲ੍ਹਕੇ ਉਡਦੀਆਂ ਫਿਰਦੀਆਂ ਹਨ, (ਕਈਆਂ ਦੀਆਂ ਅੱਖਾਂ ਦਾ ਜਾਨ ਕਰਦੀਆਂ ਹਨ)
Out of their parts cotton-like pieces burst out and fly about.
ਚਿਤਮਿਤਾਲਾਅਕਤਿਡੁਮਿਲੈਦੁਬਾਜਰਿਆਂਕਿਉਢੋਈ
ਅੱਕ ਦੇ ਤਿੱਡੇ ਦਾ ਚਿਤ੍ਰ ਮਿੱਤ੍ਰਾ ਰੰਗ ਹੁੰਦਾ ਹੈ, (ਅਜਿਹੇ ਹੀ) ਮਨਮੁਖਾਂ ਨੂੰ ਹੋਰਥੇ ਕਿਧਰੇ ਢੋਈ ਨਹੀਂ ਮਿਲਦੀ (ਮੁੜ ਮੁੜ ਅੱਕ ਦਾ ਹੀ ਆਸ਼੍ਰਯ ਫੜਦੇ ਹਨ)
Akkhoppers are also piebald; they too like the double-minded , are nowhere sheltered.
ਖਾਇਧਤੂਰਾਬਰਲੀਐਕਖਚੁਣਿੰਦਾਵਤੈਲੋਈ
ਧਤੂਰੇ ਦੇ ਖਾਣ ਨਾਲ ਕਮਲਾ ਹੋ ਜਾਈਦਾ ਤੇ ਗਲੀਆਂ ਦੇ ਕੱਖ ਚੁਣਦੇ ਫਿਰੀਦਾ ਹੈ।
Eating thornapple man goes mad and people see him gathering straw in the world.
ਕਉੜੀਰਤਕਜੇਲਪਰੋਈ।੧੮।
ਕੌੜੀਆਂ ਰੱਤਕਾਂ ਦੇ ਹਾਰ ਪਰੋ ਛਡਦੇ ਹਨ। (ਗੱਲ ਕੀ ਭਾਵੇਂ ਹਾਰ ਪਰੋਕੇ ਕੁੜੀਆਂ ਗਲ ਵਿਖੇ ਪਾਉਂਦੀਆਂ ਹਨ ਪਰ ਦੇਖਣ ਨੂੰ ਹੀ ਸੁਹਣੀਆਂ ਹਨ, ਅੰਦਰੋਂ ਵਿਹੁਲੀਆਂ ਹਨ)।
Ratak,small red and black seeds, also get pierced through for making garlands.
ਪਉੜੀ੧੯
ਵਧੈਚੀਲਉਜਾੜਵਿਚਿਉਚੈਉਪਰਿਉਚੀਹੋਈ
ਚੀਲ੍ਹਦਾ ਬ੍ਰਿੱਛ ਉਜਾੜ ਵਿਖੇ ਉਚੇ (ਪਰਬਤਾਂ) ਉਤੇ (ਉੱਗਕੇ) ਬਹੁਤ ਉੱਚਾ ਹੋ ਜਾਂਦਾ ਹੈ।
Pine tree grows in a forest and goes high and higher.
ਗੰਢੀਜਲਨਿਮੁਸਾਹਰੇਪੱਤਅਪੱਤਛੁਹੁਦਾਕੋਈ
ਉਸ ਦੀਆਂ ਗੰਢਾਂ ਮਸ਼ਾਲਾਂ ਵਾਂਗੂੰ ਬਲਦੀਆਂ ਹਨ, ਪੱਤ੍ਰ ਬੇਪਤਿਆਂ ਨੂੰ ਕੋਈ ਨਹੀਂ ਛੋਂਹਦਾ (ਸੂਈਆਂ ਵਾਂਗੂੰ ਹੁੰਦੇ ਹਨ)
Its nodes burn in torches and none touches its scorned leaves.
ਛਾਉਂਬਹਨਿਪੰਧਾਣੂਆਂਪਵੈਪਛਾਵਾਂਟਿਬੀਂਟੋਈ
ਰਾਹੀ ਲੋਕ ਚੀਲ ਦੀ ਛਾਂ ਦੇ ਹੇਠ ਨਹੀਂ ਬੈਠ ਸਕਦੇ (ਕਿਉਂ ਜੋ) ਪਹਾੜਾਂ ਦੇ ਟਿੱਬਿਆਂ ਟੋਇਆਂ ਵਿਖੇ ਛਾਂ ਪੈਂਦੀ ਹੈ, (ਗੱਲ ਕੀ ਦੂਰ ਤੋਂ ਹੁੰਦੀ ਹੈ)।
No passerby sits under its shade because its long shadow falls over rough ground.
ਫਿੰਡਜਿਵੈਫਲੁਫਾਟੀਅਨਿਘੁੰਘਰਿਆਲੇਰੁਲਨਿਪਲੋਈ
ਅੱਕ ਦੀ ਖੱਖੜੀ ਵਾਂਗੂੰ ਫਲ ਫੱਟਦੇ ਹਨ ਅਰ ਘੁੰਘਰਾਂਦਾਰ ਹੋਕੇ ਗੋਲਾਕਾਰ ਫਲਦੇ ਫਿਰਦੇ ਹਨ, (ਭਾਵ ਨਿਕਾਰੇ ਹੁੰਦੇ ਹਨ)।
Its fruit also bursts forth in curly pieces like that of a ball made of rags and moves around.
ਕਾਠੁਕੁਕਾਠੁਸਹਿਸਕੈਪਾਣੀਪਵਨੁਧੁਪਲੋਈ
ਕਾਠ ਉਸ ਦਾ (ਕੁਕਾਠ) ਖੋਟਾ ਕਾਠ ਹੁੰਦਾ ਹੈ, (ਕਿਉਂ ਜੋ) ਪਾਣੀ ਪੌਣ ਅਰ ਧੁੱਪ ਦੀ ਲੋ ਨੂੰ ਨਹੀਂ ਸਹਾਰ ਸਕਦਾ, (ਗੱਲ ਕੀ ਖਰਾਬ ਹੋ ਜਾਂਦਾ ਹੈ)
Its wood is also not a good one, because it cannot bear water, air, sunshine and heat.
ਲਗੀਮੂਲਿਵਿਝਵੈਜਲਦੀਹਉਮੈਂਅਗਿਖੜੋਈ
(ਇਸ ਦੇ ਮੁੱਢ ਨੂੰ ਅੱਗ) ਲੱਗੀ ਹੋਈ ਬੁਝਦੀ ਨਹੀਂ, ਹਉਮੈ ਦੀ ਅੱਗ ਕਰ ਕੇ ਖਲੋਤੀ ਹੀ ਸੜ ਜਾਂਦੀ ਹੈ।
If fire breaks out in pine forest it does not extinguish soon and it further goes on burning itself in the fire of ego.
ਵਡਿਆਈਕਰਿਦਈਵਿਗੋਈ।੧੯।
ਵਡਿਆਈ ਕਰ ਕੇ ਦੈਵ ਨੇ ਨਾਸ਼ ਕਰ ਦਿੱਤੀ ਹੈ।
Giving it big size, God has made it useless and liable to destruction.
ਪਉੜੀ੨੦
ਤਿਲੁਕਾਲਾਫੁਲੁਉਜਲਾਹਰਿਆਬੂਟਾਕਿਆਨੀਸਾਣੀ
ਤਿਲ ਕਾਲਾ, ਫੁਲ ਚਿੱਟਾ ਅਰ ਬੂਟਾ ਹਰਿਆ ਹੁੰਦਾ ਹੈ, (ਤਿਲ ਦਾ) ਚਿੰਨ੍ਹਕੀ ਹੈ? (ਭਾਵ ਕੁਦਰਤ ਨਾਲ ਹੀ ਹੋਰ ਦਾ ਹੋਰ ਰੰਗ ਹੋ ਜਾਂਦਾ ਹੈ)।
How wonderful it is that the sesame seed is black its flower white and plant is green.
ਮੁਢਹੁਵਢਿਬਣਾਈਐਸਿਰਤਲਵਾਇਆਮਝਿਬਿਬਾਣੀ
ਮੁੱਢ ਥੋਂ ਵੱਢਕੇ (ਭਾਰ) ਬਣਾਈਦਾ ਹੈ, ਉਜਾੜਾਂ ਵਿਖੇ ਸਿਰ ਤਲਵਾਇਆ ਰੱਖੀਦਾ ਹੈ।
Cutting it from near the root, it is put upsidedown in heap out in the field.
ਕਰਿਕਟਿਪਾਈਝੰਬੀਐਤੇਲੁਤਿਲੀਹੂੰਪੀੜੇਘਾਣੀ
ਕੱਟ ਕੁੱਟਕੇ (ਜਾਂ ਦੱਬੀਆਂ ਪਾਕੇ) ਝੰਬੀਦਾ ਹੈ, (ਜਦ ਤਿਲ ਨਿਕਲਦੇ ਹਨ, ਘਾਣੀ) ਵਿਚ ਪੀੜਕੇ ਤੇਲ ਕੱਢੀਦਾ ਹੈ, ਬਾਜੇ 'ਕਰਕਟ' ਦਾ ਅਰਥ ਲੱਕ ਨੂੰ ਹੱਥ ਪਾਕੇ ਕੁਟਣ ਥੋਂ, ਬਹੁਤ ਕੁਟਣ ਦਾ ਭਾਵ ਲੈਂਦੇ ਹਨ)
First it is thrashed on stone and then the sesame seeds are crushed through an oil press. Hemp and cotton have two ways.
ਸਣਕਪਾਹਦੁਇਰਾਹਕਰਿਪਰਉਪਕਾਰਵਿਕਾਰਵਿਡਾਣੀ
ਸਣ ਅਤੇ ਕਪਾਹ ਦੇ ਦੋ ਰਾਹ ਹਨ, (ਕਪਾਹ) ਪਰਉਪਕਾਰ (ਅਰ ਸਣ) ਵਿਕਾਰਾਂ ਦੇ ਕੰਮ ਕਰਦੀ ਹੈ।
One undertakes to perform benevolence and the other feels greatness in adopting evil propensities.
ਵੇਲਿਕਤਾਇਵੁਣਾਈਐਪੜਦਾਕਜਣਕਪੜੁਪ੍ਰਾਣੀ
(ਕਪਾਹ) ਵੇਲ ਕੱਤਕੇ ਉਣਾਈਦੀ ਹੈ, ਫੇਰ ਪ੍ਰਾਣੀਆਂ ਦਾ ਪੜਦਾ ਬੱਜਣ ਅਰ ਕੱਪੜੇ ਬਣਦੀ ਹੈ।
From cotton, after ginning and spinning, cloth is prepared which covers nudity of the people.
ਖਲਕਢਾਇਵਟਾਇਸਣਰਸੇਬੰਨ੍ਹਨਿਮਨਿਸਰਮਾਣੀ
ਸਣ ਆਪਣੀ ਖੱਲ ਕਢਾਕੇ ਰੱਸੇ ਵਟਵਾਉਂਦੀ ਹੈ, (ਪ੍ਰਾਣੀਆਂ ਨੂੰ) ਬੰਨਣ ਨਾਲ ਮਨ ਵਿਖੇ ਸ਼ਰਮ ਨਹੀਂ ਕਰਦੀ।
Hemp gets its skin peeled off and then ropes are made of it which feel no shame in binding the people.
ਦੁਸਟਾਂਦੁਸਟਾਈਮਿਹਮਾਣੀ।੨੦।
ਦੁਸ਼ਟਾਂ ਦੀ ਦੁਸ਼ਟਤਾਈ ਹੀ ਮਿਹਮਾਣੀ (ਅਰਥਾਤ ਪ੍ਰਾਹੁਣਚਾਰੀ) ਹੈ (ਅਥਵਾ ਦੁਸ਼ਟਾਈ ਚੰਦ ਰੋਜ਼ੀ ਹੈ, ਇਕ ਦਿਨ ਨਾਸ਼ ਜਰੂਰ ਕਰੇਗੀ)।
Knavery of the knaves is just like guests. It has to depart soon.
ਪਉੜੀ੨੧
ਕਿਕਰਕੰਡੇਧਰੇਕਫਲਫਲੀਂਫਲਿਆਨਿਹਫਲਦੇਹੀ
ਕਿੱਕਰਾਂ ਨੂੰ ਕੰਡੇ ਤੇ ਫਲੀ, ਧ੍ਰੇਕ ਨੂੰ 'ਫਲ' (ਧ੍ਰਿਕੋਨੇ ਲੱਗੇ, ਪਰ ਤਦ ਭੀ) ਨਾਂ ਫਲੇ (ਵਰਗੇ ਹਨ) ਦੇਹੀ ਨਿਹਫਲ (ਗਈ)।
Thorns grow on acacia and flowers and fruits on china-berry but they all are useless.
ਰੰਗਬਿਰੰਗੀਦੁਹਾਂਫੁਲਦਾਖਨਾਗੁਛਾਕਪਟਸਨੇਹੀ
ਕਿਉਂ ਜੋ ਰੰਗ ਬਰੰਗੀ ਦੁਹਾਂ ਨਾਲ ਫਲ ਲੱਗੇ, ਪਰੰਤੂ (ਧਰਕੋਨਿਆਂ ਤੇ ਕਿੱਕਰਾਂ ਫਲਾਂ ਦਾ) ਗੁੱਛਾ ਦਾਖ ਵਾਂਙੂ ਮਿੱਠਾ ਨਾ ਲੱਗਾ (ਕੌੜੇ ਹੀ ਫਲ ਹੋਏ)।
Both have colourful fruits but they cannot be mistaken for the bunch of grapes.
ਚਿਤਮਿਤਾਲਾਅਰਿੰਡਫਲੁਥੋਥੀਥੋਹਰਿਆਸਕਿਨੇਹੀ
ਇਰੰਡ ਦਾ ਫਲ ਭੀ ਚਿੱਤ੍ਰ ਮਿੱਤਾ੍ਰ ਹੈ, (ਪਰ ਕੌੜਾ ਰਿਹਾ ਅਤੇ) ਖਾਲੀ ਥੋਹਰ ਦੇ ਬੂਟੇ ਤੋਂ (ਚੰਗੇ ਫਲ ਦੀ) ਕੀ ਆਸ ਕਰਨੀ ਹੈ।
Fruit of castor is also beautiful and piebald but what can one expect from vacuos cactus?
ਰਤਾਫਲੁਮੁਲੁਅਢੁਨਿਹਫਲਸਿਮਲਛਾਂਵਜਿਵੇਹੀ
ਸਿੰਮਲ ਦਾ ਫਲ ਤਾਂ ਲਾਲ ਹੁੰਦਾ ਹੈ, ਪਰੰਤੂ ਮੁੱਲ ਅੱਧੀ ਕੋਡੀ ਭੀ ਨਹੀਂ ਪੈਂਦਾ, ਛਾਂ ਭੀ ਨਿਸ਼ਫਲ ਹੈ।
Its red fruit is worthless just like the useless shade of silk-cotton tree.
ਜਿਉਨਲੀਏਰਕਠੋਰਫਲੁਮੁਹੁਭੰਨੇਦੇਗਰੀਤਿਵੇਹੀ
ਜਿੰਕੂੰ ਨਲੀਏਰ ਕਠੋਰ ਦਾ ਫਲ ਮੂੰਹ ਭੰਨਿਆ ਹੀ 'ਤਿਵੇਂਹੀਂ (ਕਰੜੀ) ਗਰੀ ਦਿੰਦਾ ਹੈ।
The hard coconut yields its kernel only after its mouth is smashed. Mulberries are of white and black variety and their tastes are also different.
ਸੂਤੁਕਪੂਤੁਸੁਪੂਤੁਦੂਤਕਾਲੇਧਉਲੇਤੂਤਇਵੇਹੀ
ਸਪੁੱਤ੍ਰ ਸੂਤ (ਆਗਯਾਕਾਰੀ ਤੇ) ਕਪੂਤ (ਦੂਤ) ਵੈਰੀ (ਹੋ ਜਾਂਦੇ ਹਨ, ਜਿਕੂੰ) ਤੂਤ ਕਾਲੇ ਧੋਲੇ (ਹੁੰਦੇ ਹਨ, ਕਾਲੇ ਕੰਡੀਦਾਰ ਤੋਂ ਭਾਵ ਹੈ ਜੋ ਖਾਧੇ ਨਹੀਂ ਜਾਂਦੇ, ਧੌਲੇ ਪੇਉਂਦੀ ਜੋ ਰਸਦਾਰ ਹਨ। ਦੋਵੇਂ ਤੂਤ ਹਨ, ਪਰ ਸੁਆਦ ਵੱਖਰਾ, ਤਿਵੇਂ ਪੁੱਤ ਕੁਪੱਤ ਦੋਵੇਂ ਪੁੱਤ ਹਨ, ਪਰ ਇਕ ਸੁਖ ਦਿੰਦਾ ਦੂਜਾ ਦੁਖ ਦੇਂਦਾ ਹੈ)
Similarly, the worthy and the unworthy sons are obedient and rebellious respectively, i.e. one provides happiness whereas the other one gives suffering.
ਦੂਜਾਭਾਉਕੁਦਾਉਧਰੇਹੀ।੨੧।
ਦੂਜਾ ਭਾਉ ਧੁਰ ਥੋਂ ਹੀ ਕਦਾਉ ਚਲਿਆ ਆਉਂਦਾ ਹੈ, (ਗਲ ਕੀ ਦੇਖਣ ਨੂੰ ਕਿੱਕਰ ਆਦ ਬੂਟਿਆਂ ਦੇ ਫੁਲ ਵਾਂਗੂੰ ਸੁਹਣੇ ਪਰ ਵਰਤਣ ਵਿਖੇ ਕੌੜੇ ਤੇ ਕੰਡਿਆਂ ਵਾਲੇ ਦੁਖਦਾਈ ਹਨ)
Duality is always a bad policy of life.
ਪਉੜੀ੨੨
ਜਿਉਮਣਿਕਾਲੇਸਪਸਿਰਿਹਸਿਹਸਿਰਸਿਰਸਿਦੇਇਜਾਣੈ
ਜਿਵੇਂ ਕਾਲੇ ਸੱਪ ਦੇ ਸਿਰ ਵਿਖੇ ਮਣੀ ਹੁੰਦੀ ਹੈ, (ਉਹ) ਪ੍ਰਸੰਨ ਹੋਕੇ ਰਸ ਨਾਲ ਦੇ ਨਹੀਂ ਜਾਣਦਾ, (ਜਤਨ ਨਾਲ ਮਾਰਕੇ ਲੈਂਦੇ ਹਨ)।
The snake has jewel in its head but it knows not to yield it willingly i.e. for getting it, it has to be killed..
ਜਾਣੁਕਥੂਰੀਮਿਰਗਤਨਿਜੀਵਦਿਆਂਕਿਉਂਕੋਈਆਣੈ
ਮਿਰਗ ਦੀ ਨਾਭਿ ਵਿਖੇ ਕਸਤੂਰੀ ਹੁੰਦੀ ਹੈ, (ਉਸ ਦੇ) ਜੀਂਵਦਿਆਂ ਕਿੱਕੁਰ ਕੋਈ ਲੈ ਸਕਦਾ ਹੈ। (ਭਾਵ ਮਰਕੇ ਹੀ ਦਿੰਦਾ ਹੈ)।
Likewise how can the musk of a deer be obtained while it is alive.
ਆਰਣਿਲੋਹਾਤਾਈਐਘੜੀਐਜਿਉਵਗਦੇਵਾਦਾਣੈ
ਭੱਠੀ ਵਿਖੇ ਲੋਹਾ ਤਾਈਦਾ ਹੈ ਜਿਉਂ ਜਿਉਂ (ਉਸਦੇ ਸਿਰ ਤੇ) ਹਥੌੜੇ ਵੱਜਦੇ ਹਨ, (ਤਿਉਂ ਤਿਉਂ) ਘੜੀਦਾ ਹੈ।
The furnace, only heats the iron, but a desired and fixed shape is given to iron only by hammering it.
ਸੂਰਣੁਮਾਰਣਿਸਾਧੀਐਖਾਹਿਸਲਾਹਿਪੁਰਖਪਰਵਾਣੈ
ਜ਼ਿਮੀਕੰਦ ਮਸਾਲਿਆਂ ਨਾਲ ਸਿੱਧ ਕਰੀਦਾ ਹੈ, ਖਾਕੇ ਲੋਕ ਪਰਵਾਣ ਕਰ ਕੇ ਸਲਾਹੁੰਦੇ ਸਨ (ਕਿ ਬੜਾ ਉਮਦਾ ਹੈ, ਨਹੀਂ ਤਾਂ ਸੰਘ ਸਾੜ ਸਿੱਟਦਾ ਹੈ)
Tuberous root yam becomes acceptable to the eaters and praised only after it has been refined with spices.
ਪਾਨਸੁਪਾਰੀਕਥੁਮਿਲਿਚੂਨੇਰੰਗੁਸੁਰੰਗੁਸਿਞਾਣੈ
ਪਾਨ ਦਾ ਪੱਤਾ ਸਪਾਰੀ, ਕੱਥ ਅਰ ਚੂਨੇ ਨਾਲ ਮਿਲਕੇ ਲਾਲ ਰੰਗ ਥੋਂ ਸਿਾਣੀਦਾ ਹੈ (ਕਿ ਅਸਲ ਹੈ)
Betal leaf, betelnut, catechu and lime, when mixed together are identified by the beautiful colour of the mixture..
ਅਉਖਧੁਹੋਵੈਕਾਲਕੂਟੁਮਾਰਿਜੀਵਾਲਨਿਵੈਦਸੁਜਾਣੈ
ਜ਼ਹਿਰ (ਜੋ ਪ੍ਰਾਣੀਆਂ ਦਾ ਕੰਘਾ ਕਰ ਸਿੱਟਦੀ ਹੈ) ਚਤਰ ਵੈਦ ਲੋਕ ਉਸੇ ਦੀ ਅਉਖਧੀ ਬਣਾ ਕੇ ਮੁਰਦੇ ਨੂੰ ਜਿਵਾ ਸਕਦੇ ਹਨ।
Poison in the hands of a physician becomes a medicine and animates the dead ones.
ਮਨੁਪਾਰਾਗੁਰਮੁਖਿਵਸਿਆਣੈ।੨੨।੩੩।ਤੇਤੀ
ਮਨ ਪਾਰੇ ਵਾਙੂੰ ਚੰਚਲ ਹੈ, (ਪਰੰਤੂ) ਗੁਰਮੁਖ (ਲੋਕ ਸ਼ਬਦ ਰੂਪੀ ਬੂਟੀਆਂ ਨਾਲ ਉਸ ਪਰ) ਵਸ਼ੀਕਾਰ ਕਰ ਲੈਂਦੇ ਹਨ।
Unstable mercurial mind can be controlled by gurmukh alone.