ੴਸਤਿਗੁਰਪ੍ਰਸਾਦਿ॥
One Oankar, the primal energy, realized through the grace of divine preceptor
ਪਉੜੀ੧
ਸਤਿਗੁਰਪੁਰਖੁਅਗੰਮੁਹੈਨਿਰਵੈਰੁਨਿਰਾਲਾ।
ਸਤਿਗੁਰੂ (ਨਾਨਕ ਦੇਵ ਯਾ ਵਾਹਿਗੁਰੂ) ਪੁਰਖ, ਅਗੰਮ, ਨਿਰਵੈਰ ਅਤੇ ਨਿਰਲੇਪ ਹੈ, (ਭਾਵ ਦੁਖ ਸੁਖ ਦੇਣਹਾਰੇ ਕਰਮ ਹਨ)।
The true Guru is inaccessible, without rancour and extraordinary.
ਜਾਣਹੁਧਰਤੀਧਰਮਕੀਸਚੀਧਰਮਸਾਲਾ।
ਧਰਮ ਦੀ ਸੱਚੀ ਧਰਮਸਾਲ ਰੂਪ ਧਰਤੀ ਨੂੰ ਜਾਣੋ।
Consider earth as the true abode of dharma.
ਜੇਹਾਬੀਜੈਸੋਲੁਣੈਫਲੁਕਰਮਸਮ੍ਹਾਲਾ।
ਜੇਹਾ (ਕੋਈ) ਬੀਜਦਾ ਹੈ ਤਿਹਾ ਹੀ ਵੱਢਦਾ ਹੈ, (ਤਿਵੇਂ) ਫਲ ਦੀ ਸਮ੍ਹਾਲ ਕਰਮਾਂ ਅਨੁਸਾਰ ਹੁੰਦੀ ਹੈ।
Here karmas take care of the fruits i.e. one reaps what he sows.
ਜਿਉਕਰਿਨਿਰਮਲੁਆਰਸੀਜਗੁਵੇਖਣਿਵਾਲਾ।
ਜਿੱਕੁਰ ਨਿਰਮਲ ਸ਼ੀਸ਼ਾ ਹੈ, ਜਗਤ (ਉਸ ਵਿਚ ਆਪਣਾ ਮੂੰਹ) ਵੇਖਣ ਵਾਲਾ ਹੈ।
He (the Lord) is the mirror in which the world can see its face reflected.
ਜੇਹਾਮੁਹੁਕਰਿਭਾਲੀਐਤੇਹੋਵੇਖਾਲਾ।
ਜਿਹਾ ਮੂੰਹ ਕਰ ਕੇ ਵੇਖੋ (ਸ਼ੀਸ਼ਾ) ਤਿਹਾ ਹੀ ਵਿਖਾਲਦਾ ਹੈ।
One would see the same face he will carry before the mirror.
ਸੇਵਕੁਦਰਗਹਸੁਰਖਰੂਵੇਮੁਖੁਮੁਹੁਕਾਲਾ।੧।
ਸੇਵਕ ਦਰਗਾਹ ਵਿਖੇ ਸੁਰਖਰੂ (ਪਤ ਨਾਲ) ਜਾਂਦਾ ਹੈ, ਵੇਮੁਖ ਦਾ ਮੂੰਹ ਕਾਲਾ ਹੁੰਦਾ ਹੈ। (ਯਥਾ:-'ਸਤਿਗੁਰ ਤੇ ਜੋ ਮੂੰਹ ਫੇਰੇ ਤੇ ਵੇਮੁਖਿ ਬੁਰੇ ਦਿਸੰਨਿ॥ ਅਨਦਿਨੁ ਬਧੇ ਮਾਰੀਅਨਿ ਫਿਰਿ ਵੇਲਾ ਨ ਲਹੰਨਿ)॥
The servants of God remain red faced and triumphant whereas the apostates keep their faces blackened.
ਪਉੜੀ੨
ਜੋਗੁਰਗੋਪੈਆਪਣਾਕਿਉਸਿਝੈਚੇਲਾ।
ਜਿਹੜਾ ਚੇਲਾ (ਗੁਰੂ ਦਾ ਸਿਖ ਬਣਕੇ ਫੇਰ) ਆਪਣੇ ਗੁਰੂ ਨੂੰ ਛਿਪਾਕੇ (ਆਪ ਹੁਦਰਾ ਹੋ ਜਾਵੇ) ਉਹ ਕਿੱਕੁਰ ਮੁਕਤ ਹੋ ਸਕੇ? (ਕਦੇ ਨਹੀ। ਉਸ ਦਾ ਕੀ ਹਾਲ ਹੋਂਵਦਾ ਹੈ?)
If the disciple does not know (tell) about his guru, how could he get liberated.
ਸੰਗਲੁਘਤਿਚਲਾਈਐਜਮਪੰਥਿਇਕੇਲਾ।
(ਗਲ ਵਿਖੇ) ਸੰਗਲ ਪਾਕੇ ਜਮ ਮਾਰਗ ਵਿਖੇ ਇਕੱਲਾ ਛਡੀਦਾ ਹੈ, (ਗੁਰੂ ਸਹਾਈ ਨਹੀਂ ਹੁੰਦਾ)।
Bound in chains, he is forced to walk alone on the way of the Yama, death.
ਲਹੈਸਜਾਈਂਨਰਕਵਿਚਿਉਹੁਖਰਾਦੁਹੇਲਾ।
ਉਹ ਨਰਕ ਦੀ ਪੀੜਾਂ ਸਹਾਰਦਾ ਅਰ ਖਰਾ ਦੁਖੀ ਹੁੰਦਾ ਹੈ।
In dilemma he stands and suffers hell.
ਲਖਚਉਰਾਸੀਹਭਉਦਿਆਂਫਿਰਿਹੋਇਨਮੇਲਾ।
(ਨਰਕੋਂ ਨਿਕਲਕੇ) ਚੌਰਾਸੀ ਲਖ ਜੂਨ ਦੀ ਫਾਸੀ ਪੈ ਜਾਂਦੀ ਹੈ ਤੇ ਫਿਰ (ਗੁਰੂ ਨਾਲ) ਮਿਲਾਪ ਨਹੀਂ ਹੁੰਦਾ।
Though he transmigrates in the eighty four lac species of life yet he does not meet the Lord.
ਜਨਮੁਪਦਾਰਥੁਹਾਰਿਆਜਿਉਜੂਏਖੇਲਾ।
(ਮਾਨੁਖ) ਜਨਮ ਪਦਾਰਥ ਹੱਥ ਲੱਗਾ ਸੀ, (ਓਹ ਮਾਨੋਂ ਜੂਏ ਦੀ ਖੇਡ ਵਿਖੇ (ਭਾਵ ਵਿਖਿਆਂ ਵਿਖੇ ਲੱਗਕੇ) ਹਾਰ ਦਿੱਤਾ ਹੈ।
Like the playing of gamble, he loses the invaluable stake of life in this game.
ਹਥਮਰੋੜੈਸਿਰੁਧੁਨੈਉਹੁਲਹੈਨਵੇਲਾ।੨।
ਹੱਥਾਂ ਨੂੰ ਮਲੇ, ਸਿਰ ਨੂੰ ਫੇਰੇ, ਪਰ ਓਹ ਵੇਲਾ ਹੱਥੀਂ ਨਹੀਂ ਆਉਂਦਾ।
At the end (of life) he has jitters and lamentations but the time gone never returns.
ਪਉੜੀ੩
ਆਪਿਨਵੰਞੈਸਾਹੁਰੇਸਿਖਲੋਕਸੁਣਾਵੈ।
(ਵਹੁਟੀ) ਆਪ ਤਾਂ ਸਾਹੁਰੇ ਘਰ ਜਾਂਦੀ ਨਹੀਂ ਪਰ ਲੋਕਾਂ ਨੂੰ ਸਿੱਖਯਾ ਦੇਂਦੀ ਹੈ (ਕਿ ਸਾਹੁਰੇ ਘਰ ਰਹਿਣਾ ਵੱਡਾ ਚੰਗਾ ਤੇ ਸੱਸ ਸਹੁਰੇ ਦੀ ਆਗਿਆ ਵਿਚ ਚੱਲਣਾ ਸ੍ਰੇਸ਼ਟ ਹੈ)
The Guru prevaricator is similar to a girl who herself goes not to the father-in law's house and gives precepts to others.
ਕੰਤਨਪੁਛੈਵਾਤੜੀਸੁਹਾਗੁਗਣਾਵੈ।
ਭਰਤਾ (ਤਾਂ ਕਦੀ) ਗੱਲ ਹੀ ਨਹੀਂ ਕਰਦਾ, ਲੋਕਾਂ ਵਿਖੇ ਆਪਣਾ ਸੁਹਾਗ ਦੱਸਦੀ ਹੈ (ਕਿ ਮੈਂ ਵੱਡੀ ਸੋਹਾਗਣ ਹਾਂ, ਕਿਉਂ ਜੋ ਪਤੀ ਮੇਰੇ ਅਧੀਨ ਹੈ)
Her husband never cares for her and she sings paeans of her happy married life.
ਚੂਹਾਖਡਨਮਾਵਈਲਕਿਛਜੁਵਲਾਵੈ।
ਚੂਹਾ ਆਪ ਤਾਂ ਖੁੱਡ ਵਿਖੇ ਮਾਂਵਦਾ ਨਹੀਂ ਲੱਕ ਨਾਲ ਛੱਜ ਬੰਨ੍ਹਦਾ ਹੈ।
It is such as the rat itself cannot enter the hole but roams tied winnowing tray to its waist.
ਮੰਤੁਨਹੋਇਅਠੂਹਿਆਂਹਥੁਸਪੀਂਪਾਵੈ।
ਬਿੱਛੁ ਦਾ ਮੰਤ੍ਰ ਨਹੀਂ ਆਉਂਦਾ ਪਰ ਸੱਪਾਂ ਨੂੰ ਹੱਥ ਪਾਉਂਦਾ ਹੈ।
It is such a person as not knowing even the mantra of a centipede lays his hand on a snake.
ਸਰੁਸੰਨ੍ਹੈਆਗਾਸਨੋਫਿਰਿਮਥੈਆਵੈ।
(ਜੋ ਮੂਰਖ) ਆਕਾਸ਼ ਨੂੰ ਬਾਣ ਮਾਰੂ ਫੇਰ ਉਸ ਦੇ ਮੱਥੇ ਨੂੰ ਹੀ ਆਵੇਗਾ।
The person who facing towards sky shoots the arrow receives the arrow on his own face.
ਦੁਹੀਸਰਾਈਂਜਰਦਰੂਬੇਮੁਖਪਛੁਤਾਵੈ।੩।
(ਛੀਵੀਂ ਤੁਕ ਵਿਖੇ ਸਿੱਟਾ ਦੱਸਦੇ ਹਨ) ਬੇਮੁਖ (ਲੋਕ ਪਰਲੋਕ) ਦੋਹ ਥਾਵਾਂ ਵਿਖੇ ਸ਼ਰਮਿੰਦਾ ਹੋਕੇ ਪਛੁਤਾਵੇਗਾ।
The apostate is yellow faced, frightened in both the worlds and repents.
ਪਉੜੀ੩
ਰਤਨਮਣੀਗਲਿਬਾਂਦਰੈਕਿਹੁਕੀਮਨਜਾਣੈ।
ਬਾਂਦਰ ਦੇ ਗਲ ਵਿਖੇ ਰਤਨਾਂ ਦੀ ਮਣੀ (ਪਾਈਏ) ਉਹ ਕੁਝ ਮੁੱਲ ਨਹੀਂ ਜਾਣਦਾ, (ਭਾਰ ਹੀ ਗੱਲ ਵਿਖੇ ਸਮਝਕੇ ਸਿੱਟ ਦੇਂਦਾ ਹੈ।
The monkey knows no worth of the jewellary tied to its neck.
ਕੜਛੀਸਾਉਨਸੰਮ੍ਹਲੈਭੋਜਨਰਸੁਖਾਣੈ।
ਕੜਛੀ ਸੁਆਦ ਨਹੀਂ ਲੈਂਦੀ (ਭਾਵੇਂ) ਕਈ ਪਰਕਾਰ ਦੇ ਭੋਜਨਾਂ ਅਰ ਖਾਣਿਆਂ ਦੇ ਰਸਾਂ (ਸੁਆਦਾਂ ਵਿਖੇ ਫਿਰਦੀ ਹੈ) ('ਕੜਛੀਆ' ਫਿਰੰਨ੍ਹਿ ਸੁਆਉ ਨਾ ਜਾਣਨਿ ਸੁੀਆ)।
Even being in the food, the ladle does not know the taste of the dishes.
ਡਡੂਚਿਕੜਿਵਾਸੁਹੈਕਵਲੈਨਸਿਞਾਣੈ।
ਡੱਡੂ ਦਾ ਚਿੱਕੜ ਵਿਖੇ ਨਿਵਾਸ ਹੈ, (ਪਰੰਤੂ ਉਥੇ ਹੀ ਕਵਲ (ਹੁੰਦਾ ਹੈ) ਸਿਾਣ ਨਹੀਂ ਕਰਦਾ, (ਸਿਵਾਲ ਵਿਚ ਹੀ ਮਸਤ ਰਹਿੰਦਾ ਹੈ)।
The frog always lives in mire but still knows not the lotus.
ਨਾਭਿਕਥੂਰੀਮਿਰਗਦੈਫਿਰਦਾਹੈਰਾਣੈ।
ਮਿਰਗ ਦੀ ਨਾਭੀ ਵਿਖੇ ਹੀ ਕਸਤੁਰੀ ਹੈ। ਹੈਰਾਨ ਹੋਇਆ ਲੱਭਦਾ ਫਿਰਦਾ ਹੈ (ਕਿ ਕਿਧਰੋਂ ਸੁਗੰਧੀ ਆ ਰਹੀ ਹੈ, ਆਪਣੇ ਨਾਭੀ ਵਲ ਧਿਆਨ ਨਹੀਂ ਦਿੰਦਾ, ਤਿਹਾ ਹੀ ਅੰਦਰ ਹੀ ਆਤਮਾਂ ਦਾ ਨਿਵਾਸ ਹੈ, ਬੇਮੁਖ ਬਾਹਰ ਸੁਖਾਂ ਨੂੰ ਢੂੰਡਦਾ ਥੱਕ ਕੇ ਮਰ ਜਾਂਦਾ ਹੈ)।
Having musk in its navel the deer runs around confused.
ਗੁਜਰੁਗੋਰਸੁਵੇਚਿਕੈਖਲਿਸੂੜੀਆਣੈ।
ਗੁੱਜਰ ਦੁੱਧ ਵੇਚਕੇ ਖਲ ਅਤੇ ਛਾਣ ਬੂਰਾ ਲੈ ਆਉਂਦਾ ਹੈ।
The cattle breeder puts the milk on sale but fetches home, the oil cakes and husk.
ਬੇਮੁਖਮੂਲਹੁਘੁਥਿਆਦੁਖਸਹੈਜਮਾਣੈ।੪।
(ਤਿਵੇਂ) ਬੇਮੁਖ ਮੂਲ ਥੋਂ ਭੁੱਲਿਆ ਹੋਇਆ ਅੰਤ ਨੂੰ ਜਮਾਂ ਦੇ ਕਸ਼ਟ ਪਿਆ ਸਹਾਰਦਾ ਹੈ।
The apostate is a person basically gone astray and he undergoes the sufferings given by the Yama.
ਪਉੜੀ੫
ਸਾਵਣਿਵਣਿਹਰੀਆਵਲੇਸੁਕੈਜਾਵਾਹਾ।
ਸਾਵਣ (ਦੇ ਮਹੀਨੇ ਵਰਖਾ ਹੋਣ ਨਾਲ) ਬ੍ਰਿੱਛ ਹਰੇ ਹੁੰਦੇ ਹਨ। (ਪਰ) ਜੁਵਾਹਾਂ ਸੁੱਕ ਜਾਂਦਾ ਹੈ।
In the month of savan, the whole forest becomes green but javels, a prickly plant remains dry.
ਸਭਕੋਸਰਸਾਵਰਸਦੈਝੂਰੇਜੋਲਾਹਾ।
ਬਾਰਸ਼ ਨਾਲ ਸਭਨਾਂ ਦੇ (ਮਨ) ਅਨੰਤਿ ਹੁੰਦੇ ਹਨ, ਪਰੰਤੂ ਜੁਲਾਹਾ ਝੁਰਦਾ ਹੈ (ਭਾਵ ਆਪ ਸਵਾਰਥੀ ਹੋਕੇ ਆਪਣੀ ਤਾਣੀ ਦੀ ਚਿੰਤਾ ਕਰਦਾ ਹੈ)।
During rains every one feels delighted but the weaver is seen gloomy.
ਸਭਨਾਰਾਤਿਮਿਲਾਵੜਾਚਕਵੀਦੋਰਾਹਾ।
ਰਾਤ ਨੂੰ (ਆਪੋ ਆਪਣੇ ਘਰੀਂ) ਸਭ ਦਾ ਮਿਲਾਪ ਹੁੰਦਾ ਹੈ, (ਪਰੰਤੂ) ਚਕਵੀ (ਚੱਕ੍ਰਿਤ ਹੋਕਰ ਦੋ ਰਾਹਾਂ ਵਿਚ ਫਸੀ ਹੋਈ) ਦੋ ਦਿਲੀ ਰਹਿੰਦੀ ਹੈ।
In the night all the pairs meet but for chakavi , that is the time of separation.
ਸੰਖੁਸਮੁੰਦਹੁਸਖਣਾਰੋਵੈਦੇਧਾਹਾ।
ਸੰਖ ਸਮੁੰਦ੍ਰ ਥੋਂ ਖਾਲੀ ਨਿਕਲਦਾ ਹੈ, (ਇਸ ਲਈ ਪ੍ਰਾਤਾਕਾਲ ਤੇ ਸੰਧਿਆ ਸਮੇਂ) ਧਾਹਾਂ ਮਾਰ ਮਾਰ ਰੋਂਦਾ ਹੈ ('ਦੇਵਲ ਦੇਵਲ ਧਾਹੜੀ ਦੇਸਹਿ ਉਗਵਤੇ ਸੂਰ')।
The conch remains empty even in the ocean and cries when blown.
ਰਾਹਹੁਉਝੜਿਜੋਪਵੈਮੁਸੈਦੇਫਾਹਾ।
ਸਿੱਧੇ ਰਸਤਿਓਂ ਜੋ ਪ੍ਰਾਣੀ ਉਜਾੜ ਨੂੰ ਜਾਵੇ (ਚੋਰ ਲੋਕ ਗਲ ਵਿਖੇ) ਫਾਹਾ ਪਾਕੇ (ਉਸ ਨੂੰ) ਲੁਟ ਲੈਂਦੇ ਹਨ।
The man gone astray will definitely be robbed by putting rope around his neck.
ਤਿਉਜਗਅੰਦਰਿਬੇਮੁਖਾਂਨਿਤਉਭੇਸਾਹਾ।੫।
ਤਿਵੇਂ ਜਗਤ ਵਿਖੇ ਬੇਮੁਖ ਸਦਾ ਉੱਭੇ ਸਾਹ ਲੈਂਦੇ ਹਨ। (ਦੁਖੀ ਰਹਿੰਦੇ ਹਨ)।
Similarly, the apostates go on sobbing in this world.
ਪਉੜੀ੬
ਗਿਦੜਦਾਖਨਅਪੜੈਆਖੈਥੂਹਕਉੜੀ।
(ਜਦ) ਗਿੱਦੜ (ਕਿਸੇ) ਦਾਖ (ਦੇ ਬੂਟੇ) ਤੀਕ ਪਹੁੰਚ ਨਾ ਸੱਕੇ (ਤਦੋਂ) ਥੂਹ ਕਉੜੀ ਆਖ ਕੇ (ਚਲਿਆ ਜਾਂਦਾ ਹੈ ਕਿ ਕਿਸੇ ਕੰਮ ਦੀ ਨਹੀਂ, ਖੱਟੀ ਟੀਟ ਹੈ, ਆਪ ਪਹੁੰਚ ਨਹੀਂ ਸਕਦਾ ਦੋਸ਼ ਦਾਖ ਦੇ ਸਿਰ ਤੇ ਮਲਦਾ ਹੈ)।
The jackal cannot reach the grapes and says disdainfully that grapes are sour.
ਨਚਣੁਨਚਿਨਜਾਣਈਆਖੈਭੁਇਸਉੜੀ।
(ਨੱਚਣ ਵਾਲੀ) ਨੱਚਣੀ (ਆਪ ਤਾਂ) ਨੱਚਣਾ ਜਾਣਦੀ ਨਹੀਂ, ਕਹਿੰਦੀ ਹੈ ਕਿ ਇਹ ਥਾਉਂ ਭੀੜੀ ਹੈ।
The dancer knows no dance but says that the place is narrow.
ਬੋਲੈਅਗੈਗਾਵੀਐਭੈਰਉਸੋਗਉੜੀ।
ਬੋਲੇ ਅੱਗੇ ਜੇਕਰ ਗਾਈਏ, ਜਿਹਾ ਭੈਰਉ ਰਾਗ ਤਿਹਾ ਹੀ ਗਊੜੀ ਹੈ, (ਉਸ ਦੇ ਭਾਣੇ ਸਵੇਰ ਅਤੇ ਲੌਢੇ ਪਹਿਰ ਦਾ ਰਾਗ ਇਕੋ ਜਿਹਾ ਹੈ ਕਿਉਂ ਜੋ ਉਹ ਤਾਂ ਸੁਣਦਾ ਹੀ ਨਹੀਂ)।
Before a deaf person singing in measure Bhairav or Gaul is the same.
ਹੰਸਾਂਨਾਲਿਟਟੀਹਰੀਕਿਉਪਹੁਚੈਦਉੜੀ।
ਹੰਸਾਂ ਦੇ ਨਾਲ ਟਟੀਹਰੀ (ਨਿੱਕੀ ਗੁਟਾਰ) ਕਿੱਕੁਰ ਦੌੜਕੇ ਪਹੁੰਚ ਸਕਦੀ ਹੈ।
How a plover can fly equal to a swan.
ਸਾਵਣਿਵਣਹਰੀਆਵਲੇਅਕੁਜੰਮੈਅਉੜੀ।
ਸਾਵਣ ਵਿਚ ਬ੍ਰਿੱਛਾਂ (ਜਾਂ ਬਨ) ਹਰੇ ਹੁੰਦੇ ਹਨ, (ਪਰ) ਅੱਕ ਔੜ ਵਿਚ ਉਗਦਾ ਹੈ। (ਸਾਵਣ ਵਿਚ ਨਹੀਂ ਮੌਲਦਾ)।
The whole of the forest goes green in rainy season (sit-van) but akk, the wild plant of sandy region (calotropis procera) grows in the period of drought.
ਬੇਮੁਖਸੁਖੁਨਦੇਖਈਜਿਉਛੁਟੜਿਛਉੜੀ।੬।
(ਤਿਵੇਂ) ਬੇਮੁਖ ਸੁਖ ਨਹੀਂ ਪਾਉਂਦੇ, ਜਿਸ ਤਰ੍ਹਾਂ ਛੁੱਟੜ ਇਸਤ੍ਰੀ ਦੁਖੀ ਹੈ।
The apostate cannot have happiness like an abandoned woman.
ਪਉੜੀ੭
ਭੇਡੈਪੂਛਲਿਲਗਿਆਂਕਿਉਪਾਰਿਲੰਘੀਐ।
ਭੇਡ ਦੀ ਪੂਛ ਫੜਕੇ (ਕੋਈ ਨਦੀ ਪਾਰ ਜਾਣਾ ਚਾਹੇ, ਕਿਉਂ ਕਰ ਲੰਘ ਸਕੂ, (ਭਾਵ ਵਿਚੇ ਹੀ ਗੋਤੇ ਖਾਊ)।
How one could get across the water by catching hold of the tail of a sheep.
ਭੂਤੈਕੇਰੀਦੋਸਤੀਨਿਤਸਹਸਾਜੀਐ।
ਭੂਤ ਦੀ ਪ੍ਰੀਤ ਨਾਲ ਨਿਤ ਜੀਵਣ ਦਾ ਸੰਸਾ ਹੀ ਰਹਿੰਦਾ ਹੈ, (ਖਬਰ ਨਹੀਂ ਕਦੋਂ ਮਿੱਤਰ ਨੂੰ ਹੀ ਮਾਰ ਸੱਟੂ)।
Friendship with a ghost is always a source of suspicious life.
ਨਦੀਕਿਨਾਰੈਰੁਖੜਾਵੇਸਾਹੁਨਕੀਐ।
ਨਦੀ ਦੇ ਕੰਢੇ ਦੇ ਬ੍ਰਿੱਛ ਦਾ ਭਰੋਸਾ ਕਰਨਾ ਜੋਗ ਨਹੀਂ (ਕਿਉਂ ਜੋ ਥੋੜੇ ਹੀ ਪਾਣੀ ਦੇ ਵੇਗ ਨਾਲ ਡਿਗ ਪੈਂਦਾ ਹੈ)।
The tree on a river bank cannot have the faith (that the river will not perish it).
ਮਿਰਤਕਨਾਲਿਵੀਆਹੀਐਸੋਹਾਗੁਨਥੀਐ।
ਮੁਰਦੇ ਨਾਲ ਵਿਵਾਹ ਕਰਨ ਨਾਲ ਸੋਹਾਗ ਨਹੀਂ ਹੁੰਦਾ (ਭਾਵ ਰੰਡੇਪਾ ਹੀ ਰਹੁ)।
How a woman married to a dead person could be said to be a suhagin, i.e one whose husband is alive.
ਵਿਸੁਹਲਾਹਲਬੀਜਿਕੈਕਿਉਅਮਿਉਲਹੀਐ।
ਵਿਸ ਹਲਾਹਲ (ਅਰਥਾਤ ਤੇਲੀਆ ਮਹੁਰਾ) ਬਾਜਕੇ ਕਿੱਕੁਰ ਅੰਮ੍ਰਿਤ (ਫਲ) ਕਟ ਸੱਕੀਦੇ ਹਨ? (ਭਾਵ ਮੌਤ ਹੀ ਤਿਆਰ ਹੈ)। (ਹੁਣ ਛੇਵੀਂ ਤੁਕ ਵਿਖੇ ਦਾਰਸ਼ਟਾਂਤ ਦਸਦੇ ਹਨ)।
How nectar could be obtained by sowing poison.
ਬੇਮੁਖਸੇਤੀਪਿਰਹੜੀਜਮਡੰਡੁਸਹੀਐ।੭।
ਗੁਰੂ ਤੋਂ ਬੇਮੁਖ ਨਾਲ ਪ੍ਰੀਤ ਕਰਨ ਵਿਖੇ ਜਮ ਦਾ ਡੰਡਾ ਸਹਾਰਨਾ ਪੈਂਦਾ ਹੈ। (ਯਥਾ:- “ਕਬੀਰ ਸਾਕਤ ਸੰਗੁ ਨਾ ਕੀਜੀਐ ਦੂਰਹਿ ਜਾਈਐ ਭਾਗਿ॥ ਬਾਸਨ ਕਾਰੋ ਪਰਸੀਐ ਤਉ ਕਿਛੁ ਲਾਗੇ ਦਾਗੁ'॥)
The friendship with an apostate brings the sufferings of the rod of Yama.
ਪਉੜੀ੮
ਕੋਰੜੁਮੋਠੁਨਰਿਝਈਕਰਿਅਗਨੀਜੋਸੁ।
ਕੋਰੜੂ ਮੋਠ (ਦਾ ਦਾਣਾ) ਰਿੱਝਦਾ ਨਹੀਂ, ਭਾਵੇਂ ਅੱਗ ਦੇਕੇ ਕਿੰਨਾ ਉਬਾਲੇ।
When moth, an Indian pulse is cooked over the fire some grains being hard remain uncooked.
ਸਹਸਫਲਹੁਇਕੁਵਿਗੜੈਤਰਵਰਕੀਦੋਸੁ।
ਹਜ਼ਾਰ ਫਲਾਂ ਵਿਚੋਂ (ਜੇਕਰ) ਇਕ (ਫਲ) ਵਿਗੜ (ਡਿਗ) ਜਾਵੇ ਤਾਂ ਬ੍ਰਿਛ ਦਾ ਕੀ ਦੁਖਦਾ ਹੈ? (ਬ੍ਰਿਛ ਤਾਂ ਨਹੀਂ ਡਿੱਗਦਾ, ਤਿਵੇਂ ਬੇਮੁਖ ਦਾ ਆਪ ਪਤਿਤ ਹੋਣ ਵਿਚ ਆਪਣਾਂ ਦੋਸ਼)।
This is not the fault of the fire. If one fruit out of a thousand go bad, it is not the fault of the tree.
ਟਿਬੈਨੀਰੁਨਠਾਹਰੈਘਣਿਵਰਸਿਗਇਓਸੁ।
ਟਿਬਿਆਂ (ਅਰਥਾਤ ਉੱਚੀਆਂ ਥਾਵਾਂ) ਪੁਰ ਪਾਣੀ ਨਹੀਂ ਠਹਿਰਦਾ, (ਭਾਵੇ ਘਣਾ) ਬਦਲ (ਉਸ ਪੁਰ) ਵਰਸ ਗਿਆ ਹੋਵੇ।
It is not the fault of water that it will not rest on a hill.
ਵਿਣੁਸੰਜਮਿਰੋਗੀਮਰੈਚਿਤਿਵੈਦਨਰੋਸੁ।
ਪੱਥ ਤੋਂ ਬਾਝ ਰੋਗੀ ਮਰ ਜਾਂਦਾ ਹੈ, ਹਕੀਮ ਪੁਰ ਚਿਤ ਵਿਖੇ ਗੁੱਸਾ ਨਹੀਂ (ਕਰਨਾ ਚਾਹੀਏ)।
If a sick person die from not observing the regimen prescribed for him, it is not the fault of the doctor.
ਅਵਿਆਵਰਨਵਿਆਪਈਮਸਤਕਿਲਿਖਿਓਸੁ।
ਸੰਢ ਤ੍ਰੀਮਤ ਪ੍ਰਸੂਤਾ ਨਹੀਂ ਹੁੰਦੀ, ਉਸ ਦੇ ਮੱਥੇ ਦਾ ਲੇਖ ਹੀ ਅਜਿਹਾ ਹੈ, (ਪਤੀ ਦਾ ਕੀ ਦੂਖਣ ਹੈ, ਅੱਗੇ ਦ੍ਰਿਸ਼ਟਾਂਤ ਦਿੰਦੇ ਹਨ)
If a barren woman have no offspring, it is her destiny and not the fault of her husband.
ਬੇਮੁਖਪੜ੍ਹੈਨਇਲਮਜਿਉਂਅਵਗੁਣਸਭਿਓਸੁ।੮।
(ਗੁਰੂ ਥੋਂ) ਬੇਮੁਖ (ਰਹਿਣ ਵਾਲਾ 'ਇਲਮ') ਗਿਆਨ ਨਹੀਂ ਸਿੱਖਦਾ ਤਾਂ ਸਾਰੇ ਅਵਗੁਣ ਉਸੇ ਵਿਖੇ ਹਨ।☬ਭਾਵ- ਗੁਰੂ ਵਿਖੇ ਕੋਈ ਅਵਗੁਣ ਨਹੀ', ਕਿਉਂ ਜੋ ਸੂਰਦਾਸ ਆਪ ਹੀ ਆਰਸੀ ਦੇਖ ਨਹੀਂ ਸਕਦਾ ਤਾਂ ਆਰਸੀ ਦਾ ਕੀ ਆਲਸ ਹੈ ਤੇ ਸੂਰਜ ਦਾ ਕੀ ਦੋਸ਼। ਬੇਮੁਖ ਵਿਖੇ ਗਿਆਨ ਵੇਰਾਗ ਦੀਆਂ ਅੱਖਾਂ ਨਹੀਂ ਹਨ, ਇਸ ਲਈ ਕੁਝ ਲਾਭ ਨਹੀਂ
In the same way if a perverse man accept not the Guru's instruction, it is his own fault and not the Guru's.
ਪਉੜੀ੯
ਅੰਨ੍ਹੈਚੰਦੁਨਦਿਸਈਜਗਿਜੋਤਿਸਬਾਈ।
ਸੂਰਦਾਸ ਨੂੰ ਚੰਦਰਮਾਂ ਨਹੀਂ ਦਿੱਸਦਾ, ਜਗਤ ਵਿਖੇ (ਉਸ ਦੀ) ਜੋਤਿ ਸਾਰੇ ਆਈ ਹੋਈ ਹੈ।
The blind cannot see the moon though its light scatters all around.
ਬੋਲਾਰਾਗੁਨਸਮਝਈਕਿਹੁਘਟਿਨਜਾਈ।
ਡੇਰੇ ਨੂੰ ਰਾਗ ਦੀ ਕੁਝ ਸਮਝ ਨਾ ਆਵੇ (ਤਾਂ ਰਾਗ ਦਾ) ਕੁਝ ਘਟ ਨਹੀਂ ਜਾਂਦਾ।
The music loses not its melody if a deaf cannot understand it.
ਵਾਸੁਨਆਵੈਗੁਣਗੁਣੈਪਰਮਲੁਮਹਿਕਾਈ।
ਜਿਸ ਦੀ ਘ੍ਰਾਣ ਸ਼ਕਤੀ ਨਹੀਂ ਹੈ, ਉਸ ਨੂੰ ਸੁਗੰਧ ਨਹੀਂ ਆਉਂਦੀ, ਪਰ ਚੰਦਨ ਮਹਿਕ ਰਿਹਾ ਹੈ। (ਭਾਵ ਗੁਰੂ ਨਾਮ ਦੀ ਵਾਸ਼ਨਾਂ ਦੇ ਰਹੇ ਹਨ, ਬੇਮੁਖ ਨੂੰ ਅਨੰਦ ਨਹੀਂ ਆਉਂਦਾ),
In spite of plenty of fragrance, the person without power of smell cannot enjoy the same.
ਗੁੰਗੈਜੀਭਨਉਘੜੈਸਭਿਸਬਦਿਸੁਹਾਈ।
ਗੁੰਗੇ ਦੀ ਜੀਭ ਨਹੀਂ ('ਉਘੜਦੀ') ਖੁਲਦੀ, ਸ਼ਬਦ ਤਾਂ ਸਭਨਾਂ ਨੂੰ ਸੁਭਾਇਮਾਨ ਕਰ ਰਿਹਾ ਹੈ। (ਹੇਠਲੀਆਂ ਦੋ ਤੁਕਾਂ ਵਿਖੇ ਸਾਰਾ ਰਹੱਸ ਪ੍ਰਗਟ ਕਰਦੇ ਹਨ)।
The word resides in one and all, but the dumb cannot move his tongue (to pronounce it).
ਸਤਿਗੁਰੁਸਾਗਰੁਸੇਵਿਕੈਨਿਧਿਸਭਨਾਂਪਾਈ।
ਸਭਨਾਂ (ਸ਼ਰਧਾਲੂਆਂ) ਸਤਿਗੁਰੂ (ਗੁਰੂ ਨਾਨਕ) ਸਮੁੰਦਰ ਨੂੰ ਸੇਵ ਕੇ ਨਿਧਿ (ਸੰਪਦਾ) ਪਾ ਲੀਤੀ ਹੈ, (ਸਮੁੰਦ੍ਰ ਤੋਂ ਸਤਿ ਸੰਤੋਖਾਦਿ ਮੋਤੀ ਲੱਭ ਲੀਤੇ ਹਨ, ਪਰੰਤੂ)
The true Guru is an ocean and the true servants receive treasures out of it.
ਬੇਮੁਖਹਥਿਘਘੂਟਿਆਂਤਿਸੁਦੋਸੁਕਮਾਈ।੯।
ਬੇਮੁਖ ਦੇ ਹੱਥ ਵਿਖੇ ਘੋਗੇ ਹੀ ਪਏ, (ਭਾਵ ਵਿਖਿਆ ਵਿਚ ਹੀ ਗ਼ਲਤਾਨ ਰਿਹਾ, ਇਹ) ਉਸ ਦੀ ਹੀ ਦੂਸ਼ਨ (ਸਤਿਗੁਰੂ ਤਾਂ ਸਮੁੰਦਰ ਵਤ ਗਹਿਰ ਗੰਭੀਰ ਪਰਉਪਕਾਰੀ ਹਨ),
The apostates get ',the shells only because their cultivation and labour is defective.
ਪਉੜੀ੧੦
ਰਤਨਉਪੰਨੇਸਾਇਰਹੁਂਭੀਪਾਣੀਖਾਰਾ।
ਸਮੁੰਦ੍ਰ ਥੋਂ ਰਤਨ ਨਿਕਲੇ, ਪਰੰਤੂ ਪਾਣੀ ਉਸ ਦਾ ਖਾਰਾ ਹੀ ਹੈ।
Jewels have come out of sea but still its water is brackish.
ਸੁਝਹੁਸੁਝਨਿਤਿਨਿਲੋਅਅਉਲੰਗੁਵਿਚਿਕਾਰਾ।
ਚੰਦ੍ਰਮਾਂ ਥੋਂ ਤਿੰਨੇ ਲੋਕ ਪ੍ਰਕਾਸ਼ਤ ਹੁੰਦੇ ਹਨ, ਪਰੰਤੂ ਉਸ ਦੇ ਵਿਚ (ਕਾਲਖ ਦਾ) ਕਲੰਕ ਲੱਗਾ ਹੋਇਆ ਹੈ।
In the light of moon, the three worlds are seen, yet the stigma on moon persists.
ਧਰਤੀਉਪਜੈਅੰਨੁਧਨੁਵਿਚਿਕਲਰੁਭਾਰਾ।
ਪ੍ਰਿਥਵੀ ਵਿਚੋਂ ਅੰਨ ਧਨ ਉਪਜਦਾ ਹੈ, (ਪਰੰਤੂ) ਕੱਲਰ (ਉਸ) ਵਿਖੇ ਬਾਹਲਾ ਹੈ।
The earth produces the corn but still alkaline earth is also there.
ਈਸਰੁਤੁਸੈਹੋਰਨਾਘਰਿਖਪਰੁਛਾਰਾ।
ਸ਼ਿਵ ਹੋਰਨਾਂ ਨੂੰ (ਕਿਰਪਾਲੂ ਹੋਕੇ) ਵਰ ਦੇਂਦਾ ਹੈ, (ਪਰੰਤੂ ਉਸ ਦੇ ਘਰ ਖੱਪਰ ਤੇ ਸੁਆਹ ਹੀ ਹੈ।
Siva, getting happy, grants boons to others but in his own home only ashes and begging bowl are found.
ਜਿਉਂਹਣਵੰਤਿਕਛੋਟੜਾਕਿਆਕਰੈਵਿਚਾਰਾ।
ਜਿੰਕੂ ਹਨੂੰਮਾਨ (ਸਮੁੰਦ੍ਰਰ ਟੱਪਕੇ ਸੀਤਾ ਦੀ ਖਬਰ ਲਿਆਂਦੀ ਅਰ ਰਾਖਸ਼, ਮਾਰੇ, ਲੰਕਾਂ ਵਿਖੇ ਫਤੇ ਪਾਈ, ਜੀਵਣ ਬੂਟੀ ਲਿਆਂਦੀ, ਪਰੰਤੂ ਉਸ ਦੇ ਤੇੜ) ਕਛਉਟੀ ਹੀ ਰਹੀ, ਵਿਚਾਰਾ ਕੀ ਕਰੇ ('ਕਰਮ ਕਰਿ ਕਛਉਟੀ ਮਫੀਟਸਿਰੀ'॥ ਉਸ ਦੇ ਕਰਮਾਂ ਵਿਚ ਇਹੋ (ਲਿਖੀ ਸੀ ਸੋ ਸਿਰੋਂ ਨਾ ਟਲੀ, ਕਿਉਂ ਜੋ ਰਾਮ ਜੀ ਨੇ ਕਿਹਾ ਸੀ ਜਦ ਸੰਜੀਵਨ
The powerful Hanuman can do a lot for others but has only a loincloth to wear.
ਬੇਮੁਖਮਸਤਕਿਲਿਖਿਆਕਉਣੁਮੇਟਣਹਾਰਾ।੧੦।
ਬੇਮੁਖ ਦੇ ਮੱਥੇ ਦਾ ਲੇਖ ਕੌਣ ਮੇਟ ਸਕਦਾ ਹੈ।
Who can efface the words of destiny of the apostate.
ਪਉੜੀ੧੧
ਗਾਂਈਘਰਿਗੋਸਾਂਈਆਂਮਾਧਾਣੁਘੜਾਏ।
ਗਊੂਆਂ ਤਾਂ ਗੁੱਜਰਾਂ (ਆਥਵਾ ਮਾਲਕਾਂ) ਦੇ ਘਰ ਹਨ, (ਸ਼ੇਖ ਚਿਲੀ ਨੇ) ਮਧਾਣੀਆਂ ਘੜਾ ਛੱਡੀਆਂ (ਕਿ ਗਊਆਂ ਦੇ ਦੁੱਧ ਤੋਂ ਮੱਖਣ ਕੱਢਾਂਗੇ)।
The cow herds are there in the house of the master, the foolish person continues getting the churning sticks made for his own home.
ਘੋੜੇਸੁਣਿਸਉਦਾਗਰਾਂਚਾਬਕਮੁਲਿਆਏ।
ਘੋੜੇ ਸੁਦਾਗਰਾਂ (ਵਪਾਰੀਆਂ) ਦੇ ਘਰ ਸੁਣਕੇ, (ਆਪ ਮੁੱਲ ਲੀਤੇ ਨਹੀਂ ਪਰ) ਚਾਬਕ (ਘੋੜਿਆਂ ਲਈ ਅਗੇਤਰੇ ਹੀ ਮੁੱਲ ਲੈ ਛੱਡੇ (ਮਾਰਣ ਦਾ ਉਪਾਉ ਪਹਿਲ ਹੀ ਕਰ ਰਖਿਆ)।
The horses are with the merchants and the foolish person roams around purchasing the whips.
ਦੇਖਿਪਰਾਏਭਾਜਵਾੜਘਰਿਗਾਹੁਘਤਾਏ।
ਪਰਾਏ ਖਲਵਾੜੇ (ਦਾਣਿਆਂ ਦੇ ਬੋਹਲ) ਦੇਖਕੇ ਆਪਣੇ ਘਰ ਗਾਹ ਘਤਾ ਛੱਡੇ, (ਹਾਲੀ ਵੱਸਣੋਂ ਹੀ ਗਿਆ)
Foolish person creates stampede at his home only by seeing the harvest of others around the threshing floor.
ਸੁਇਨਾਹਟਿਸਰਾਫਦੇਸੁਨਿਆਰਸਦਾਏ।
ਸੋਨਾ ਸਰਾਫ ਦੀ ਹੱਟੀ (ਪੁਰ ਬਾਹਲਾ ਵਿਕਦਾ) ਦੇਖਕੇ (ਆਪਣੇ ਘਰ) ਸੁਨਿਆਰੇ ਸਦਵਾਏ (ਕਿ ਸੋਨੇ ਨੂੰ ਪਰਖ ਕੇ ਮੁਲ ਦੱਸਣਗੇ)।
The gold is with the gold merchant but the foolish calls for the goldsmith at his own home for preparing the jewellery.
ਅੰਦਰਿਢੋਈਨਾਲਹੈਬਾਹਰਿਬਾਫਾਏ।
ਘਰ ਦੇ ਅੰਦਰ (ਚੱਪਾ) ਥਾਉਂ ਨਹੀਂ ਲੱਭਦੀ, ਬਾਹਰ ਗੱਪਾਂ ਮਾਰਦਾ ਹੈ (ਕਿ ਸਾਡੇ ਅੰਦਰ ਵਡੇ ਪਰਾਹੁਣੇ ਗੁਜ਼ਾਰਾ ਕਰ ਸਕਦੇ ਹਨ)। (ਛੀਵੀਂ ਤੁਕ ਵਿਖੇ ਸਾਰਾ ਉਪਰਲਾ ਤੱਤ ਦੱਸਦੇ ਹਨ)।
He has no place at home, but goes on boasting outside.
ਬੇਮੁਖਬਦਲਚਾਲਹੈਕੂੜੋਆਲਾਏ।੧੧।
ਬੇਮੁਖ ਦੀ ਬੱਦਲ ਵਾਲਾ ਛਾਯਾ ਹੈ, (ਪਲ ਕਿਧਰੇ ਪਲ ਕਿਧਰੇ, ਜੋ ਬੋਲਦਾ ਹੈ ਸੋ ਕੂੜ ਹੀ ਬੋਲਦਾ ਹੈ)।
The apostate is unstable like the speedy cloud and goes on telling lies.
ਪਉੜੀ੧੨
ਮਖਣੁਲਇਆਵਿਰੋਲਿਕੈਛਾਹਿਛੁਟੜਿਹੋਈ।
ਰਿੜਕ ਕੇ ਮੱਖਣ ਕੱਢ ਲਿਆ, (ਪਿੱਛੋਂ 'ਛਾਹ') ਲੱਸੀ ਛੁਟੜ ਹੋ ਜਾਂਦੀ ਹੈ, (ਭਾਵ ਨਿਕਦਰੀ ਹੋ ਜਾਂਦੀ ਹੈ)
When the butter is churned and taken away, the butter milk (lassi) is abandoned.
ਪੀੜਲਈਰਸੁਗੰਨਿਅਹੁਛਿਲੁਛੁਹੈਨਕੋਈ।
(ਜਦ) ਰਹ ਗੰਨੇ ਵਿਚੋਂ (ਵੇਲਣੇ ਵਿਚ) ਪੀੜਕੇ ਕੱਢ ਲਈ, ਤਾਂ ਪੱਛੀ ਨੂੰ ਕੋਈ ਨਹੀਂ ਛੋਂਹਦਾ (ਅੱਗ ਵਿਚ ਬਾਲਣ ਦੇ ਹੀ ਕੰਮ ਆਉਂਦੀ ਹੈ)।
When the juice of sugarcane is extracted out, nobody touches the bagasse.
ਰੰਗੁਮਜੀਠਹੁਨਿਕਲੈਅਢੁਲਹੈਨਸੋਈ।
ਮਜੀਠ ਵਿਚੋਂ ਜਦ ਰੰਗ ਕੱਢ ਲਿਆ, ਉਸ ਦਾ ਕੌਡੀ ਬੀ ਮੁੱਲ ਨਹੀਂ ਪੈਂਦਾ, (ਫੋਗ ਕੂੜੇ ਵਿਖੇ ਸਿੱਟਿਆ ਜਾਂਦਾ ਹੈ)।
When the fast colour of Rubia munjista is taken away then nobody cares for it even worth a penny.
ਵਾਸੁਲਈਫੁਲਵਾੜੀਅਹੁਫਿਰਿਮਿਲੈਨਢੋਈ।
ਫੁਲਾਂ ਵਿਚੋਂ ਵਾਸ਼ਨਾ ਲੈ ਲੀਤੀ, ਫੇਰ ਆਸਰਾ ਨਹੀਂ ਮਿਲਦਾ (ਸਾਰੇ ਜੂਠੇ ਕਰ ਕੇ ਸਿੱਟੇ ਜਾਂਦੇ ਹਨ)।
When the fragrance of flowers is exhausted, no more shelter they get.
ਕਾਇਆਹੰਸੁਵਿਛੁੰਨਿਆਤਿਸੁਕੋਨਸਥੋਈ।
(ਜਦ) ਦੇਹ ਵਿਚੋਂ ('ਹੰਸ') ਜੀਵ ਦਾ ਵਿਛੋੜਾ ਹੋ ਜਾਵੇ, ਉਸ ਦਾ ਫੇਰ ਕੌਣ ਸਾਥੀ ਹੈ, (ਅੱਗ ਵਿਖੇ ਸਾੜੀ ਜਾਂ ਧਰਤੀ ਵਿਖੇ ਦੱਬੀ ਜਾਂਦੀ ਹੈ। ਛੀਵੀਂ ਤੁਕ ਵਿਖੇ ਨਿਚੋੜ ਕੱਢਦੇ ਹਨ)।
When the atman separates from the body, no companion of the body remains.
ਬੇਮੁਖਸੁਕੇਰੁਖਜਿਉਂਵੇਖੈਸਭਲੋਈ।੧੨।
ਬੇਮੁਖ ਲੋਕ ਸੁੱਕੇ ਰੁੱਖ ਵਾਙੂੰ ਹਨ ਸਾਰੇ ਲੋਕ ਦੇਖਦੇ ਹਨ (ਕਿ ਸੁੱਕੇ ਰੁਖ ਦਾ ਕੀ ਹਾਲ ਹੁੰਦਾ ਹੈ, ਭਾਵ ਅੱਗ ਵਿਖੇ ਹੀ ਛੋਕਿਆ ਜਾਂਦਾ ਹੈ, ਤਿਹੇ ਹੀ ਬੇਮੁਖ ਲੋਕ ਹਨ)।
It is clear to everyone that the apostate is like drywood (which can only be pushed into fire).
ਪਉੜੀ੧੩
ਜਿਉਕਰਿਖੂਹਹੁਨਿਕਲੈਗਲਿਬਧੇਪਾਣੀ।
ਖੂਹ ਤੋਂ ਪਾਣੀ (ਤਦ) ਨਿਕਲਦਾ ਹੈ, ਜਦ (ਘੜੇ ਦਾ) ਗਲਾ (ਰੱਸੇ ਨਾਲ) ਬੱਧਾ ਜਾਵੇ (ਤਿਹਾ ਹੀ ਬੇਮੁਖ ਘੜੇ ਵਾਂਙੂ ਬੰਨ੍ਹਿਆਂ ਕੰਮ ਦਿੰਦਾ ਹੈ)।
The water is drawn out of well only when the pitcher is tied from the neck (with rope).
ਜਿਉਮਣਿਕਾਲੇਸਪਸਿਰਿਹਸਿਦੇਇਨਜਾਣੀ।
ਜਿਵੇਂ ਮਣੀ ਕਾਲੇ ਸੱਪ ਦੇ ਸਿਰ ਹੁੰਦੀ ਹੈ, ਹੱਸਕੇ ਕਦੀ ਦੇ ਨਹੀਂ ਜਾਣਦਾ, (ਅਰਥਾਤ ਮਰਕੇ ਹੀ ਦੇਂਦਾ ਹੈ)।
The cobra does not happily give away the jewel in the head (it gives only after getting killed).
ਜਾਣਕਥੂਰੀਮਿਰਗਤਨਿਮਰਿਮੁਕੈਆਣੀ।
ਕਸਤੂਰੀ ਹਰਣ ਦੀ ਨਾਭੀ ਵਿਖੇ ਹੈ, (ਪਰੰਤੂ ਜਦ) ਮਰਕੇ ਮੁੱਕਦਾ ਹੈ। (ਤਦੋਂ) ਆਣੀਦੀ ਹੈ (ਲੋਕ ਨਾਭੀ ਵਿਚੋਂ ਕੱਢਦੇ ਹਨ)
The deer also gives musk only after its death.
ਤੇਲਤਿਲਹੁਕਿਉਨਿਕਲੈਵਿਣੁਪੀੜੇਘਾਣੀ।
ਤੇਲ ਤਿਲਾਂ ਵਿਚੋਂ ਘਾਣੀ ਵਿਖੇ ਪੀੜੇ ਬਾਝ ਕਿੱਕੁਰ ਨਿਕਲ ਸਕਦਾ ਹੈ।
ਜਿਉਮੁਹੁਭੰਨੇਗਰੀਦੇਨਲੀਏਰੁਨਿਸਾਣੀ।
ਖੋਪੇ ਦੀ ਜਿਵੇਂ ਇਹੋ ਨਿਸ਼ਾਨੀ ਹੈ ਕਿ ਮੂੰਹ ਭੰਨੀਦਾ ਹੈ ਤਦ ਗਰੀ ਦੇਂਦਾ ਹੈ, (ਇਸ ਕੰਮੋਂ ਬਾਝ ਗਰੀ ਨਹੀਂ ਦੇਂਦਾ)। (ਛੀਵੀਂ ਤੁਕ ਵਿਖੇ ਬੇਮੁਖ ਪਰ ਘਟਾਕੇ ਦੱਸਦੇ ਹਨ)।
The kernel of coconut can be got only when its mouth is broken.
ਬੇਮੁਖਲੋਹਾਸਾਧੀਐਵਗਦੀਵਾਦਾਣੀ।੧੩।
(ਗੁਰੂ ਤੋਂ ਜੋ) ਬੇਮੁਖ (ਹੈ ਉਹ) ਲੋਹੇ (ਸਮਾਨ ਹੈ, ਉਸ ਦੇ ਸਿਰ ਪੁਰ 'ਵਦਾਣਾਂ') ਹਥੌੜਿਆਂ ਦੀਆਂ ਸੱਟਾਂ ਪੈਂਦੀਆਂ ਹੀ ਰਹਿਣ ਤਾਂ ਹੀ ਸਿੱਧਾ ਕੀਤਾ ਜਾਂਦਾ ਹੈ।
The apostate is such an iron that can be given desired shape only with the strokes of hammer.
ਪਉੜੀ੧੪
ਮਹੁਰਾਮਿਠਾਆਖੀਐਰੁਠੀਨੋਤੁਠੀ।
(ਬੇਮੁਖਾਂ ਦੀ ਸਾਰੀ ਗੱਲ ਉਲਟੀ ਹੈ, ਕਿੱਕੁਰ ਉਲਟੀ ਹੈ?) ਮਹੁਰਾ (ਜੋ ਲੁਕਾਂ ਨੂੰ ਮਾਰ ਦੇਵੇ ਉਸ ਨੂੰ) ਮਿੱਠਾ ਕਹਿੰਦੇ ਹਨ ('ਮਿੱਠਾ ਤੇਲੀਆ'), (ਜੇਕਰ ਮਾਤਾ ਸੀਤਲਾ ਨਿਕਲੇ ਤਾਂ) ਕ੍ਰੋਪਵਾਨ ਹੋਈ (ਦੁਖ ਦੇਂਦੀ) ਨੂੰ ਤੁੱਠੀ (ਪ੍ਰਸੰਨ ਹੋਈ (ਕਹਿੰਦੇ ਹਨ)।
The foolish would say the poison sweet and the angry person a happy one.
ਬੁਝਿਆਵਡਾਵਖਾਣੀਐਸਵਾਰੀਕੁਠੀ।
ਜੇ (ਦੀਵਾ) ਬੁਝ ਜਾਵੇ ਤਾਂ ਆਖਦੇ ਹਨ (ਕਿ ਦੀਵਾ) ਵੱਡਾ ਹੋ ਗਿਆ (ਇਹ ਨਹੀਂ ਜਾਣਦੇ ਕਿ ਉਸਦਾ ਤਾਂ ਫੱਕਾ ਤੀਲਾ ਨਹੀਂ ਰਿਹਾ, ਅਰ ਬੱਕਰੀ 'ਕੁਠੀ') ਕੋਹੀ ਹੋਈ ਨੂੰ (ਆਖਦੇ ਹਨ ਕਿ ਬੱਕਰੀ) ਸਵਾਰੀ ਗਈ ਹੈ, (ਹੱਡੀਣੀ ਕੱਢਕੇ ਠੀਕ ਕੀਤੀ ਗਈ ਹੈ)।
To the extinguished lamp he says the enlarged one and a killed goat to him is dressed one.
ਜਲਿਆਠੰਢਾਗਈਨੋਆਈਤੇਉਠੀ।
ਸੜੇ ਹੋਏ (ਮੁਰਦੇ) ਨੂੰ ਠੰਡਾ (ਅਰਥਾਤ ਏਹ ਪ੍ਰਾਣੀ ਸ਼ਾਤ ਹੋ ਗਿਆ ਆਖਦੇ ਹਨ), ਗਈ ਨੂੰ ਆਈ ਤੇ (ਆਈ ਨੂੰ) ਉੱਠੀ ਕਹਿੰਦੇ ਹਨ, (ਤਾਤਪਰਜ ਇਹ ਕਿ ਜਦ ਅੱਖ ਵਿਖੇ ਕੁਝ ਮਾਂਦਗੀ ਹੋ ਜਾਵੇ ਤਾਂ ਕਹਿੰਦੇ ਹਨ ਕਿ ਅੱਖ ਆ ਗਈ ਹੈ, ਅਰ ਕੋਈ ਵਿਧਵਾ ਕਿਸੇ ਦੇ ਘਰ ਬਹਿ ਜਾਵੇ ਤਾਂ ਲੋਕ ਆਖਦੇ ਹਨ ਕਿ ਉਹ ਤ੍ਰੀਮਤ ਉਠ ਗਈ ਹੈ, ਇਹ ਨਹੀਂ
To burnt he would say the cooled one: the 'gone' for him is 'come' and the 'come' one for him is eloped one i.e. if something sets in the eye, the eye is said to be soaring and if a widow settles in someone's house by marrying him, she is said to have elo
ਅਹਮਕੁਭੋਲਾਆਖੀਐਸਭਗਲਿਅਪੁਠੀ।
ਮੂਰਖ ਨੂੰ ਸਿਧਾ ਸਾਧਾ ਆਖਦੇ ਹਨ ਕਿ (ਇਹ ਨਹੀਂ ਜਾਣਦੇ ਕਿ ਬੇਪਰਵਾਹ ਆਲਾ ਭੋਲਾ ਹੈ ਇੱਕੁਰ) ਸਭ ਗੱਲਾਂ ਉਲਟੀਆਂ ਹਨ। (ਪੰਜਵੀਂ ਛੀਵੀਂ ਤੁਕ ਵਿਖੇ ਸਾਰਾ ਤਾਤਪਰਜ ਦੱਸਦੇ ਹਨ)।
To moron he would say simple, and his all talks will be contrary to normal.
ਉਜੜੁਤ੍ਰਟੀਬੇਮੁਖਾਂਤਿਸੁਆਖਨਿਵੁਠੀ।
ਬੇਮੁਖਾਂ ਦੀ ('ਤੱਟੀ') ਝੁੱਗੀ ਉੱਜੜਦੀ ਹੈ ਤਦ ਉਸ ਨੂੰ ਆਖਦੇ ਹਨ ਕਿ ਵੱਸਦੀ ਹੈ, (ਗੱਲ ਕੀ ਬੇਮੁਖ ਜਿਹੇ ਹੋਏ ਤਿਹੇ ਨਿੱਜ ਹੋਏ। ਮੋਰ ਦੇ ਖੰਭ ਵਿਖੇ ਅੱਖ ਤਾਂ ਵੱਡੀ ਸੋਹਣੀ ਹੈ ਪਰੰਤੂ ਕਿਸੇ ਕੰਮ ਦੀ ਨਹੀਂ ਹੈ, ਅਜਿਹਾ ਹੀ ਬੇਮੁੱਖ ਹੈ)।
To the ruining person, the foolish would say that he is leaving everything of his own sweet will.
ਚੋਰੈਸੰਦੀਮਾਉਂਜਿਉਂਲੁਕਿਰੋਵੈਮੁਠੀ।੧੪।
ਚੋਰ ਦੀ (ਮੁਠੀ ਹੋਈ) ਮਾਉ, ਵਾਂਗੂੰ ਲੁਕਕੇ ਗੁਠ ਵਿਚ ਰੋਂਦੇ ਹਨ, (ਕਿਉਂ ਜੋ ਚੋਰੀ ਦੀ ਮਾਂ ਪ੍ਰਗਟ ਰੋਵੇ ਤਾਂ ਜਾਣਦੀ ਹੈ ਕਿ ਮੇਰਾ ਪੁਤ੍ਰ ਨਾ ਫੜੀਂਦਾ ਬੀ ਫੜਿਆ ਜਾਊ)।
Such people are like the mother of a thief who weeps hiding in a corner (lest she is detected and possibility of catching hold of her son increases).
ਪਉੜੀ੧੫
ਵੜੀਐਕਜਲਕੋਠੜੀਮੁਹੁਕਾਲਖਭਰੀਐ।
(ਜੇ) ਕੱਜਲ ਦੀ ਕੋਠੜੀ ਵਿਚ ਜਾ ਵੜੀਏ ਤਾਂ ਮੂੰਹ ਕਾਲਕ ਨਾਲ ਭਰ ਜਾਂਦਾ ਹੈ, (ਬੇਮੁਖ ਦੇ ਸੰਗ ਵਿਚ ਕਲੰਕ ਲੱਗਦਾ ਹੈ।
If someone enters a room full of soot his face is sure to be blackened.
ਕਲਰਿਖੇਤੀਬੀਜੀਐਕਿਹੁਕਾਜੁਨਸਰੀਐ।
ਕੱਲਰ ਵਿਚ ਬੀਉ ਪਾਉਣ ਨਾਲ ਕੁਝ ਕੰਮ ਨਾਂ ਸਰੂ (ਅਰਥਾਤ ਬੇਮੁਖ ਨੂੰ ਉਪਦੇਸ਼ ਦੇਣਾ ਬੀ ਨਿਸ਼ਫਲ ਹੋ ਜਾਂਦਾ ਹੈ)।
If seed be sown in the alkaline field, that will go useless.
ਟੁਟੀਪੀਂਘੈਪੀਂਘੀਐਪੈਟੋਏਮਰੀਐ।
ਟੁਟੀ ਹੋਈ ਪੀਂਘ ਵਿਚ ਜੇਝੂਟੇ ਲਈਏ, ਹੋਏ ਵਿਚ ਪੈਕੇ (ਅੰਤ ਨੂੰ) ਮਰ ਜਾਈਦਾ ਹੈ। (ਤਿਵੇਂ ਬੇਮੁਖ ਨਾਲ ਸੰਗ ਕਰ ਕੇ ਬੇਮੁਖ ਹੋਕੇ ਮਰੀਦਾ ਹੈ)।
If somebody swings in a broken swing, he will fall and kill himself.
ਕੰਨਾਂਫੜਿਮਨਤਾਰੂਆਂਕਿਉਦੁਤਰੁਤਰੀਐ।
ਮਨਤਾਰੂਆਂ ਦਾ ਮੋਢਾ ਫੜ ਕੇ ਕਿੱਕੁਰ ਕਠਨ ਸਮੁੰਦਰ ਤਰ ਸਕੀਦਾ ਹੈ, (ਕਿਉਂ ਜੋ ਆਪ ਹੀ ਡੁੱਬਣਹਾਰਾ ਹੈ ਤਾਂ ਹੋਰ ਨੂੰ ਕਿੱਕੁਰ ਪਾਰ ਕਰ ਸਕੂ)।
If a man who does not know how to swim, leans on the shoulders of another equally ignorant, how shall he cross a deep river?
ਅਗਿਲਾਇਮੰਦਰਿਸਵੈਤਿਸੁਨਾਲਿਨਫਰੀਐ।
(ਜਿਹੜਾ) ਆਪਣੇ ਘਰ ਨੂੰ ਅੱਗ ਲਾਕੇ ਮੰਦਰ ਵਿਚ ਸੋਂ ਰਹੇ, ਉਸ ਦੇ ('ਫਰੀਐ') ਵਾਹਰੂ ਨਾ ਹੋਈਏ, (ਕਿਉਂ ਜੋ ਉਹ ਮਹਾਂ ਮੂਰਖ ਤੇ ਮੰਦ ਬੁਧੀ ਹੈ, ਉਸ ਦੀ ਕੁਮਕ ਕਰਨ ਨਾਲ ਆਪਣੇ ਪ੍ਰਾਣਾਂ ਦਾ ਖਤਰਾ ਹੈ ਅਥਵਾ ਉਸ ਦਾ 'ਨਾਲ' ਰਹੀਏ 'ਸਾਥ' ਨਾ ਫੜੀਐ, ਨਾ ਕਰੀਏ)।
Move not with him who sets fire to his own house and then goes to sleep.
ਤਿਉਂਠਗਸੰਗਤਿਬੇਮੁਖਾਂਜੀਅਜੋਖਹੁਡਰੀਐ।੧੫।
ਬੇਮੁਖ ਲੋਕਾਂ ਦੀ ਸੰਗਤ ਚੋਰਾਂ ਦੀ ਸੰਗਤ ਹੈ, ਇਸ ਵਿਚ ਇਕ ਨਾ ਇਕ ਦਿਨ ਰਾਜਾ ਦੀ ਕੈਦ ਦਾ ਖਤਰਾ ਹੈ, ਇਸ ਲਈ ਦੁਸ਼ਟਾਂ ਦੀ ਸੰਗਤ ਥੋਂ) ਦਿਲੋਂ ਡਰਦੇ ਰਹਿਣਾ ਚੰਗਾ ਹੈ।
Such is the society of the deceitful and apostates wherein man is ever in fear of his life.
ਪਉੜੀ੧੬
ਬਾਮ੍ਹਣਗਾਂਈਵੰਸਘਾਤਅਪਰਾਧਕਰਾਰੇ।
ਬ੍ਰਹਮ ਜਾਨਣਹਾਰੇ ਦੀ, ਗਊ ਦੀ, ਤੇ ਕੁਲ ਦੀ ਹੱਤਿਆ ਕਰਨੀ ਕਰਾਰੇ ਪਾਪ ਹਨ।
(It is said that) The killing of brahmin, cow and the man of one's own family is a deadly sin.
ਮਦੁਪੀਜੂਏਖੇਲਦੇਜੋਹਨਿਪਰਨਾਰੇ।
ਮਦਰਾ ਦੇ ਪੀਣ ਵਾਲੇ, ਜੂਏ ਦੇ ਖਿਲਾਰੀ, ਪਰ ਇਸਤ੍ਰੀ ਨੂੰ (ਭੈੜੀ ਨਜ਼ਰ ਨਾਲ) ਤੱਕਣ ਵਾਲੇ।
The drunkards gamble and look at the wives of others.
ਮੁਹਨਿਪਰਾਈਲਖਿਮੀਠਗਚੋਰਚਗਾਰੇ।
ਪਰਾਈ ('ਲੱਖਮੀ') ਮਾਯਾ ਚੁਰਾਵਣ ਵਾਲੇ ਠੱਗ ਲੋਕ (ਜੋ ਦਿਨ ਦੀਵੀਂ ਧੋਖਾ ਦੇ ਲੁਟਦੇ ਹਨ। 'ਚੋਰ' (ਰਾਤ ਸੰਨ੍ਹਾ ਲਾਉਣ ਵਾਲੇ ਚਗਾਰੇ (ਬਟਪਾੜ, ਧਾੜਵੀ ਲੋਕ),
The thieves and decoits loot other's wealth.
ਵਿਸਾਸਧ੍ਰੋਹੀਅਕਿਰਤਘਣਪਾਪੀਹਤਿਆਰੇ।
ਵਿਸ਼ਵਾਸ ਘਾਤੀ, ਧ੍ਰੋਹੀ (ਦਗ਼ਾ ਦੇਣ ਹਾਰੇ), ਅਕਿਰਤਘਣ (ਕੀਤੇ ਉਪਕਾਰ ਦੇ ਨਾ ਜਾਣਨ ਵਾਲੇ), ਪਾਪੀ ਅਤੇ ਹੱਤਿਆ ਕਰਨ ਹਾਰੇ, (ਹੇਠਲੀਆਂ ਦੋ ਤੁਕਾਂ ਵਿਖੇ ਨਿਚੋੜ ਦੱਸਦੇ ਹਨ)।
These all are treacherous, ungrateful, sinners and killers.
ਲਖਕਰੋੜੀਜੋੜੀਅਨਿਅਣਗਣਤਅਪਾਰੇ।
ਉਕਤ ਪਾਪੀ ਲੱਖਾਂ ਅਤੇ ਕਰੋੜਾਂ ਜੋੜ ਦੇਈਏ (ਫੇਰ) ਬੇਸ਼ੁਮਾਰ ਤੇ ਅਪਾਰ ਹੋ ਜਾਣ (ਪਰ)
If such persons are gathered in infinite number;
ਇਕਤੁਲੂਇਨਪੁਜਨੀਬੇਮੁਖਗੁਰਦੁਆਰੇ।੧੬।
ਗੁਰਦਵਾਰੇ ਥੋਂ ਬੇਮੁਖ ਦੇ ਇਕ ਰੋਮ ਦੇ ਸਮਾਨ ਨਹੀਂ ਹੋਣਗੇ।
Even they all are not equal to the single hair of the apostate.
ਪਉੜੀ੧੭
ਗੰਗਜਮੁਨਗੋਦਾਵਰੀਕੁਲਖੇਤਸਿਧਾਰੇ।
ਗੰਗਾ, ਜਮਨਾਂ, ਗੋਦਾਵਰੀ ਅਰ ਕੁਰਖੇਤ੍ਰ ਦੀ ਯਾਤ੍ਰਾ ਕਰੇ (ਅਰਥਾਤ ਇਨ੍ਹਾਂ ਨਦੀਆਂ ਦੇ ਪੁਰਬਾਂ ਦਾ ਸ਼ਨਾਨ ਕਰੇ)।
If one goes to the Ganges, Yamuna, Godavari and Kurukshetr.
ਮਥੁਰਾਮਾਇਆਅਯੁਧਿਆਕਾਸੀਕੇਦਾਰੇ।
ਮਥਰਾ, ਮਾਇਆ, ਅਜੁਧਿਆ, ਕਾਂਸ਼ੀ, ਕੇਦਾਰ ਨਾਥ (ਦੇ ਦਰਸ਼ਨ ਕਰੇ)।
Mathure, Mayapuri, Ayodhya , Kasi, Kedarnath are also visited.
ਗਇਆਪਿਰਾਗਸਰਸੁਤੀਗੋਮਤੀਦੁਆਰੇ।
ਗਯਾ, ਪ੍ਰਯਾਗ, ਸੁਰਸਵਤੀ, ਗੋਮਤੀ ਨਦੀ ਦੇ ਦੁਆਰੇ (ਪਰਸੇ)।
The door of Gomati, Sarasvati, Prayag. Gaya is too approached.
ਜਪੁਤਪੁਸੰਜਮੁਹੋਮਜਗਿਸਭਦੇਵਜੁਹਾਰੇ।
ਜਪ, ਤਪ, ਸੰਜਮਾਦਿ ਸਾਧਨ ਅਰ ਹੋਮ ਯੱਗ ਕਰ ਕੇ ਸਾਰੇ ਦੇਵਤਿਆਂ ਨੂੰ ('ਜੁਹਾਰ') ਨਮਸਕਾਰਾਂ ਕਰੇ।
All sort of rectations, penances, continences, yajns, homs are practised and all the gods are eulogised.
ਅਖੀਪਰਣੈਜੇਭਵੈਤਿਹੁਲੋਅਮਝਾਰੇ।
ਅੱਖਾ ਪਰਨੇ ਜੇ ਤਿੰਨਾਂ ਲੋਕਾਂ ਵਿਖੇ ਭਵੇਂ।
The eyes putting on earth if even the three worlds are visited.
ਮੂਲਿਨਉਤਰੈਹਤਿਆਬੇਮੁਖਗੁਰਦੁਆਰੇ।੧੭।
(ਫਿਰ ਬੀ) ਗੁਰੂ ਜੀ ਦੇ ਦੁਆਰੇ ਥੋਂ ਬੇਮੁਖ ਰਹਿਣ ਦੀ ਹੱਤਿਆ ਦਾ ਪਾਪ ਕਦਾਚਿਤ ਨਹੀਂ ਉਤਰੇਗਾ।
Even then the sin of apostasy never fades out.
ਪਉੜੀ੧੮
ਕੋਟੀਂਸਾਦੀਂਕੇਤੜੇਜੰਗਲਭੂਪਾਲਾ।
ਕ੍ਰੋੜਾਂ ਸਵਾਦਾਂ ਵਿਖੇ (ਅਰਥਾਤ ਵਿਖਿਆਂ ਵਿਖੇ ਕਈ ਮਸਤ ਰਹਿੰਦੇ ਹਨ), ਕਈ ਜੰਗਲਾਂ ਦੇ ਰਾਜੇ ਬਣੇ ਹੋਏ ਹਨ, (ਭਾਵ ਵਿਖਿਆ ਤੋਂ ਉਪਰਾਮ ਹੋਕੇ ਨਗਰਾਂ ਤੋਂ ਤਰਕ ਰਖਦੇ ਹਨ)।
Many are engrossed in myriad of tastes, and many are the kings of the forests.
ਥਲੀਂਵਰੋਲੇਕੇਤੜੇਪਰਬਤਬੇਤਾਲਾ।
ਕਈ ਥਲਾਂ ਦੇ ਵਰੋਲੇ ਬਣੇ ਹੋਏ ਹਨ (ਉਜਾੜੀਂ ਰਹਿੰਦੇ ਹਨ) ਕਈ ਪਹਾੜਾਂ ਦੇ ਬੁਤ ਬਣੇ ਰਹਿੰਦੇ ਹਨ (ਕੰਦ੍ਰਾਂ ਵਾਸੀ ਹਨ) (ਗੱਲ ਕੀ ਤਾਲ ਤੋਂ ਘੁੱਥੇ ਹੋਏ ਪਏ ਭਟਕਦੇ ਹਨ)।
Many are the places, whirlwinds, mountains and the ghosts.
ਨਦੀਆਂਨਾਲੇਕੇਤੜੇਸਰਵਰਅਸਰਾਲਾ।
ਕਈ ਨਦੀਆਂ, ਨਾਲਿਆਂ, ਸਮੁੰਦਰਾਂ ਦੇ ਹੀ ਅਸਰਾਲ (ਮਗਰਮਛ) ਬਣੇ ਰਹਿੰਦੇ ਹਨ, (ਭਾਵ ਤੀਰਥਾਂ ਵਿਖੇ ਰਹਿੰਦੇ ਹਨ)।
Many are the rivers, streams and the deep tanks.
ਅੰਬਰਿਤਾਰੇਕੇਤੜੇਬਿਸੀਅਰੁਪਾਤਾਲਾ।
ਕਈ ਅਕਾਸ਼ ਦੇ ਤਾਰੇ ਤੇ ਕਈ ਪਤਾਲ ਦੇ ਸਰਪ ਬਣੇ ਹੋਏ ਹਨ (ਪੁੱਠੇ ਲਟਕਦੇ ਜਾਂ ਗੁਫਾ ਵਿਚ ਤਪ ਕਰਦੇ ਹਨ ਯਾ ਕਈ ਕਰਮਾਂ ਕਰ ਕੇ ਤਾਰੇ ਬਣਦੇ, ਕਈ ਸਰਪ ਦੀਆਂ ਜੂਨੀਆਂ ਭੋਗਦੇ ਹਨ)।
The sky has many a star and in the nether world innumerable are the serpents.
ਭੰਭਲਭੂਸੇਭੁਲਿਆਂਭਵਜਲਭਰਨਾਲਾ।
ਭੁੱਲੇ ਹੋਏ (ਸਾਰੇ) ਸੰਸਾਰ ਸਮੁੰਦਰ ਦੇ ('ਭਰਨਾਲ') ਪਰਵਾਹ ਵਿਖੇ ਭੰਬਲਭੂਸੇ ਪਏ ਖਾਂਦੇ ਹਨ।
Many are wandering confused in the labyrinth of world.
ਇਕਸੁਸਤਿਗੁਰਬਾਹਰੇਸਭਿਆਲਜੰਜਾਲਾ।੧੮।
ਇਕ ਸਤਿਗੁਰੂ (ਨਾਨਕ ਜੀ ਦੀ ਸ਼ਰਣ ਤੋਂ) ਬਾਹਰ ਸਾਰੇ ਫਸੌਤੀਆਂ ਵਿਚ ਹਨ।
Without one true Guru all else are perplexities.
ਪਉੜੀ੧੯
(ਬਬੁ=ਵਸਤੂ, ਪਿਤਾ। ਢਢ=ਢੋਲ। ਧੁਖਾ=ਧੂਹ, ਚਿੰਤਾ, ਫਿਕਰ। ਬਰਨੇ ਬੇਮੁਖਾ - ਬੇਮੁਖ ਕਹੀਦੇ ਹਨ।)
ਬਹੁਤੀਂਘਰੀਂਪਰਾਹੁਣਾਜਿਉਰਹੰਦਾਭੁਖਾ।
ਜਿਸ ਤਰ੍ਹਾਂ ਬਹੁਤੇ ਘਰਾਂ ਦਾ ਪਰਾਹੁਣਾ ਭੁੱਖਾ ਰਹਿੰਦਾ ਹੈ।
A guest of many houses remains hungry.
ਸਾਂਝਾਬਬੁਨਰੋਈਐਚਿਤਿਚਿੰਤਨਚੁਖਾ।
ਸਾਂਝੇ ਬਬ ਨੂੰ ਕੋਈ ਨਹੀਂ ਰੋਂਦਾ (ਕਿਸੇ ਦੇ ਤਾਂ) ਚਿਤ ਵਿਚ ਰਤਾ ਚਿੰਤਾ ਬੀ ਨਹੀਂ ਹੁੰਦੀ।
On the loss of common father of many, scant are the weeping and mental anxieties.
ਬਹਲੀਡੂਮੀਢਢਿਜਿਉਓਹੁਕਿਸੈਨਧੁਖਾ।
ਬਾਹਲੇ ਡੂੰਮਾਂ ਦੀ ਢੱਡ ਵਾਂਙੂ (ਜੋ ਵਜਦੀ ਨਹੀਂ, ਕਿਉਂਕਿ ਉਸ ਦੀ) ਧੂਹ ਕਿਸੇ ਨੂੰ ਨਹੀਂ ਹੁੰਦੀ।
When many drummers strike a drum, no one is pleased with the discordant voices.
ਵਣਿਵਣਿਕਾਉਂਨਸੋਹਈਕਿਉਂਮਾਣੈਸੁਖਾ।
(ਜਿਕੂੰ) ਭਟਕਦਾ) ਕਾਉਂ ਸੋਭਦਾ ਨਹੀਂ (ਅਰ) ਕੋਈ ਸੁਖ ਨਹੀਂ ਮਾਣਦਾ।
How could a crow wandering from forest to forest be happy and honourable.
ਜਿਉਬਹੁਮਿਤੀਵੇਸੁਆਤਨਿਵੇਦਨਿਦੁਖਾ।
ਜਿਕੂੰ ਬਹੁਤੇ ਮਿੱਤਾਂ੍ਰ ਵਾਲੀ ਵੇਸਵਾ (ਹੁੰਦੀ ਹੈ, ਉਸ ਦੇ) ਤਨ ਨੂੰ ਦੁਖ ਤੇ ਪੀੜਾਂ (ਹੀ ਵਾਪਰਦੀ ਹੈ)।
As a prostitute's body suffers from having many lovers,
ਵਿਣੁਗੁਰਪੂਜਨਿਹੋਰਨਾਬਰਨੇਬੇਮੁਖਾ।੧੯।
(ਜੇ) ਆਪਣੇ ਗੁਰੂ ਤੋਂ ਬਿਨਾਂ ਹੋਰਨਾਂ ਨੂੰ ਪੂਜਦੇ ਹਨ, (ਓਹ) ਬੇਮੁਖ ਕਹੀਦੇ ਹਨ, (ਅਥਵਾ ਬੇਮੁਖਾਂ ਦਾ ਇਹ ਹਾਲ ਹੈ ਜੋ ਉਪਰ ਕਿਹਾ ਹੈ। ਪਾ:- ਬਰਲੇ ਬੇਮੁਖਾ =ਓਹ ਬੇਥਵੇ ਮੂਰਖ ਹਨ)
Those who worship others than the Guru are unhappy in their apostasy.
ਪਉੜੀ੨੦
ਵਾਇਸੁਣਾਏਛਾਣਨੀਤਿਸੁਉਠਉਠਾਲੇ।
ਊਠ ਨੂੰ ਛਾਨਣੀ ਵਜਾਕੇ (ਕੋਈ) ਸੁਣਾਵੇ ਕਿ ਉਹ (ਡਰਕੇ) ਉਠ ਖੜੋਵੇ।
With the sound of the seive it is vain to cause the camel to get up.
ਤਾੜੀਮਾਰਿਡਰਾਇੰਦਾਮੈਂਗਲਮਤਵਾਲੇ।
ਮਸਤ ਹਾਥੀ ਨੂੰ ਤਾੜੀ ਮਾਰਕੇ ਡਰਾਵੇ (ਕਿ ਉਹ ਨੱਸ ਜਾਵੇ)।
Frightening the elephant with the clappings of the hands is as futile
ਬਾਸਕਿਨਾਗੈਸਾਮ੍ਹਣਾਜਿਉਂਦੀਵਾਬਾਲੇ।
ਬਾਸ਼ਕ ਨਾਗ ਦੇ ਸਾਹਮਣੇ ਜਿਵੇਂ ਦੀਵਾ ਬਾਲੇ, ਮਾਨੋਂ (ਉਹ ਡਰ ਜਾਵੇਗਾ, ਪਰ ਉਸ ਦੇ ਫੁਕਾਰੇ ਨਾਲ ਦੀਵਾ ਬੁਝ ਜਾਂਦਾ ਹੈ)।
As burning of the lamp before a Väsuki cobra (in the hope that it will run away).
ਸੀਹੁੰਸਰਜੈਸਹਾਜਿਉਂਅਖੀਂਵੇਖਾਲੇ।
ਸਹਿਆ ਜੀਕੂੰ ਸ਼ੇਰ ਨੂੰ ਅੱਖਾਂ ਦਿਖਾਲਕੇ ਤਾੜਨਾ ਚਾਹੇ (ਤਾਂ ਉਸ ਨੂੰ ਮਰਨਾ ਹੀ ਹੈ ਨਾ)।
If rabbit looking into the eyes wishes to frighten the lion (it is nothing but a deathwish).
ਸਾਇਰਲਹਰਿਨਪੁਜਨੀਪਾਣੀਪਰਨਾਲੇ।
(ਜਿਕੂੰ ਕੋਠਿਆਂ ਦੇ) ਪਾਣੀ ਦੇ ਪਰਨਾਲੇ ਸਮੁੰਦਰ ਦੀਆਂ ਲਹਿਰਾਂ ਦੀ ਬਰਾਬਰੀ ਨਹੀਂ ਕਰ ਸਕਦੇ।
Small water conduit pipes can not be equal to the ocean.
ਅਣਹੋਂਦਾਆਪੁਗਣਾਇਂਦੇਬੇਮੁਖਬੇਤਾਲੇ।੨੦।
(ਤਿਕੂੰ) ਬੇਮੁਖ (ਜੋ ਕੇਂਦਰ ਹੀਨ ਹੋਣ ਕਰਕੇ, ਜਿਨ੍ਹਾਂ ਦੀ ਸੁਰਤ ਕਿਤੇ ਪ੍ਰੋਤੀ ਨਹੀਂ ਹੋਈ) ਭੂਤਨੇ ਹਨ (ਤੇ ਆਪਣੇ ਵਿਚ) ਅਣਹੋਂਦਾ (ਬਲ) ਜਤਾਉਂਦੇ ਹਨ।
Like ghost, the apostate being nothing goes on expressing his ego.
ਪਉੜੀ੨੧
ਨਾਰਿਭਤਾਰਹੁਬਾਹਰੀਸੁਖਿਸੇਜਨਚੜੀਐ।
ਪਤੀ ਤੋਂ ਬਿਨਾਂ ਇਸਤ੍ਰੀ ਸੁਖ ਦੀ ਸੇਜ ਪਰ ਨਹੀਂ ਚੜ੍ਹ ਸਕਦੀ।
Without husband a woman cannot enjoy pleasures of bed.
ਪੁਤੁਨਮੰਨੈਮਾਪਿਆਂਕਮਜਾਤੀਂਵੜੀਐ।
ਜੇ ਪੁੱਤ ਮਾਪਿਆਂ ਨੂੰ ਨਾ ਮੰਨੇ ਉਹ ਕਮਜਾਤਾਂ ਵਿਚ ਗਿਣਿਆ ਜਾਂਦਾ ਹੈ।
If the son disobeys the parents, he is considered a bastard.
ਵਣਜਾਰਾਸਾਹਹੁੰਫਿਰੈਵੇਸਾਹੁਨਜੜੀਐ।
(ਜੋ) ਵਪਾਰੀ (ਆਪਣੇ) ਸ਼ਾਹ ਤੋਂ ਫਿਰ ਜਾਵੇ (ਉਸ ਦਾ) ਵਿਸਾਹ ਨਹੀਂ ਰਹਿੰਦਾ।
If a merchant does not keep his word given to his banker, he loses his faith.
ਸਾਹਿਬੁਸਉਹੈਂਆਪਣੇਹਥਿਆਰੁਨਫੜੀਐ।
ਆਪਣੇ ਮਾਲਕ ਦੇ ਸਾਹਮਣੇ (ਕਦੀ) ਹਥਿਆਰ ਨਾ ਫੜੀਏ।
Take not arms against your master.
ਕੂੜੁਨਪਹੁੰਚੈਸਚਨੋਸਉਘਾੜਤਘੜੀਐ।
ਸਉ ਘਾੜਤਾਂ ਘੜੀਏ ਪਰ ਝੂਠ ਸੱਚ ਦੀ ਬਰਾਬਰੀ ਨਹੀਂ ਕਰ ਸਕਦਾ।
The falsehood can never reach the truth even if hundred excuses are made.
ਮੁੰਦ੍ਰਾਂਕੰਨਿਜਿਨਾੜੀਆਂਤਿਨਨਾਲਿਨਅੜੀਐ।੨੧।੩੪।ਚਉਤੀਹ।
ਜਿਨ੍ਹਾਂ ਦੇ ਕੰਨੀਂ ਮੁੰਦਾ੍ਰ ਹੋਣ, ਉਨ੍ਹਾਂ ਨਾਲ ਨਾ ਅੜੀਏ।
One should not behave stubbornly before the people wearing earrings (because they are most obdurate ones).