ਦੋਹਰਾ॥
ਦੋਹਰਾ:
ਸੁਨਿਰਾਨੀਸ੍ਯਾਨੀਬਚਨਸੀਸਰਹੀਨਿਹੁਰਾਇ॥
ਸਿਆਣੀ ਰਾਣੀ ਬਚਨ ਸੁਣ ਕੇ ਸਿਰ ਨੀਵਾਂ ਪਾਈ ਚੁਪ ਕਰ ਰਹੀ।
ਸੁਘਰਹੋਇਸੋਜਾਨਈਜੜਕੋਕਹਾਉਪਾਇ॥੧੩॥
ਸੁਘੜ ਹੋਵੇ, ਤਾਂ ਸਮਝ ਜਾਵੇ, ਮੂਰਖ ਨੂੰ ਸਮਝਾਣ ਦਾ ਕੀ ਉਪਾ ਹੋ ਸਕਦਾ ਹੈ ॥੧੩॥
ਅੜਿਲ॥
ਅੜਿਲ:
ਜੋਚਤਰੋਨਰਹੋਇਸੁਭੇਵਪਛਾਨਈ॥
ਜੋ ਪੁਰਸ਼ ਚਤੁਰ ਹੁੰਦਾ ਹੈ, ਉਹ ਭੇਦ ਨੂੰ ਪਛਾਣ ਲੈਂਦਾ ਹੈ।
ਮੂਰਖਭੇਦਅਭੇਦਕਹਾਜਿਯਜਾਨਈ॥
ਮੂਰਖ ਭੇਦ ਅਭੇਦ ਦੀ ਗੱਲ ਮਨ ਵਿਚ ਕਿਵੇਂ ਸਮਝ ਸਕਦਾ ਹੈ।
ਤਾਤੈਹੌਹੂੰਕਛੂਚਰਿਤ੍ਰਬਨਾਇਹੋ॥
ਇਸ ਲਈ ਮੈਂ ਵੀ ਕੋਈ ਚਰਿਤ੍ਰ ਬਣਾਵਾਂਗੀ
ਹੋਯਾਰਾਨੀਕੇਸਹਿਤਨ੍ਰਿਪਹਿਕੋਘਾਇਹੋ॥੧੪॥
ਅਤੇ ਰਾਣੀ ਸਹਿਤ ਰਾਜੇ ਨੂੰ ਮਾਰ ਦਿਆਂਗੀ ॥੧੪॥
ਚੌਪਈ॥
ਚੌਪਈ:
ਮੂਰਖਕਛੂਭੇਦਨਹਿਪਾਯੋ॥
ਮੂਰਖ ਨੇ ਕੁਝ ਭੇਦ ਨਹੀਂ ਸਮਝਿਆ।
ਸਾਚੀਕੋਝੂਠੀਠਹਰਾਯੋ॥
ਸੱਚੀ (ਇਸਤਰੀ) ਨੂੰ ਝੂਠਾ ਕਰ ਕੇ ਮੰਨਿਆ
ਝੂਠੀਕੋਸਾਚੀਕਰਿਮਾਨ੍ਯੋ॥
ਅਤੇ ਝੂਠੀ ਨੂੰ ਸੱਚੀ ਕਰ ਕੇ ਸਮਝਿਆ।
ਭੇਦਅਭੇਦਕਛੂਨਹਿਜਾਨ੍ਯੋ॥੧੫॥
ਭੇਦ ਅਭੇਦ ਨੂੰ ਕੁਝ ਵੀ ਨਾ ਸਮਝਿਆ ॥੧੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਇਕਾਸੀਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੮੧॥੩੫੦੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੧॥੩੫੦੦॥ ਚਲਦਾ॥
ਦੋਹਰਾ॥
ਦੋਹਰਾ:
ਵਹੈਸਵਤਿਤਾਕੀਹੁਤੀਜਾਕੋਰੂਪਅਪਾਰ॥
ਉਸ ਦੀ ਸੌਂਕਣ ਅਪਾਰ ਸੁੰਦਰਤਾ ਵਾਲੀ ਸੀ।
ਸੁਰਪਤਿਸੇਨਿਰਖਤਸਦਾਮੁਖਛਬਿਭਾਨਕੁਮਾਰਿ॥੧॥
ਇੰਦਰ ਵਰਗੇ ਸਦਾ ਉਸ ਭਾਨ ਕੁਮਾਰੀ ਦੇ ਮੂੰਹ ਦੀ ਛਬੀ ਦੇਖਦੇ ਸਨ ॥੧॥
ਅੜਿਲ॥
ਅੜਿਲ:
ਭਾਨਕਲਾਐਸੇਬਹੁਬਰਖਬਿਤਾਇਕੈ॥
ਭਾਨ ਕਲਾ ਨੇ ਇਸ ਤਰ੍ਹਾਂ ਬਹੁਤ ਸਾਲ ਬਿਤਾ ਦਿੱਤੇ।
ਨਿਸਿਸਪ੍ਰਭਾਕੀਬਾਤਗਈਜਿਯਆਇਕੈ॥
(ਇਕ ਦਿਨ) ਨਿਸਿਸ ਪ੍ਰਭਾ ਦੀ ਗੱਲ ਉਸ ਦੇ ਮਨ ਵਿਚ ਆ ਗਈ।
ਸੋਤਰਾਵਤਿਹਸੰਗਬਿਲੋਕ੍ਯੋਜਾਇਕੈ॥
ਉਸ ਨੇ ਰਾਜੇ ਨੂੰ ਉਸ ਨਾਲ ਸੁਤਾ ਹੋਇਆ ਵੇਖਿਆ
ਹੋਫਿਰਿਆਈਘਰਮਾਝਦੁਹੁਨਕੋਘਾਇਕੈ॥੨॥
ਅਤੇ ਦੋਹਾਂ ਨੂੰ ਮਾਰ ਕੇ ਆਪਣੇ ਘਰ ਵਿਚ ਆ ਗਈ ॥੨॥
ਚੌਪਈ॥
ਚੌਪਈ:
ਅਧਿਕਕੋਪਕਰਿਖੜਗਪ੍ਰਹਾਰਿਯੋ॥
ਉਸ ਨੇ ਬਹੁਤ ਕ੍ਰੋਧ ਕਰ ਕੇ ਖੜਗ ਦਾ ਵਾਰ ਕੀਤਾ
ਦੁਹੂਅਨਚਾਰਿਟੂਕਕਰਿਡਾਰਿਯੋ॥
ਅਤੇ ਦੋਹਾਂ ਦੇ ਚਾਰ ਟੋਟੇ ਕਰ ਦਿੱਤੇ।
ਮੈਇਹਜੜਸੋਭੇਦਬਤਾਯੋ॥
(ਮਨ ਵਿਚ ਕਹਿਣ ਲਗੀ) ਮੈਂ ਤਾਂ ਇਸ ਮੂਰਖ ਨੂੰ ਭੇਦ ਦਸਿਆ ਸੀ,
ਇਹਮੋਹੁਝੂਠੀਠਹਰਾਯੋ॥੩॥
ਪਰ ਇਸ ਨੇ ਮੈਨੂੰ ਹੀ ਝੂਠੀ ਬਣਾ ਦਿੱਤਾ ॥੩॥
ਸਵਤਿਸਹਿਤਰਾਜਾਕੌਘਾਈ॥
(ਉਸ ਨੇ) ਸੌਂਕਣ ਸਮੇਤ ਰਾਜੇ ਨੂੰ ਮਾਰ ਦਿੱਤਾ
ਪੌਛਿਖੜਗਬਹੁਰੋਘਰਆਈ॥
ਅਤੇ ਤਲਵਾਰ ਪੂੰਝ ਕੇ ਘਰ ਪਰਤ ਆਈ।
ਸੋਇਰਹੀਮਨਮੈਸੁਖਪਾਯੋ॥
ਮਨ ਵਿਚ ਸੁਖ ਪ੍ਰਾਪਤ ਕਰ ਕੇ ਸੌਂ ਗਈ
ਭਏਪ੍ਰਾਤਯੌਕੂਕਿਸੁਨਾਯੋ॥੪॥
ਅਤੇ ਸਵੇਰ ਹੁੰਦਿਆਂ ਹੀ ਇਸ ਤਰ੍ਹਾਂ ਕੂਕ ਕੇ ਸੁਣਾਉਣ ਲਗੀ ॥੪॥
ਰੋਇਪ੍ਰਾਤਭੇਬਚਨਉਚਾਰੇ॥
ਸਵੇਰ ਹੋਣ ਤੇ ਰੋ ਕੇ ਕਹਿਣ ਲਗੀ,
ਬੈਠੇਕਹਾਰਾਵਜੂਮਾਰੇ॥
ਤੁਸੀਂ ਲੋਕ ਬੈਠੇ ਕੀ ਕਰਦੇ ਹੋ, ਰਾਜਾ ਜੀ ਮਾਰੇ ਗਏ ਹਨ।
ਹਮਰੇਸੁਖਸਭਹੀਬਿਧਿਖੋਏ॥
ਵਿਧਾਤਾ ਨੇ ਸਾਡੇ ਸਾਰੇ ਸੁਖ ਖੋਹ ਲਏ ਹਨ।
ਯੌਸੁਨਿਬੈਨਸਕਲਭ੍ਰਿਤਰੋਏ॥੫॥
ਇਹ ਬੋਲ ਸੁਣ ਕੇ ਸਾਰੇ ਨੌਕਰ ਚਾਕਰ ਰੋਣ ਲਗੇ ॥੫॥
ਮ੍ਰਿਤਕਰਾਵਤ੍ਰਿਯਸਹਿਤਨਿਹਾਰਿਯੋ॥
ਮਰੇ ਹੋਏ ਰਾਜੇ ਨੂੰ ਇਸਤਰੀ ਸਹਿਤ ਵੇਖਿਆ।
ਤਬਰਾਨੀਇਹਭਾਤਿਉਚਾਰਿਯੋ॥
ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,
ਮੋਕਹਸਾਥਰਾਵਕੇਜਾਰਹੁ॥
ਮੈਨੂੰ ਰਾਜੇ ਦੇ ਨਾਲ ਹੀ ਸਾੜ ਦਿਓ
ਮੋਰੇਛਤ੍ਰਪੁਤ੍ਰਸਿਰਢਾਰਹੁ॥੬॥
ਅਤੇ ਮੇਰੇ ਪੁੱਤਰ ਦੇ ਸਿਰ ਉਤੇ ਛਤ੍ਰ ਸਜਾ ਦਿਓ ॥੬॥
ਤਬਤਾਪੈਮੰਤ੍ਰੀਸਭਆਏ॥
ਤਦ ਉਸ ਕੋਲ ਸਾਰੇ ਮੰਤ੍ਰੀ ਆ ਗਏ
ਰੋਇਰੋਇਯੌਬਚਨਸੁਨਾਏ॥
ਅਤੇ ਰੋ ਰੋ ਕੇ ਇਸ ਤਰ੍ਹਾਂ ਕਹਿਣ ਲਗੇ
ਛਤ੍ਰਪੁਤ੍ਰਕੇਸਿਰਪਰਢਾਰੋ॥
ਕਿ ਛਤ੍ਰ ਤਾਂ ਪੁੱਤਰ ਦੇ ਸਿਰ ਉਤੇ ਝੁਲਾ ਦਿਓ,
ਆਜਉਚਿਤਨਹਿਜਰਨਤਿਹਾਰੋ॥੭॥
ਪਰ ਅਜ ਤੁਹਾਡਾ ਸੜਨਾ ਉਚਿਤ ਨਹੀਂ ਹੈ ॥੭॥
ਦੋਹਰਾ॥
ਦੋਹਰਾ:
ਨ੍ਰਿਪਤਿਮਰਿਯੋਸਿਸੁਸੁਤਰਹਿਯੋਤੈਜਰਿਹੈਦੁਖਪਾਇ॥
ਰਾਜਾ ਮਰ ਗਿਆ ਹੈ, ਪੁੱਤਰ ਅਜੇ ਬਾਲਕ ਹੈ ਅਤੇ ਤੂੰ (ਰਾਜੇ ਦੇ ਮਰਨ ਦੇ) ਦੁਖ ਕਰ ਕੇ ਸੜਨਾ ਚਾਹੁੰਦੀ ਹੈਂ।
ਜਿਨਿਐਸੋਹਠਕੀਜਿਯੈਰਾਜਬੰਸਤੇਜਾਇ॥੮॥
ਅਜਿਹਾ ਹਠ ਨਾ ਕਰੋ, ਨਹੀਂ ਤਾਂ ਰਾਜ ਬੰਸ ਤੋਂ ਚਲਿਆ ਜਾਏਗਾ ॥੮॥
ਚੌਪਈ॥
ਚੌਪਈ:
ਸਭਨਸੁਨਤਇਹਭਾਤਿਉਚਾਰੀ॥
ਇਸ ਤਰ੍ਹਾਂ ਸਭ ਨੂੰ ਕਹਿੰਦਿਆਂ ਸੁਣ ਕੇ