GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1069
Display Settings
ਜਰਨਨਿਮਿਤਿਉਠਿਤਬੈਸਿਧਾਰੀ
ਰਾਣੀ ਸੜਨ ਲਈ ਤਦ ਤੁਰ ਪਈ।
ਤਬਮੰਤ੍ਰਿਨਰਾਨੀਗਹਿਲਈ
ਤਦ ਮੰਤ੍ਰੀਆਂ ਨੇ ਰਾਣੀ ਨੂੰ ਪਕੜ ਲਿਆ
ਰਾਜਸਮਗ੍ਰੀਤਿਹਸੁਤਦਈ॥੯॥
ਅਤੇ ਰਾਜ ਦੀ ਸਾਮਗ੍ਰੀ ਉਸ ਦੇ ਪੁੱਤਰ ਨੂੰ ਦੇ ਦਿੱਤੀ ॥੯॥
ਦੋਹਰਾ
ਦੋਹਰਾ:
ਚਰਿਤਚੰਚਲਾਐਸਕਰਿਤ੍ਰਿਯਜੁਤਨ੍ਰਿਪਤਿਸੰਘਾਰਿ
ਉਸ ਇਸਤਰੀ ਨੇ ਅਜਿਹਾ ਚਰਿਤ੍ਰ ਕੀਤਾ ਅਤੇ ਇਸਤਰੀ ਸਹਿਤ ਰਾਜੇ ਨੂੰ ਮਾਰ ਦਿੱਤਾ।
ਮੰਤ੍ਰਿਨਕੀਰਾਖੀਰਹੀਛਤ੍ਰਪੁਤ੍ਰਸਿਰਢਾਰ॥੧੦॥
ਮੰਤ੍ਰੀਆਂ ਦੇ ਰਖਣ ਤੇ (ਸੜਨੋ) ਰਹਿ ਗਈ ਅਤੇ ਰਾਜ-ਛਤ੍ਰ ਪੁੱਤਰ ਦੇ ਸਿਰ ਉਤੇ ਰਖ ਦਿੱਤਾ ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਬਿਆਸੀਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੮੨॥੩੫੧੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੨॥੩੫੧੦॥ ਚਲਦਾ॥
ਦੋਹਰਾ
ਦੋਹਰਾ:
ਸਹਿਰਬਟਾਲਾਮੌਬਸੈਮੈਗਲਖਾਨਪਠਾਨ
ਬਟਾਲਾ ਸ਼ਹਿਰ ਵਿਚ ਮੈਗਲ ਖ਼ਾਨ ਨਾਂ ਦਾ ਪਠਾਣ ਰਹਿੰਦਾ ਸੀ।
ਮਦਪੀਵਤਨਿਸੁਦਿਨਰਹੈਸਦਾਰਹਤਅਗ੍ਯਾਨ॥੧॥
ਉਹ ਰਾਤ ਦਿਨ ਸ਼ਰਾਬ ਪੀਂਦੇ ਰਹਿਣ ਕਰ ਕੇ ਬੇਸੁਰਤ ਰਹਿੰਦਾ ਸੀ ॥੧॥
ਚੌਪਈ
ਚੌਪਈ:
ਤਬਹੀਦਿਵਸਤੀਜਕੋਆਯੋ
ਤਦੋਂ ਹੀ ਤੀਜ ਦੇ ਦਿਨ ਆ ਗਏ
ਸਭਅਬਲਨਿਆਨੰਦੁਬਢਾਯੋ
ਅਤੇ ਸਭ ਇਸਤਰੀਆਂ ਪ੍ਰਸੰਨ ਹੋ ਗਈਆਂ।
ਝੂਲਤਿਗੀਤਿਮਧੁਰਧੁਨਿਗਾਵਹਿ
ਉਹ ਪੀਂਘਾਂ ਝੂਟਦੀਆਂ ਅਤੇ ਮਧੁਰ ਧੁਨ ਨਾਲ ਗੀਤ ਗਾਉਂਦੀਆਂ।
ਸੁਨਤਨਾਦਕੋਕਿਲਾਲਜਾਵਹਿ॥੨॥
(ਉਨ੍ਹਾਂ ਦੀ) ਆਵਾਜ਼ ਨੂੰ ਸੁਣ ਕੇ ਕੋਇਲ ਵੀ ਸ਼ਰਮਿੰਦੀ ਹੁੰਦੀ ਸੀ ॥੨॥
ਉਤਘਨਘੋਰਘਟਾਘੁਹਰਾਵੈ
ਉਧਰ ਕਾਲੀ ਘਟਾ ਗਰਜਨਾ ਕਰਨ ਲਗੀ,
ਇਤਿਮਿਲਿਗੀਤਚੰਚਲਾਗਾਵੈ
ਇਧਰ ਇਸਤਰੀਆਂ ਮਿਲ ਕੇ ਗੀਤ ਗਾਣ ਲਗੀਆਂ।
ਉਤਤੇਦਿਪਤਦਾਮਿਨੀਦਮਕੈ
ਉਧਰ ਬਿਜਲੀ ਦੀ ਜੋਤਿ ਲਿਸ਼ਕਦੀ ਸੀ,
ਇਤਇਨਦਸਨਕਾਮਨਿਨਝਮਕੈ॥੩॥
ਇਧਰ ਇਸਤਰੀਆਂ ਦੇ ਮੋਤੀਆਂ ਵਰਗੇ ਦੰਦ ਚਮਕਦੇ ਸਨ ॥੩॥
ਰਿਤੁਰਾਜਪ੍ਰਭਾਇਕਰਾਜਦੁਲਾਰਨਿ
(ਉਥੇ) ਰਿਤੁ ਰਾਜ ਪ੍ਰਭਾ ਨਾਂ ਦੀ ਇਕ ਰਾਜ ਦੁਲਾਰੀ ਸੀ,
ਜਾਹਿਪ੍ਰਭਾਸਮਰਾਜਕੁਮਾਰਿ
ਜਿਸ ਵਰਗੀ ਕਿਸੇ ਰਾਜ ਕੁਮਾਰੀ ਦੀ ਪ੍ਰਭਾ ਨਹੀਂ ਸੀ।
ਅਪ੍ਰਮਾਨਤਾਕੀਛਬਿਸੋਹੈ
ਉਸ ਦੀ ਅਤਿ ਅਧਿਕ ਸੁੰਦਰਤਾ ਸ਼ੋਭਦੀ ਸੀ
ਖਗਮ੍ਰਿਗਰਾਜਭੁਜੰਗਨਮੋਹੈ॥੪॥
(ਜਿਸ ਨੂੰ ਵੇਖ ਕੇ) ਪੰਛੀ, ਹਿਰਨ ਅਤੇ ਨਾਗ-ਰਾਜ ਮੋਹਿਤ ਹੁੰਦੇ ਸਨ ॥੪॥
ਸੋਝੂਲਤਤਿਨਖਾਨਨਿਹਾਰੀ
ਉਸ ਨੂੰ ਪੀਂਘ ਝੂਟਦਿਆਂ ਖ਼ਾਨ ਨੇ ਵੇਖਿਆ
ਗਿਰਿਯੋਭੂਮਿਜਨੁਲਗੀਕਟਾਰੀ
ਅਤੇ ਧਰਤੀ ਉਤੇ ਡਿਗ ਪਿਆ ਮਾਨੋ ਕਟਾਰ ਲਗ ਗਈ ਹੋਵੇ।
ਕੁਟਨੀਏਕਬੁਲਾਇਮੰਗਾਈ
ਉਸ ਨੇ ਇਕ ਫਫੇਕੁਟਣੀ ਨੂੰ ਬੁਲਵਾਇਆ
ਸਕਲਬ੍ਰਿਥਾਤਿਹਭਾਖਸੁਨਾਈ॥੫॥
ਅਤੇ ਉਸ ਨੂੰ ਸਾਰੀ ਗੱਲ ਦਸ ਦਿੱਤੀ ॥੫॥
ਕਬਿਤੁ
ਕਬਿੱਤ:
ਆਈਹੁਤੀਬਨਿਏਕਬਾਲਾਰਾਗਮਾਲਾਸਮਮੇਰੇਗ੍ਰਿਹਮਾਝਦੀਪਮਾਲਾਜਨੁਵੈਗਈ
ਬਨ ਵਿਚ ਰਾਗ-ਮਾਲਾ ਵਰਗੀ ਇਕ ਇਸਤਰੀ ਆਈ ਹੋਈ ਹੈ, ਮਾਨੋ ਮੇਰੇ (ਮਨ ਰੂਪ) ਘਰ ਵਿਚ ਦੀਵਿਆਂ ਦੀ ਪੰਗਤੀ ਜਗਾ ਗਈ ਹੋਵੇ।
ਬਿਛੂਆਕੀਬਿਝਕਸੋਬਿਛੂਸੋਡਸਾਇਮਾਨੋਚੇਟਕਚਲਾਇਨਿਜੁਚੇਰੋਮੋਹਿਕੈਗਈ
ਉਸ ਦੇ ਪਾਏ ਹੋਏ ਬਿਛੂਆ ਦੀ ਬਿੜਕ ਮਾਨੋ ਬਿਛੂਆਂ ਵਾਂਗ ਡੰਗ ਗਈ ਹੋਵੇ। (ਉਹ) ਜਾਦੂ ਚਲਾ ਕੇ ਮੈਨੂੰ ਆਪਣਾ ਮਰੀਦ ਬਣਾ ਗਈ ਹੈ।
ਦਸਨਕੀਦਿਪਤਦਿਵਾਨੇਦੇਵਦਾਨੌਕੀਨੇਨੈਨਨਕੀਕੋਰਸੌਮਰੋਰਿਮਨੁਲੈਗਈ
(ਉਸ ਦੇ) ਦੰਦਾਂ ਦੀ ਲਿਸ਼ਕ ਨੇ ਦੇਵਤਿਆਂ ਅਤੇ ਦੈਂਤਾਂ ਨੂੰ ਦੀਵਾਨਾ ਬਣਾ ਦਿੱਤਾ ਹੈ ਅਤੇ (ਉਸ ਦੀਆਂ) ਅੱਖਾਂ ਦੀਆਂ ਕੋਰਾਂ ਮੇਰਾ ਮਨ ਮਰੋੜ ਕੇ ਲੈ ਗਈਆਂ ਹਨ।
ਕੰਚਨਸੇਗਾਤਰਵਿਥੋਰਿਕਚਿਲਚਿਲਾਤਦਾਮਨੀਸੀਕਾਮਨੀਦਿਖਾਈਆਨਿਦੈਗਈ॥੬॥
ਉਸ ਦੇ ਸੋਨੇ ਵਰਗੇ ਸ਼ਰੀਰ ਸਾਹਮਣੇ ਸੂਰਜ ਥੋੜਾ ਜਿੰਨਾ ਹੀ ਚਮਦਾ ਸੀ। (ਸਚਮੁਚ) ਬਿਜਲੀ ਵਰਗੀ ਇਸਤਰੀ ਮੈਨੂੰ ਵਿਖਾਲੀ ਦੇ ਗਈ ਹੈ ॥੬॥
ਚੌਪਈ
ਚੌਪਈ:
ਜੌਮੁਹਿਤਿਹਤੂਆਨਿਮਿਲਾਵੈ
ਜੇ ਉਸ ਨੂੰ ਤੂੰ ਮੈਨੂੰ ਆਣ ਕੇ ਮਿਲਾ ਦੇਵੇਂ
ਅਪੁਨੇਮੁਖਮਾਗੇਸੌਪਾਵੈ
ਤਾਂ ਆਪਣੇ ਮੂੰਹ ਤੋਂ ਮੰਗਿਆ ਇਨਾਮ ਹਾਸਲ ਕਰੇਂਗੀ।
ਰੁਤਿਸਪ੍ਰਭਾਤਨਿਕੈਰਤਿਕਰੌਂ
ਰੁਤਿਸ ਪ੍ਰਭਾ ਨਾਲ (ਮੈਂ) ਕਾਮ-ਕ੍ਰੀੜਾ ਕਰਾਂਗਾ,
ਨਾਤਰਮਾਰਿਕਟਾਰੀਮਰੌਂ॥੭॥
ਨਹੀਂ ਤਾਂ ਕਟਾਰ ਮਾਰ ਕੇ ਮਰ ਜਾਵਾਂਗਾ ॥੭॥
ਦੋਹਰਾ
ਦੋਹਰਾ:
ਰੁਤਿਸਪ੍ਰਭਾਕੀਅਤਿਪ੍ਰਭਾਜਬਤੇਲਖੀਬਨਾਇ
ਜਦ ਦਾ ਰੁਤਿਸ ਪ੍ਰਭਾ ਦੀ ਅਤਿ ਸੁੰਦਰਤਾ ਨੂੰ ਵੇਖਿਆ ਹੈ,
ਚੁਭਿਚਿਤਕੇਭੀਤਰਰਹੀਮੁਖਤੇਕਹੀਜਾਇ॥੮॥
ਉਹ ਮੇਰੇ ਚਿਤ ਵਿਚ ਚੁਭ ਗਈ ਹੈ, ਮੁਖ ਤੋਂ ਕੁਝ ਕਿਹਾ ਨਹੀਂ ਜਾ ਸਕਦਾ ॥੮॥
ਮੋਤੋਛਬਿਕਹੀਪਰੈਸ੍ਰੀਰਿਤੁਰਾਜਕੁਮਾਰਿ
ਮੇਰੇ ਪਾਸੋਂ ਰਿਤੁ ਰਾਜ ਕੁਮਾਰੀ ਦੀ ਸੁੰਦਰਤਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ।
ਜੀਭਿਮਧੁਰਹ੍ਵੈਜਾਤਹੈਬਰਨਤਪ੍ਰਭਾਅਪਾਰ॥੯॥
ਉਸ ਦੀ ਅਪਾਰ ਸੁੰਦਰਤਾ ਦਾ ਵਰਣਨ ਕਰਦਿਆਂ ਜੀਭ ਵੀ ਮਿਠੀ ਹੋ ਜਾਂਦੀ ਹੈ ॥੯॥
ਕਬਿਤੁ
ਕਬਿੱਤ:
ਆਂਖਿਰਸਗਿਰਿਯੋਤਾਤੇਆਂਬਪ੍ਰਗਟਤਭਏਜਿਹਵਾਰਸਹੂਤੇਜਰਦਾਲੂਲਹਿਯਤੁਹੈ
(ਉਸ ਦੀਆਂ) ਅੱਖਾਂ ਦਾ ਰਸ ਡਿਗਿਆ ਤਾਂ ਅੰਬ ਪ੍ਰਗਟ ਹੋਇਆ, ਜੀਭ ਦੇ ਰਸ ਤੋਂ ਖ਼ੁਰਮਾਨੀਆਂ ('ਜਰਦਾਲੂ') ਬਣੀਆਂ ਹਨ।
ਮੁਖਰਸਹੂਕੌਮਧੁਪਾਨਕੈਬਖਾਨਿਯਤਜਾਕੇਨੈਕਚਾਖੈਸਦਾਜੀਯਤਰਹਿਯਤੁਹੈ
ਮੁਖ ਦੇ ਰਸ ਤੋਂ ਅੰਮ੍ਰਿਤ ਬਣਿਆ ਹੈ ਜਿਸ ਨੂੰ ਚਖਣ ਨਾਲ ਸਦਾ ਜੀਉਂਦੇ ਰਹੀਦਾ ਹੈ।
ਨਾਕਕੌਨਿਰਖਿਨਿਸਿਰਾਟਨਿਸਿਰਾਜਾਭਯੋਜਾਕੀਸਭਜਗਤਕੌਜੌਨਚਹਿਯਤੁਹੈ
ਨਕ ਨੂੰ ਵੇਖ ਕੇ ਚੰਦ੍ਰਮਾ ਰਾਤ ਦਾ ਰਾਜਾ ਬਣਿਆ ਹੈ, ਜਿਸ ਦੀ ਚਾਂਦਨੀ ('ਜੌਨ') ਸਾਰੇ ਸੰਸਾਰ ਨੂੰ ਚਾਹੀਦੀ ਹੈ।
ਦਾਤਨਤੇਭਯੋਦਾਖਦਾਰਿਮਬਖਾਨਿਯਤਅਧਰਤੇਭਯੋਤਾਹਿਊਖਕਹਿਯਤੁਹੈ॥੧੦॥
ਦੰਦਾਂ ਤੋਂ ਅੰਗੂਰ ਅਤੇ ਅਨਾਰ ਬਣੇ ਕਹੇ ਜਾਂਦੇ ਹਨ ਅਤੇ ਬੁਲ੍ਹਾਂ ਤੋਂ ਗੰਨਾ ਬਣਿਆ ਕਿਹਾ ਜਾਂਦਾ ਹੈ ॥੧੦॥
ਚੌਪਈ
ਚੌਪਈ: